ਮਕਬੂਜ਼ਾ ਕਸ਼ਮੀਰ ‘ਚ ਭਾਰਤੀ ਫ਼ੌਜ ਨੇ 7 ਅਤਿਵਾਦੀ ਟਿਕਾਣੇ ਤਬਾਹ ਕੀਤੇ

0
849

New Delhi: Director General Military Operations (DGMO), Ranbir Singh salutes after the Press Conferences along  with External Affairs Spokesperson Vikas Swarup,  in New Delhi on Thursday. India conducted Surgical strikes across the Line of Control in Kashmir on Wednesday night. PTI Photo by Shirish Shete (PTI9_29_2016_000022B) *** Local Caption ***

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਨੇ ਵੀਰਵਾਰ ਤੜਕੇ ਅਸਲ ਕੰਟਰੋਲ ਲਕੀਰ (ਐਲਓਸੀ) ਉਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ ਸੱਤ ਟਿਕਾਣਿਆਂ (ਲਾਂਚ ਪੈਡਜ਼) ਉਤੇ ਸੀਮਤ (ਸਰਜੀਕਲ) ਫ਼ੌਜੀ ਕਾਰਵਾਈ ਕਰ ਕੇ ਭਾਰਤ ਵਿੱਚ ਘੁਸਪੈਠ ਦੀ ਤਿਆਰੀ ਕਰ ਰਹੇ ਦਹਿਸ਼ਤਗਰਦਾ੬ ਨੂੰ ‘ਭਾਰੀ ਜਾਨੀ ਨੁਕਸਾਨ’ ਪਹੁੰਚਾਇਆ। ਦੂਜੇ ਪਾਸੇ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਤੱਤਾਪਾਣੀ ਵਿੱਚ ਜਿੱਥੇ ਭਾਰਤ ਨੇ ਗੋਲੀਬਾਰੀ ਕੀਤੀ, ਉਥੇ ਜਵਾਬੀ ਕਾਰਵਾਈ ਵਿੱਚ ਅੱਠ ਭਾਰਤੀ ਫ਼ੌਜੀ ਮਾਰੇ ਗਏ ਹਨ ਤੇ ਇਕ ਨੂੰ ਫੜ ਲਿਆ ਗਿਆ ਹੈ। ਉਧਰ ਮੁਲਕ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ ਦੇ ਇਸ ‘ਬਿਨਾਂ ਭੜਕਾਹਟ ਕੀਤੇ ਨੰਗੇ-ਚਿੱਟੇ ਹਮਲੇ’ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਗੋਲੀਬੰਦੀ ਦਾ ਉਲੰਘਣ ਕਰਦਿਆਂ ਦੋ ਵਾਰ ਨੌਗਾਮ ਤੇ ਪੁਣਛ ਖੇਤਰਾਂ ਵਿੱਚ ਭਾਰਤੀ ਟਿਕਾਣਿਆਂ ‘ਤੇ ਗੋਲੀਬਾਰੀ ਕੀਤੀ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਵਿਸ਼ੇਸ਼ ਦਸਤਿਆਂ ਨੇ 28 ਤੇ 29 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਐਲਓਸੀ ‘ਤੇ ਇਹ ਵੱਡੀ ਕਾਰਵਾਈ ਕਰਦਿਆਂ ਦਹਿਸ਼ਤਗਰਦਾਂ ਦੇ ਸੱਤ ਲਾਂਚ ਪੈਡਜ਼ ਨੂੰ ਤਬਾਹ ਕਰ ਦਿੱਤਾ। ਇਹ ਅਪਰੇਸ਼ਨ ਕਰੀਬ ਪੰਜ ਘੰਟੇ ਚੱਲਿਆ, ਜਿਸ ਵਿੱਚ ਹੈਲੀਕਾਪਟਰ ਆਧਾਰਤ  ਜ਼ਮੀਨੀ ਫ਼ੌਜਾਂ ਨੇ ਹਿੱਸਾ ਲਿਆ। ਇਨ੍ਹਾਂ ਲਾਂਚ ਪੈਡਜ਼ ਦੀ ਵਰਤੋਂ ਦਹਿਸ਼ਤਗਰਦਾਂ ਵੱਲੋਂ ਮਕਬੂਜ਼ਾ ਕਸ਼ਮੀਰ ਤੋਂ ਭਾਰਤ ਵਾਲੇ ਪਾਸੇ ਘੁਸਪੈਠ ਤੇ ਹਮਲੇ ਕਰਨ ਲਈ ਕੀਤੀ ਜਾ੬ਦੀ ਸੀ, ਜੋ ਐਲਓਸੀ ਦੇ ਦੋ ਤੋਂ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਸਨ। ਇਨ੍ਹਾਂ ਉਤੇ ਭਾਰਤ ਵੱਲੋਂ ਇਕ ਹਫ਼ਤੇ ਤੋਂ ਨਜ਼ਰ ਰੱਖੀ ਜਾ ਰਹੀ ਸੀ।
ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਕਾਰਵਾਈ ਰਾਹੀਂ ਜੰਮੂ-ਕਸ਼ਮੀਰ ਵਿੱਚ ਕੁਪਵਾੜਾ ਤੇ ਪੁਣਛ ਲਾਗੇ ਐਲਓਸੀ ਦੇ ਪਾਰ ਪੰਜ-ਛੇ ਥਾਵਾਂ ਨੂੰ ਨਿਸ਼ਾਨ ਬਣਾਇਆ। ਇਸ ਦੌਰਾਨ ਭਾਰਤ ਵਾਲੇ ਪਾਸੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਭਾਰਤੀ ਥਲ ਸੈਨਾ ਦੀ ਇਸ ਅਚਨਚੇਤੀ ਕਾਰਵਾਈ ਦਾ ਐਲਾਨ ਮਿਲਟਰੀ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲ (ਡੀਜੀਐਮਓ) ਲੈਫ਼ਟੀਨੈਂਟ ਜਨਰਲ ਰਣਬੀਰ ਸਿਘ ਨੇ ਕੀਤਾ। ਇਹ ਅਪਰੇਸ਼ਨ ਪਾਕਿਸਤਾਨ ਆਧਾਰਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਵੱਲੋਂ ਕਸ਼ਮੀਰ ਵਿੱਚ ਉੜੀ ਸਥਿਤ ਭਾਰਤੀ ਫੌਜ ਦੇ ਕੈਂਪ ਉਤੇ ਕੀਤੇ ਹਮਲੇ ਤੋਂ 11 ਦਿਨ ਬਾਅਦ ਕੀਤਾ ਗਿਆ ਹੈ। ਗ਼ੌਰਤਲਬ ਹੈ ਕਿ ਇਸ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਹਮਲਾਵਰਾਂ ਨੂੰ ‘ਬਖ਼ਸ਼ਿਆ’ ਨਹੀਂ ਜਾਵੇਗਾ ਅਤੇ 18 ਭਾਰਤੀ ਜਵਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ।
