‘ਦਿ ਬਲੈਕ ਪ੍ਰਿੰਸ’ ਨੂੰ ਫਿਲਮ ਡਿਜਿਟਲ ਪਲੇਟਫਾਰਮਾਂ ਰਿਲੀਜ ਹੋਣ ਬਾਅਦ ਹਰ ਪਾਸਿਓਂ ਭਰਵਾਂ ਹੁੰਗਾਰਾ

0
250

black-prince2-2
ਚੰਡੀਗੜ/ਬਿਊਰੋ ਨਿਊਜ਼:
ਦੁਨੀਆਂ ਭਰ ਵਿੱਚ ਆਪਣੀ ਐਂਟਰਨੇਟਮੈਂਟ ਲਈ ਜਾਣੇ ਜਾਂਦੇ ਯੂਨੀ ਗਲੋਬ ਐਂਟਰਨੇਟਮੈਂਟ ਵਲੋਂ ਯੂ ਕੇ ਦੀ ਬਲੌਕਬਸਟਰ ਅਤੇ ਹਾਲੀਵੁੱਡ ਵਿੱਚ ਬਣੀ ਕਲਾਤਮਕ ਫਿਲਮ ‘ਦਿ ਬਲੈਕ ਪ੍ਰਿੰਸ’ ਨੂੰ 10 ਅਪ੍ਰੈਲ ਨੂੰ ਡਿਜਿਟਲ ਪਲੇਟਫਾਰਮਾਂ ਉੱਤੇ ਰਿਲੀਜ ਕੀਤੇ ਜਾਣ ਬਾਅਦ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ । ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਉੱਤੇ ਆਧਾਰਿਤ ਇਸ ਇਤਿਹਾਸਕ ਫਿਲਮ , ਜਿਸ ਵਿੱਚ ਪੰਜਾਬ ਦੇ ਇਤਿਹਾਸ ਨੂੰ ਬਹੁਤ ਹੀ ਸੂਝ ਬੂਝ ਨਾਲ ਪੇਸ਼ ਕੀਤਾ ਗਿਆ ਹੈ, ਨੂੰ ਇਸੇ ਵਾਸਤੇ ਖਾਲਸਾ ਪੰ ਦੇ ਜਨਮ ਦਿਹਾੜੇ ਵਿਸਾਖੀ ਦੇ ਨੇੜ੍ਹੇ ਰਿਲੀਜ ਕੀਤਾ ਗਿਆ ਹੈ।
ਪ੍ਰਾਪਤ ਖ਼ਬਰਾਂ ਅਨੁਸਾਰ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਦੇ ਫਿਲਮ ਸਟੋਰਾਂ ਵਿੱਚ ‘ਦ ਬਲੈਕ ਪ੍ਰਿੰਸ’ ਫਿਲਮ ਦੀਆਂ ਡੀਵੀਜ਼ ਨੂੰ ਨਵੀਆਂ ਰਿਲੀਜ਼ ਹੋਈਆਂ ਤੇ ਬਹੁਤ ਅਹਿਮ ਫਿਲਮਾਂ ਵਾਲੇ ਖਾਨਿਆਂ ਵਿੱਚ ਉੱਚੇਚਾ ਟਾਪ ਉੱਤੇ ਰੱਖਿਆ ਗਿਆ ਹੈ। ਸਿਰਫ਼ ਸਿੱਖ ਹੀ ਨਹੀਂ ਬਲਕਿ ਹੋਰਨਾਂ ਭਾਈਚਾਰਿਆਂ ਫਿਲਮ ਪ੍ਰਸੰਸਕ ਉੱਚੇਚਾ ਲਿਜਾ ਕੇ ਵੇਖ ਰਹ ਹਨ ।
ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਭਾਰਤ ਦੇ ਸਭ ਤੋਂ ਮਹਾਨ ਬਾਦਸ਼ਾਹ ਦੀ ਸੱਚੀ ਕਹਾਣੀ ਨੂੰ ਪੇਸ਼ ਕਰਦੀ ਇਹ ਫਿਲਮ ਵਿੱਚ ਉੱਘੇ ਸੂਫ਼ੀ ਗਾਇਕ/ਗੀਤਕਾਰ ਸਤਿੰਦਰ ਸਰਤਾਜ ਮੁੱਖ ਭੂਮਿਕਾ ਵਿੱਚ ਹਨ ਅਤੇ ਇਸ 150 ਸਾਲ ਪੁਰਾਣੀ ਕਹਾਣੀ ਵਿੱਚ ਸ਼ਬਾਨਾ ਆਜ਼ਮੀ ਨੇ ਵੀ ਇੱਕ ਮਹੱਤਪੂਰਨ  ਰੋਲ ਅਦਾ ਕੀਤਾ, ਜਿੱਥੇ ਇੱਕ ਇਨਸਾਨ ਵਿਸ਼ਵਾਸ ਦੇ ਨਾਲ ਆਪਣੀ ਅਸਲੀ ਪਹਿਚਾਣ ਨਾਲ ਜੁੜਦਾ ਹੈ।
ਇਸ ਫਿਲਮ ਵਿੱਚ ਆਪਣੇ ਅਦਭੁਤ ਅਨੁਭਵ ਵਾਰੇ ਦੱਸਦੇ ਹੋਏ ਸਤਿੰਦਰ ਸਰਤਾਜ ਨੇ ਕਿਹਾ, ”ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਮੈਂਨੂੰ ਆਪਣੇ ਰੋਲ ਬਾਰੇ ਪਤਾ ਲੱਗਾ ਮੈਂ ਬਹੁਤ ਹੀ ਖੁਸ਼ ਸੀ । ਪਰ ਹੁਣ ਫਿਲਮ ਦੇ ਯੂ ਕੇ ਵਿੱਚ ਸਫਲ ਹੋਣ ਤੋਂ ਬਾਅਦ ਇਸਦੇ ਡਿਜਿਟਲ ਪਲੇਟਫਾਰਮ ਤੇ ਰੀਲਿਜ ਨੂੰ ਲੈ ਕੇ ਬਹੁਤ ਹੀ ਉਤੇਜਿਤ ਹਾਂ।”
ਲਾਹੌਰ ਦੇ ਇੱਕ ਮੰਨੇ ਪ੍ਰਮੰਨੇ ਅਤੇ ਸ਼ਾਹੀ ਪਰਿਵਾਰ ਵਿੱਚ ਪੈਦਾ ਹੋਣ ਵਾਲੇ ਮਹਾਰਾਜਾ ਦਲੀਪ ਸਿੰਘ ਨੂੰ ਜਬਰਦਸਤੀ ਇੱਕ ਈਸਾਈ ਦੇ ਰੂਪ ਵਿੱਚ ਇੰਗਲੈਂਡ ਰਹਿਣ ਲਈ ਮਜਬੂਰ ਕੀਤਾ ਗਿਆ। ਇਸ ਤਰ੍ਹਾਂ ਦਾ ਇਤਿਹਾਸ ਲੋਕਾਂ ਖਾਸ ਕਰ ਨੌਜਵਾਨਾਂ ਤੱਕ ਪਹੁੰਚਣਾ ਚਾਹੀਦਾ ਹੈ। ਫਿਲਮ ਅਪ੍ਰੈਲ ਵਿੱਚ ਰੀਲਿਜ ਹੋਵੇਗੀ ਜਿਸ ਨਾਲ ਦੁਨੀਆਂ ਭਰ ਦੇ ਸਿੱਖ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਮਾਨ ਬਾਰੇ ਜਾਣ ਸਕਣਗੇ।
ਇਸੇ ਵਿਚਾਰ ਨਾਲ ਫਿਲਮ ਦੇ ਐਗਜੀਕਿਓਟਿਵ ਪ੍ਰੋਡੂਸਰ ਜਸਜੀਤ ਸਿੰਘ ਦਾ ਕਹਿਣਾ ਹੈ, ”ਮੈਂਨੂੰ ਲੱਗਦਾ ਹੈ ਕਿ ਇਹ ਕਹਾਣੀ ਦੱਸੀ ਜਾਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚੇ ਸਿਖਾਂ ਦੇ ਆਖ਼ਰੀ ਰਾਜਾ ਮਹਾਰਾਜਾ ਦਲੀਪ ਸਿੰਘ ਬਾਰੇ ਜ਼ਿਆਦਾ ਨਹੀਂ ਜਾਣਦੇ। ਸਾਨੂੰ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਸਮਝਣਾ ਚਾਹੀਦਾ ਹੈ ਜੋ ਉਨ੍ਹਾਂ ਨੇ ਆਪਣੇ ਸਾਮਰਾਜ ਨੂੰ ਵਾਪਿਸ ਹਾਸਿਲ ਕਰਨ ਲਈ ਕੀਤੀਆਂ ਗਈਆਂ ਜਿਸ ਨਾਲ ਇੱਕ ਗ਼ਦਰ ਲਹਿਰ ਸ਼ੁਰੂ ਹੋਈ ਅਤੇ ਉਨ੍ਹਾਂ ਦਾ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ। ਇਹ ਪੰਨਾ ਭਾਰਤ ਇਤਿਹਾਸ ਵਿੱਚ ਵੀ ਲਾਪਤਾ ਹੈ।”
ਪ੍ਰੋਮੋਸ਼ਨ ਨੂੰ ਵੱਡੇ ਪੱਧਰ ਤੇ ਸ਼ੁਰੂ ਕਰਨ ਲਈ ਮੂਵੀ ਇੰਗਲਿਸ਼, ਹਿੰਦੀ, ਪੰਜਾਬੀ ਵਿੱਚ ਮੌਜੂਦ ਹੋਵੇਗੀ। ਫਿਲਮ ਦੇ ਡਾਇਰੈਕਟਰ ਕਵੀ ਰਾਜ ਨੇ ਯੂਨੀ ਗਲੋਬ ਦੇ ਫੈਸਲੇ ਨਾਲ ਬਹੁਤ ਹੀ ਖੁਸ਼ ਹੋਏ ਕਿਹਾ, ”ਵਿਸਾਖੀ ਇੱਕ ਬਹੁਤ ਹੀ ਵਧੀਆ ਮੌਕਾ ਹੈ ਇਸ ਫਿਲਮ ਨੂੰ ਸਾਰੀ ਦੁਨੀਆਂ ਵਿੱਚ ਸਿਖਾਂ ਦੇ ਸਾਹਮਣੇ ਪੇਸ਼ ਕਰਨ ਲਈ ਕਿਉਂਕਿ ਵਿਸਾਖੀ ਸਿਖਾਂ ਦੀ ਮਹਾਨਤਾ ਨੂੰ ਦਰਸ਼ਾਉਂਦੀ ਹੈ ਜੋ ‘ਦਿ ਬਲੈਕ ਪ੍ਰਿੰਸ’ ਵੀ ਕਰਦੀ ਹੈ।”
ਇਹ ਫਿਲਮ ਐਮਜ਼ੋਨ, ਆਈ ਟਿਊਂਸ, ਗੂਗਲ ਪਲੇ, ਫੈਨਡਐਨ ਨਾਓ, ਸੋਨੀ ਪਲੇਸਟੇਸ਼ਨ ਅਤੇ ਮਾਈਕਰੋਸੋਫਟ ਏਕਸਬਾਕਸ ਤੇ ਰੀਲਿਜ ਤੋਂ ਬਾਅਦ ਆਸਾਨੀ ਨਾਲ ਦੇਖੀ ਜਾ ਸਕਦੀ ਹੈ।
ਯੂਨੀ ਗਲੋਬ ਐਂਟਰਨੇਟਮੈਂਟ ਦੇ ਪ੍ਰੈਜੀਡੈਂਟ ਨਮਰਤਾ ਸਿੰਘ ਨੇ ਅਗਲੇ ਪ੍ਰੋਜੈਕਟ ਵਾਰੇ ਦਸਿਆ ਜੋ ਕਿ 1920 ਦੇ ਸਿੱਖ ਪ੍ਰਵਾਸੀਆਂ ਦੀ ਕਹਾਣੀ ਹੈ ਜਿਸ ਵਿੱਚ ਨਰਗਿਸ ਫਾਖਰੀ ਅਤੇ ਸਤਿੰਦਰ ਸਰਤਾਜ ਮੁੱਖ ਭੂਮਿਕਾ ਨਿਭਾਉਣਗੇ। ਇਹ ਪ੍ਰੋਜੈਕਟ ਜਸਜੀਤ ਸਿੰਘ ਦੇ ਨਾਲ ਮਿਲ ਕੇ ਹੈ। ਸਤਿੰਦਰ ਸਰਤਾਜ ਅਤੇ ਨਰਗਿਸ ਫਾਖਰੀ ਹਾਲ ਹੀ ਵਿੱਚ ਇੱਕ ਗੀਤ ‘ਤੇਰੇ ਵਾਸਤੇ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।