ਲੰਡਨ ‘ਚ ਭਿਆਨਕ ਅੱਗ ਨਾਲ ਕਈ ਮੌਤਾਂ

0
362

pic-london-fire

ਪੱਛਮੀਂ ਲੰਡਨ ਦੀ ਲਟੀਮਾਰ ਰੋਡ ਉੱਤਲੇ 24 ਮੰਜ਼ਿਲੇ ਟਾਵਰ ਬਲਾਕ ਵਿੱਚ ਲੱਗੀ ਭਿਆਨਕ ਅੱਗ ਦੀਆਂ ਲਾਟਾਂ ਅਤੇ ਧੂੰਆਂ।
ਲੰਡਨ/ਬਿਊਰੋ ਨਿਊਜ਼:
ਪੱਛਮੀ ਲੰਡਨ ਦੀ ਇੱਕ ਅਪਾਰਟਮੈਂਟ ਨੂੰ ਬੁੱਧਵਾਰ ਤੜਕੇ ਲੱਗੀ ਅੱਗ ‘ਚ ਕਈ ਮੌਤਾਂ ਅਤੇ ਦਰਜਨਾਂ ਵਿਅਕਤੀਆਂ ਦੇ ਜਖ਼ਮੀ ਹੋਣ ਦੀਆਂ ਖ਼ਬਰਾਂ ਹਨ। ਇਸ ਭਿਆਨਕ ਅਗਨੀ ਕਾਂਡ ‘ਚੋਂ 50 ਦੇ ਕਰੀਬ ਲੋਕ ਕੱਢ ਕੇ ਹਸਪਤਾਲ ਪਹੁੰਚਾਏ ਗਏ ਹਨ। ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਅੱਗ ਦੇ ਵੱਡੇ ਲਾਂਬੂ ਵਾਂਗ ਦਿਖਾਈ ਦਿਸਦੀ ਇਸ ਤ੍ਰਾਸਦੀ ‘ਚ ਜਾਨ ਗਵਾਉਣ ਜਾਂ ਜ਼ਖ਼ਮੀ ਹੋਣ ਵਾਲਿਆਂ ਬਾਰੇ ਹਾਲੇ ਕੁਝ ਨਹੀਂ ਦੱਸਿਆ ਜਾ ਰਿਹਾ।
ਉਪਰਲੀਆਂ ਮੰਜ਼ਿਲਾਂ ‘ਚੋਂ ਲੋਕ ਇਸ਼ਾਰੇ ਕਰਕੇ ਉਨ੍ਹਾਂ ਨੂੰ ਬਚਾਉਣ ਲਈ ਹਾੜੇ ਕੱਢ ਰਹੇ ਸਨ। ਪਤਾ ਨਹੀਂ ਲੱਗਾ ਕਿ ਬਚਾਅਕਰਮੀ ਉਨ੍ਹਾਂ ਤੱਕ ਪਹੁੰਚ ਸਕੇ ਜਾਂ ਨਹੀਂ।
ਅੱਗ ਬੁਝਾਉਣ ਵਾਲੇ ਸੈਂਕੜੇ ਕਰਮਚਾਰੀਆਂ ਨੂੰ ਦੂਰ ਰਹਿ ਕੇ ਕੰਮ ਕਰਨ ਲਈ ਆਖਿਆ ਗਿਆ ਹੈ ਤਾਂ ਕਿ ਕਿਤੇ ਉਹ ਇਮਾਰਤ ਡਿਗਣ ਦੀ ਸੂਰਤ ‘ਚ ਮਲਬੇ ਹੇਠਾਂ ਨਾ ਆ ਜਾਣ।
ਲਾਟੀਮਾਰ ਰੋਡ ਦੇ ਲਾਂਚੈਸਟਰ ਵੈਸਟ ਅਸਟੇਟ ਉੱਤਲੇ ਗਰੈਨਫੈਲ ਟਾਵਰ ਨਾਂਅ ਦੀ ਇਸ ਇਮਾਰਤ ਵਿਚਲੇ ਬਹੁਤ ਸਾਰੇ ਲੋਕਾਂ ਨੇ ਜਾਨਾਂ ਬਚਾਉਣ ਲਈ ਉਪਰੋਂ ਛਾਲਾਂ ਮਾਰ ਦਿੱਤੀਆਂ ਜਿਨ੍ਹਾਂ ਦੇ ਬਣ ਜਾਣ ਬਾਰੇ ਕੋਈ ਜਾਣਕਾਰੀ ਨਹੀਂ।
ਇਸ ਏਰੀਆ ‘ਚ ਭਰਵੀਂ ਮੁਸਲਿਮ ਵਸੋਂ ਦੱਸੀ ਜਾਂਦੀ ਹੈ।