ਕਲਿ ਤਾਰਣਿ ਗੁਰ ਨਾਨਕ ਆਇਆ  

0
803

guru-nanak-dev-ji
ਗੁਰਮੇਜ ਸਿੰਘ ਸੰਧੂ – ਸੈਨਹੋਜ਼ੇ (ਫੋਨ : (408-440-8744)
ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰਕੇ ਮੂਰਤਿ ਹੈ ਜਗੁ ਆਯੋ £
ਲੋਕ ਸੁਣਿਯੋ ਪਰਲੋਕ ਸੁਣਿਯੋ ਬਿਧਿ ਲੋਕੁ ਸੁਣਿਯੋ ਸਭਿ ਦਰਸਨ ਪਾਇਓ£
ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਧਰਮ ਚਲਾਇਯੋ£
ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕੇ ਮੂਰਤਿ ਹੈ ਜਗੁ ਆਇਓ£
ਜਗਤ ਜਲੰਦੇ ਨੂੰ ਠਾਰਨ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ 1469 ਈਸਵੀ ਨੂੰ
ਰਾਏ ਭੋਇ ਦੀ ਤਲਵੰਡੀ, ਜਿਸ ਨੂੰ ਅਸੀਂ ਵਤਮਾਨ ਸਮੇਂ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਯਾਦ  ਕਰਦੇ ਹਾਂ
ਵਿਖੇ ਹੋਇਆ। ਆਪ ਜੀ ਦੇ ਸਤਿਕਾਰਯੋਗ ਪਿਤਾ  ਦਾ ਨਾਮ ਮਹਿਤਾ ਕਲਿਆਨ ਦਾਸ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸਨ। ਸਾਹਿਬਾਂ ਦਾ ਸ਼ੁਭ ਵਿਆਹ ਪੱਖੋ ਕੇ ਰੰਧਾਵੇ ਜ਼ਿਲਾ ਗੁਰਦਾਸਪੁਰ ਦੇ ਵਸਨੀਕ ਸ੍ਰ ਮੂਲ ਚੰਦ
ਜੀ ਦੀ ਸਪੁਤਰੀ ਮਾਤਾ ਸੁਲੱਖਣੀ ਜੀ ਨਾਲ ਸੰਮਤ 1544 ਨੂੰ ਹੋਇਆ। ਆਪ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਸ੍ਰੀ
ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਸਨ।
ਇਸ ਲੋਕਾਈ ਨੂੰ ਤਾਰਨ ਹਿਤ ਸਤਿਗੁਰਾਂ ਨੇ ਚਾਰ ਉਦਾਸੀਆਂ ਦੁਆਰਾ ਦੇਸਾਂ ਪ੍ਰਦੇਸਾਂ ਦਾ ਭਰਮਣ ਕੀਤਾ ਅਤੇ
ਭੁਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਆਪ ਜੀ ਨੇ ਪਹਿਲੀ ਉਦਾਸੀ ਤੋਂ ਬਾਦ ਸ੍ਰੀ ਕਰਤਾਰ ਪੁਰ ਨਾਮੀਂ
ਨਗਰ ਵਸਾਇਆ ਅਤੇ ਸਮਮਤ 1579 ਨੂੰ ਇਥੇ ਪੱਕੇ ਤੌਰ ‘ਤੇ ਜਾ ਟਿਕੇ। ਸ੍ਰੀ ਕਰਤਾਰ ਪੁਰ ਸਾਹਿਬ ਵਿਖੇ ਹੀ
ਸ੍ਰ ਗੁਰੂ ਨਾਨਕ ਦੇਵ ਜੀ ਮਹਾਰਾਜ ਅਸੂ ਵਦੀ 10 ਸੰਮਤ 1596 ਮੁਤਾਬਕ 7 ਸਤੰਬਰ 1539 ਈਸਵੀ ਨੂੰ ਜੋਤੀ ਜੋਤਿ ਸਮਾ ਗਏ।
ਸਤਿਗੁਰਾਂ ਨੇ ਮਨੁੱਖਤਾ ਦੀ ਕਲਿਆਨ ਲਈ  ਜੋ ਰੱਬੀ ਬਾਣੀ ਰਚੀ ਹੈ ਉਸ ਵਿਚੋਂ ਸ੍ਰੀ ਆਸਾ ਜੀ ਦੀ ਵਾਰ ਪ੍ਰਮੁੱਖ
ਬਾਣੀ ਹੈ। ਇਹ ਗੁਰਸਿੱਖ ਦੇ ਜੀਵਨ ਦੀ ਅਧਾਰਸ਼ਿਲਾ ਹੈ। ਹਜ਼ੂਰ ਪਾਤਿਸ਼ਾਹ ਨੇ ਸ੍ਰੀ ਆਸ ਜੀ ਦੀ ਵਾਰ ਦੁਆਰਾ
ਮਨੁੱਖਤਾ ਨੂੰ ਜੀਵਨ-ਜਾਚ ਸਿਖਾਈ ਹੈ ਅਤੇ ਵਿਸੇ ਤੌਰ ਤੇ ਸਿੱਖ ਨੂੰ ਆਪਣਾ ਜੀਵਨ ਇਸ ਅਨੁਸਾਰ ਢਾਲਣ ਦਾ ਉਪਦੇਸ਼ ਦਿੱਤਾ ਹੈ।
ਆਰੰਭ ਤੋਂ ਹੀ ਪੂਰਬ ਤੇ ਪੱਛਮ ਦੀ ਦੁਨੀਆਂ ਵਿੱਚ ਇਹ ਵਿਚਾਰ ਪ੍ਰਚੱਲਤ ਹੈ ਕਿ ਸੰਸਾਰ ਦੀਆਂ ਮਹਾਨ ਸ਼ਖਸੀਅਤਾਂ ਮਨੱਖਤਾ ਉਤੇ ਆ ਬਣੀ ਕਿਸੇ ਅਤਿ ਭੀੜ ਸਮੇਂ ਪ੍ਰਗਟ ਹੁੰਦੀਆਂ ਹਨ। ਜਦ ਜ਼ੁਲਮ ਅਤੇ ਅਗਿਆਨਤਾ ਦੀ ਓੜਕ ਹੋ ਜਾਂਦੀ ਹੈ ਤਦ ਰਾਜ ਤੇ ਸਮਾਜ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ ਨਾਲ ਪੀੜੀ ਜਾ ਰਹੀ ਮਨੱਖਤਾ ਦੀ ਬਹੁੜੀ ਕਰਨ, ਜਗਤ-ਜਲੰਦੇ ਨੂੰ ਠਾਰਨ, ਜ਼ਾਲਮਾਂ ਤੇ ਅਤਿਆਚਾਰੀਆਂ ਨੂੰ ਜੁ ਤੋਂ ਵਰਜਣ ਲਈ ਸੰਸਾਰ ਦਾ ਮਾਲਕ ਤੇ ਪ੍ਰਿਤਪਾਲਕ ਆਪਣੇ ਕਿਸੇ ਖਾਸ ਪਿਆਰੇ ਨੂੰ ਆਪਣਾ ਰੂਪ ਮਨੁੱਖੀ-ਜਾਮੇ ਵਿੱਚ ਦੇ ਕੇ ਧਰਤੀ ਉਪਰ ਭੇਜਦਾ ਹੈ। ਜਿਵੇਂ ਭਾਈ ਗੁਰਦਾਸ ਜੀ ਇਸ ਦੀ ਪੁਸ਼ਟੀ ਕਰਦੇ ਹੋਏ ਫੁਰਮਾਂਉਂਦੇ ਹਨ

ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਹਿ ਪਠਾਇਆ£

ਵਿਚਾਰਨਯੋਗ ਗੱਲ ਇਹ ਹੈ ਕਿ ਉਹ ਕੈਸੀ ਪਰਕਾਰ ਸੀ, ਜਿਸ ਦੀ ਪੂਰਤੀ ਲਈ ਸਿਰਜਣਹਾਰ ਦਾਤਾਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਗਤ ਵਿਚ ਭੇਜਿਆ। ਉਹ ਪੁਕਾਰ ਸਾਦ-ਮੁਰਾਦੀ ਜਿਹੀ ਇੱਕ-ਪੱਖੀ ਜਾਂ ਇਕ ਵਰਗ ਵਲੋਂ ਨਹੀਂ ਸੀ। ਉਹ ਤਾਂ ਹਰ ਸ੍ਰੇਣੀ ਦੇ ਦੁੱਖੀ ਇਨਸਾਨਾਂ ਦੇ ਹਿਰਦਿਆਂ ਤੋਂ ਦਿਨੇ-ਰਾਤ ਉਠ ਰਹੀਆਂ ਅਨੇਕਾਂ ਕਰਲਾਹਟਾਂ ਤੇ ਵਿਲਕਣੀਆਂ, ਮਿੰਨਤਾਂ ਤੇ ਦੁਹਾਈਆਂ ਦੀ ਰਲਵੀਂ ਤੇ ਸਾਂਝੀ ਆਵਾਜ਼ ਸੀ।

ਸਭ ਤੋਂ ਵੱਧ ਦਿਲ-ਕੰਬਾਊ ਸੀ ਪਰਜਾ ਦੀ ਹਕੂਮਤ  ਵਿਰੁਧ ਪੁਕਾਰ। ਕਿਉਂਕਿ ਓਸ ਵੇਲੇ ਰਾਜ- ਉਪੱਦਰ ਜੋ ਤੇ ਸੀ। ਨਵਾਬਾਂ ਤੇ ਹਾਕਮਾਂ ਦੇ ਕਾਮ, ਕਰੋਧ ਅਤੇ ਲੋਭ ਦੀ ਮਾਰ ਤੋਂ ਨਾ ਕਿਸੇ ਦੀ ਪੱਤ, ਨਾ ਕਿਸੇ ਦਾ ਮਾਲ-ਧਨ ਅਤੇ ਨਾ ਕਿਸੇ ਦੀ ਜਾਨ ਹੀ ਸੁਰੱਖਸ਼ਤ ਸੀ। ਜਿਵੇਂ ਸਾਹਿਬਾਂ ਦਾ ਫੁਰਮਾਣ ਹੈ

ਰਾਜੇ ਸ਼ੀਂਹ ਮੁਕੱਦਮ ਕੁੱਤੇ £
ਜਾਇ ਜਗਾਇਣ ਬੈਠੇ ਸੁਤੇ £

ਇਨ੍ਹਾਂ ਜਾਬਰਾਂ ਤੋਂ ਇਲਾਵਾ ਜਨਤਾ ਨੂੰ ਇਲਾਕੇ ਦੇ ਚੌਧਰੀ ਤੇ ਹਕੂਮਤ ਦੇ ਕਰਮਚਾਰੀ ਵੀ ਰੱਜ ਰੱਜ ਕੇ ਲੁੱਟਦੇ, ਪੁਟਦੇ ਤੇ ਪੀਂਹਦੇ ਸਨ। ਇਹ ਲੋਕ ਹਕੂਮਤ ਦੇ ਇਸ਼ਾਰਿਆਂ ਉਤੇ ਨਚਦੇ ਸਨ ਅਤੇ ਲੋਕਾਂ ਨੂੰ ਸਭ ਜ਼ਬਰ-ਜੁ ਝੱਲੀ ਜਾਣ ਅਤੇ ਹਕੂਮਤ ਦੀ ਪੰਜਾਲੀ ਵਿੱਚ ਜੁਪੇ ਰਹਿ ਕੇ ਸਭ ਸਿਤਮ ਸਹਿਣ ਕਰਨ ਅਤੇ ਚੁਪ-ਚਾਪ ਦਿਨ ਗੁਜ਼ਾਰਨ ਲਈ ਮਜਬੂਰ ਕਰਦੇ ਸਨ।

ਜਨਤਾ ਦੀ ਦੂਜੀ ਪੁਕਾਰ ਉਨ੍ਹਾਂ ਭੱਦਰ-ਪੁਰਸ਼ਾਂ ਦੇ ਵਿਰੁਧ ਸੀ , ਜਿਨ੍ਹਾਂ ਨੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਬਣਾ ਰੱਖਿਆ ਸੀ ਅਤੇ ਜਿਹੜੇ ਭੋਲੀ-ਭਾਲੀ ਜਨਤਾ ਨੂੰ ਧਰਮ ਦੇ ਨਾਂ ਉਤੇ ਠੱਗਦੇ, ਲੁਟਦੇ ਅਤੇ ਹਨੇਰੇ ਵਿਚ ਸੁਟਦੇ ਸਨ। ਧਰਮ ਦੇ ਪੁਜਾਰੀ ਅਵੱਲ ਦਰਜੇ ਦੇ ਭੇਖੀ ਤੇ ਪਾਖੰਡੀ ਬਣ ਚੁਕੇ ਸਨ। ਉਨ੍ਹਾਂ ਦੀ ਰਹਿਣੀ-ਬਹਿਣੀ ਤੇ ਵਰਤੋਂ-ਵਿਚਾਰ ਉਨ੍ਹਾਂ ਧਾਰਮਿਕ ਅਸੂਲਾਂ ਤੇ ਨੇਮਾਂ ਦੇ ਐਨ ਉਲਟ ਸਨ, ਜਿਨ੍ਹਾਂ ਦਾ ਉਹ ਜਨਤਾ ਨੂੰ ਉਪਦੇਸ਼ ਦਿੰਦੇ ਸਨ। ਜਿਵੇਂ ਸਤਿਗੁਰਾਂ ਦਾ ਫੁਰਮਾਣ ਹੈ

