‘ਨਮਾਜ਼ ਕੇਵਲ ਮਸਜਿਦਾਂ ਦੇ ਅੰਦਰ ਜਾਂ ਨਿੱਜੀ ਥਾਵਾਂ ‘ਤੇ ਹੀ ਅਦਾ ਕੀਤੇ ਜਾਵੇ’

0
182

Haryana CM Manohar Lal Khattar addressing to media at Haryana Niwas Chandigarh on Sunday. Tribune photo Pradeep Tewari

ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦਾ ਮੁਸਲਮਾਨਾਂ ਨੂੰ ਨਵਾਂ ਫਰਮਾਨ
ਚੰਡੀਗੜ੍ਹ/ਬਿਊਰੋ ਨਿਊਜ਼:
ਗਰਮ ਖਿਆਲੀ ਹਿੰਦੂ ਸੰਗਠਨਾਂ ਵੱਲੋਂ ਗੁੜਗਾਉਂ ਵਿੱਚ ਵੱਖ-ਵੱਖ ਥਾਵਾਂ ਉੱਤੇ ਖੁੱਲ੍ਹੇ ਵਿੱਚ ਨਮਾਜ਼ ਅਦਾ ਕਰਨ ਉੱਤੇ ਟਿੱਪਣੀ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਅਜਿਹੇ ਇਕੱਠ ਮਸਜਿਦਾਂ, ਈਦਗਾਹਾਂ ਜਾਂ ਨਿਜੀ ਥਾਵਾਂ ਉੱਤੇ ਹੀ ਹੋਣੇ ਚਾਹੀਦੇ ਹਨ।
ਜੇ ਕੋਈ ਇਤਰਾਜ਼ ਨਹੀਂ ਕਰਦਾ ਤਾਂ ਕੋਈ ਗੱਲ ਨਹੀ ਜੇ ਕੋਈ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਇਤਰਾਜ਼ ਕਰਦਾ ਹੈ ਤਾਂ ਫਿਰ ਮਾਮਲਾ ਬਣਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅਮਨ ਕਾਨੂੰਨ ਨੂੰ ਯਕੀਨੀ ਬਣਾਏਗੀ। ਹਿੰਦੂ ਸੰਗਠਨਾਂ ਨੇ ਗੁੜਗਾਉਂ ਵਿੱਚ ਪਿਛਲੇ ਦਿਨੀਂ ਸ਼ੁੱਕਰਵਾਰ ਨੂੰ ਖੁੱਲ੍ਹੇ ਮੈਦਾਨ ਵਿੱਚ ਨਮਾਜ਼ ਅਦਾ ਕਰਨ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਸੀ ਕਿ ਇਸ ਦੇ ਪਿੱਛੇ ਜ਼ਮੀਨ ਉੱਤੇ ਕਬਜ਼ਾ ਕਰਨ ਦਾ ਏਜੰਡਾ ਹੈ। ਬਰਤਾਨੀਆ ਰਵਾਨਾ ਹੋਣ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨਜ਼ਰੀਆ ਹੈ ਕਿ ਨਮਾਜ਼ ਮਸਜਿਦਾਂ ਅਤੇ ਈਦਗਾਹਾਂ ਦੇ ਅੰਦਰ ਹੀ ਅਦਾ ਕਰਨੀ ਚਾਹੀਦੀ ਹੈ ਅਤੇ ਜੇ ਥਾਂ ਦੀ ਤੰਗੀ ਹੈ, ਫਿਰ ਨਿਜੀ ਥਾਵਾਂ ਉੱਤੇ ਅਦਾ ਕਰਨੀ ਚਾਹੀਦੀ ਹੈ।
ਪੁਲੀਸ ਸੂਤਰਾਂ ਅਨੁਸਾਰ ਪਿਛਲੇ ਦੋ ਹਫ਼ਤਿਆਂ ਤੋਂ ਵਜ਼ੀਰਾਬਾਦ, ਅਤੁਲ ਕਟਾਰੀਆ ਚੌਕ, ਸਾਈਬਰ ਪਾਰਕ, ਬਖ਼ਤਾਵਰ ਚੌਕ ਆਦਿ ਥਾਵਾਂ ਉੱਤੇ ਨਮਾਜ਼ ਅਦਾ ਕਰਨ ਤੋਂ ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਹਿੰਦੂ ਕਰਾਂਤੀ ਦਲ ਅਤੇ ਹੋਰ ਸੰਗਠਨਾਂ ਦੇ ਕਾਰਕੁਨ ਅੜਿੱਕੇ ਪਾ ਰਹੇ ਹਨ।
ਸ੍ਰੀ ਖੱਟਰ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਚੌਕਸ ਕੀਤਾ ਹੋਇਆ ਹੈ ਅਤੇ ਕਿਸੇ ਵੀ ਹਾਲਤ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਨਹੀ ਦਿੱਤੀ ਜਾਵੇਗੀ ਅਤੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।