ਸਿਆਟਲ : ਰਜਤ ਚੌਹਾਨ ਨੇ ਪਾਵਰ ਲਿਫਟਿੰਗ ਵਿਚ ਜਿੱਤਿਆ ਸੋਨ ਤਗਮਾ

0
180

siatle-rajat-chauhan
ਸਿਆਟਲ/ਬਿਊਰੋ ਨਿਊਜ਼ :
ਅਮਰੀਕਾ ਦੀ ਡਰੱਗ ਟੈਸਟਡ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚੋਂ ਸਿਆਟਲ ਦੇ ਉੱਘੇ ਖਿਡਾਰੀ ਰਜਤ ਚੌਹਾਨ ਨੇ ਜੂਨੀਅਰ ਵਰਗ (20-23) ਅਤੇ ਓਪਨ ਡਿਵੀਜ਼ਨ ਮੁਕਾਬਲੇ ਵਰਗ ਵਿਚ ਦੋ ਸੋਨ ਤਗਮੇ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ। ਰਜਤ ਚੌਹਾਨ ਨੇ ਸਕੈਟ 220 ਕਿਲੋਗ੍ਰਾਮ, ਬੈਂਚ ਪ੍ਰੈੱਸ 120 ਕਿੱਲੋ, ਡੈੱਡਲਿਫਟ 200 ਕਿਲੋ ਅਤੇ ਕੁੱਲ ਭਾਰ 540 ਕਿੱਲੋ ਚੁੱਕ ਕੇ ਨੈਸ਼ਨਲ ਦਾ ਨਵਾਂ ਰਿਕਾਰਡ ਕਾਇਮ ਕੀਤਾ। ਪੰਜਾਬ ਭਾਈਚਾਰੇ ਵੱਲੋਂ ਮੈਨੇਜਰ ਹਰਦੀਪ ਸਿੰਘ ਚੌਹਾਨ ਤੇ ਲੜਕਾ ਰਜਤ ਚੌਹਾਨ ਨੂੰ ਜਿੱਤ ਦੀ ਵਧਾਈ ਦਿੱਤੀ। ਰਜਤ ਚੌਹਾਨ ਦਾ 25 ਜੂਨ ਨੂੰ ਸਿਆਟਲ ਕੈਂਪ ਦੌਰਾਨ ਸਨਮਾਨਿਤ ਕੀਤਾ ਜਾਵੇਗਾ।