ਜੋਂਗ ਨੇ ਮੁਕਰੱਰ ਕੀਤਾ ਅਮਰੀਕਾ ਦੀ ਤਬਾਹੀ ਦਾ ਵਕਤ, ਬੈਲਿਸਟਿਕ ਮਿਜ਼ਾਈਲ ਮਚਾਏਗੀ ਤਬਾਹੀ

0
431

kim-jong-un-missiles
ਨਵੀਂ ਦਿੱਲੀ/ਬਿਊਰੋ ਨਿਊਜ਼ :
ਅਮਰੀਕਾ ਅਤੇ ਉਤਰ ਕੋਰੀਆ ਵਿਚਾਲੇ ਜਾਰੀ ਤਣਾਅ ਦੇ ਮਾਹੌਲ ਦੌਰਾਨ ਕਿਮ ਜੋਂਗ ਨੇ ਅਜਿਹਾ ਫ਼ੈਸਲਾ ਲਿਆ ਹੈ  ਜੋ ਦੋਹਾਂ ਮੁਲਕਾਂ ਵਿਚਾਲੇ ਤਣਾਅ ਵਧਾ ਸਕਦਾ ਹੈ। ਨਿਊਜ਼ ਏਜੰਸੀ ਰਾਇਟਰ ਮੁਤਾਬਕ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਅਮਰੀਕੀ ਦੀਪ ਗੁਆਮ ਦੀ ਤਬਾਹੀ ਦਾ ਸਮਾਂ ਮੁਕਰੱਰ ਕਰ ਦਿੱਤਾ ਹੈ। ਹਮਲੇ ਦੇ ਤੈਅ ਪ੍ਰੋਗਰਾਮ ਮੁਤਾਬਕ ਉਤਰ ਕੋਰਈ ਬੈਲਿਸਟਿਕ ਮਿਜ਼ਾਈਲਾਂ ਨਾਲ ਅਮਰੀਕੀ ਦੀਪ ਨੂੰ ਤਬਾਹ ਕਰੇਗਾ। ਉਤਰ ਕੋਰਿਆਈ ਸਰਕਾਰ ਦੀ ਸਮਾਚਾਰ ਏਜੰਸੀ ਕੇ.ਸੀ.ਐਨ ਨੇ ਕੋਰੀਅਨ ਪੀਪਲਜ਼ ਆਰਮੀ ਕਮਾਂਡਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਗੁਆਮ ਨੂੰ ਨਿਸ਼ਾਨੇ ‘ਤੇ ਲੈਣ ਦੀ ਯੋਜਨਾ ਅਗਸਤ ਦੇ ਅੱਧ ਤਕ ਪੂਰੀ ਕਰ ਲਈ ਜਾਵੇਗੀ। ਇਸ ਤੋਂ ਬਾਅਦ ਦੇਸ਼ ਦੇ ਸਰਵੋਤਮ ਨੇਤਾ ਕਿਮ ਜੋਂਗ ਦੇ ਇਕ ਇਸ਼ਾਰੇ ‘ਤੇ ਗੁਆਮ ਵਿਚ ਬੈਲਿਸਟਿਕ ਮਿਜ਼ਾਈਲਾਂ ਤਬਾਹੀ ਮਚਾ ਦੇਣਗੀਆਂ। ਉਨ੍ਹਾਂ ਕਿਹਾ ਕਿ ਉਤਰ ਕੋਰੀਆ ਦੀਆਂ ਮਿਜ਼ਾਈਲਾਂ ਮਹਿਜ਼ 14 ਮਿੰਟ ਵਿਚ ਗੁਆਮ ਵਿਚ ਚਾਰੇ ਪਾਸੇ ਅੱਗ ਫੈਲਾ ਦੇਣਗੀਆਂ। ਪੀਪਲਜ਼ ਆਰਮੀ ਕਮਾਂਡਰ ਨੇ ਅਮਰੀਕੀ ਧਮਕੀਆਂ ਨੂੰ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਕਿ ਮੱਧ ਦੂਰੀ ਦੀਆਂ ਚਾਰ ਬੈਲਿਸਟਿਕ ਮਿਜ਼ਾਈਲਾਂ ਛੱਡੀਆਂ ਜਾਣਗੀਆਂ।