ਹਾਕੀ ਇੰਡੀਆ ਨੇ ਰਾਜੀਵ ਗਾਂਧੀ ਖੇਡ ਰਤਨ ਲਈ ਸਰਦਾਰ ਸਿੰਘ ਦਾ ਨਾਂ ਭੇਜਿਆ

0
96

sardar-singh
ਚੇਤੇਸ਼ਵਰ ਪੁਜਾਰਾ ਅਤੇ ਹਰਮਨਪ੍ਰੀਤ ਕੌਰ ਦੇ ਨਾਂ ਅਰਜੁਨ ਐਵਾਰਡ ਲਈ ਭੇਜੇ
ਨਵੀਂ ਦਿੱਲੀ/ਬਿਊਰੋ ਨਿਊਜ਼ :
ਹਾਕੀ ਇੰਡੀਆ ਨੇ ਦੇਸ਼ ਦੇ ਸਰਵੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਸਾਬਕਾ ਕਪਤਾਨ ਅਤੇ ਸਟਾਰ ਮਿਡਫੀਲਡਰ ਸਰਦਾਰ ਸਿੰਘ ਦਾ ਨਾਂ ਖੇਡ ਮੰਤਰਾਲੇ ਨੂੰ ਭੇਜਿਆ ਹੈ। ਇਸ ਤੋਂ ਇਲਾਵਾ ਐਸ.ਵੀ. ਸੁਨੀਲ, ਦੀਪਿਕਾ ਤੇ ਧਰਮਵੀਰ ਸਿੰਘ ਦੇ ਨਾਂ ਦੀ ਸਿਫ਼ਾਰਸ਼ ਅਰੁਜਨ ਪੁਰਸਕਾਰ ਲਈ ਕੀਤੀ ਗਈਹ ੈ। ਡਾ. ਆਰ. ਪੀ. ਸਿੰਘ ਤੇ ਸੁਮਰਈ ਟੇਟੇ ਦਾ ਨਾਂ ਧਿਆਨਚੰਦ ਐਵਾਰਡ ਤੇ ਕੋਚ ਸੰਦੀਪ ਸਾਂਗਵਾਨ ਤੇ ਰੋਮੇਸ਼ ਪਠਾਨੀਆ ਦਾ ਨਾਂ ਦਰੋਨਾਚਾਰਿਆ ਪੁਰਸਕਾਰ ਲਈ ਭੇਜਿਆ ਗਿਆ ਹੈ।
ਇਸੇ ਤਰ੍ਹਾਂ ਬੀਸੀਸੀਆਈ ਨੇ ਭਾਰਤ ਲਈ ਪਿਛਲੇ ਟੈਸਟ ਮੈਚ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੇ ਨਾਮ ਦੀ ਸਿਫ਼ਾਰਸ਼ ਅਰਜੁਨ ਐਵਾਰਡ ਲਈ ਕੀਤੀ ਹੈ। ਪੁਜਾਰਾ ਤੋਂ ਇਲਾਵਾ ਬੀਸੀਸੀਆਈ ਨੇ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਹਰਮਨਪ੍ਰੀਤ ਕੌਰ ਦੇ ਨਾਂ ਦੀ ਸਿਫ਼ਾਰਸ਼ ਇਸ ਐਵਾਰਡ ਲਈ ਕੀਤੀ ਹੈ। ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਅਸੀਂ ਅਰਜੁਨ ਐਵਾਰਡ ਲਈ ਚੇਤੇਸ਼ਵਰ ਪੁਜਾਰਾ ਅਤੇ ਹਰਮਨਪ੍ਰੀਤ ਦੇ ਨਾਂ ਭੇਜੇ ਹਨ। ਸਾਡੇ ਵੱਲੋਂ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਹੈ।’ ਤੀਹ ਸਾਲ ਦੇ ਪੁਜਾਰਾ ਨੇ 48 ਟੈਸਟਾਂ ਵਿੱਚ 3798 ਦੌੜਾਂ ਬਣਾਈਆਂ ਹਨ।