ਦਿਲਾਵਰ ਇੰਸਾਂ ਸੋਨੀਪਤ ਤੋਂ ਗ੍ਰਿਫ਼ਤਾਰ

0
306

dilawar-insan
ਪੰਚਕੂਲਾ/ਬਿਊਰੋ ਨਿਊਜ਼ :
ਇੱਥੇ 25 ਅਗਸਤ ਨੂੰ ਡੇਰਾ ਮੁਖੀ ਰਾਮ ਰਹੀਮ ਦੀ ਪੇਸ਼ੀ ਮੌਕੇ ਲੋਕਾਂ ਨੂੰ ਹਿੰਸਾ ਭੜਕਾਉਣ ਅਤੇ ਸਾਜ਼ਿਸ਼ ਰਚਣ ਦੇ ਇੱਕ ਹੋਰ ਮੁਲਜ਼ਮ ਦਿਲਾਵਰ ਇੰਸਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਿਲਾਵਰ ਇੰਸਾ ਨੂੰ ਪੁਲੀਸ ਨੇ ਸੋਨੀਪਤ ਤੋਂ ਗ੍ਰਿਫ਼ਤਾਰ ਕੀਤਾ ਹੈ। ਦਿਲਾਵਰ ਇੰਸਾ ਨੂੰ ਹਰਿਆਣਾ ਪੁਲੀਸ ਦੇ ਏਸੀਪੀ ਮਨੀਸ਼ ਮਲਹੋਤਰਾ ਦੀ ਅਗਵਾਈ ਵਿੱਚ ਬਣੀ ਐੱਸ.ਆਈ.ਟੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੰਚਕੂਲਾ ਦੇ ਪੁਲੀਸ ਕਮਿਸ਼ਨਰ ਏ.ਐਸ. ਚਾਵਲਾ ਨੇ ਦੱਸਿਆ ਕਿ ਮੁਲਜ਼ਮ ਦਿਲਾਵਰ ਇੰਸਾ ਦੇ ਖਿਲਾਫ 24 ਅਗਸਤ ਨੂੰ ਦੰਗੇ ਭੜਕਾਉਣ, ਸਾਜ਼ਿਸ਼ ਰਚਣ ਅਤੇ ਰਾਮ ਰਹੀਮ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਦੇ ਮੱਦੇਨਜ਼ਰ ਦੇਸ਼ ਧ੍ਰੋਹ ਦਾ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਦਿਲਾਵਰ ਇੰਸਾ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਸਾਜ਼ਿਸ਼ਕਾਰ ਹੈ। ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।