ਸਿੱਖ ਆਗੂਆਂ ਨੇ ਡਾਕਟਰ ਪਰਮਜੀਤ ਸਿੰਘ ਅਜਰਾਵਤ

0
233

pic-dr-ajrawet
ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਵਾਇਆ
ਈਪਰ, ਬੈਲਜੀਅਮ/ਬਿਊਰੋ ਨਿਊਜ਼:
ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਅਮਰੀਕਾ ਵਿੱਚ ਜਲਾਵਤਨੀ ਹੰਢਾਉਂਦੇ ਹੋਏ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਡਾਕਟਰ ਪਰਮਜੀਤ ਸਿੰਘ ਅਜ਼ਰਾਵਤ ਦੀ ਮੌਤ ‘ਤੇ ਸਿੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਗਲੈਂਡ ‘ਤੋਂ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ, ਫਰਾਂਸ ‘ਤੋਂ ਭਾਈ ਰਘਵੀਰ ਸਿੰਘ ਕੁਹਾੜ ਅਤੇ ਬਾਬਾ ਕਸ਼ਮੀਰ ਸਿੰਘ ਅਤੇ ਜਰਮਨੀ ‘ਤੋਂ ਭਾਈ ਗੁਰਮੀਤ ਸਿੰਘ ਖਨਿਆਣ ਹੋਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਭਾਈ ਜਗਦੀਸ਼ ਸਿੰਘ ਭੂਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਨੇ ਕਿਹਾ ਕਿ ਡਾਕਟਰ ਅਜਰਾਵਤ ਹੋਰਾਂ ਨੇ ਪੱਛਮ ਦੀ ਅਰਾਮਦਾਇਕ ਜ਼ਿੰਦਗੀ ਨੂੰ ਵੀ ਕੌਮ ਦੇ ਲੇਖੇ ਲਗਾ ਦਿੱਤਾ। ਉਪਰੋਕਤ ਸਿੱਖ ਆਗੂਆਂ ਨੇ ਡਾਕਟਰ ਪਰਮਜੀਤ ਸਿੰਘ ਅਜਰਾਵਤ ਦੇ ਵਿਛੋੜੇ ਨੂੰ ਅਜ਼ਾਦ ਸਿੱਖ ਰਾਜ ਲਈ ਚੱਲ ਰਹੇ ਸੰਘਰਸ਼ ਲਈ ਵੱਡਾ ਘਾਟਾ ਕਿਹਾ ਹੈ।
ਜ਼ਿਕਰਯੋਗ ਹੈ ਕਿ ਡਾਕਟਰ ਅਜਰਾਵਤ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਖਾਲਿਸਤਾਨ ਡੇ ਪਰੇਡ ਦੀ ਸ਼ੁਰੂਆਤ ਕੀਤੀ ਸੀ ਤੇ ਅਮਰੀਕਾ ਦੇ ਮਸ਼ਹੂਰ ਲਿੰਕਨ ਮੈਮੋਰੀਅਲ ‘ਤੇ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ। ਡਾਕਟਰ ਸਾਹਿਬ ਹੋਰਾਂ ਨੇ 23 ਜੂਨ 1993 ਵਿੱਚ ਹੌਲੈਂਡ ਦੇ ਡੈਨਹਾਗ ਸ਼ਹਿਰ ਵਿੱਚ ਯੂ.ਐਨ.ਪੀ.ਓ ਵਿੱਚ ਖਾਲਿਸਤਾਨ ਦਾ ਨਾਮ ਦਰਜ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਡਾਕਟਰ ਅਜਰਾਵਤ ਸਿੱਖ ਮਸਲਿਆਂ ਸਬੰਧੀ ਯੂਰਪ ਅਤੇ ਹੋਰ ਮੁਲਕਾਂ ਵਿੱਚ ਵੀ ਸਮੇਂ-ਸਮੇਂ ਅਵਾਜ਼ ਬੁਲੰਦ ਕਰਦੇ ਰਹਿੰਦੇਂ ਸਨ ਜਿਸ ਕਾਰਨ ਪੰਥਕ ਸਫਾਂ ਵਿੱਚ ਉਹਨਾਂ ਦੀ ਘਾਟ ਹਮੇਸਾਂ ਰੜਕਦੀ ਰਹੇਗੀ।