ਡੁਬਈ ਵਿਚ ਪਹਿਲਾ ਗੁਰੂ ਨਾਨਕ ਦਰਬਾਰ ਸਥਾਪਤ ਕਰਨ ਵਾਲੇ ਸ਼ੇਖ ਦਾ ਸਨਮਾਨ

0
450

ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ
ਲੰਡਨ/ਬਿਊਰੋ ਨਿਊਜ਼ :
ਇਥੋਂ ਦੇ ਮਸ਼ਹੂਰ ਪਾਰਕ ਪਲਾਜ਼ਾ ਹੋਟਲ ਵਿਚ ਸਿੱਖ ਡਾਇਰੈਕਟਰੀ, ਸਿੱਖ ਗਰੁੱਪ ਵੱਲੋਂ 7ਵਾਂ ਸਿੱਖ ਐਵਾਰਡ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ ਸਿੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਹ ਐਵਾਰਡ 2010 ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਦੁਨੀਆ ਭਰ ਵਿਚ ਵਸਦੇ ਸਿੱਖਾਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਬਦਲੇ ਪੁਰਸਕਾਰ ਦਿੱਤੇ ਜਾਂਦੇ ਹਨ ਜਦਕਿ ਸਿੱਖਾਂ ਲਈ ਕੁਝ ਕਰਨ ਵਾਲੀ ਸ਼ਖ਼ਸੀਅਤ ਨੂੰ ਖਾਸ ਪਹਿਚਾਣ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਵਾਰ ਇਹ ਸਨਮਾਨ ਡੁਬਈ ਦੇ ਸ਼ੇਖ ਮੁਹੰਮਦ ਬਿਨ ਰਸ਼ਦ-ਅਲ ਮਕੱਦਸ ਨੂੰ ਦਿੱਤਾ ਗਿਆ, ਜਿਸ ਨੇ ਡੁਬਈ ਵਿਚ ਪਹਿਲਾ ਗੁਰੂ ਨਾਨਕ ਦਰਬਾਰ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਬਾਬਾ ਇਕਬਾਲ ਸਿੰਘ ਬੜ ਸਾਹਿਬ ਵਾਲਿਆਂ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸਿੱਖਜ਼ ਇਨ ਚੈਰਿਟੀ ਪੁਰਸਕਾਰ ‘ਖਾਲਸਾ ਏਡ’ ਨੂੰ ਦਿੱਤਾ ਗਿਆ, ਜੋ ਰਵਿੰਦਰ ਸਿੰਘ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਡੇਵਿਡ ਬਿਲੀਅਟ ਅਤੇ ਕੁਲਵੰਤ ਸਿੰਘ ਧਾਲੀਵਾਲ ਨੇ ਭੇਟ ਕੀਤਾ। ਇਸ ਮੌਕੇ ਸਿੱਖ ਇਨ ਐਜੂਕੇਸ਼ਨ ਪੁਰਸਕਾਰ ਡਾ. ਬਰਇੰਦਰ ਸਿੰਘ ਮਾਹੋਨ ਯੂ.ਕੇ. ਨੂੰ, ਸਿੱਖਜ਼ ਇੰਨ ਇੰਟਰਟੇਨਮਿੰਟ ਡੁਬਈ ਦੀ ਮਾਨਿਕਾ ਕੌਰ ਨੂੰ, ਸਿੱਖਜ਼ ਇਨ ਮੀਡੀਆ ਪੁਰਸਕਾਰ ਯੂ.ਕੇ. ਅਕਾਲ ਚੈਨਲ ਦੇ ਡਾਇਰੈਕਟਰ ਅਮਰੀਕ ਸਿੰਘ ਕੂਨਰ ਨੂੰ, ਸਿੱਖਜ਼ ਇਨ ਸਪੋਰਟਸ ਪੁਰਸਕਾਰ ਕੈਨੇਡਾ ਦੀ ਬਡਮੈਂਟਨ ਟੀਮ ਦੇ ਕੋਚ ਰਾਮ ਸਿੰਘ ਨਈਅਰ, ਸਿੱਖਜ਼ ਇਨ ਸੇਵਾ ਪੁਰਸਕਾਰ ਪਟਕਾ ਸਾਹਿਬ ਦੇ ਗੁਰਮੀਤ ਸਿੰਘ ਨੂੰ , ਸਿੱਖ ਪੀਪਲਜ਼ ਚੁਇਸ ਪੁਰਸਕਾਰ ਨਾਤਾਸ਼ਾ ਕੌਰ ਮੁਦਾਰ ਨੂੰ, ਸਿੱਖ ਇਨ ਪ੍ਰੋਫੈਸ਼ਨ ਪੁਰਸਕਾਰ ਭਾਰਤ ਦੇ ਜਸਪਾਲ ਸਿੰਘ ਬਿਦਰਾ ਨੂੰ, ਸਿੱਖਜ਼ ਇਨ ਬਿਜ਼ਨਸ-ਇੰਟਰਪ੍ਰੀਨੀਅਰ ਪੁਰਸਕਾਰ ਯੂ.ਐਸ.ਏ. ਦੇ ਸੁਪਰੀਤ ਸਿੰਘ ਮਨਚੰਦਾ ਨੂੰ, ਸਿੱਖਜ਼ ਇਨ ਬਿਜ਼ਨਸ ਵੂਮੈਨ ਪੁਰਸਕਾਰ ਕਿਰਨ ਸਿੰਘ ਯੂ.ਕੇ. ਨੂੰ, ਸਿੱਖਜ਼ ਇਨ ਬਿਜ਼ਨਿਸ-ਬਿਜ਼ਨਿਸਮੈਨ ਕੈਨੇਡਾ ਦੇ ਲੌਬ ਸਿੰਘ ਢਿੱਲੋਂ ਨੂੰ ਦਿੱਤਾ ਗਿਆ। ਇਸ ਮੌਕੇ ਲੌਰਡ ਬਿਲਮੌਰੀਆ ਨੇ ਕਿਹਾ ਕਿ ਮਾਣ ਹੈ ਕਿ ਭਾਰਤ ਦੀ ਆਬਾਦੀ ਦਾ 2 ਫੀਸਦੀ ਹਿੱਸਾ ਸਿੱਖ ਦੁਨੀਆ ਭਰ ਵਿਚ ਵੱਡਾ ਮਾਣ ਅਤੇ ਸਤਿਕਾਰ ਰੱਖਦੀ ਹੈ। ਬਿਜ਼ਨਸ, ਸੇਵਾ, ਹਰ ਕੰਮ ਵਿਚ ਸਿੱਖ ਕੌਮ ਅੱਗੇ ਹੈ।