ਮੋਦੀ ਦੇ ‘ਸਲਾਹਕਾਰਾਂ’ ਨੇ ਬੜੇ ਸ਼ਾਤਰ ਢੰਗ ਨਾਲ ਰਚੀ ਸੀ ਟਰੂਡੋ ਦੇ ਦੌਰੇ ਨੂੰ ਸਾਬੋਤਾਜ ਕਰਨ ਦੀ ਸਾਜਿਸ਼

0
329

justin_trudeau
ਨਿਆਂ ਤੇ ਇਨਸਾਫ਼ ਮੰਗਣ ਬਦਲੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ
ਕੈਪਟਨ ਦੇ ਵਤੀਰੇ ਵਿਰੁਧਂ ਵਿਦੇਸ਼ੀ ਸਿੱਖਾਂ ‘ਚ ਸਖ਼ਤ ਨਾਰਾਜ਼ਗੀ
ਚੰਡੀਗੜ੍ਹ/ਬਿਊਰੋ ਨਿਊਜ਼:
ਵਿਸ਼ਵ ਭਰ ਦੇ ਸਿੱਖਾਂ ਦੇ ਮਨਾਂ ਵਿੱਚ ਭਾਰੀ ਸਤਿਕਾਰ ਤੇ ਪਿਆਰ ਵਾਲਾ ਰੁਤਬਾ ਹਾਸਲ ਕਰਨ ਵਾਲੇ ਜਸਟਿਨ ਟਰੂਡੋ ਵਲੋਂ ਹਾਲ ਵਿੱਚ ਹੀ ਕੀਤੇ ਗਏ ਭਾਰਤ ਦੇ ਦੌਰੇ ਨੂੰ ‘ਅਤਿਵਾਦ’ ਦੀ ਰੰਗਤ ਦੇ ਕੇ ਕੈਨੇਡਾ ਦੇ ਨੌਜਵਾਨ ਤੇ ਉਤਸ਼ਾਹੀ ਪ੍ਰਧਾਨ ਮੰਤਰੀ ਨੂੰ ‘ਬਦਨਾਮ ਕਰਨ ਦੀ ਸਾਜਿਸ਼ ਹਿੰਦੂਤਵੀ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ਉੱਤੇ ਉਸਦੇ ਦੇ ਸਲਾਹਕਾਰਾਂ ਨੇ ਰਚੀ ਸੀ । ਟਰੂਡੋ ਦੀ ਫੇਰੀ ਨੂੰ ਸਾਬੋਤਾਜ ਕਰਨ ਦੀ ਸਾਜਿਸ਼ ਅਸਲ ਵਿੱਚ ਨਿਆਂ ਤੇ ਇਨਸਾਫ਼ ਮੰਗਣ ਬਦਲੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਸੀ ਜੋ ਜੱਗ ਜ਼ਾਹਿਰ ਹੋਣ ਬਾਅਦ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਦਿੱਲੀ ਦਰਬਾਰ ਦੇ ਜੀ ਹਜ਼ੂਰੀਏ’ ਵਾਲੇ ਵਤੀਰੇ ਵਿਰੁਧ ਵਿਦੇਸ਼ੀ ਸਿੱਖਾਂ ‘ਚ ਸਖ਼ਤ ਨਾਰਾਜ਼ਗੀ ਪਾਈ ਜਾ ਰਹੀ ਹੈ।

ਜਸਟਿਨ ਟਰੂਡੋ ਦੇ ਹਫ਼ਤੇ ਭਰ ਦੇ ਭਾਰਤ ਦੌਰੇ ਬਾਅਦ ਸਾਹਮਣੇ ਆਏ ਤੱਥਾਂ ਬਾਅਦ ਨਿਰਪੱਖ ਅਤੇ ਸਿੱਖ ਪੱਖੀ ਮੀਡੀਆ ਨੇ ਸਬੂਤਾਂ ਸਮੇਤ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਜਸਪਾਲ ਅਟਵਾਲ ਨਾਂ ਦੇ ਵਿਅਕਤੀ ਨੂੰ ਭਾਰਤ ਭੇਜਣ, ਕੈਨੇਡਾ ਦੇ ਪ੍ਰਧਾਨ ਦੇ ਡਿਨਰ ‘ਚ ਸ਼ਮੂਲੀਅਤ ਦਾ ਸੱਦਾ, ਟਰੂਡੋ ਦੀ ਪਤਨੀ ਨਾਲ ਅਟਵਾਲ ਦੀ ਫੋਟੋ ਖਿੱਚ ਕੇ ਨਸ਼ਰ ਕਰਨ ਦੀ ਸਾਰੀ ਕਾਰਵਾਈ ਕੈਨੇਡਾ ਵਿਚਲੇ ਭਾਰਤੀ ਦੂਤਾਵਾਸ ਦੀ ਸੋਚੀ ਸਮਝੀ ਚਾਲ ਸੀ।
ਹੈਰਾਨੀ ਦੀ ਗੱਲ ਇਹ ਕਿ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਹੀ ਭਾਰਤ ਮੀਡੀਆ ਦੇ ਵੱਡੇ ਹਿੱਸੇ ਨੇ ਟਰੂਡੋ ਤੇ ਖਾਲਿਸਤਾਨ ਨੂੰ ਰਲਗੱਡ ਕਰਕੇ ਮਾਮਲੇ ਨੂੰ  ਬਿਨ੍ਹਾਂ ਵਜ੍ਹਾ ਮਾਮਲਾ ਰਿੜਕਿਆ। ਅੱਗੋਂ ‘ਵਾਸ਼ਿੰਗਟਨ ਪੋਸਟ’ ਸਮੇਤ ਵਿਦੇਸ਼ੀ ਮੀਡੀਆ ਨੇ ਇਹੋ ਰਾਗ ਅਲਾਪਣ ਨੂੰ ਪਹਿਲ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਰੂਡੋ ਦੇ ਦੌਰੇ ਦੀ ਸ਼ੁਰੂਆਤ, ਗੁਜਰਾਤ ਅਤੇ ਪੰਜਾਬ ਪੁੱਜਣ ਤੱਕ ‘ਰੁੱਖਾ ਵਤੀਰਾ ਅਪਣਾਉਣ’ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਅਤੇ ਪੰਜਾਬੀ ਸਿੱਖਾਂ ਨਾਲ ਨੇੜਤਾ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ। ਵੈਨਕੂਵਰ ਤੋਂ ਸਾਬਕਾ ਖਾਲਿਸਤਾਨ ਪੱਖੀ ਅਤੇ ਅਪਰਾਧਿਕ ਪਿਛੋਕੜ ਦੇ ਜਸਪਾਲ ਅਟਵਾਲ ਦੀ ਡੈਲੀਗੇਸ਼ਨ ਅਤੇ ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਸੱਦੇ ਸਮਾਗਮ ਵਿੱਚ ਸ਼ਮੂਲੀਅਤ ਸਭ ਤੋਂ ਵੱਡਾ ਮੁੱਦਾ  ਰਿਹਾ। ਵਰਲਡ ਸਿੱਖ ਸੰਸਥਾ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ਮੁਤਾਬਕ ‘ਕੈਨੇਡਾ ਵਿੱਚ ਸਿੱਖ ਕੱਟੜਵਾਦ ਮੁੜ ਸਿਰ ਚੁੱਕ ਰਿਹਾ ਹੈ’।
ਜਲੰਧਰ ਤੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਰਿਪੋਰਟ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਾਂ ਭਾਰਤ ਦੀ ਹਫ਼ਤੇ ਭਰ ਦੀ ਫੇਰੀ ਤੋਂ ਖੱਟੇ-ਮਿੱਠੇ ਅਨੁਭਵ ਲੈ ਕੇ ਆਪਣੇ ਦੇਸ਼ ਪਰਤ ਚੁੱਕੇ ਹਨ, ਪਰ ਇਸ ਫੇਰੀ ਦੌਰਾਨ ਇਕ ‘ਗਿਣੀ-ਮਿੱਥੀ’ ਯੋਜਨਾ ਤਹਿਤ ਖਾਲਿਸਤਾਨ ਦੇ ਖੜ੍ਹੇ ਕੀਤੇ ਗਏ ਹਊਏ ਉੱਪਰ ਪਤਾ ਨਹੀਂ ਕਿੰਨਾ ਚਿਰ ਚਰਚਾ ਚਲਦੀ ਰਹੇ ਤੇ ਇਸ ਗ਼ੈਰ-ਮੁੱਦੇ ਨੂੰ ਮੁੱਦਾ ਬਣਾਏ ਜਾਣ ਕਾਰਨ ਸਿੱਖਾਂ, ਖਾਸ ਕਰ ਭਾਰਤ ਤੇ ਕੈਨੇਡਾ ‘ਚ ਵਸਦੇ ਸਿੱਖਾਂ ਨੂੰ ਸ਼ਾਇਦ ਕਿਸੇ ਨਾ ਕਿਸੇ ਰੂਪ ‘ਚ ਮਾੜੇ ਨਤੀਜਿਆਂ ਦਾ ਸਾਹਮਣਾ ਵੀ ਕਰਨਾ ਪਵੇ।
ਕੈਨੇਡਾ ਵਿੱਚ ਸਿੱਖ ਭਾਈਚਾਰੇ ਦੀ ਸਮਾਜਿਕ ਅਹਿਮੀਅਤ ਤੇ ਰਾਜਸੀ ਸਾਖ਼ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ ਕਿ ਸਿੱਖਾਂ ਲਈ ਹੁਣ ਬਾਹਰਲਾ ਮੁਲਕ ਨਹੀਂ ਰਿਹਾ। ਕੈਨੇਡਾ ਦੇ ਹਰ ਖੇਤਰ ਵਿਚ ਸਿੱਖ ਬੜੇ ਸਹਿਜ ਤੇ ਸੁਭਾਵਕ ਹੋ ਕੇ ਵਿਚਰ ਸਕਦੇ ਹਨ। ਉਥੋਂ ਦੀ ਪਾਰਲੀਮੈਂਟ ਦੇ ਮੈਂਬਰ ਚੁਣੇ ਜਾਂਦੇ ਹਨ। ਫੈਡਰਲ ਸਰਕਾਰ ਵਿਚ 6 ਮੰਤਰੀ ਬਣੇ ਬੈਠੇ ਹਨ। ਅਦਾਲਤਾਂ ‘ਚ ਜੱਜ ਤੇ ਸੂਬਿਆਂ ‘ਚ ਪੁਲਿਸ ਮੁਖੀ ਵਰਗੇ ਅਹਿਮ ਅਹੁਦੇ ਸੰਭਾਲ ਰਹੇ ਹਨ।
ਸਭ ਤੋਂ ਅਚੰਭੇ ਭਰੀ ਗੱਲ ਕਿ ਇਕ ਸਾਬਤ ਸੂਰਤ ਸਿੱਖ ਸ. ਹਰਜੀਤ ਸਿੰਘ ਸੱਜਣ ਕੈਨੇਡਾ ਫੌਜ ਦਾ ਜਰਨੈਲ ਰਿਹਾ ਹੈ ਤੇ ਹੁਣ ਦੁਨੀਆ ਦੇ ਦੂਜੇ ਵੱਡੇ ਮੰਨੇ ਜਾਂਦੇ ਮੁਲਕ ਦੇ ਰੱਖਿਆ ਮੰਤਰੀ ਦੀ ਕਮਾਨ ਸੰਭਾਲੀ ਬੈਠਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਿੱਖਾਂ ਦੀ ਬੈਂਕ ‘ਖਾਲਸਾ ਕਰੈਡਿਟ ਯੂਨੀਅਨ’ ਸੂਬੇ ਦੀਆਂ ਬੈਂਕਾਂ ‘ਚ ਮੋਹਰੀ ਹੈ। ਹੋਰ ਅਨੇਕਾਂ ਖੇਤਰਾਂ ‘ਚ ਕੈਨੇਡੀਅਨ ਸਿੱਖ ਅੱਗੇ ਵਧ ਰਹੇ ਹਨ। ਇਹ ਮੁਲਕ ਹੈ ਜਿਥੇ ਕਦੇ ਕਿਸੇ ਨੂੰ ਗਿਲਾ-ਸ਼ਿਕਵਾ ਨਹੀਂ ਹੋਇਆ ਕਿ ਉਨ੍ਹਾਂ ਨੂੰ ਸਿੱਖ ਜਾਂ ਪੰਜਾਬੀ ਹੋਣ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੋਵੇ। ਗੋਰੀ ਵਸੋਂ ਵਾਂਗ ਸਿੱਖ ਵੀ ਕੈਨੇਡਾ ਵਾਸੀ ਹੋਣ ਉੱਪਰ ਮਾਣ ਕਰਨ ਲੱਗੇ ਹਨ।
ਕੈਨੇਡਾ ‘ਚ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਅਤੇ ਵਿਚਾਰਾਂ ਦੇ ਮਤਭੇਦਾਂ ਨੂੰ ਸਹਾਰਨ ਦੀ ਬਿਰਤੀ ਕਾਰਨ ਉਥੇ ਕਿਸੇ ਉੱਪਰ ਵੀ ਦੇਸ਼ ਵਿਰੋਧੀ ਹੋਣ ਦਾ ਠੱਪਾ ਨਹੀਂ ਲਗਦਾ। ਕੈਨੇਡਾ ਦੇ ਵੱਡੇ ਸੂਬੇ ਕਿਊਬੈਕ ਦੇ ਕਾਫੀ ਲੋਕ ਆਪਣੇ ਸੂਬੇ ਨੂੰ ਦੇਸ਼ ਤੋਂ ਵੱਖ ਕਰਨ ਦੀ ਮੰਗ ਉਠਾਉਂਦੇ ਰਹਿੰਦੇ ਹਨ ਤੇ ਕੁਝ ਸਾਲ ਪਹਿਲਾਂ ਕੈਨੇਡਾ ਸਰਕਾਰ ਨੇ ਉਨ੍ਹਾਂ ਦੀ ਮੰਗ ਪ੍ਰਵਾਨ ਕਰਕੇ ਸਵੈ-ਨਿਰਣੇ ਦੇ ਅਧਿਕਾਰ ਹੇਠ ਮਤਦਾਨ ਦੀ ਖੁੱਲ੍ਹ ਵੀ ਦਿੱਤੀ ਸੀ। ਵੋਟਾਂ ਵਿਚ ਸੂਬੇ ਨੂੰ ਵੱਖ ਦੇਸ਼ ਬਣਾਉਣ ਵਾਲੇ ਹਾਰ ਗਏ, ਪਰ ਉਥੇ ਇਸ ਸਾਰੇ ਅਮਲ ਦੌਰਾਨ ਨਾ ਕਿਸੇ ਉੱਪਰ ਵੱਖਵਾਦ ਦਾ ਦੋਸ਼ ਲਗਾਇਆ ਗਿਆ ਤੇ ਨਾ ਦੇਸ਼ ਵਿਰੋਧੀ ਹੋਣ ਦਾ ਠੱਪਾ ਹੀ ਲਗਾਇਆ।
ਕੈਨੇਡਾ ਤੇ ਭਾਰਤ ‘ਚ ਵਿਚਰਨ ਵਾਲੀਆਂ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਦਾ ਮੰਨਣਾ ਹੈ ਕਿ ਪੰਜਾਬ ‘ਚੋਂ ਖਾੜਕੂ ਲਹਿਰ ਸਮੇਂ ਕੈਨੇਡਾ ਗਏ ਸਿੱਖਾਂ ‘ਚ ਆਮ ਕਰਕੇ ਸ਼ੁਰੂ ਵਿਚ ਭਾਰਤ ਵਿਰੋਧੀ ਭਾਵਨਾਵਾਂ ਸਨ ਤੇ ਕੁਝ ਖਾਲਿਸਤਾਨੀ ਅਨਸਰ ਉਨ੍ਹਾਂ ਦਾ ਲਾਭ ਵੀ ਲੈਂਦੇ ਰਹੇ ਹਨ, ਪਰ ਪਿਛਲੇ ਤਿੰਨ ਦਹਾਕਿਆਂ ਦੌਰਾਨ ਕੈਨੇਡੀਅਨ ਸਮਾਜ ‘ਚ ਸਿੱਖਾਂ ਦੀ ਹੋਈ ਇਕਮਿਕਤਾ ਤੇ ਵੱਡੀ ਗਿਣਤੀ ਨਵੀਂ ਪੀੜ੍ਹੀ ਦੇ ਉਥੋਂ ਦੇ ਜੰਮਪਲ ਹੋਣ ਕਾਰਨ ਹੁਣ ਉਥੋਂ ਦੇ ਸਿੱਖਾਂ ਲਈ ਖਾਲਿਸਤਾਨ ਕੋਈ ਮੁੱਦਾ ਨਹੀਂ, ਸਗੋਂ ਉਸ ਸਮਾਜ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਵੱਲ ਰੁਚਿਤ ਹਨ ਤੇ ਪਿਛਲੇ ਡੇਢ ਦਹਾਕੇ ਵਿਚ ਕੀਤੀਆਂ ਵੀ ਹਨ।
ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ‘ਚ ਕੋਈ ਟਾਵਾਂ ਵਿਰਲਾ ਖਾਲਿਸਤਾਨ ਦੀ ਗੱਲ ਕਰਨ ਵਾਲਾ ਹੋਵੇਗਾ, ਪਰ ਇਸ ਮੁੱਦੇ ਨੂੰ ਸਿੱਖਾਂ ਦਾ ਮੁੱਦਾ ਬਣਾਉਣਾ ਸਿੱਖਾਂ ਨਾਲ ਅਨਿਆਏ ਕਰਨ ਵਾਲੀ ਗੱਲ ਹੈ। ਅਸਲ ਵਿਚ ਕੈਨੇਡਾ ਦੇ ਸਿੱਖ ਆਗੂ ਖਾਲਿਸਤਾਨ ਨਹੀਂ, ਸਗੋਂ ਮਨੁੱਖੀ ਅਧਿਕਾਰਾਂ, ਨਿਆਂ ਤੇ ਇਨਸਾਫ਼ ਦੀ ਮੰਗ ਕਰਦੇ ਰਹਿੰਦੇ ਹਨ ਤੇ ਮੀਡੀਏ ਦੇ ਇਕ ਹਿੱਸੇ ਵਲੋਂ ਇਸੇ ਨੂੰ ਕਦੇ ਗਰਮ ਖਿਆਲੀ ਤੇ ਕਦੇ ਖਾਲਿਸਤਾਨੀ ਦਾ ਨਾਂਅ ਦਿੱਤਾ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ‘ਚ ਗੁਰਦੁਆਰਿਆਂ ‘ਚ ਭਾਰਤੀ ਸਫ਼ਾਰਤਖਾਨਿਆ ਦੇ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਦਾ ਵਿਰੋਧ ਕਰਨ ਵਾਲੇ ਆਗੂ ਸ. ਗਿਆਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਂਟਾਰੀਓ ਅਸੰਬਲੀ ਨੇ 1984 ਦੇ ਸਿੱਖਾਂ ਦੇ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਦਾ ਮਤਾ ਪਾਸ ਕੀਤਾ ਹੈ ਤੇ ਸਿੱਖ ਇਹ ਵੀ ਮੰਗ ਕਰ ਰਹੇ ਹਨ ਕਿ ਨਸਲਕੁਸ਼ੀ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇ ਕੇ ਸਿੱਖਾਂ ਨੂੰ ਇਨਸਾਫ ਦਿੱਤਾ ਜਾਵੇ। ਸਿੱਖਾਂ ਦੀ ਇਸ ਮੰਗ ਨੂੰ ਹੀ ਕਈ ਵਾਰ ਭਾਰਤ ਵਿਰੋਧੀ ਕਹਿ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੂਸਰੇ ਮੁਲਕਾਂ ‘ਚ ਜਾ ਵਸੇ ਸਿੱਖਾਂ ਪ੍ਰਤੀ ਭਾਰਤ ਤ੍ਰਿਸਕਾਰ ਭਰੀ ਨੀਤੀ ਛੱਡੇ ਤੇ ਬਰਾਬਰਤਾ ਦੇ ਆਧਾਰ ‘ਤੇ ਗੱਲ ਕਰੇ। ਦਿੱਲੀ ਦੇ ਸਿੱਖ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸ. ਤਰਲੋਚਨ ਸਿੰਘ ਦਿੱਲੀ ਦਾ ਕਿਹਣਾ ਹੈ ਇਕ ਸਾਜਸ਼ ਹੇਠ ਖਾਲਿਸਤਾਨ ਦਾ ਹਊਆ ਖੜ੍ਹਾ ਕਰਕੇ ਜਸਟਿਨ ਟਰੂਡੋ ਤੇ ਉਸ ਨਾਲ ਆਏ ਵਫਦ ਦੀ ਅਹਿਮੀਅਤ ਨੂੰ ਰੋਲਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਵੱਡੇ ਦੇਸ਼ ਦਾ ਪ੍ਰਧਾਨ ਮੰਤਰੀ ਚਾਰ ਸਿੱਖ ਮੰਤਰੀਆਂ ਤੇ 14 ਪੰਜਾਬੀ ਪਾਰਲੀਮੈਂਟ ਮੈਂਬਰਾਂ ਤੇ ਸਿੱਖ ਪੱਤਰਕਾਰਾਂ ਦੀ ਭਾਰੀ ਟੋਲੀ ਲੈ ਕੇ ਪੁੱਜਿਆ। ਇਸ ਨਾਲ ਦੁਨੀਆ ਭਰ ਵਿਚ ਸਿੱਖਾਂ ਦੇ ਮਾਣ ਤੇ ਸਤਿਕਾਰ ‘ਚ ਵਾਧਾ ਹੋਇਆ ਹੈ, ਪਰ ਭਾਰਤੀ ਪ੍ਰੈੱਸ ਦਾ ਵੱਡਾ ਹਿੱਸਾ ਸਾਜਿਸ਼ ਦਾ ਸ਼ਿਕਾਰ ਹੋ ਗਿਆ ਤੇ ਪਹਿਲਾਂ ਤਾਂ ਉਸ ਨੇ ਟਰੂਡੋ ਦੇ ਵਫ਼ਦ ਦੀ ਮਹਾਨਤਾ ਨੂੰ ਉਸ ਦੇ ‘ਫਿੱਕੇ’ ਸਨਮਾਨ ਹੇਠ ਦੱਬਣ ਦਾ ਹੋ-ਹੱਲਾ ਮਚਾਇਆ ਤੇ ਫਿਰ 30 ਸਾਲ ਪਹਿਲਾਂ ਹੋਈ ਘਟਨਾ ‘ਚ ਸਜ਼ਾ ਯਾਫਤਾ ਇਕ ਸਾਬਕਾ ਖਾੜਕੂ ਜਸਪਾਲ ਅਟਵਾਲ ਦੀ ਮੁੰਬਈ ‘ਚ ਸ੍ਰੀਮਤੀ ਟਰੂਡੋ ਨਾਲ ਤਸਵੀਰ ਤੇ ਪ੍ਰਧਾਨ ਮੰਤਰੀ ਦੇ ਡਿਨਰ ‘ਚ ਸੱਦੇ ਦਾ ਏਨਾ ਬਾਤ ਦਾ ਬਤੰਗੜ ਬਣਾਇਆ ਜਿਵੇਂ ਕੈਨੇਡਾ ਖਾਲਿਸਤਾਨ ਬਣਾਉਣ ਆਇਆ ਹੋਵੇ ? ਉਨ੍ਹਾਂ ਕਿਹਾ ਕਿ ਟਰੂਡੋ ਦੀ ਥਾਂ ਸਵਾਲ ਤਾਂ ਭਾਰਤ ਸਰਕਾਰ ਉੱਪਰ ਹੋਣਾ ਚਾਹੀਦਾ ਹੈ ਕਿ ਉਸ ਨੂੰ ਵੀਜ਼ਾ ਕਿਵੇਂ ਦਿੱਤਾ ਗਿਆ?
