‘ਪਾਪਾ ਦੀ ਪਰੀ’ ਹਨੀਪ੍ਰੀਤ ਇੰਸਾਂ ਗ੍ਰਿਫਤਾਰ

0
512

honeypreet-insan
ਚੰਡੀਗੜ੍ਹ/ਬਿਊਰੋ ਨਿਊਜ਼:
ਬਲਾਤਕਾਰੀ ਸਾਧ ਰਾਮ ਰਹੀਮ ਦੀ ਚਹੇਤੀ ਹਨੀਪ੍ਰੀਤ ਇੰਸਾਂ ਨੂੰ ਪੁਲੀਸ ਨੇ ਮੰਗਲਵਾਰ ਨੂੰ ਚੰਡੀਗੜ੍ਹ ਨੇੜਿਓਂ ਹਾਈਵੇ ਤੋਂ ਗ੍ਰਿਫਤਾਰ ਕਰ ਲਿਆ। ਅਪਣੇ ਆਪ ਨੂੰ ਪਾਪਾ ਦੀ ਗੋਦ ਲਈ ਹੋਈ ਧੀ ਦੱਸਦੀ ਹਨੀਪ੍ਰੀਤ ਸੌਦਾ ਸਾਧ ਨੂੰ 25 ਅਗਸਤ ਨੂੰ ਪੰਚਕੂਲਾ ਦੀ ਅਦਾਲਤ ਵਲੋਂ ਬਲਾਤਕਾਰ ਦਾ ਦੋਸ਼ੀ ਐਲਾਨਣ ਬਾਅਦ ਉਹਦੇ ਨਾਲ ਹੈਲੀਕਾਪਟਰ ਵਿੱਚ ਰੋਹਤਕ ਜੇਲ੍ਹ ਤੱਕ ਗਈ ਸੀ। ਪਰ ਬਾਅਦ ‘ਚ ਪੁਲੀਸ ਵਲੋਂ ਲਗਾਤਾਰ ਛਾਪੇ ਮਾਰਨ ਦੇ ਬਾਵਜੂਦ ਹੱਥ ਨਹੀਂ ਸੀ ਆ ਰਹੀ।
36 ਸਾਲਾ ਉਮਰ ਦੀ ਹਨੀਪ੍ਰੀਤ ਉੱਤੇ ਸਿਰਸਾ ਸਾਧ ਦੀ ਗ੍ਰਿਫਤਾਰੀ ਬਾਅਦ ਹਿੰਸਾ ਛੜਕਾਉਣ ਸਮੇਤ ਕਈ ਸੰਗੀਨ ਅਪਰਾਧਾਂ ਅਧੀਨ ਹਰਿਆਣਾ ਪੁਲੀਸ ਵਲੋਂ ਮੁਕਦਮਾ ਰਦਜ ਹੈ। ਉਸਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਗ੍ਰਿਫਤਾਰੀ ਤੋਂ ਇੱਥੇ ਵੱਖ ਵੱਖ ਟੀਵੀ ਚੈਨਲਾਂ ਨਾਲ ਗੱਲਬਾਤ ਦੌਰਾਨ ਹਨੀਪ੍ਰੀਤ ਨੇ ਕਿਹਾ ਕਿ ਉਹ ਅਪਣੇ ‘ਪਾਪਾ’ ਦੀ ਧੀ ਹੀ ਹੈ ਅਤੇ ਉਨ੍ਹਾਂ ਦੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਕੀਤਾ ਜਾ ਰਿਹੈ। ਦੋਸ਼ ਹੈ ਕਿ ਉਹ ਰਾਮ ਰਹੀਮ ਦੀ ਧੀ ਨਹੀਂ ਬਲਕਿ ਰਖੇਲ ਵਜੋਂ ਸਾਰੇ ਗਲਤ ਕੰਮ ਕਰਦੀ ਤੇ ਡੇਰੇ ਦੀਆਂ ਸਾਧਵੀਆਂ ਤੋਂ ਕਰਵਾਉਂਦੀ ਸੀ।