ਕੈਪਟਨ ਅਮਰਿੰਦਰ ਸਿੰਘ 7 ਰੋਜ਼ਾ ਦੌਰੇ ਉੱਤੇ ਇੰਗਲੈਂਡ ਪੁੱਜੇ

0
96

amrinder-singh
ਲੰਡਨ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 7 ਰੋਜ਼ਾ ਦੌਰੇ ਉੱਤੇ ਇੱਥੇ ਪੁੱਜ ਗਏ ਹਨ। ਉਹ ਇੰਗਲੈਂਡ ਦੇ ਸੱਤ ਰੋਜ਼ਾ ਸਰਕਾਰੀ ਨਿੱਜੀ ਦੌਰੇ ਲਈ ਵੀਰਵਾਰ ਦੁਪਹਿਰ ਵੇਲੇ ਨਵੀਂ ਦਿੱਲੀ ਤੋਂ ਲੰਡਨ ਲਈ ਰਵਾਨਾ ਹੋਏ ਸਨ। ਉਹ 15 ਸਤੰਬਰ ਨੂੰ ਦੇਸ਼ ਵਾਪਣ ਮੁੜਣਗੇ। ਇਸ ਦੌਰੇ ਦੌਰਾਨ ਕੈਪਟਨ ਇੰਗਲੈਂਡ ਵਸਦੇ ਪਰਵਾਸੀ ਭਾਰਤੀਆਂ ਨੂੰ ਪੰਜਾਬ ਨਾਲ ਜੋੜਨ ਦੀ ਮੁਹਿੰਮ ਤਹਿਤ ਗੱਲਬਾਤ ਕਰਨਗੇ ਤੇ ਸੂਬੇ ਵਿੱਚ ਨਿਵੇਸ਼ ਕਰਨ ‘ਤੇ ਜ਼ੋਰ ਦੇਣਗੇ। ਇਸ ਪ੍ਰੋਗਰਾਮ ਦਾ ਨਾਂ ‘ਕੁਨੈਕਟ ਵਿਦ ਦਾ ਰੂਟਸ’ ਹੈ, ਜਿਸ ਤਹਿਤ 13 ਸਤੰਬਰ ਨੂੰ ਸਰਕਾਰੀ ਸਮਾਗਮ ਹੋਵੇਗਾ। ਮੁੱਖ ਮੰਤਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਆਪਣੀ ਧਰਤੀ ਨਾਲ ਜੁੜਨ ਦੀ ਭਾਵੁਕ ਅਪੀਲ ਕਰਦਿਆਂ ਸੂਬੇ ਵਿੱਚ ਨਿਵੇਸ਼ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਇਸ ਤੋਂ ਇੱਕ ਦਿਨ ਪਹਿਲਾਂ 12 ਸਤੰਬਰ ਦੇ ਸਮਾਗਮ ਵਿੱਚ ਮੁੱਖ ਮੰਤਰੀ ਵੱਲੋਂ ਲਿਖੀ ਕਿਤਾਬ ਰਿਲੀਜ਼ ਕੀਤੀ ਜਾਵੇਗੀ। ਮੁੱਖ ਮੰਤਰੀ ਨਾਲ ਆਏ ਅਧਿਕਾਰੀਆਂ ਵਿੱਚ ਸੁਰੱਖਿਆ ਅਧਿਕਾਰੀ ਖੂਬੀ ਰਾਮ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਲਾਹਕਾਰ ਭਰਤਇੰਦਰ ਚਾਹਲ ਤੇ ਰਾਜਨੀਤਕ ਸਕੱਤਰ ਮੇਜਰ ਅਮਰਦੀਪ ਸਿੰਘ ਸ਼ਾਮਲ ਹਨ।