ਜੱਗੀ ਜੌਹਲ ਕੇਸ : ਬਰਤਾਨੀਆ ਦੇ 70 ਤੋਂ ਵੱਧ ਸਾਂਸਦਾ ਨੇ ਪ੍ਰਧਾਨ ਮੰਤਰੀ ਥਰੇਸਾ ਮੇਅ ਨੂੰ ਲਿਖੀ ਚਿੱਠੀ

0
75

jaggi-johal
ਲੰਡਨ/ਬਿਊਰੋ ਨਿਊਜ਼ :

ਬਰਤਾਨੀਆ ਦੀ ਸੰਸਦ ਦੇ 70 ਤੋਂ ਵੱਧ ਸਾਂਸਦਾ ਨੇ ਪ੍ਰਧਾਨ ਮੰਤਰੀ ਥਰੇਸਾ ਮੇਅ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਭਾਰਤ ਵਿਚ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨੌਜਵਾਨ ਜਗਤਾਰ ਸਿੰਘ ਜੌਹਲ ਦੇ ਕੇਸ ਸਬੰਧੀ ਬਰਤਾਨੀਆ ਦੇ ਵਿਦੇਸ਼ ਸਕੱਤਰ ਵਲੋਂ ਬਰਤਾਨਵੀ ਸੰਸਦ ਵਿਚ ਬਿਆਨ ਜਾਰੀ ਕੀਤਾ ਜਾਵੇ। ਐਮਪੀ ਪ੍ਰੀਤ ਕੌਰ ਗਿੱਲ ਵਲੋਂ ਲਿਖੀ ਚਿੱਠੀ ਵਿਚ ਜਗਤਾਰ ਸਿੰਘ ਜੌਹਲ ‘ਤੇ ਭਾਰਤ ਵਿਚ ਹੋਏ ਤਸ਼ੱਦਦ ਦਾ ਜ਼ਿਕਰ ਕੀਤਾ ਗਿਆ ਹੈ। ਇਸ ਚਿੱਠੀ ਉੱਤੇ 70 ਤੋਂ ਵੱਧ ਸਾਂਸਦਾ ਨੇ ਹਸਤਾਖਰ ਕਰਕੇ ਇਸ ਨੂੰ ਪ੍ਰਧਾਨ ਮੰਤਰੀ ਥਰੇਸਾ ਮੇਅ ਨੂੰ ਭੇਜਿਆ ਹੈ।

ਇਸੇ ਤਰ੍ਹਾਂ ਹੋਰ ਬਰਤਾਨਵੀ ਐਮਪੀਜ਼ ਵਲੋਂ ਲਿਖੀਆਂ ਗਈਆਂ ਚਿੱਠੀਆਂ ਵਿਚ ਜਗਤਾਰ ਸਿੰਘ ਜੌਹਲ  ‘ਤੇ ਭਾਰਤ ਵਿਚ ਹੋਏ ਤਸ਼ੱਦਦ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਤਸ਼ੱਦਦ ਖਿਲਾਫ ਸੰਸਥਾ ਵਲੋਂ ਭਾਰਤ ਸਰਕਾਰ ਤੋਂ ਇਸ ਕੇਸ ਸਬੰਧੀ ਜਵਾਬ ਮੰਗਿਆ ਗਿਆ ਸੀ ਪਰ ਭਾਰਤ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ।

ਬਰਤਾਨਵੀ ਸਿੱਖਾਂ ਲਈ ਸਰਬ ਪਾਰਟੀ ਪਾਰਲੀਮੈਂਟਰੀ ਗਰੁੱਪ ਦੀ ਚੇਅਰਮੈਨ ਐਮਪੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਹ ਜਗਤਾਰ ਸਿੰਘ ਦੇ ਹਲਕੇ ਨਾਲ ਸਬੰਧਿਤ ਸਾਂਸਦ ਮਾਰਟਿਨ ਦੇ ਲਗਾਤਾਰ ਸੰਪਰਕ ਵਿਚ ਹਨ ਅਤੇ ਇਸ ਕੇਸ ਸਬੰਧੀ ਜਗਤਾਰ ਸਿੰਘ ਦੀ ਗ੍ਰਿਫਤਾਰੀ ਦੇ ਸਮੇਂ ਤੋਂ ਵਿਦੇਸ਼ ਅਤੇ ਕਾਮਨਵੈਲਥ ਦਫਤਰ ਨਾਲ ਸੰਪਰਕ ਰੱਖਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਕੇਸ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਿਖ ਚੁੱਕੇ ਹਨ ਪਰ ਕੋਈ ਜਵਾਬ ਨਹੀਂ ਮਿਲਿਆ।

ਪ੍ਰਧਾਨ ਮੰਤਰੀ ਥਰੇਸਾ ਮੇਅ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਭਾਰਤ ਵਿਚ ਜਗਤਾਰ ਸਿੰਘ ਜੌਹਲ  ‘ਤੇ ਤਸ਼ੱਦਦ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ ਤੇ ਭਾਰਤ ਸਰਕਾਰ ਨੂੰ ਸੰਯੁਕਤ ਰਾਸ਼ਟਰ ਦੀ ਸੰਸਥਾ ਵਲੋਂ ਕੀਤੀ ਗਈ ਅਪੀਲ ‘ਤੇ ਜਵਾਬ ਦੇਣ ਲਈ ਕਿਹਾ ਜਾਵੇ।