ਅਟਵਾਲ ਪਹਿਲੀ ਵਾਰ ਭਾਰਤ ਨਹੀਂ ਆਇਆ, ਪਿਛਲੇ ਅਗਸਤ ਮਹੀਨੇ ਵੀ ਉਹ ਦਿੱਲੀ ‘ਚ ਸੀ ਤੇ ਗੁਰਦੁਆਰਾ ਰਕਾਬ ਗੰਜ ਵਿਖੇ ਉਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਵੀ ਕੀਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਸੰਜੇ ਦੱਤ ਨੂੰ ਅੱਤਵਾਦੀ ਕਾਨੂੰਨ ਹੇਠ ਚਾਰ ਸਾਲ ਦੀ ਸਜ਼ਾ ਹੋਈ ਸੀ ਤੇ ਉਹ ਭੁਗਤ ਵੀ ਗਿਆ ਹੈ। ਹੁਣ ਉਹ ਵੱਡੀਆਂ-ਵੱਡੀਆਂ ਹਸਤੀਆਂ ਨਾਲ ਮਿਲਦਾ ਤੇ ਜੱਫੀਆਂ ਪਾਉਂਦਾ ਹੈ। ਕੀ ਉਸ ਨੂੰ ਵੀ ਦੇਸ਼ ਨਿਕਾਲੇ ਦੀ ਮੰਗ ਕੀਤੀ ਜਾਵੇਗੀ?
ਉੱਘੇ ਅਰਥ ਸ਼ਾਸਤਰੀ, ਚਿੰਤਕ ਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਸ.ਸਰਦਾਰਾ ਸਿੰਘ ਜੌਹਲ ਆਖਦੇ ਹਨ ਕਿ ਖਾਲਿਸਤਾਨ ਇਸ ਵੇਲੇ ਕੋਈ ਮੁੱਦਾ ਨਹੀਂ। ਦਫ਼ਨਾਏ ਮੁੱਦਿਆਂ ਨੂੰ ਜੀਵਤ ਕਰਨਾ ਬੇਵਕੂਫੀ ਤੋਂ ਵੱਧ ਕੁਝ ਨਹੀਂ। ਭਾਰਤ ਤੇ ਕੈਨੇਡਾ ਸਮੇਤ ਕਿਤੇ ਵੀ ਇਹ ਕੋਈ ਮਸਲਾ ਨਹੀਂ। ਇਸ ਕਰਕੇ ਇਹ ਵਕਤੀ ਰੌਲਾ ਰੱਪਾ ਹੈ, ਕੁਝ ਦਿਨਾਂ ਬਾਅਦ ਕਿਸੇ ਨੇ ਯਾਦ ਨਹੀਂ ਕਰਨਾ। ਪਰ ਇਸ ਮਸਲੇ ਉੱਪਰ ਸਿਆਸਤ ਕਰਨਾ ਬੇਹੱਦ ਮੰਦਭਾਗਾ ਹੈ ? ਉਨ੍ਹਾਂ ਕਿਹਾ ਕਿ ਪੰਜਾਬ ਨੇ ਦਾਨਿਸ਼ਵਰੀ ਸੋਚ ਦੀ ਘਾਟ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਸੁਨਹਿਰੀ ਮੌਕੇ ਨੂੰ ਹੱਥੋਂ ਗੁਆ ਲਿਆ ਹੈ।

ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਟਰੂਡੋ ਦੇ ਦੌਰੇ ਦੌਰਾਨ ਰੱਖੀ ਪੂਰੀ ਨਿਗ੍ਹਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਫ਼ਤਾ ਭਰ ਫੇਰੀ ਦੌਰਾਨ ਕੈਨੇਡਾ ‘ਚ ਭਾਰਤੀ ਦੂਤਾਵਾਸ ‘ਚ ਤਾਇਨਾਤ ਇਕ ਸੀਨੀਅਰ ਅਧਿਕਾਰੀ ਦਾ ਪ੍ਰਛਾਵਾਂ ਬਣ ਕੇ ਘੁੰਮਦੇ ਰਹਿਣ ਦੀ ਜ਼ੋਰਦਾਰ ਚਰਚਾ ਹੈ ਗ਼ ਦੂਤਾਵਾਸ ‘ਚ ਡਿਪਟੀ ਕਾਸਲੇਟ ਜਨਰਲ ਵਜੋਂ ਤਾਇਨਾਤ, ਪਰ ਕਾਸਲੇਟ ਜਨਰਲ ਨਾ ਹੋਣ ਕਾਰਨ ਸਾਰੀਆਂ ਤਾਕਤਾਂ ਮਾਣ ਰਿਹਾ ਇਹ ਅਧਿਕਾਰੀ ਕੈਨੇਡਾ ਦੇ ਸਿੱਖ ਭਾਈਚਾਰੇ ਵਿਚ ਪਹਿਲਾਂ ਹੀ ਕਾਫੀ ਚਰਚਿਤ ਹੈ ਗ਼ ਦੱਸਿਆ ਜਾਂਦਾ ਹੈ ਕਿ ਜਸਟਿਨ ਟਰੂਡੋ ਦੀ ਫੇਰੀ ਉੱਪਰ ਖਾਲਿਸਤਾਨ ਦੇ ਪ੍ਰਛਾਵੇਂ ਦੀ ਚਾਦਰ ਤਾਣਨ ਲਈ ਇਸ ਅਧਿਕਾਰੀ ਦੀ ਚੋਣ ਕੀਤੀ ਗਈ ਤੇ ਇਕ ਪੂਰੀ ਯੋਜਨਾ ਤਹਿਤ ਇਹ ਅਧਿਕਾਰੀ ਟਰੂਡੋ ਦੀ ਫੇਰੀ ਤੋਂ ਇਕ ਹਫ਼ਤਾ ਪਹਿਲਾਂ ਭਾਰਤ ਪੁੱਜ ਗਿਆ ਸੀ ਗ਼ ਇਹ ਅਧਿਕਾਰੀ ਪਹਿਲਾਂ ਹੀ ਮਿੱਥੇ ਪ੍ਰੋਗਰਾਮ ਮੁਤਾਬਿਕ 10 ਫਰਵਰੀ ਨੂੰ ਇਕ ਮੀਡੀਆ ਕਰਮੀ ਤੇ ਇਕ ਭਾਰਤੀ ਰਾਜਸੀ ਪਾਰਟੀ ਦੇ ਉਥੇ ਥਾਪੇ ਆਗੂ ਨਾਲ ਭਾਰਤ ਰਵਾਨਾ ਹੋਇਆ ਸੀ ਗ਼ ਵੱਖ-ਵੱਖ ਅਖ਼ਬਾਰਾਂ ਨੂੰ ਦਿੱਤੇ ਬਿਆਨਾਂ ਵਿਚ ਸਾਬਕਾ ਖਾੜਕੂ ਕਹੇ ਜਾਦੇ ਜਸਪਾਲ ਅਟਵਾਲ ਨੇ ਵੀ 11 ਫਰਵਰੀ ਨੂੰ ਹੀ ਭਾਰਤ ਪੁੱਜਣ ਦਾ ਦਾਅਵਾ ਕੀਤਾ ਹੈ ਗ਼ ਭਾਰਤੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਤੇ ਅਟਵਾਲ ਦੇ ਇਕੋ ਸਮੇਂ ਦਿੱਲੀ ਪੁੱਜਣ ਨੂੰ ਮਹਿਜ਼ ਇਤਫਾਕ ਨਹੀਂ ਮੰਨਿਆ ਜਾ ਰਿਹਾ ਗ਼ ਦੱਸਿਆ ਜਾਂਦਾ ਹੈ ਕਿ ਦੂਤਾਵਾਸ ਦਾ ਉਕਤ ਅਧਿਕਾਰੀ ਜਸਟਿਨ ਟਰੂਡੋ ਦੀ ਫੇਰੀ ਸਮੇਂ ਹਰ ਥਾਂ ਨਾਲ ਹੀ ਪ੍ਰਛਾਵੇਂ ਵਾਂਗ ਘੁੰਮਦਾ ਰਿਹਾ ਹੈ ਗ਼

ਅਟਵਾਲ ਤਾਂ ਭਾਰਤ ਸਰਕਾਰ ਦਾ ਚਹੇਤਾ  
ਸਾਬਕਾ ਖਾੜਕੂ ਕਿਹਾ ਜਾ ਰਿਹਾ ਜਸਪਾਲ ਅਟਵਾਲ ਭਾਰਤ ਸਰਕਾਰ ਦੀ ਚਹੇਤਿਆਂ ਦੀ ਸੂਚੀ ਵਿਚ ਸ਼ਾਮਿਲ ਹੈ ਗ਼ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਵਲੋਂ ਉਸ ਦਾ ਨਾਂਅ ਕਾਲੀ ਸੂਚੀ ‘ਚੋਂ ਪਿਛਲੇ ਸਾਲ ਹੀ ਕੱਢੇ ਜਾਣ ਦਾ ਬੋਲਿਆ ਝੂਠ ਨੰਗਾ ਹੋ ਗਿਆ ਹੈ ਗ਼ ਅਟਵਾਲ ਪਿਛਲੇ ਸਾਲਾਂ ‘ਚ ਕਈ ਵਾਰ ਭਾਰਤ ਆ ਚੁੱਕਾ ਹੈ ਗ਼ ਜਸਪਾਲ ਅਟਵਾਲ ਭਾਵੇਂ ਸੰਨ 1986 ‘ਚ ਕੈਨੇਡਾ ਗਏ ਬਰਨਾਲਾ ਸਰਕਾਰ ਦੇ ਮੰਤਰੀ ਉੱਪਰ ਕਾਤਲਾਨਾ ਹਮਲੇ ਤੇ ਫਿਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰਹੇ ਉੱਜਲ ਦੁਸਾਂਝ ਉੱਪਰ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਗ਼ ਪਰ ਦੱਸਿਆ ਜਾਂਦਾ ਹੈ ਕਿ ਕੁਝ ਵਕਫ਼ੇ ਬਾਅਦ ਜਸਪਾਲ ਨੇ ਭਾਰਤੀ ਅਧਿਕਾਰੀਆਂ ਨਾਲ ਨੇੜਤਾ ਬਣਾ ਲਈ ਸੀ ਅਤੇ ਪਹਿਲੀ ਵਾਰ ਉਹ 1999 ‘ਚ ਵੀਜ਼ਾ ਲੈ ਕੇ ਭਾਰਤ ਆਇਆ ਗ਼ ਇਸ ਤੋਂ ਬਾਅਦ ਮੁੜ ਫਿਰ ਸਾਲ 2002, ਸਾਲ 2007 ਅਤੇ ਫਿਰ ਅਗਸਤ 2017 ‘ਚ ਉਹ ਭਾਰਤ ਆਇਆ ਗ਼ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 2007 ‘ਚ ਭਾਰਤੀ ਵੀਜ਼ਾ ਦੇਣ ਲਈ ਇਕ ਸਮੇਂ ਉਸ ਦਾ ਸ਼ਿਕਾਰ ਬਣੇ ਉੱਜਲ ਦੁਸਾਂਝ ਨੇ ਖੁਦ ਸਿਫ਼ਾਰਸ਼ ਕੀਤੀ ਸੀ ਗ਼ ਸੋਸ਼ਲ ਮੀਡੀਆ ਵਿਚ ਅਪਡੇਟ ਕੀਤੀਆਂ ਤਿੰਨ ਤਸਵੀਰਾਂ ਜਸਪਾਲ ਨੇ ਖੁਦ ਲਿਖਿਆ ਹੈ ਕਿ ਉਸ ਨੂੰ ਵਿੱਤ ਮੰਤਰਾਲੇ ਤੇ ਵਿਦੇਸ਼  ਮੰਤਰਾਲੇ ‘ਚ ਸ਼ਾਨਦਾਰ ਪ੍ਰਾਹੁਣਚਾਰੀ ਮਿਲੀ ਤੇ ਸਵਾਗਤ ਹੋਇਆ ਗ਼
ਸੈਂਟਰਲ ਸਰੀ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਤੇ ਦਿੱਲੀ ‘ਚ ਪ੍ਰਧਾਨ ਮੰਤਰੀ ਨਾਲ ਰਾਤ ਦੇ ਖਾਣੇ ਦਾ ਸੱਦਾ ਅਤੇ ਮੁੰਬਈ ‘ਚ ਸ੍ਰੀਮਤੀ ਟਰੂਡੋ ਨਾਲ ਤਸਵੀਰ ਪਹਿਲੋਂ ਹੀ ਘੜੀ ਯੋਜਨਾ ਦਾ ਹਿੱਸਾ ਸੀ, ਜਿਉਂ ਹੀ ਇਹ ਯੋਜਨਾ ਸਿਰੇ ਚੜ੍ਹੀ ਤਾਂ ਦੂਤਾਵਾਸ ਦੇ ਅਧਿਕਾਰੀ ਨਾਲ ਗਏ ਮੀਡੀਆ ਕਰਮੀ ਦੀ ਫੇਸਬੁੱਕ ਉੱਪਰ ਸਭ ਤੋਂ ਪਹਿਲਾਂ ਇਹ ਤਸਵੀਰ ਅਪਲੋਡ ਕੀਤੀ ਗਈ ਗ਼ ਇਕ ਘੰਟੇ ਵਿਚ ਜਦ ਬਹੁਤ ਸਾਰੇ ਲੋਕਾਂ ਨੇ ਇਹ ਤਸਵੀਰ ਉਤਾਰ ਲਈ ਤਾਂ ਉਕਤ ਫੇਸਬੁੱਕ ਤੋਂ ਵੀ ਮਿਟਾ ਦਿੱਤੀ ਗਈ ਗ਼ ਕਹਿੰਦੇ ਹਨ ਕਿ ਇਸ ਤੋਂ ਬਾਅਦ ਫਿਰ ਚੱਲਿਆ ਟਰੂਡੋ ਦੀ ਫੇਰੀ ਉੱਪਰ ਖਾਲਿਸਤਾਨ ਦਾ ਧੂੜਾ ਛਿੜਕਣ ਦਾ ਸਿਲਸਿਲਾ ਗ਼ ਭਾਰਤੀ ਮੀਡੀਏ ਦੇ ਵੱਡੇ ਹਿੱਸੇ ਨੇ ਇਸ ਘਟਨਾ ਦੀ ਪੜਤਾਲ ਦੀ ਬਜਾਏ ਲਸਣ ਦੀ ਗੰਢੀ ਹੱਥ ਆਉਣ ਤੇ ਪੰਸਾਰੀ ਬਣ ਬੈਠਣ ਵਾਂਗ ਬਸ ਖਾਲਿਸਤਾਨ ਦਾ ਝੰਡਾ ਬੁਲੰਦ ਕਰ ਦਿੱਤਾ ਤੇ ਇਕ ਸਾਜਿਸ਼ ਤਹਿਤ ਅਜਿਹਾ ਪ੍ਰਭਾਵ ਪੈਦਾ ਕਰਨ ਉੱਪਰ ਜ਼ੋਰ ਲਾ ਦਿੱਤਾ, ਜਿਵੇਂ ਟਰੂਡੋ ਤੇ ਉਸ ਦੀ ਸਰਕਾਰ ਖਾਲਿਸਤਾਨੀਆਂ ਦੀ ਪਨਾਹਗੀਰ ਹੋਵੇ ਤੇ ਅਜਿਹੇ ਲੋਕਾਂ ਨੂੰ ਕੰਧਾੜੀ ਬਿਠਾ ਕੇ ਭਾਰਤ ਵਿਚ ਵੀ ਲੈ ਆਈ ਹੋਵੇ ਗ਼

ਕੂਟਨੀਤਕ ਸਿਸ਼ਟਾਚਾਰ ਦੀ ਸ਼ਰੇਆਮ ਉਲੰਘਣਾ