ਜਨਰਲ ਰਣਬੀਰ ਸਿੰਘ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ”ਸਾਨੂੰ  ਬੜੀ ਭਰੋਸੇਯੋਗ ਤੇ ਵਿਸ਼ੇਸ਼ ਸੂਚਨਾ ਮਿਲੀ ਸੀ ਕਿ ਦਹਿਸ਼ਤਗਰਦਾਂ ਦੀਆਂ ਕੁਝ ਟੀਮਾਂ ਲਾਂਚ ਪੈਡਾਂ ਉਤੇ ਇਕੱਠੀਆਂ ਹੋਈਆਂ ਸਨ, ਤਾਂ ਕਿ ਉਹ ਦੇਸ਼ ਵਿੱਚ ਘੁਸਪੈਠ ਕਰ ਕੇ ਜੰਮੂ-ਕਸ਼ਮੀਰ ਤੇ ਹੋਰ ਵੱਡੇ ਸ਼ਹਿਰਾ੬ ਉਤੇ ਹਮਲੇ ਕਰ ਸਕਣ। ਇਸ ਦੇ ਆਧਾਰ ਉਤੇ ਭਾਰਤੀ ਥਲ ਸੈਨਾ ਨੇ ਇਹ ਸਰਜੀਕਲ ਕਾਰਵਾਈ ਕੀਤੀ।” ਪ੍ਰੈੱਸ ਕਾਨਫਰੰਸ ਵਿੱਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਵੀ ਹਾਜ਼ਰ ਸਨ। ਡੀਜੀਐਮਓ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨੀ ਡੀਜੀਐਮਓ ਨਾਲ ਗੱਲਬਾਤ ਕਰ ਕੇ ਉਨ੍ਹਾ੬ ਨੂੰ ਇਸ ਕਾਰਵਾਈ ਅਤੇ ਭਾਰਤੀ ਸਰੋਕਾਰਾਂ ਬਾਰੇ ਜਾਣੂ ਕਰਵਾਇਆ। ਸੂਤਰਾਂ ਮੁਤਾਬਕ ਅਪਰੇਸ਼ਨ ਵਿੱਚ ਭਾਰੀ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਤੇ ਇਸ ਨੂੰ ਥਲ ਸੈਨਾ ਦੇ ਪੈਰਾ ਕਮਾਂਡੋਜ਼ ਨੇ ਅੰਜਾਮ ਦਿੱਤਾ। ਇਸ ਮੌਕੇ ਥਰਮਲ ਇਮੇਜਰਜ਼ ਤੇ ਹਾਈ-ਮਾਸਕਡ ਲਾਈਟਾਂ ਦਾ ਵੀ ਇਸਤੇਮਾਲ ਕੀਤਾ ਗਿਆ।
ਇਹ ਐਲਾਨ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਸੁਰੱਖਿਆ ਸੰਬਧੀ ਕਮੇਟੀ (ਸੀਸੀਐਸ) ਦੀ ਮੀਟਿੰਗ ਤੋਂ ਫ਼ੌਰੀ ਬਾਅਦ ਕੀਤਾ ਗਿਆ। ਸ੍ਰੀ ਮੋਦੀ ਨੇ ਸਰਜੀਕਲ ਕਾਰਵਾਈ ਬਾਰੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹੋਰਨਾਂ ਨੂੰ ਜਾਣੂ ਕਰਵਾਇਆ। ਡੀਜੀਐਮਓ ਨੇ ਕਿਹਾ ਕਿ ਇਸ ਕਾਰਵਾਈ ਦਾ ਮੁੱਖ ਮਕਸਦ ਬੁਨਿਆਦੀ ਤੌਰ ‘ਤੇ ਇਹੋ ਸੀ ਕਿ ਦਹਿਸ਼ਤਗਰਦ ਆਪਣੇ ਘੁਸਪੈਠ ਦੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ ਤੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਾ ਪਾ ਸਕਣ। ਉਨ੍ਹਾਂ ਕਿਹਾ, ”ਇਨ੍ਹਾਂ ਦਹਿਸ਼ਤਗਰਦੀ-ਰੋਕੂ ਕਾਰਵਾਈਆਂ ਦੌਰਾਨ ਦਹਿਸ਼ਤਗਰਦਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਭਾਰੀ ਜਾਨੀ ਨੁਕਸਾਨ ਪਹੁੰਚਾਇਆ ਗਿਆ। ਇਸ ਤੋਂ ਬਾਅਦ ਕਾਰਵਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਸਾਡੀ ਇਨ੍ਹਾਂ ਕਾਰਵਾਈਆਂ ਨੂੰ ਅੱਗੇ ਜਾਰੀ ਰੱਖਣ ਦੀ ਯੋਜਨਾ ਨਹੀਂ ਹੈ। ਇਸ ਦੇ ਬਾਵਜੂਦ ਇਸ ਸਬੰਧੀ ਪੈਦਾ ਹੋਣ ਵਾਲੇ ਕਿਸੇ ਵੀ ਹਾਲਾਤ ਦਾ ਟਾਕਰਾ ਕਰਨ ਲਈ ਭਾਰਤੀ ਫ਼ੌਜਾਂ ਤਿਆਰ-ਬਰ-ਤਿਆਰ ਹਨ।”
ਇਸਲਾਮਾਬਾਦ: ਦੂਜੇ ਪਾਸੇ ਭਾਰਤ ਵੱਲੋਂ ਕਾਰਵਾਈ ਦੇ ਇਸ ਦਾਅਵੇ ਨੂੰ ਪਾਕਿਸਤਾਨ ਨੇ ‘ਮਨਘੜਤ ਤੇ ਬੇਬੁਨਿਆਦ’ ਕਰਾਰ ਦਿੱਤਾ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਮਹਿਜ਼ ਮੀਡੀਆ ਵਿੱਚ ਵਾਹ-ਵਾਹੀ ਖੱਟਣ ਲਈ ਸਰਹੱਦ-ਪਾਰਲੀ ਗੋਲਾਬਾਰੀ ਨੂੰ ਹੀ ਸਰਜੀਕਲ ਕਾਰਵਾਈ ਦੱਸ ਰਿਹਾ ਹੈ। ਪਾਕਿਸਤਾਨੀ ਫ਼ੌਜ ਨੇ ਇਕ ਬਿਆਨ ਵਿੱਚ ਕਿਹਾ, ”ਭਾਰਤ ਵੱਲੋਂ ਕੋਈ ਵੀ ਸਰਜੀਕਲ ਕਾਰਵਾਈ ਨਹੀਂ ਕੀਤੀ ਗਈ, ਸਗੋਂ ਇਸ ਦੀ ਥਾਂ ਭਾਰਤ ਵੱਲੋਂ ਸਰਹੱਦ-ਪਾਰੋਂ ਗੋਲਾਬਾਰੀ ਕੀਤੀ ਗਈ ਜੋ ਆਮ ਹੀ ਕੀਤੀ ਜਾਂਦੀ ਹੈ।”
ਉ੬ਜ ਇਸ ਦੇ ਨਾਲ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਸ੍ਰੀ ਸ਼ਰੀਫ਼ ਨੇ ਭਾਰਤ ਵੱਲੋ੬ ਕੀਤੀ ਕਾਰਵਾਈ ਨੂੰ ਪਾਕਿਸਤਾਨ ਉਤੇ ‘ਬਿਨਾ੬ ਭੜਕਾਹਟ ਦੇ ਕੀਤਾ ਗਿਆ ਨੰਗਾ-ਚਿੱਟਾ’ ਹਮਲਾ ਕਰਾਰ ਦਿੱਤਾ ਹੈ ਤੇ ਦਾਅਵਾ ਕੀਤਾ ਕਿ ਪਾਕਿਤਸਾਨੀ ਫ਼ੌਜ ਦੇਸ਼ ਦੀ ਇਲਾਕਾਈ ਏਕਤਾ ਦੀ ਰਾਖੀ ਦੇ ਪੂਰੀ ਤਰ੍ਹਾ੬ ਸਮਰੱਥ ਹੈ। ਉਨ੍ਹਾ੬ ਕਿਹਾ ਕਿ ਪਾਕਿਸਤਾਨ ਦੀ ਅਮਨਪਸੰਦੀ ਨੂੰ ਇਸ ਦੀ ਕਮਜ਼ੋਰੀ ਨਾ ਸਮਝਿਆ ਜਾਵੇ ਤੇ ਇਹ ਆਪਣੀ ਪ੍ਰਭੂਤਾ ਦੀ ਹੇਠੀ ਕਰਨ ਵਾਲੀ ਕਿਸੇ ਵੀ ‘ਸ਼ੈਤਾਨੀ ਕੋਸ਼ਿਸ਼’ ਨੂੰ ਨਾਕਾਮ ਕਰ ਸਕਦਾ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਭਾਰਤੀ ਕਾਰਵਾਈ ਤੋਂ ਬਾਅਦ ਸ੍ਰੀ ਸ਼ਰੀਫ਼ ਨੇ ਪਾਕਿਸਤਾਨੀ ਫ਼ੌਜੀ ਮੁਖੀ ਜਨਰਲ ਰਹੀਲ ਸ਼ਰੀਫ਼ ਨਾਲ ਟੈਲੀਫੋਨ ਉਤੇ ਗੱਲਬਾਤ ਰਾਹੀਂ ਦੇਸ਼ ਦੀਆਂ ਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ। ‘ਦਿ ਨਿਊਜ਼’ ਦੀ ਰਿਪੋਰਟ ਮੁਤਾਬਕ ਜਨਰਲ ਰਹੀਲ ਨੇ ਸਰਜੀਕਲ ਕਾਰਵਾਈ ਦੇ ਭਾਰਤੀ ਦਾਅਵੇ ਨੂੰ ‘ਬੇਬੁਨਿਆਦ’ ਕਰਾਰ ਦਿੱਤਾ। ਮੁਲਕ ਦੇ ਕੌਮੀ ਸੁਰੱਖਿਆ ਸਲਾਹਕਾਰ ਜਨਰਲ ਨਾਸਿਰ ਜੰਜੂਆ ਨੇ ਵੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ।
ਸ੍ਰੀਨਗਰ: ਇਸ ਦੌਰਾਨ ਪਾਕਿਸਤਾਨੀ ਫੌਜ ਨੇ ਦੋ ਥਾਵਾਂ ਉਤੇ ਗੋਲੀਬੰਦੀ ਦਾ ਉਲੰਘਣ ਕਰਦਿਆਂ ਭਾਰਤੀ ਟਿਕਾਣਿਆਂ ਉਤੇ ਫਾਇਰਿੰਗ ਕੀਤੀ। ਨੌਗਾਮ ਸੈਕਟਰ ਤੇ ਪੁਣਛ ਜ਼ਿਲ੍ਹੇ ਵਿੱਚ ਛੋਟੇ ਹਥਿਆਰਾਂ ਨਾਲ ਕੀਤੀ ਗਈ ਇਸ ਫਾਇਰਿੰਗ ਕਾਰਨ ਭਾਰਤ ਵਾਲੇ ਪਾਸੇ ਕੋਈ ਨੁਕਸਾਨ ਨਹੀਂ ਹੋਇਆ। ਫ਼ੌਜੀ ਤਰਜਮਾਨ ਨੇ ਦੱਸਿਆ ਕਿ ਭਾਰਤੀ ਫ਼ੌਜਾਂ ਨੇ ਜ਼ਬਤ ਤੋਂ ਕੰਮ ਲੈਂਦਿਆਂ ਕੋਈ ਜਵਾਬੀ ਫ਼ਾਇਰਿੰਗ ਨਹੀਂ ਕੀਤੀ। ਇਹ ਦੋ ਦਿਨਾ੬ ਦੌਰਾਨ ਪਾਕਿਸਤਾਨ ਵਾਲੇ ਪਾਸਿਉਂ ਗੋਲੀਬੰਦੀ ਦੀ ਕੀਤੀ ਗਈ ਤੀਜੀ ਉਲੰਘਣਾ ਸੀ।
ਸਾਰੀਆਂ ਸਿਆਸੀ ਪਾਰਟੀਆਂ ਨੇ ਫ਼ੌਜੀ ਕਾਰਵਾਈ ਦੀ ਸ਼ਲਾਘਾ ਕੀਤੀ:
ਨਵੀਂ ਦਿੱਲੀ: ਭਾਰਤੀ ਸੈਨਾ ਵੱਲੋਂ ਤੜਕੇ ਪਾਕਿਸਤਾਨ ਸਥਿਤ ਅਤਿਵਾਦੀ ਕੈਂਪਾਂ ‘ਤੇ ਕੀਤੀ ਗਈ ਸੀਮਤ (ਸਰਜੀਕਲ) ਕਾਰਵਾਈ  ਤੋਂ ਬਾਅਦ ਕੇਂਦਰ ਸਰਕਾਰ ਨੇ ਇਥੇ ਸਰਬ ਦਲੀ ਮੀਟਿੰਗ ਸੱਦ ਕੇ ਦੇਸ਼ ਦੇ ਚੋਟੀ ਦੇ ਸਿਆਸੀ ਆਗੂਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਤੇ ਪ੍ਰਸਾਰਣ ਮੰਤਰੀ ਐਮ. ਵੈਂਕਈਆ ਨਾਇਡੂ ਨੇ ਦੱਸਿਆ ਕਿ ਇਕ ਘੰਟਾ ਚੱਲੀ ਮੀਟਿੰਗ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਬ ਸੰਮਤੀ ਨਾਲ ਫ਼ੌਜ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ”ਗ੍ਰਹਿ ਮੰਤਰੀ ਨੇ ਆਲ-ਪਾਰਟੀ ਮੀਟਿੰਗ ਦੌਰਾਨ ਇਸ ਸਰਜੀਕਲ ਕਾਰਵਾਈ ਦੇ ਵੇਰਵੇ ਦਿੱਤੇ।” ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਥਾਵਾਂ ਉਤੇ ਕੀਤੀ ਗਈ ਹੈ, ਜਿਨ੍ਹਾਂ ਨੂੰ ਦਹਿਸ਼ਤਗਰਦਾਂ ਵੱਲੋਂ ਭਾਰਤ ਖ਼ਿਲਾਫ਼ ਹਮਲਿਆਂ ਲਈ ਵਰਤਿਆ ਜਾਂਦਾ ਹੈ। ਮੀਟਿੰਗ ਵਿੱਚ ਕਾਂਗਰਸ, ਸੀਪੀਐਮ, ਬਸਪਾ, ਐਨਸੀਪੀ, ਸ਼ਿਵ ਸੈਨਾ, ਐਲਜੇਐਸਪੀ ਅਤੇ ਟੀਡੀਪੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਆਗੂਆਂ ਵਿੱਚ ਗੁਲਾਮ ਨਬੀ ਆਜ਼ਾਦ (ਕਾਂਗਰਸ), ਸ਼ਰਦ ਪਵਾਰ (ਐਨਸੀਪੀ), ਸੀਤਾਰਾਮ ਯੇਚੁਰੀ (ਸੀਪੀਐਮ), ਸਤੀਸ਼ ਚੰਦਰ ਮਿਸ਼ਰਾ (ਬਸਪਾ) ਅਤੇ ਰਾਮ ਵਿਲਾਸ ਪਾਸਵਾਨ (ਐਲਜੇਐਸਪੀ) ਸ਼ਾਮਲ ਸਨ।
ਮੀਟਿੰਗ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੂਚਨਾ ਤੇ ਪ੍ਰਸਾਰਣ ਮੰਤਰੀ ਐਮ. ਵੈਂਕਈਆ  ਨਾਇਡੂ ਤੋਂ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ, ਵਿੱਤ ਮੰਤਰੀ ਅਰੁਣ ਜੇਤਲੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਵੀ ਹਿੱਸਾ ਲਿਆ। ਡਾਇਰੈਕਟਰ ਜਨਰਲ ਆਫ਼ ਮਿਲਟਰੀ ਅਪਰੇਸ਼ਨਜ਼ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਵੀ ਆਲ-ਪਾਰਟੀ ਮੀਟਿੰਗ ਦੌਰਾਨ ਕਾਰਵਾਈ ਬਾਰੇ ਜਾਣਕਾਰੀ ਦਿੱਤੀ।

ਦੁਪਹਿਰ ਨੂੰ ਹੀ ਹੋ ਗਏ ਸਨ ਕਾਰਵਾਈ ਦੇ ਹੁਕਮ
