ਭਾਈ ਰਾਜੋਆਣਾ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਕੀਤੀ

0
1036

bs-rajoana-kesri
ਪਟਿਆਲਾ/ਬਿਊਰੋ ਨਿਊਜ਼ :
ਫਾਂਸੀ ਸਬੰਧੀ ਰਾਸ਼ਟਰਪਤੀ ਕੋਲ ਬਕਾਇਆ ‘ਰਹਿਮ ਦੀ ਅਪੀਲ’ ਉਤੇ ਆਧਾਰਤ ਪਟੀਸ਼ਨ ਦੇ ਨਿਬੇੜੇ ਵਿੱਚ ਹੋ ਰਹੀ ਦੇਰੀ ਤੋਂ ਖ਼ਫ਼ਾ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇੱਥੇ ਪਟਿਆਲਾ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਫਾਂਸੀ ਦਾ ਇਹ ਮਾਮਲਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੇ ਡੇਢ ਦਰਜਨ ਹੋਰ ਦੀਆਂ ਹੱਤਿਆਵਾਂ ਨਾਲ ਜੁੜਿਆ ਹੋਇਆ ਹੈ। ਪਟੀਸ਼ਨ ਦੇ ਨਿਬੇੜੇ ਵਿੱਚ  ਦੇਰੀ ਦਾ ਕਾਰਣ ਜਾਣਨ ਲਈ ਭਾਈ ਰਾਜੋਆਣਾ ਵੱਲੋਂ ਗ੍ਰਹਿ ਮੰਤਰਾਲੇ ਅਤੇ ਰਾਸ਼ਟਰਪਤੀ ਦਫ਼ਤਰ ਤੋਂ ‘ਸੂਚਨਾ ਦਾ ਅਧਿਕਾਰ ਐਕਟ’ ਤਹਿਤ ਵੀ ਜਾਣਕਾਰੀ ਮੰੰਗੀ ਜਾ ਚੁੱਕੀ ਹੈ। ਪਿਛਲੇ ਦਿਨੀਂ ਮਾਮਲੇ ਦੇ ਨਿਬੇੜੇ ਲਈ 31 ਅਕਤੂਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਉਸ ਨੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਐਲਾਨ ਕੀਤਾ ਸੀ। ਇਸ ਤਹਿਤ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਸੰਪਰਕ ਕਰਨ ‘ਤੇ ਜੇਲ੍ਹ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਨੇ ਭਾਈ ਰਾਜੋਆਣਾ ਵੱਲੋਂ ਕੀਤੀ ਭੁੱੱਖ ਹੜਤਾਲ ਦੀ  ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਨੇ ਮੈਡੀਕਲ ਜਾਂਚ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ।