ਜੂਨ 84 ਦੇ ਘੱਲੂਘਾਰੇ ਵਿਰੁਧ ਸਿੱਖ ਸੰਗਤਾਂ ਵਲੋਂ ਭਾਰਤੀ ਦੂਤਾਵਾਸ ਸੈਨ ਫਰਾਂਸਿਸਕੋ ਅੱਗੇ ਭਾਰੀ ਰੋਸ ਮਜ਼ਾਹਰਾ

0
759

18985239_1514033211961731_163134442_n
ਸੈਨ ਫਰਾਂਸਿਸਕੋ/ਬਲਿਵੰਦਰਪਾਲ ਸਿੰਘ ਖਾਲਸਾ:
ਅਮਰੀਕੀ ਸਿੱਖਾਂ ਨੇ ਜੂਨ 84 ਦੇ ਸਿੱਖ ਘੱਲੂਘਾਰੇ ਵਿਰੁਧ ਸੈਨ ਫਰਾਂਸਿਸਕੋ ਦੇ ਭਾਰਤੀ ਦੂਤਾਵਾਸ ਅੱਗੇ ਭਾਰੀ ਰੋਸ ਮੁਜ਼ਾਹਰਾ ਕੀਤਾ। ਸਟਾਕਟਨ, ਟਰੇਸੀ, ਟਰਲਕ, ਮੋਡੈਸਟੋ, ਫਰੀਮਾਂਟ, ਸੈਨ ਹੋਜ਼ੇ, ਮਨਟੀਕਾ, ਯੂਨੀਅਨ ਸਿਟੀ, ਨਿਊਆਰਕ, ਹੇਵਰਡ ਲੈਥਰੋਪ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਸੰਗਤਾਂ ਪਹੁੰਚੀਆਂ। ਭਾਰਤੀ ਹਕੂਮਤ ਦੇ ਅਣਮਨੁੱਖੀ ਕਾਰੇ ਵਿਰੁਧ ਸੰਗਤਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਵਿਚ  ਤੇਜਪਾਲ ਸਿੰਘ, ਦਰਸ਼ਨ ਸਿੰਘ, ਬੱਚੀ ਅੰਮ੍ਰਿਤ ਕੌਰ ਜੋ ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਦੀ ਦੋਹਤਰੀ ਹੈ, ਬੱਚੀ ਮਹਿਤਾਬ ਕੌਰ ਖਾਲਸਾ.ਜਗਪਾਲ ਸਿੰਘ, ਦਵਿੰਦਰ ਸਿੰਘ ਬੱਬਰ, ਕੁਲਵੰਤ ਸਿੰਘ, ਬਲਵਿੰਦਰਪਾਲ ਸਿੰਘ ਖਾਲਸਾ ਅਤੇ ਅਜੈ ਸਿੰਘ ਯੂਨੀਵਰਸਿਟੀ ਆਫ ਮਰਸਡ ਸ਼ਾਮਲ ਸਨ।
ਅਖੀਰ ਵਿਚ ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਆਪਣੇ ਵਿਚਾਰ ਪ੍ਰਗਟਾਏ। ਸਕਤਰ ਦੀ ਸੇਵਾ ਭਾਈ ਦਰਸ਼ਨ ਸਿੰਘ ਨੇ ਨਿਭਾਈ।
ਤਿੰਨ ਪੀੜੀਆਂ ਦੇ ਸਿੱਖ ਬੁਲਾਰਿਆਂ ਨੇ ਭਾਰਤ ਸਰਕਾਰ ਦੀ ਸਿੱਖ ਨਸਲਕੁਸ਼ੀ ਲਈ ਭਾਰੀ ਅਲੋਚਨਾ ਕਰਦਿਆਂ ਸਿੱਖ ਕੌਮ ਦੇ ਵੱਖਰੇ ਦੇਸ਼ ਖਾਲਿਸਤਾਨ ਦੀ ਕਾਇਮੀ ਉਤੇ ਜ਼ੋਰ ਦਿਤਾ। ਭਾਰਤ ਸਰਕਾਰ ਨੂੰ ਲੋਕਤੰਤਰ ਦੇ ਨਾਮ ਵਾਲਾ ਕਾਲਾ ਧੱਬਾ ਕਰਾਰ ਦਿਤਾ। ਰੋਹ ਭਰੇ ਮੁਜ਼ਾਹਰੇ ਦੇ ਸ਼ੁਰੂ ਤੇ ਅੰਤ ਵਿਚ ਖਾਲਸਾ ਰਾਜ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਗਈ।। ਲੰਗਰਾਂ ਤੇ ਚਾਹ ਪਾਣੀ ਦੀ ਸੇਵਾ ਗੁਰਦੁਆਰਾ ਸਾਹਿਬ ਫਰੀਮਾਂਟ ਤੋਂ ਭਾਈ ਗੁਰਮੀਤ ਸਿੰਘ ਤੇ ਭਾਈ ਜਗਤਾਰ ਸਿੰਘ ਅਨੰਦਪੁਰੀ ਲੈ ਕੇ ਪਹੁੰਚੇ। ਕੈਲੇਫੋਰਨੀਆ ਗਤਕਾ ਦਲ ਦੇ ਜਥੇਦਾਰ ਭਾਈ ਜਸਪਰੀਤ ਸਿੰਘ ਲਵਲਾ ਨੇ ”ਖਾਲਿਸਤਾਨ ਜ਼ਿੰਦਾਬਾਦ”  ਨਾਲ ਇਲਾਕਾ ਗੂੰਜਣ ਲਾਈ ਲਾਈ ਰਖਿਆ।