ਮਾਣਸ ਖਾਣੇ ਕਰਹਿ ਨਿਵਾਜ£
ਛੁਰੀ ਵਗਾਇਂ ਤਿਨ ਗਲਿ ਤਾਗ£

ਇਸ ਤੋਂ ਇਲਾਵਾ ਸੰਸਾਰ ਦਾ ਹਰ ਅੰਗ ਦੁਖੀ ਤੇ ਸਰਕਾਰੀ ਜ਼ਬਰ ਦੁਆਰਾ ਪੀੜਤ ਸੀ। ਗੁਰੂ ਨਾਨਕ ਸਾਹਿਬ ਦੇ  ਕਥਨ ਅਨੁਸਾਰ ਅਸਲੀ ਧਰਮ ਤਾਂ ਖੰਭ ਲਾਕੇ ਉੱਡ ਗਿਆ ਹੋਇਆ ਸੀ। ਸਰਮ ਧਰਮ ਦਾ ਡੇਰਾ ਕਿਤੇ ਦੂਰ-ਦੁਰਾਡੇ ਜਾ ਲਗਾ ਸੀ ਅਤੇ ਦੇਸ ਵਿਚ ਕੂੜ ਹੀ ਕੂੜ ਭਰਪੂਰ ਸੀ:-

ਸਰਮ ਧਰਮ ਦਾ ਡੇਰਾ ਦੂਰਿ£
ਨਾਨਕ ਕੂੜ ਰਹਿਆ ਭਰਪੂਰਿ£

ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ‘ਪਾਪੇ ਦਾ ਵਰਤਿਆ ਵਰਤਾਰਾ’ ‘ ਪਾਪ ਗਿਰਾਸੀ ਪ੍ਰਿਥਮੀ’ ਅਤੇ ‘ਵਰਤਿਆ
ਪਾਪ ਸਭਸੁ ਜਗ ਮਾਹੀ’ ਵਾਲੀ ਗੱਲ ਵਾਪਰ ਚੁੱਕੀ ਸੀ। ਹਜੂ ਪਾਤਸ਼ਾਹ ਵੀ ਫੁਰਮਾਉਂਦੇ ਹਨ :-

ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ£
ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹ ਚੜਿਆ£

ਐਸੀ ਸਥਿਤੀ ਵਿੱਚ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਕਲਿਜੁਗ ਅੰਦਰ ਅਵਤਾਰ ਧਾਰਕੇ ਜ਼ਾਲਮਾਂ ਨੂੰ ਜੁ ਕਰਨ ਤੋਂ ਵਰਜਿਆ, ਅਧਰਮੀ ਪੁਰਸ਼ਾਂ ਨੂੰ ਧਰਮ ਮਾਰਗ ਤੇ ਚਲਣ ਦਾ ਉਪਦੇਸ਼ ਦਿੱਤਾ ਅਤੇ ਭੁੱਲੇ ਭਟਕਿਆਂ ਨੂੰ ਰਾਹੇ ਪਾਕੇ ਦੁੱਖਾਂ ਵਿਚ ਕੁਰਲਾ ਰਹੀ ਮਨੁੱਖਤਾ ਨੂੰ ਨਿਵਾਜਿਆ।

ਗੁਰਮੁਖਿ ਕਲਿ ਵਿਚਿ ਪ੍ਰਗਟ ਹੋਆ£
ਧਨੁ ਨਾਨਕ ਤੇਰੀ ਵਡੀ ਕਮਾਈ£

ਗਰੀਬ ਨਿਵਾਜ ਜਗਤ-ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ਦੇ ਸ਼ੁਭ ਅਵਸਰ ‘ਤੇ ਸਮੁਚੇ ਸਿੱਖ ਜਗਤ ਵਲੋਂ ਐਸੇ ਗੁਰਾਂ ਨੂੰ ਕੋਟਿਨ-ਕੋਟ ਨਮਸਕਾਰ ਤੇ ਪ੍ਰਣਾਮ ਹੈ, ਜਿਨ੍ਹਾਂ ਜਗਤ ਜਲੰਦੇ ਨੂੰ ਠਾਰ ਕੇ ਸਮੁਚੀ ਮਨੁੱਖਤਾ ਨੂੰ ਸਨਮਾਨਯੋਗ ਜੀਵਨ ਜੀਉਣ ਦੇ ਸਮਰਥ ਤੇ ਯੋਗ ਬਣਾਇਆ।
”””