ਨਵੀਂ੬ ਦਿੱਲੀ/ਬਿਊਰੋ ਨਿਊਜ਼ :
ਮਕਬੂਜ਼ਾ ਕਸ਼ਮੀਰ ‘ਚ ਦਹਿਸ਼ਤੀ ਕੈਂਪਾਂ ਨੂੰ ਨਸ਼ਟ ਕਰਨ ਲਈ ਕੰਟਰੋਲ ਰੇਖਾ ਪਾਰ ਕਰ ਕੇ ਫ਼ੌਜੀ ਕਾਰਵਾਈ ਦੇ ਹੁਕਮ ਬੁੱਧਵਾਰ ਦੁਪਹਿਰ ਵੇਲੇ ਹੀ ਦੇ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਵਾਈ ਲਈ ਸਮੇਂ ਅਤੇ ਟਿਕਾਣਿਆਂ ਦੀ ਚੋਣ ਨੂੰ ਪ੍ਰਵਾਨਗੀ ਦਿੱਤੀ ਸੀ। ਦੁਪਹਿਰ ਦੋ ਵਜੇ ਵਿਸ਼ੇਸ਼ ਟੀਮਾਂ ਨੂੰ ਅੱਗੇ ਵਧਣ ਦੇ ਹੁਕਮ ਦਿੱਤੇ ਗਏ। ਹੈਲੀਕਾਪਟਰਾਂ ਰਾਹੀਂ ਟੀਮਾਂ ਨੂੰ ਦੱਸੇ ਗਏ ਟਿਕਾਣਿਆਂ ‘ਤੇ ਉਤਾਰਿਆ ਗਿਆ। ਵੀਰਵਾਰ ਤੜਕੇ ਸਾਢੇ ਚਾਰ ਵਜੇ ਵਿਸ਼ੇਸ਼ ਕਮਾਂਡੋਜ਼ ਅਤੇ ‘ਘਾਤਕ’ ਪਲਟਨ ‘ਤੇ ਆਧਾਰਤ ਭਾਰਤੀ ਫ਼ੌਜ ਦੀ ਟੀਮ ਨੇ ਕਾਮਯਾਬੀ ਦੀ ਸੂਚਨਾ ਦਿੱਤੀ। ਮਕਬੂਜ਼ਾ ਕਸ਼ਮੀਰ ‘ਚ ਕਾਰਵਾਈ ਤੋਂ ਪਹਿਲਾਂ ਭਾਰਤੀ ਫ਼ੌਜੀਆ੬ ਨੇ ਪਾਕਿਸਤਾਨ ਨੂੰ ਝਕਾਨੀ ਦੇਣ ਅਤੇ ਆਪਣੇ ਬਲਾਂ ਨੂੰ ਉਥੇ ਭੇਜਣ ਲਈ ਕੰਟਰੋਲ ਰੇਖਾ ‘ਤੇ ਭਾਰੀ ਗੋਲੀਬਾਰੀ ਆਰੰਭ ਦਿੱਤੀ ਸੀ। ਸੂਤਰਾਂ ਨੇ  ਦੱਸਿਆ ਕਿ ਕੰਟਰੋਲ ਰੇਖਾ ‘ਤੇ ਪੰਜ ਟਿਕਾਣਿਆਂ ਉਪਰ ਛੇ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ‘ਚ ਕੇਲ, ਲੇਪਾ ਵੈਲੀ, ਤੱਤਾ ਪਾਣੀ ਅਤੇ ਬਿੰਬਰ ਸ਼ਾਮਲ ਸਨ। ਇਨ੍ਹਾਂ ‘ਚੋਂ ਤਿੰਨ ਕੈਂਪ ਬਿਲਕੁਲ ਤਬਾਹ ਹੋ ਗਏ ਹਨ। ਯੂਏਵੀ ਵੱਲੋਂ ਲਈਆਂ ਗਈਆ੬ ਤਸਵੀਰਾਂ ਮੁਤਾਬਕ 40 ਦੇ ਕਰੀਬ ਦਹਿਸ਼ਤਗਰਦ ਮਾਰੇ ਗਏ ਹਨ। ਪੀਓਕੇ ‘ਚ ਭਾਰਤੀ ਫ਼ੌਜ ਦੇ ਦਾਖ਼ਲੇ ‘ਤੇ ਮਨੁੱਖ ਰਹਿਤ ਜਹਾਜ਼ (ਯੂਏਵੀ) ਨਜ਼ਰ ਰੱਖ ਰਹੇ ਸਨ ਅਤੇ ਇਸ ਦੀਆਂ ਸਿੱਧੀਆਂ ਤਸਵੀਰਾਂ ਊਧਮਪੁਰ ‘ਚ ਨੌਰਦਰਨ ਕਮਾਂਡ ਨੂੰ ਮਿਲ ਰਹੀਆਂ ਸਨ। ਫ਼ੌਜ ਨੂੰ ਸਪਸ਼ਟ ਹੁਕਮ ਸਨ ਕਿ ਕਿਸੇ ਨੂੰ ਬਖ਼ਸ਼ਿਆ ਨਾ ਜਾਵੇ ਅਤੇ ਮਾਰ ਦਿੱਤਾ ਜਾਵੇ ਅਤੇ ਨਾ ਹੀ ਕੋਈ ਜ਼ਖ਼ਮੀ ਜਵਾਨ ਉਥੇ ਛੱਡ ਕੇ ਆਉਣਾ ਹੈ।