ਮੀਂਹ ਕਾਰਨ ਮੁਸਲਮਾਨ ਭਰਾਵਾਂ ਨੂੰ ਨਮਾਜ਼ ਅਦਾ ਕਰਨ ਲਈ ਗੁਰਦੁਆਰਾ ਪ੍ਰਬੰਧਕਾਂ ਨੇ ਦਿੱਤੀ ਥਾਂ

0
326

joshi-math
ਕੈਪਸ਼ਨ-ਜੋਸ਼ੀ ਮੱਠ ਗੁਰਦੁਆਰੇ ਵਿਚ ਨਮਾਜ਼ ਅਦਾ ਕਰਦਾ ਹੋਇਆ ਮੁਸਲਿਮ ਭਾਈਚਾਰਾ।
ਗੋਪੇਸ਼ਵਰ, (ਉੱਤਰਾਖੰਡ)/ਬਿਊਰੋ ਨਿਊਜ਼ :
ਈਦ ਉਲ ਅਦਾ ਮੌਕੇ ਭਾਈਚਾਰੇ ਦੀ ਵਿਲੱਖਣ ਮਿਸਾਲ ਪੈਦਾ ਕਰਦਿਆਂ ਜੋਸ਼ੀਮੱਠ ਵਿੱਚ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਮੁਸਲਮਾਨ ਭਰਾਵਾਂ ਨੂੰ ਗੁਰਦੁਆਰੇ ਵਿੱਚ ਨਮਾਜ਼ ਅਦਾ ਕਰਨ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਇੱਕ ਹਜ਼ਾਰ ਮੁਸਲਮਾਨ ਭਰਾਵਾਂ ਨੇ ਗੁਰਦੁਆਰੇ ਵਿੱਚ ਨਮਾਜ਼ ਅਦਾ ਕੀਤੀ। ਹੇਮਕੁੰਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸ੍ਰੀ ਸੇਵਾ ਸਿੰਘ ਨੇ ਦੱਸਿਆ ਕਿ ਬਹੁਤ ਮੀਂਹ ਪੈ ਰਿਹਾ ਸੀ ਇਸ ਕਰਕੇ ਸਾਡੇ ਮੁਸਲਮਾਨ ਭਰਾਵਾਂ ਲਈ ਖੁੱਲ੍ਹੇ ਵਿੱਚ ਨਮਾਜ਼ ਅਦਾ ਕਰਨੀ ਮੁਸ਼ਕਲ ਸੀ, ਇਸ ਲਈ ਈਦ ਮੌਕੇ ਅਸੀਂ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਨਮਾਜ਼ ਕਰਨ ਲਈ ਥਾਂ ਦਿੱਤੀ। ਸਵੇਰੇ 9 ਵਜੇ ਤੋਂ 10 ਵਜੇ ਤਕ ਗੁਰਦੁਆਰੇ ਵਿੱਚ ਕਰੀਬ ਇੱਕ ਹਜ਼ਾਰ ਮੁਸਲਮਾਨ ਭਰਾਵਾਂ ਨੇ ਨਮਾਜ਼ ਅਦਾ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਸਨੈਕਸ ਵੀ ਭੇਟ ਕੀਤੇ। ਲੋਕਲ ਪ੍ਰਸ਼ਾਸਨ ਨੇ ਵੀ ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕੀਤੇ ਇਸ ਕਾਰਜ ਦੀ ਪ੍ਰਸੰਸਾ ਕੀਤੀ।