ਬ੍ਰਾਜ਼ੀਲ ਦੀ ਡਿਵੀਜ਼ਨ ਫੁੱਟਬਾਲ ਟੀਮ ਲਿਜਾ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ

0
646

pay-alan-ruschel-first-survivor-in-colombia-plane-crash
ਕੁੱਲ 81 ਲੋਕਾਂ ਵਿਚੋਂ 75 ਦੇ ਮਰਨ ਦਾ ਖ਼ਦਸ਼ਾ
ਬੋਗੋਟਾ/ਬਿਊਰੋ ਨਿਊਜ਼ :
ਬ੍ਰਾਜ਼ੀਲ ਦੀ ਫਰਸਟ ਡਿਵੀਜ਼ਨ ਫੁੱਟਬਾਲ ਟੀਮ ਸਮੇਤ 81 ਲੋਕਾਂ ਨੂੰ ਲੈ ਕੇ ਮੈਡਲਿਨ ਕੌਮਾਂਤਰੀ ਹਵਾਈ ਅੱਡੇ ਜਾ ਰਿਹਾ ਚਾਰਟਡ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਫੁੱਟਬਾਲ ਟੀਮ ਖੇਤਰੀ ਟੂਰਨਾਮੈਂਟ ਦਾ ਫਾਈਨਲ ਖੇਡਣ ਕੋਲੰਬੀਆ ਜਾ ਰਹੀ ਸੀ। ਜਹਾਜ਼ ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ ਛੇ ਲੋਕਾਂ ਦੀ ਜਿਉਂਦੇ ਹੋਣ ਦੀ ਰਿਪੋਰਟ ਹੈ। ਕੁੱਲ 81 ਲੋਕਾਂ ਵਿਚੋਂ 72 ਸਵਾਰੀਆਂ ਅਤੇ 9 ਅਮਲਾ ਮੈਂਬਰ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਘਟਨਾ ਜਹਾਜ਼ ਵਿਚ ਇਲੈਕਟ੍ਰਾਨਿਕ ਖ਼ਰਾਬੀ ਕਾਰਨ ਵਾਪਰੀ।
ਮੈਡਲਿਨ ਦੇ ਮੇਅਰ ਫੈਡਰਿਕੋ ਗੁਟਿਰੇਜ ਨੇ ਬਲੂ ਰੇਡੀਓ ਨੂੰ ਦੱਸਿਆ, ”ਇਹ ਵੱਡੀ ਤ੍ਰਾਸਦੀ ਹੈ।’ ਜਹਾਜ਼ ਅਧਿਕਾਰੀਆਂ ਨੇ ਕਿਹਾ ਕਿ ਬ੍ਰਿਟਿਸ਼ ਏਅਰੋਸਪੇਸ 146 ਜ਼ਹਾਜ਼ ਨੇ ਤਕਨੀਕੀ ਖ਼ਰਾਬੀ ਕਾਰਨ ਰਾਤ 10 ਵਜੇ ਐਮਰਜੈਂਸ ਸਥਿਤੀ ਦਾ ਐਲਾਨ ਕੀਤਾ ਸੀ। ਜਹਾਜ਼ ਬੋਲੀਵਿਆ ਦੀ ਚਾਰਟਡ ਏਅਰਲਾਈਨ ਲਾਮੀਆ ਵਲੋਂ ਸੰਚਾਲਤ ਸੀ। ਅਧਿਕਾਰੀਆਂ ਨੇ ਕਿਹਾ ਕਿ ਰਾਹਤਕਰਮੀ ਤੁਰੰਤ ਭੇਜ ਦਿੱਤੇ ਗਏ ਹਨ ਪਰ ਸਾਫ਼ ਨਜ਼ਰ ਨਾ ਆਉਣ ਕਾਰਨ ਹਵਾਈ ਫ਼ੌਜ ਦੇ ਇਕ ਹੈਲੀਕਾਪਟਰ ਨੂੰ ਪਰਤਣਾ ਪਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਲਈ ਕਿਹਾ ਹੈ ਕਿ ਤਾਂ ਕਿ ਐਂਬੂਲੰਸ ਤੇ ਰਾਹਤ ਦਲ ਨੂੰ ਕੋਈ ਦਿੱਕਤ ਨਾ ਆਵੇ। ਪਿਛਲੇ ਕੁਝ ਸਮੇਂ ਤੋਂ ਇਸ ਇਲਾਕੇ ਵਿਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਰਾਹਤ ਕਾਰਜਾਂ ਵਿਚ ਦਿੱਕਤ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਫੁੱਟਬਾਲ ਟੀਮ ਨੇ ਸਾਊਥ ਅਮਰੀਕਾ ਕਲੱਬ ਕੱਪ ਵਿਚ ਐਟਲੇਟਿਕੋ ਨੈਸੀਓਨਾਲ ਦਾ ਮੁਕਾਬਲਾ ਕਰਨਾ ਸੀ। ਹਾਦਸੇ ਕਾਰਨ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ।