ਭਾਰਤ ‘ਚ ਦਲਿਤਾਂ ‘ਤੇ ਹਮਲਿਆਂ ਲਈ ਭਗਵੇਂਵਾਦ ਨੂੰ ਜ਼ਿੰਮੇਵਾਰ ਠਹਿਰਾਇਆ

0
454

dalit-1
ਲੰਡਨ ਦੀਆਂ ਸੜਕਾਂ ‘ਤੇ ਗੂੰਜੇ ਮੋਦੀ ਵਿਰੁੱਧ ਲੱਗੇ ਨਾਅਰੇ
ਭਾਰਤੀ ਸਫਾਰਤਖਾਨੇ ਨੇ ਮੰਗ ਪੱਤਰ ਲੈਨਣੋ ਕੀਤੀ ਨਾਂਹ
ਲੰਡਨ/ਬਿਊਰੋ ਨਿਊਜ਼: ਭਾਰਤ ਵਿਚ ਦਲਿਤਾਂ ‘ਤੇ ਹੋ ਰਹੇ ਕਥਿਤ ਅੱਤਿਆਚਾਰਾਂ ਦੇ ਖ਼ਿਲਾਫ਼ ਅਵਾਜ਼ ਉਠਾÂਉਣ ਲਈ ਲੰਡਨ ਵਿੱਚ ਰਹਿੰਦੇ ਦੱਖਣ ਏਸ਼ਿਆਈ ਭਾਈਚਾਰੇ ਦੇ ਲੋਕਾਂ ਨੇ ਇੱਥੋਂ ਦੀਆਂ ਸੜਕਾਂ ‘ਤੇ ਸ਼ਨੀਵਾਰ ਨੂੰ ਇੱਕ ਰੈਲੀ ਕੱਢੀ ਗਈ। ਇਸ ਵਿਰੋਧ ਪ੍ਰਦਰਸ਼ਨ ਵਿਚ ਲੰਡਨ ਤੋਂ ਇਲਾਵਾ ਬਰਮਿੰਘਮ ਅਤੇ ਵੁਲਵਰਹੈਂਪਟਨ ਤੋਂ ਵੀ ਲੋਕ ਹਿੱਸਾ ਲੈਣ ਆਏ ਸਨ। ਸਾਰੇ ਪ੍ਰਦਰਸ਼ਨਕਾਰੀ ਪਹਿਲਾਂ ਪਾਰਲੀਮੈਂਟ ਸਕਵਾਇਰ ‘ਤੇ ਇਕੱਠੇ ਹੋਏ ਅਤੇ ਫਿਰ ਉੱਥੋਂ ਉਨ੍ਹਾਂ ਨੇ ਭਾਰਤੀ ਸਫਾਰਤਖਾਨੇ ਤੱਕ ਰੈਲੀ ਕੱਢੀ। ਮੂਲ ਨਿਵਾਸੀ ਭਾਈਚਾਰੇ ਦੇ ਲੋਕ ਇਸ ਰੋਸ ਮਾਰਚ ਵਿਚ ਹਿੱਸਾ ਲੈ ਰਹੇ ਸਨ। ਇਸ ਤੋਂ ਇਲਾਵਾ ਦੱਖਣ ਏਸ਼ਿਆਈ ਭਾਈਚਾਰੇ ਦੇ ਹੋਰ ਲੋਕਾਂ ਨੇ ਵੀ ਰੈਲੀ ਵਿਚ ਹਿੱਸਾ ਲਿਆ। ਪ੍ਰਦਰਸ਼ਨਕਾਰੀ ਸੜਕਾਂ ‘ਤੇ ਮੋਦੀ ਵਿਰੋਧੀ ਨਾਅਰੇ ਲਗਾ ਰਹੇ ਸਨ। ਪ੍ਰਦਰਸ਼ਨ ਦੇ ਦੌਰਾਨ ਮੋਦੀ ਸਰਕਾਰ ‘ਹਾਏ ਹਾਏ’ ਅਤੇ ਆਰ. ਐੱਸ. ਐੱਸ. ਡਾਊਨ ਡਾਊਨ ਜਿਵੇਂ ਨਾਅਰੇ ਗੂੰਜ ਰਹੇ ਸਨ।
ਦੱਖਣੀ ਏਸ਼ੀਆਈ ਏਕਤਾ ਭਾਈਚਾਰੇ ਦੀ ਇੱਕ ਮੈਂਬਰ ਕਲਪਨਾ ਵਿਲਸਨ ਨੇ ਕਿਹਾ, ”ਮੇਰੇ ਖ਼ਿਆਲ ਨਾਲ ਮੋਦੀ ਸਰਕਾਰ ਨੂੰ ਇਹ ਸੁਨੇਹਾ ਦੇਣਾ ਬਹੁਤ ਜ਼ਰੂਰੀ ਹੈ ਕਿ ਦੁਨੀਆਂ ਭਰ ਦੇ ਲੋਕ ਦੇਖ ਰਹੇ ਹਨ ਕਿ ਭਾਰਤ ਵਿੱਚ ਕੀ ਹੋ ਰਿਹਾ ਹੈ, ਦਲਿਤਾਂ ‘ਤੇ ਹਮਲੇ ਹੋ ਰਹੇ ਹਨ, ਮੁਸਲਮਾਨਾਂ ਅਤੇ ਘੱਟ ਗਿਣਤੀਆਂ ਨੂੰ ਭਗਵੀਆਂ ਭੀੜਾਂ ਦੁਆਰਾ ਮਾਰਿਆ ਜਾ ਰਿਹਾ ਹੈ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਵਿਚ ਲੋਕਤੰਤਰ ਖ਼ਤਰੇ ਵਿਚ ਹੈ।
ਲੰਡਨ ਵਿਚ ਰਹਿਣ ਵਾਲੀ ਵੰਦਨਾ ਸੰਜਯ ਡੋਮੈਸਟਿਕ ਵਾਇਲੈਂਸ ਅਫਸਰ ਹੈ, ਉਨ੍ਹਾਂ ਨੇ ਕਿਹਾ, ”ਅਸੀਂ ਇੱਥੇ ਭਾਰਤੀ ਸਫਾਰਤਖਾਨੇ ਵਿਚ ਆਪਣੀ ਅਰਜ਼ੀ ਦਾਇਰ ਕਰਨ ਆਏ ਹਾਂ। ਸਾਨੂੰ ਆਸ ਹੈ ਕਿ ਇਸ ਨਾਲ ਭਾਰਤ ਸਰਕਾਰ ‘ਤੇ ਕੁਝ ਅਸਰ ਪਵੇਗਾ।”
ਲੰਡਨ ਦੇ ਨਜ਼ਦੀਕ ਚੇਲਮਸਫੋਰਡ ਇਲਾਕੇ ਤੋਂ ਆਏ ਸੰਦੀਪ ਲੇਟਮੋਰ ਨੇ ਦੱਸਿਆ, ”ਭੀਮਾ ਕੋਰੇਗਾਓਂ ਵਿਚ ਹੋਈ ਹਿੰਸਾ ਨੇ ਸਾਨੂੰ ਇੱਥੇ ਇਕਮੁੱਠ ਹੋਣ ‘ਤੇ ਮਜਬੂਰ ਕੀਤਾ ਹੈ। ਜੇਕਰ ਭਾਰਤ ਵਿਚ ਦਲਿਤਾਂ ‘ਤੇ ਜ਼ੁਲਮ ਹੋ ਰਹੇ ਹਨ ਤਾਂ ਸਾਨੂੰ ਉਸ ਖ਼ਿਲਾਫ਼ ਅਵਾਜ਼ ਉਠਾਉਣੀ ਚਾਹੀਦੀ ਹੈ। ਪਿਛਲੇ ਸਮੇਂ ਤੋਂ ਆਰ. ਐੱਸ. ਐੱਸ. ਸੰਚਾਲਕ ਮੋਦੀ ਸਰਕਾਰ ਆਪਣਾ ਹਿੰਦੂਤਵੀ ਏਜੰਡਾ ਲਾਗੂ ਕਰਨ ਲਈ ਘੱਟ ਗਿਣਤੀ, ਖਾਸਕਰ ਮੁਸਲਮਾਨਾਂ, ਦਲਿਤਾਂ ਤੇ ਯੋਜਨਾਬੱਧ ਹਮਲੇ ਕਰ ਰਹੀ ਹੈ। ਗਊ ਹੱਤਿਆ ਦਾ ਰੌਲਾ ਪਾ ਕੇ ਚਮੜੇ ਦਾ ਕਾਰੋਬਾਰ ਕਰਨ ਵਾਲੇ ਦਲਿਤਾਂ ਤੇ ਜ਼ੁਲਮ ਕਰਕੇ ਉਨ੍ਹਾਂ ਦੇ ਕਾਰੋਬਾਰ ਬੰਦ ਕਰਵਾ ਦਿੱਤਾ। ਮੋਦੀ ਸਰਕਾਰ ਦੇ ਦਲਿਤ ਵਿਰੋਧੀ ਰਵੱਈਏ ਕਾਰਨ ਦਲਿਤ ਪੂਰੇ ਦੇਸ਼ ਅੰਦਰ ਬਰਾਬਰੀ ਦਾ ਹੱਕ ਲੈਣ ਲਈ ਜ਼ਮੀਨ ਦੀ ਲੜਾਈ ਲੜ ਰਹੇ ਹਨ, ਜਿਸ ਨੂੰ ਮੋਦੀ ਸਰਕਾਰ, ਪੁਲਸ ਅਤੇ ਅਖੌਤੀ ਗਊ ਰੱਖਿਅਕਾਂ ਰਾਹੀਂ ਕੁਚਲਣ ਦੇ ਰਾਹ ਪਈ ਹੈ ਪਰ ਦਲਿਤ ਹੁਣ ਜਾਗਰੂਕ ਹੋ ਚੁੱਕੇ ਹਨ ਤੇ ਬਰਾਬਰੀ ਲਈ ਹੱਕ ਦੀ ਲੜਾਈ ਜਾਰੀ ਰੱਖੀ ਜਾਵੇਗੀ।
ਸੰਦੀਪ ਟੇਲਮੋਰ ਨੇ ਕਿਹਾ ਕਿ ਪਿਛਲੇ 200 ਸਾਲਾਂ ਤੋਂ ਭਾਰਤ ਵਿਚ ਜਾਤੀ ਦੇ ਆਧਾਰ ‘ਤੇ ਭੇਦਭਾਵ ਚੱਲ ਰਿਹਾ ਹੈ। ਜਦੋਂ ਤੋਂ ਕੇਂਦਰੇ ਵਿਚ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਆਰ.ਐਸ.ਐਸ. ਦੀ ਅਗਵਾਈ ਹੇਠ ਸੰਘ ਪਰਿਵਾਰ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਲਈ ਕਾਹਲਾ ਪਿਆ ਹੋਇਆ ਹੈ। ਮੁਲਕ ਦੇ ਸਭਨਾਂ ਅਹਿਮ ਅਦਾਰਿਆਂ ਤੇ ਸੰਸਥਾਵਾਂ ‘ਚ ਹਿੰਦੂ ਮੂਲਵਾਦੀ ਤੇ ਸੰਘ ਪਰਿਵਾਰ ਦੇ ਵਫਾਦਾਰਾਂ ਨੂੰ ਭਰਤੀ ਕਰਨ ਦੀ ਜੋਰਦਾਰ ਮੁਹਿੰਮ ਚਲਾਈ ਹੋਈ ਹੈ। ਇਹਨਾਂ ਅਦਾਰਿਆਂ /ਸੰਸਥਾਵਾਂ ਦਾ ਭਗਵਾਂਕਰਨ ਕਰਨ ਲਈ ਤੇਜ-ਰਫਤਾਰ ਕਦਮ ਚੁੱਕੇ ਜਾ ਰਹੇ ਹਨ। ਹਕੂਮਤੀ ਸਤਾ ਦੀ ਦੁਰਵਰਤੋਂ ਕਰਕੇ ਸੰਘ ਪਰਿਵਾਰ ਨਾਲ ਜੁੜੀਆਂ ਇਸ ਦੀਆਂ ਹੱਥ-ਠੋਕਾ ਜਥੇਬੰਦੀਆਂ ਦੀ ਹਰ ਖੇਤਰ ‘ਚ ਘੁਸਪੈਂਠ ਨੂੰ ਹੱਲਾਸ਼ੇਰੀ ਤੇ ਹਮਾਇਤ ਦਿੱਤੀ ਜਾ ਰਹੀ ਹੈ । ਹਕੂਮਤੀ ਤਾਕਤ ਦੀ ਦੁਰਵਰਤੋਂ ਅਤੇ ਆਪਣੀਆਂ ਫਿਰਕੂ-ਫਾਸ਼ੀ ਜਥੇਬੰਦੀਆਂ ਤੇ ਸੈਨਾਵਾਂ ਦੀ ਲੱਠਮਾਰ ਤੇ ਧੌਂਸਬਾਜ ਤਾਕਤ ਦੇ ਜੋਰ ਭਾਰਤ ਦੀ ਗੈਰ-ਹਿੰਦੂ ਵਸੋਂ ਉੱਪਰ ਹਿੰਦੂ ਧਾਰਮਕ ਘੱਟ-ਗਿਣਤੀਆਂ, ਖਾਸ ਕਰਕੇ ਮੁਸਲਮ ਤੇ ਇਸਾਈ ਭਾਈਚਾਰੇ ਦੇ ਲੋਕਾਂ ਅਤੇ ਦਲਿਤਾਂ ਤੇ ਆਦਿਵਾਸੀਆਂ ਜਿਹੇ ਗਰੀਬ ਵਰਗਾਂ ਦੇ ਲੋਕਾਂ ਨੂੰ ਦਹਿਸ਼ਤਜਦਾ ਕੀਤਾ ਤੇ ਧੌਂਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਦੇ ਭਗਵੇਂਕਰਨ ਦੀ ਮੁਹਿੰਮ ਦੌਰਾਨ ਸੰਘ ਪਰਿਵਾਰ ਨਾਲ ਜੁੜੇ ਕੇਂਦਰੀ ਮੰਤਰੀਆਂ ਅਤੇ ਏ.ਬੀ.ਵੀ.ਪੀ. ਦੇ ਕਾਰਕੁੰਨਾਂ ਨੇ ਕੇਂਦਰੀ ਯੂਨੀਵਰਸਿਟੀ ਹੈਦਰਾਬਾਦ ਦੇ ਇੱਕ ਹੋਣਹਾਰ ਤੇ ਸੂਖਮ-ਚਿੱਤ ਦਲਿਤ ਸਕਾਲਰ ਰੋਹਿਤ ਵੇਮੁੱਲਾ ਨੂੰ ਜ਼ਲੀਲ ਤੇ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਲਈ ਮਜ਼ਬੂਰ ਕਰ ਦਿੱਤਾ ਸੀ। ਇਸ ਦਰਦਨਾਕ ਘਟਨਾ ਨੇ ਭਾਜਪਾ ਤੇ ਸੰਘ ਪਰਿਵਾਰ ਦਾ ਦਲਿਤ-ਵਿਰੋਧੀ ਤੇ ਧੌਂਸਬਾਜ ਕਿਰਦਾਰ ਤੇ ਵਿਹਾਰ ਸ਼ਰੇਆਮ ਬੇਪੜਦ ਕਰ ਦਿੱਤਾ ਸੀ । ਪਰ ਇਸ ਘਟਨਾ ਤੋਂ ਸਬਕ ਸਿੱਖ ਕੇ ਰਾਹ-ਰਸਤੇ ਤੇ ਆਉਣ ਦੀ ਥਾਂ ਸੰਘ ਪਰਿਵਾਰ ਆਪਣੇ ਮਕਸਦਾਂ ਦੀ ਪੂਰਤੀ ਲਈ ਹੋਰ ਭੇੜੂ, ਹਮਲਾਵਰ ਤੇ ਹਿੰਸਕ ਹੋ ਗਿਆ। ਸੰਘ ਪਰਿਵਾਰ ਦੀਆਂ ਅਨੇਕ ਧੱਕੜ ਤੇ ਫਿਰਕੂ ਜਾਂ ਜਨੂੰਨੀ ਕਾਰਵਾਈਆਂ ਤੇ ਗਊ-ਰੱਖਿਆ ਦੇ ਨਾਂ ਹੇਠ ਬੁਰਛਾਗਰਦੀ ਇਸ ਗੱਲ ਦੀ ਹੀ ਸ਼ਾਹਦੀ ਭਰਦੀਆਂ ਹਨ ਕਿ ਵਿਆਪਕ ਨਿਖੇਧੀ ਤੋਂ ਬੇਪ੍ਰਵਾਹ ਸੰਘ ਪਰਿਵਾਰ ਮੁਲਕ ਦਾ ਭਗਵਾਂਕਰਨ ਕਰਨ ਦੇ ਆਪਣੇ ਰਾਹ ਅੱਗੇ ਵਧਣ ਉੱਪਰ ਉਤਾਰੂ ਹੈ। ਇਸ ਦੇ ਖ਼ਿਲਾਫ਼ ਸਾਨੂੰ ਅਵਾਜ਼ ਬੁਲੰਦ ਕਰਨੀ ਹੋਵੇਗੀ।

