ਕੈਲੇਫੋਰਨੀਆਂ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਦੌਰਾਨ 17 ਮੌਤਾਂ

0
365

california-fire
ਵਾਈਨ ਕੰਟਰੀ ਵਲੋਂ ਜਾਣੇ ਜਾਂਦੇ ਸੋਨੋਮਾ ਤੇ ਨਾਪਾ ਕਾਉਂਟੀ ਦੇ ਇਲਾਕਿਆਂ ‘ਚ ਭਾਰੀ ਨੁਕਸਾਨ
ਸੈਨ ਫਰਾਂਸਿਸਕੋ/ਹੁਸਨ ਲੜੋਆ ਬੰਗਾ:
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲ ਦੀ ਭਿਆਨਕ ਅੱਗ ਤੇਜ਼ ਹਵਾਵਾਂ ਕਾਰਨ ਵਾਈਨ ਕੰਟਰੀ ਵਲੋਂ ਜਾਣੇ ਜਾਂਦੇ ਸੋਨੋਮਾ ਕਾਉਂਟੀ, ਨਾਪਾ ਕਾਉਂਟੀ ਤੇ ਬਾਕੀ ਨਾਲ ਲਗਦੇ ਨਾਲ ਇਲਾਕਿਆਂ ਵਿੱਚ ਫੈਲਣ ਕਾਰਨ ਕੈਲੀਫੋਰਨੀਆ ਵਾਈਨ ਕੰਟਰੀ ਵੱਲ ਫੈਲਣ ਕਾਰਨ ਤਕਰੀਬਨ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੇ ਕਰੀਬ ਘਰ ਦੇ ਕਾਰੋਬਾਰੀ ਇਮਾਰਤਾਂ ਸੜ ਗਈਆਂ। ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਅੱਗ ਤੇਜ਼ੀ ਨਾਲ ਨਾਪਾ ਵੈਲੀ ਅਤੇ ਆਸ  ਪਾਸ  ਦੇ ਜੰਗਲ ‘ਚ ਫੈਲ ਰਹੀ ਸੀ। ਕੈਲੀਫੋਰਨੀਆ ਦੇ ਸਰਕਾਰੀ ਹਵਾਲਿਆਂ ਨੇ ਦੱਸਿਆ ਕਿ 11 ਵਿਅਕਤੀ ਸੋਨੋਮਾ ਕਾਉਂਟੀ, 2 ਨਾਪਾ ਕਾਉਂਟੀ, ਤੇ ਬਾਕੀ ਨਾਲ ਲਗਦੇ ਇਲਾਕਿਆਂ ਚ ਮਾਰੇ ਗਏ ਜਿਨਾਂ ਚ 100 ਸਾਲਾ ਚਾਰਲਸ ਤੇ 98 ਸਾਲਾ ਉਸਦੀ ਘਰਵਾਲੀ ਸਾਰਾ ਵੀ ਸ਼ਾਮਲ ਹਨ।
ਹਾਲਾਤ ਦੀ ਗੰਭੀਰਤਾ ਨੂੰ ਧਿਆਨ ਵਿੱਚ ਰਖਦੇ ਹੋਏ ਗਵਰਨਰ ਜੈਰੀ ਬਰਾਊਨ ਨੇ ਨਾਪਾ, ਸੋਨੋਮਾ ਤੇ ਯੁਬਾ ਕਾਉਂਟੀਆਂ ਵਿਚ ਐਮਰਜੰਸੀ ਐਲਾਨ ਦਿੱਤੀ ਹੈ।
ਇਨ੍ਹਾਂ ਖੇਤਰਾਂ ਤੋਂ ਤਕਰੀਬਨ 20 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਕਿਮ ਪਿਮਲੋਟ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਲਗਭਗ 2000 ਘਰ ਤੇ ਇਮਾਰਤਾਂ ਬਰਬਾਦ ਹੋ ਚੁੱਕੀਆਂ ਹਨ। ਹੁਣ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਐਤਵਾਰ ਰਾਤ ਨੂੰ ਇੱਥੇ ਅੱਗ ਕਿਵੇਂ ਲੱਗੀ। ਉਨ੍ਹਾਂ ਨੇ ਕਿਹਾ, ”ਸਾਡਾ ਪੂਰਾ ਧਿਆਨ ਲੋਕਾਂ ਦੀ ਜਾਨ ਬਚਾਉਣ ‘ਤੇ ਹੈ। ਇਹ ਸਾਡੀ ਪਹਿਲ ਹੈ। ਅੱਗ ‘ਤੇ ਕਾਬੂ ਪਾਉਣ ਲਈ ਸਾਰੇ ਉਪਕਰਣ ਇੱਥੇ ਮੌਜੂਦ ਹਨ। ਅਸੀਂ ਇੱਥੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਸ਼ਟਰੀ ਮੌਸਮ ਸੇਵਾ ਵਿਭਾਗ ਦੀ ਚਿਤਾਵਨੀ ਮੁਤਾਬਕ ਅੱਗ ਦਾ ਅਸਰ ਸੈਨ ਫਰਾਂਸਿਸਕੋ ਤੱਕ ਵੇਖਣ ਨੂੰ ਮਿਲੇਗਾ। ਤੇਜ਼ ਹਵਾਵਾਂ ਅਤੇ ਖੁਸ਼ਕ ਮੌਸਮ ਕਾਰਣ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਨੌਰਥ ਕੈਲੇਫੋਰਨੀਆਂ ਦੇ ਸੈਂਟਾਰੋਜ਼ਾ ਅਤੇ ਕੈਲਸਟੋਗਾ ਸਹਿਰਾਂ ਵਿੱਚ ਵੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਨਾਪਾ ਵੈਲੀ ਅਤੇ ਆਸ ਪਾਸ ਦੇ ਇਲਾਕਿਆਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ।
ਇਸ ਘਟਨਾ ਵਿਚ ਆਪਣਾ ਘਰ ਗੁਆਉਣ ਵਾਲੇ ਜੈੱਫ ਓਕਰੈਪਕੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਬਚਾਅ ਲਈ ਭੱਜ ਰਿਹਾ ਸੀ ਤਾਂ ਉਸ ਨੂੰ ਲੱਗਿਆ ਕਿ ਉਹ ਆਪਣਾ ਘਰ ਆਖਰੀ ਵਾਰ ਦੇਖ ਰਿਹਾ ਹੈ। ਉਸ ਦਾ ਇਹ ਡਰ ਉਦੋਂ ਸੱਚ ਹੋ ਗਿਆ ਜਦੋਂ ਉਸ ਦੇ ਮਿੱਤਰ ਨੇ ਸੜੇ ਹੋਏ ਘਰ ਦੀ ਤਸਵੀਰ ਉਸ ਨੂੰ ਭੇਜੀ। ਉਸ ਨੇ ਦੱਸਿਆ ਕਿ ਉਹ ਘਾਟੀ ਵਿਚ ਰਹਿੰਦੇ ਹਨ, ਜਿੱਥੇ ਸ਼ਾਪਿੰਗ ਮਾਲਾਂ, ਹੋਟਲਾਂ ਤੇ ਸੁਪਰਮਾਰਕਿਟਾਂ ਦੀ ਲੜੀ ਹੈ।
ਕੈਲੇਫੋਰਨੀਆ ਦੇ ਜੰਗਲਾਤ ਤੇ ਅੱਗ ਸੁਰੱਖਿਆ ਵਿਭਾਗ ਦੇ ਨਿਰਦੇਸ਼ਕ ਕੇਨ ਪਿਮਲੌਟ ਨੇ ਦੱਸਿਆ ਕਿ ਇਹ ਅੱਗ ਵਧੇਰੇ ਖਤਰਨਾਕ ਇਸ ਲਈ ਹੋ ਗਈ ਕਿਉਂਕਿ ਇਸ ਦੇ ਨਾਲ ਹੀ 50 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਪਈ। ਹਵਾਵਾਂ ਕਾਰਨ ਇਹ ਅੱਗ ਸੈਨ ਫਰਾਂਸਿਸਕੋ ਦੇ ਉੱਤਰ ਵਿਚ ਸਥਿਤ ਇਸ 200 ਮੀਲ ਦੇ ਖੇਤਰ ਵਿਚ ਫੈਲ ਗਈ। ਅਧਿਕਾਰੀਆਂ ਨੇ ਦੱਸਿਆ ਇੱਕੋ ਸਮੇਂ ਇੰਨੇ ਵੱਡੇ ਪੱਧਰ ‘ਤੇ ਅੱਗ ਲੱਗਣ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ, ਹਾਲਾਂਕਿ ਅਕਤੂਬਰ ਮਹੀਨਾ ਕੈਲੇਫੋਰੀਆ ਦੇ ਜੰਗਲਾਂ ਦੀ ਅੱਗ ਕਾਰਨ ਸਾਲ ਦਾ ਸਭ ਤੋਂ ਤਬਾਹਕੁਨ ਮਹੀਨਾ ਹੁੰਦਾ ਹੈ। ਇਸ ਅੱਗ ਕਾਰਨ ਹਜ਼ਾਰਾਂ ਘਰ ਸੜ ਗਏ। ਅੱਗ ਕਾਰਨ ਸਭ ਤੋਂ ਵਧ ਨੁਕਸਾਨ ਨਾਪਾ ਤੇ ਸੋਨੋਮਾ ਕਾਉਂਟੀਆਂ ਵਿਚ ਹੋਇਆ ਹੈ ਜਿੱਥੇ ਵਾਈਨ ਬਣਾਉਣ ਵਾਲੀਆਂ ਦਰਜਨਾਂ ਫੈਕਟਰੀਆਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਨ।