ਹਰਜੀਤ ਸਿੰਘ ਸੱਜਣ 7 ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪੁੱਜੇ

0
301

sajjan-harjeet
20 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ
ਨਵੀਂ ਦਿੱਲੀ/ਸਿੱਖ ਸਿਆਸਤ ਬਿਊਰੋ:
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ 7 ਦਿਨਾਂ ਦੌਰੇ ‘ਤੇ ਸੋਮਵਾਰ ਨੂੰ ਦਿੱਲੀ ਪੁੱਜ ਗਏ। ਪੰਜਾਬ ‘ਚ ਸੱਜਣ 20 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਇਸ ਤੋਂ ਇਲਾਵਾ ‘ਸਿਵਿਲ ਸੁਸਾਇਟੀ ਆਰਗੇਨਾਈਜੇਸ਼ਨਜ਼’ ਦਾ ਦੌਰਾ ਕਰਨਗੇ। ਜਦੋਂ ਕਿ ਚੰਡੀਗੜ੍ਹ ‘ਚ ਉਹ ‘ਕੌਂਸਲੇਟ-ਜਨਰਲ ਆਫ਼ ਕੈਨੇਡਾ’ ਦਫਤਰ ਦਾ ਉਦਘਾਟਨ ਕਰਨਗੇ।
ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਦਿੱਲੀ ਪੁੱਜਣ ‘ਤੇ ਸਵਾਗਤ ਕਰਦੇ ਹੋਏ
ਹਰਜੀਤ ਸਿੰਘ ਸੱਜਣ ਆਪਣੇ ਮੁੰਬਈ ਦੇ ਆਪਣੇ ਦੌਰੇ ਦੌਰਾਨ ਮੁੰਬਈ ਬੰਦਰਗਾਹ ਦਾ ਦੌਰਾ ਕਰਨਗੇ। ਇਸ ਤੋਂ ਇਲਾਵਾ ਉਹ ਕਈ ਵਪਾਰਕ ਤੇ ਉਦਯੋਗਿਕ ਆਗੂਆਂ ਨੂੰ ਮਿਲਣਗੇ।
ਜ਼ਿਕਰਯੋਗ ਹੈ ਕਿ ਸੱਜਣ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਹਰਜੀਤ ਸਿੰਘ ਸੱਜਣ ਖਾਲਿਸਤਾਨੀਆਂ ਦੇ ਹਮਦਰਦ ਹਨ ਇਸ ਲਈ ਉਹ ਸੱਜਣ ਨੂੰ ਨਹੀਂ ਮਿਲਣਗੇ।