ਭਾਰਤੀ ਸਫਾਰਤਖਾਨੇ ਨੇ ਮੰਗ ਪੱਤਰ ਲੈਣ ਤੋਂ ਕੀਤੀ ਨਾਂਹ
ਪਾਰਲੀਮੈਂਟ ਸਕਵਾਇਰ ਤੋਂ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਲੰਡਨ ਸਥਿਤ ਭਾਰਤੀ ਸਫਾਰਤਖਾਨੇ ਤੱਕ ਚਲਿਆ। ਪ੍ਰਦਰਸ਼ਨਕਾਰੀਆਂ ਨੇ ਭਾਰਤੀ ਸਫਾਰਤਖਾਨੇ ਤੋਂ ਬਾਹਰ ਆ ਕੇ ਅਫਸਰਾਂ ਨੂੰ ਗੱਲ ਕਰਨ ਦੀ ਮੰਗ ਕੀਤੀ। ਇੱਕ ਹੋਰ ਪ੍ਰਦਰਸ਼ਨਕਾਰੀ ਅੰਮ੍ਰਿਤ ਵਿਲਸਨ ਨੇ ਕਿਹਾ ਕਿ ਅਸੀਂ ਭਾਰਤੀ ਸਫਾਰਤਖਾਨੇ ਨੂੰ ਮੰਗ ਪੱਤਰ ਸੌਂਪਣਾ ਚਾਹੁੰਦੇ ਸਾਂ ਪਰ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੋਂ ਇਸ ਤਰ੍ਹਾਂ ਦਾ ਮੰਗ ਪੱਤਰ ਸਵੀਕਾਰ ਨਾ ਕਰਨ ਦੇ ਹੁਕਮ ਮਿਲੇ ਹਨ। ਭਾਰਤੀ ਸਫਾਰਤਖਾਨੇ ਨਾਲ ਇਸ ਸੰਬੰਧ ਵਿਚ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜੁਆਬ ਨਹੀਂ ਮਿਲਿਆ।
ਦੱਖਣ ਏਸ਼ਿਆਈ ਏਕਤਾ ਭਾਈਚਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਜਰਾਤ ਵਿਚ ਹੁਣੇ ਜਿਹੇ ਚੁਣੇ ਗਏ ਐੱਮਐੱਲਏ ਜਿਗਨੇਸ਼ ਮੇਵਾਣੀ ਵੱਲੋਂ ਵੀ ਸੰਦੇਸ਼ ਮਿਲਿਆ ਹੈ, ਜਿਸ ਵਿਚ ਉਨ੍ਹਾਂ ਨੇ ਇਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ।