ਦਲਿਤ ਸਮਾਗਮ ਉੱਤੇ ਹਿੰਦੂ ਕਾਰਕੁਨਾਂ ਵਲੋਂ ਕੀਤੇ ਹਮਲੇ ਬਾਅਦ ਮੁੰਬਈ ਸਮੇਤ ਕਈ ਸ਼ਹਿਰਾਂ ‘ਚ ਵਿੱਚ ਹਿੰਸਾ

0
261

bhima-koregaon-dalit-rally-pti_650x400_71514911856
ਭੀਮਾ ਕੋਰੇਗਾਓਂ ਹਿੰਸਾ ਵਿਰੁੱਧ ਮੁੰਬਈ ਵਿੱਚ ਕੀਤੇ ਰੋਸ ਪ੍ਰਦਰਸ਼ਨ ਮੌਕੇ ਦਲਿਤਾਂ ਨਾਲ ਚੱਲ ਰਹੀ ਪੁਲੀਸ।
ਮੁੰਬਈ/ਬਿਊਰੋ ਨਿਊਜ਼ :
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਬੀਤੇ ਦਿਨ ਭੀਮਾ ਕੋਰੇਗਾਓਂ ਜੰਗ ਦੀ 200ਵੀਂ ਵਰ੍ਹੇਗੰਢ ਮੌਕੇ ਸੋਮਵਾਰ ਨੂੰ ਕਰਵਾਏ ਸਮਾਗਮ ਦੌਰਾਨ ਸੱਜੇ ਪੱਖੀ ਹਿੰਦੂ ਕਾਰਕੁਨਾਂ ਵੱਲੋਂ ਕੀਤੀ ਤੋੜ-ਭੰਨ ਤੇ ਇਸ ਦੌਰਾਨ ਇਕ ਵਿਅਕਤੀ ਦੀ ਹੋਈ ਮੌਤ ਖ਼ਿਲਾਫ਼ ਗੁੱਸੇ ਨੇ ਰਾਜਧਾਨੀ ਮੁੰਬਈ ਵੱਲ ਰੁਖ਼ ਕਰ ਲਿਆ। ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਸੜਕੀ ਤੇ ਰੇਲ ਆਵਾਜਾਈ ਵਿੱਚ ਵੀ ਵਿਘਨ ਪਾਇਆ। ਇਸ ਦੌਰਾਨ ਪੁਣੇ ਵਿੱਚ ਪਿੰਪਰੀ ਪੁਲੀਸ ਨੇ ਸੱਜੇਪੱਖੀ ਜਥੇਬੰਦੀਆਂ ਹਿੰਦੂ ਏਕਤਾ ਅਗ੍ਹਾੜੀ ਤੇ ਸ਼ਿਵਰਾਜ ਪ੍ਰਤਿਸ਼ਠਾਨ ਦੇ ਮੁਖੀਆਂ ਕ੍ਰਮਵਾਰ ਮਿਲਿੰਦ ਏਕਬੋਟੇ ਤੇ ਸਾਂਬਾਜੀ ਭਿੰਡੇ ਖ਼ਿਲਾਫ਼ ਕਥਿਤ ਹਿੰਸਾ ਫੈਲਾਉਣ ਦੇ ਦੋਸ਼ ‘ਚ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਦੋਵਾਂ ਜਥੇਬੰਦੀਆਂ ਨੇ ਜੰਗ ਵਿੱਚ ਬਰਤਾਨਵੀ ਨੂੰ ਮਿਲੀ ਜਿੱਤ ਲਈ ਮਨਾਏ ਜਾ ਰਹੇ ਜਸ਼ਨਾਂ ਦਾ ਵਿਰੋਧ ਕੀਤਾ ਸੀ। ਉਧਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪੁਣੇ ਹਿੰਸਾ ਦੀ ਜਾਂਚ ਲਈ ਬੰਬੇ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜੁਡੀਸ਼ਲ ਜਾਂਚ ਕਰਾਏ ਜਾਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਹਿੰਸਾ ਦੌਰਾਨ ਮਾਰੇ ਗਏ ਵਿਅਕਤੀ ਲਈ ਦਸ ਲੱਖ ਦੇ ਮੁਆਵਜ਼ੇ ਦਾ ਵੀ ਐਲਾਨਕਰਦਿਆਂ ਮੌਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪੁਲੀਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ 160 ਤੋਂ ਵੱਧ ਬੱਸਾਂ ਨੂੰ ਨੁਕਸਾਨ ਪਹੁੰਚਾਇਆ। ਇਨ੍ਹਾਂ ‘ਚੋਂ 100 ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਾਰਬਰ ਲਾਈਨ ‘ਤੇ ਨੀਮ ਸ਼ਹਿਰੀ ਤੇ ਸਥਾਨਕ ਰੇਲ ਗੱਡੀਆਂ ਦੀਆਂ ਸੇਵਾਵਾਂ ‘ਚ ਵਿਘਨ ਪਾਇਆ। ਪ੍ਰਦਰਸ਼ਨਕਾਰੀਆਂ ਨੇ ਮੁੰਬਈ ਦੇ ਕਈ ਇਲਾਕਿਆਂ ਦੀਆਂ ਸੜਕਾਂ ਜਾਮ ਕਰ ਦਿੱਤੀਆਂ, ਦੁਕਾਨਾਂ ਬੰਦ ਕਰਾ ਦਿੱਤੀਆਂ ਤੇ ਇਕ ਟੈਲੀਵਿਜ਼ਨ ਨਿਊਜ਼ ਚੈਨਲ ਦੇ ਪੱਤਰਕਾਰ ‘ਤੇ ਹਮਲਾ ਕੀਤਾ। ਪ੍ਰਦਰਸ਼ਨਕਾਰੀ ਟੋਲੇ ਸੜਕਾਂ ‘ਤੇ ਉੱਤਰ ਆਏ ਤੇ ਉਨ੍ਹਾਂ ਸ਼ਹਿਰ ਦੇ ਪੂਰਬੀ ਨੀਮ ਸ਼ਹਿਰੀ ਇਲਾਕਿਆਂ ਚੇਂਬੂਰ, ਵਿਖਰੋਲੀ, ਮਾਨਖੁਰਦ ਤੇ ਗੋਵੰਡੀ ਵਿੱਚ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਤੇ ਦਫ਼ਤਰਾਂ ਨੂੰ ਜਬਰੀ ਬੰਦ ਕਰਵਾਇਆ। ਰਾਜ ਦੇ ਪੱਛਮੀ ਹਿੱਸੇ ਵਿੱਚ ਵੀ ਕਰਫਿਊ ਵਰਗੇ ਹਾਲਾਤ ਬਣੇ ਰਹੇ। ਕਾਬਿਲੇਗੌਰ ਹੈ ਕਿ ਦਲਿਤ ਆਗੂਆਂ ਵੱਲੋਂ ਬੀਤੇ ਦਿਨ ਭੀਮਾ ਕੋਰੇਗਾਓਂ ਜੰਗ, ਜਿਸ ਵਿੱਚ ਈਸਟ ਇੰਡੀਆ ਕੰਪਨੀ ਨੇ ਪੇਸ਼ਵਾ ਫ਼ੌਜ ਨੂੰ ਸ਼ਿਕਸਤ ਦਿੱਤੀ ਸੀ।
ਮਹਾਰਾਸ਼ਟਰ ਬੰਦ ਦਾ ਸੱਦਾ
ਮੁੰਬਈ: ਭਾਰੀਪਾ ਬਹੁਜਨ ਮਹਾਂਸੰਘ ਆਗੂ ਪ੍ਰਕਾਸ਼ ਅੰਬੇਦਕਰ ਨੇ ਭਲਕੇ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਹੈ। ਅੰਬੇਦਕਰ ਨੇ ਕਿਹਾ ਕਿ ਬੰਦ ਦੇ ਇਸ ਸੱਦੇ ਨਾਲ ਬੀਤੇ ਦਿਨ ਪੁਣੇ ਦੇ ਭੀਮਾ ਕੋਰੇਗਾਓਂ ਪਿੰਡ ਵਿੱਚ ਹੋਈ ਹਿੰਸਾ ਨੂੰ ਰੋਕਣ ਵਿੱਚ ਨਾਕਾਮ ਰਹੀ ਸਰਕਾਰ ਖ਼ਿਲਾਫ਼ ਰੋਸ ਜਤਾਇਆ ਜਾਵੇਗਾ।