ਕੈਨੇਡਾ ‘ਚ ਭਾਰਤੀ ਦੂਤਾਵਾਸ ‘ਚ ਤਾਇਨਾਤ ਸੀਨੀਅਰ ਅਧਿਕਾਰੀ ਵਲੋਂ ਉਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਉੱਪਰ ਥਾਂ-ਥਾਂ ਹਾਜ਼ਰ ਹੋਣ ਨੂੰ ਕੂਟਨੀਤਕ ਸਿਸ਼ਟਾਚਾਰ ਦੀ ਅਵੱਗਿਆ ਸਮਝਿਆ ਜਾ ਰਿਹਾ ਹੈ ਗ਼ ਭਾਰਤੀ ਵਿਦੇਸ਼ ਸੇਵਾ ‘ਚ ਕੰਮ ਕਰਦੇ ਰਹੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਆਪਣੇ ਦਫਤਰਾਂ ‘ਚ ਬੈਠ ਕੇ ਆਪਣੇ ਸੂਤਰਾਂ ਰਾਹੀਂ ਰਿਪੋਰਟਾਂ ਭੇਜਣਾ ਤਾਂ ਹਰ ਦੂਤਾਵਾਸ ਅਧਿਕਾਰੀ ਦਾ ਹੀ ਦਸਤੂਰ ਹੈ, ਦੂਤਾਵਾਸ ਅਧਿਕਾਰੀ ਉਨ੍ਹਾਂ ਹੀ ਦੇਸ਼ਾਂ ਦੇ ਪ੍ਰਧਾਨ ਮੰਤਰੀ ਦੌਰਿਆਂ ‘ਚ ਹਾਜ਼ਰ ਹੋਣ ਲੱਗ ਪੈਣ, ਅਜਿਹਾ ਕਦੇ ਦੇਖਿਆ, ਸੁਣਿਆ ਨਹੀਂ ਗਿਆ ਗ਼

ਭਾਰਤੀ ਅਫ਼ਸਰਾਂ ਦਾ ਕਾਲਾ ਕਾਰਨਾਮਾ
ਵੈਨਕੂਵਰ/ਬਿਊਰੋ ਨਿਊਜ਼:
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦਾ ਪ੍ਰਭਾਵ ਘਟਾਉਣ ਲਈ ਲਾਏ ਗਏ ਅਪਰਾਧੀਆਂ ਦੀ ਸ਼ਮੂਲੀਅਤ ਵਾਲੇ ਕਾਲੇ ਧੱਬਿਆਂ ਦੀ ਸਾਜ਼ਿਸ਼ ਦੀ ਸ਼ੱਕ ਦੀ ਸੂਈ ਕੈਨੇਡੀਅਨ ਮੁੱਖ ਮੀਡੀਆ ਨੇ ਭਾਰਤ ਦੇ ਹੀ ਸਫ਼ਾਰਤੀ ਅਫ਼ਸਰਾਂ ਵੱਲ ਸੇਧਿਤ ਕੀਤੀ ਹੈ। ਇੱਕ ਪ੍ਰਮੁੱਖ ਅਖ਼ਬਾਰ ਵੱਲੋਂ ਛਾਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋ ਪੰਜਾਬੀ ਵਿਅਕਤੀਆਂ ਦੇ ਨਾਂ ਪ੍ਰਧਾਨ ਮੰਤਰੀ ਦੇ ਵਫ਼ਦ ਨਾਲ ਜੋੜਨੇ ਅਤੇ ਉਨ੍ਹਾਂ ਨੂੰ ਭਾਰਤ ਵਿਰੋਧੀ ਵਜੋਂ ਉਭਾਰਨਾ ਕਿਸੇ ਖ਼ਾਸ ਸਾਜ਼ਿਸ਼ ਦਾ ਹਿੱਸਾ ਹੈ। ਅਖ਼ਬਾਰ ਨੇ ਇਸ ਗੱਲ ਨੂੰ ਵੀ ਸ਼ੱਕੀ ਮੰਨਿਆ ਕਿ ਪਹਿਲਾਂ ਜਸਪਾਲ ਅਟਵਾਲ ਵੱਲੋਂ ਸ੍ਰੀਮਤੀ ਟਰੂਡੋ ਨਾਲ ਫੋਟੋ ਖਿਚਵਾਉਣੀਆਂ ਤੇ ਫਿਰ ਉਹੀ ਫੋਟੋਆਂ ਭਾਰਤੀ ਮੀਡੀਆ ਨੂੰ ਜਾਰੀ ਕਰ ਕੇ ਕਾਲੇ ਧੱਬੇ ਲਾਏ ਜਾਣਾ ਗਿਣੀ ਮਿਥੀ ਸਾਜ਼ਿਸ਼ ਹੋ ਸਕਦੀ ਹੈ।
ਅਖ਼ਬਾਰ ਨੇ ਸ਼ੱਕ ਜ਼ਾਹਰ ਕੀਤਾ ਕਿ ਅਪਰਾਧਿਕ ਪਿਛੋਕੜ ਵਾਲੇ ਜਸਪਾਲ ਅਟਵਾਲ ਨਾਂ ਦੇ ਵਿਅਕਤੀ ਦਾ ਨਾਂ ਕਾਲੀ ਸੂਚੀ ‘ਚੋਂ ਕੱਢਣਾ ਤੇ ਐਨ ਇਸ ਮੌਕੇ ਉਸ ਦੀ ਭਾਰਤ ਫੇਰੀ ਅਤੇ ਉਸ ਦਾ ਨਾਂ ਕੈਨੇਡੀਅਨ ਵਫ਼ਦ ਦੀਆਂ ਦਾਅਵਤਾਂ ‘ਚ ਸ਼ਾਮਲ ਕਰਾਉਣਾ ਆਪਣੇ-ਆਪ ‘ਚ ਸ਼ੱਕੀ ਹੈ।