ਸਮ੍ਰਿਤੀ ਇਰਾਨੀ ਹੁਣ ਭੇਜੇ ਨਰਿੰਦਰ ਮੋਦੀ ਨੂੰ ਚੂੜੀਆਂ : ਕਪਿਲ ਸਿੱਬਲ

0
346

sibal
‘ਸੁਸ਼ਮਾ ਸਵਰਾਜ ਦੱਸਣ, ਹੁਣ ਉਨ੍ਹਾਂ ਨੂੰ ਦੋ ਸਿਰ ਦੇ ਬਦਲੇ ਕਿੰਨੇ ਸਿਰ ਚਾਹੀਦੇ ਹਨ?’
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਦੇ ਦੋ ਜਵਾਨਾਂ ਦੀ ਹੱਤਿਆ ਅਤੇ ਉਨ੍ਹਾਂ ਦੀ ਲਾਸ਼ਾਂ ਨਾਲ ਵੱਢ-ਟੁੱਕ ਦੀ ਘਟਨਾ ਨੂੰ ਮੰਦਭਾਗਾ ਦਸਦਿਆਂ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਪੁਛਿਆ ਹੈ ਕਿ ਕੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੂੜੀਆਂ ਭੇਜੇਗੀ, ਕਿਉਂਕਿ ਸਾਲ 2013 ਵਿਚ ਇਸੇ ਤਰ੍ਹਾਂ ਦੀ ਘਟਨਾ ਮਗਰੋਂ ਉਹ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਚੂੜੀਆਂ ਭੇਜਣਾ ਚਾਹੁੰਦੀ ਸੀ।
2013 ਵਿਚ ਕਾਂਗਰਸ ਦੀ ਅਗਵਾਈ ਵਾਲੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੌਰਾਨ ਭਾਰਤੀ ਜਵਾਨਾਂ ‘ਤੇ ਹਮਲੇ ਮਗਰੋਂ ਸਮ੍ਰਿਤੀ ਇਰਾਨੀ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਚੂੜੀਆਂ ਭੇਜਣ ਦੀ ਪੇਸ਼ਕਸ਼ ਕੀਤੀ ਸੀ। ਕਾਂਗਰਸ ਦੇ ਬੁਲਾਰੇ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਪਾਕਿਸਤਾਨ ਵਲੋਂ ਭਿਆਨਕ ਤਰੀਕੇ ਨਾਲ ਹਮਲਾ ਕਰਨਾ ਅਤੇ ਸਾਡੇ ਦੋ ਜਵਾਨਾਂ ਦੀਆਂ ਲਾਸ਼ਾਂ ਦੀ ਵੱਢ-ਟੁਕ ਕਰਨ ਦੀ ਘਟਨਾ ਦੀ ਅਸੀਂ ਸਖ਼ਤ ਤੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ।’ ਸਿੱਬਲ ਨੇ ਕਿਹਾ, ‘ਯੂ.ਪੀ.ਏ. ਦੇ ਸ਼ਾਸਨ ਵਿਚ ਇਕ ਮਹਿਲਾ ਸੰਸਦ ਮੈਂਬਰ (ਸਮ੍ਰਿਤੀ ਇਰਾਨੀ) ਸੀ, ਜਿਸ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਚੂੜੀਆਂ ਭੇਟ ਕਰਨੀਆਂ ਚਾਹੀਦੀਆਂ ਹਨ। ਕੀ ਹੁਣ ਉਹ ਨਰਿੰਦਰ ਮੋਦੀ ਨੂੰ ਚੂੜੀਆਂ ਭੇਜੇਗੀ?
ਉਨ੍ਹਾਂ ਕਿਹਾ ਕਿ ਅਤਿਵਾਦ ਨਾਲ ਨਜਿੱਠਣ ਲਈ ਨੀਤੀ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਇਸ ‘ਤੇ ਵਿਰੋਧੀ ਧਿਰ ਦੇ ਨਾਲ ਚਰਚਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ ਸਰਕਾਰ ਨੂੰ ਚੋਣ ਪ੍ਰਚਾਰ ਮੁਹਿੰਮ ਤੋਂ ਫੁਰਸਤ ਮਿਲੇ, ਤਾਂ ਤਾਂ ਸਰਹੱਦ ਦੀ ਸੁਰੱਖਾ ਹੋਵੇਗੀ। ਆਖ਼ਰ ਇਹ ਕਿਹੜੀ ਸਰਕਾਰ ਹੈ, ਜੋ ਜਾਣਦੀ ਹੈ ਕਿ ਪਾਕਿਸਤਾਨ ਆਪਣਾ ਰਸਤਾ ਕਦੇ ਨਹੀਂ ਬਦਲੇਗਾ, ਇਸ ਦੇ ਬਾਵਜੂਦ ਉਸ ਨੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ.ਐਸ.ਆਈ. ਨੂੰ ਪਠਾਨਕੋਟ ਸੱਦਿਆ। ਜ਼ਿਕਰਯੋਗ ਹੈ ਕਿ 2016 ਵਿਚ ਪਠਾਨਕੋਟ ਵਿਚ ਹਵਾਈ ਫ਼ੌਜ ਦੇ ਅੱਡੇ ‘ਤੇ ਦਹਿਸ਼ਤੀ ਹਮਲੇ ਦੀ ਜਾਂਚ ਦੇ ਸਬੰਧ ਵਿਚ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਨੂੰ ਪਠਾਨਕੋਟ ਆਉਣ ਦੀ ਆਗਿਆ ਦਿੱਤੀ ਗਈ ਸੀ। ਸਿੱਬਲ ਨੇ ਕਿਹਾ, ‘ਬੀਤੇ 35 ਮਹੀਨਿਆਂ ਦੌਰਾਨ ਜੰਮੂ ਅਤੇ ਕਸ਼ਮੀਰ ਵਿਚ 135 ਜਵਾਨ ਮਾਰੇ ਗਏ ਹਨ। ਇਸ ਲਈ ਕੌਣ ਜ਼ਿੰਮੇਵਾਰ ਹੈ?
ਸਿੱਬਲ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਨੋਟਬੰਦੀ ਨਾਲ ਅਤਿਵਾਦ ‘ਤੇ ਲਗਾਮ ਲੱਗੇਗੀ ਪਰ ਉਸ ਤੋਂ ਬਾਅਦ ਤਾਂ ਅਤਿਵਾਦੀ ਹਮਲੇ ਹੋਰ ਵਧ ਗਏ ਹਨ। ਮੈਨੂੰ ਯਾਦ ਹੈ, ਜਦੋਂ 2013 ਵਿਚ ਸਾਡੇ ਜਵਾਨ ਹੇਮਰਾਜ ਦਾ ਸਿਰ ਕਲਮ ਕੀਤਾ ਗਿਆ ਸੀ, ਉਸ ਵਕਤ ਸੁਸ਼ਮਾ ਸਵਾਰਜ (ਵਿਦੇਸ਼ ਮੰਤਰੀ) ਨੇ ਕਿਹਾ ਸੀ ਕਿ ਸਾਨੂੰ ਇਕ ਦੇ ਬਦਲੇ 10 ਸਿਰ ਚਾਹੀਦੇ ਹਨ…ਹੁਣ ਦੱਸਣ ਕਿ ਦੋ ਸਿਰ ਦੇ ਬਦਲੇ ਉਨ੍ਹਾਂ ਨੂੰ ਕਿੰਨੇ ਸਿਰ ਚਾਹੀਦੇ ਹਨ?