”ਗੁਰੂ ਕੇ ਲੰਗਰ” ਦੀ ਆਸਟਰੇਲੀਆ ਵਿਚ ਸਰਾਹਨਾ, ਸਿੱਖ ਬੀਬੀ ਸਨਮਾਨਿਤ

0
78

australia_sukhwinder-kaur

ਮੈਲਬੌਰਨ/ਬਿਊਰੋ ਨਿਊਜ਼ :

ਸਿੱਖੀ ਸਿਧਾਂਤਾਂ ‘ਤੇ ਚਲਦਿਆਂ ਮਨੁੱਖਤਾ ਦੀ ਸੇਵਾ ਕਰਨ ਨੂੰ ਆਪਣਾ ਫ਼ਰਜ਼ ਸਮਝਣ, ਬੇਸਹਾਰੇ, ਬੇ-ਘਰੇ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਸਿੱਖ ਬੀਬੀ ਸੁਖਵਿੰਦਰ ਕੌਰ ਨੂੰ ਸਥਾਨਕ ‘ਹੀਰੋ ਵੈਸਟ ਫੀਲਡ ਪੁਰਸਕਾਰ’ ਮਿਲਿਆ ਹੈ। ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨਾਂ ਦੀ ਸੰਸਥਾ ਮੈਲਬੌਰਨ ਵਿਚ ਵੱਖੋ-ਵੱਖਰੇ ਸਮਾਜ ਸੇਵੀ ਕੰਮ ਕਰਦੀ ਹੈ, ਜਿਸ ‘ਚ ਭੁੱਖੇ, ਬੇਸਹਾਰੇ ਲੋਕਾਂ ਨੂੰ ਮੁਫਤ ਭੋਜਨ ਪ੍ਰਦਾਨ ਕਰਨਾ ਵੀ ਸ਼ਾਮਿਲ ਹੈ। ਸੁਖਵਿੰਦਰ ਕੌਰ ਪਿਛਲੇ ਸੱਤ ਸਾਲਾਂ ਤੋਂ ਇਸ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਹਨ।
ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਵਲੋਂ ਚਲਾਈ ਜਾਂਦੀ ਵੈਨ 200 ਤੋਂ ਵੱਧ ਲੋਕਾਂ ਨੂੰ ”ਗੁਰੂ ਕੇ ਲੰਗਰ” ਦੀ ਸਹੂਲਤ ਦਿੰਦੀ ਹੈ। ਸੁਖਵਿੰਦਰ ਕੌਰ ਨੇ ਦੱਸਿਆ ਕਿ ਇਹ ਪੁਰਸਕਾਰ ਲਈ ਆਪਣੇ ਸਹਿਯੋਗੀ ਸਾਥੀਆਂ ਅਤੇ ਇਸ ਲਈ ਵੋਟਾਂ ਪਾਉਣ ਵਾਲਿਆਂ ਦਾ ਧੰਨਵਾਦ ਕਰਦੀ ਹੈ। ਦਸ ਹਜ਼ਾਰ ਡਾਲਰ ਦੀ ਮਿਲੀ ਇਸ ਰਾਸ਼ੀ ਨਾਲ ਉਹ ਗ਼ਰੀਬ ਲੋਕਾਂ ਦੀ ਹੋਰ ਮਦਦ ਕਰਨਗੇ। ਉਨ੍ਹਾਂ ਆਖਿਆ ਕਿ ਉਹ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਹਨ ਅਤੇ ਜਲਦੀ ਹੀ ਕਰੇਨਾਬਰਨ ਖੇਤਰ ‘ਚ ਭਾਈਚਾਰਕ ਰਸੋਈ ਬਣਾਉਣਗੇ।