ਸੰਦੀਪ ਸ਼ਰਮਾ ‘ਤੇ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ

0
92

sandeep-sharma-2176847
ਐਸਏਐਸ ਨਗਰ (ਮੁਹਾਲੀ)/ਬਿਊਰੋ ਨਿਊਜ਼ :
ਕਿੰਗਜ਼ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਨੂੰ ਇੱਥੇ ਗੁਜਰਾਤ ਲਾਇਨਜ਼ ਖ਼ਿਲਾਫ਼ ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ਦਾ ਵਿਰੋਧ ਕਰਨ ‘ਤੇ ਮੈਚ ਫ਼ੀਸ ਦਾ 50 ਫ਼ੀਸਦ ਜੁਰਮਾਨਾ ਕੀਤਾ ਗਿਆ ਹੈ। ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਮੁਤਾਬਕ ਸੰਦੀਪ ਨੇ ਆਈਪੀਐਲ ਨਿਯਮਾਂ ਤਹਿਤ ਪਹਿਲੇ ਪੱਧਰ ਦਾ ਅਪਰਾਧ ਤੇ ਸਜ਼ਾ ਕਬੂਲ ਕੀਤੀ ਹੈ। ਇਹ ਘਟਨਾ ਗੁਜਰਾਤ ਲਾਇਨਜ਼ ਦੀ ਪਾਰੀ ਦੌਰਾਨ ਪੰਜਵੇਂ ਓਵਰ ਵਿੱਚ ਵਾਪਰੀ ਜਿਹੜਾ ਸੰਦੀਪ ਦਾ ਤੀਜਾ ਓਵਰ ਸੀ। ਗੇਂਦਬਾਜ਼ ਨੇ ਰਾਊਂਡ ਦਿ ਵਿਕਟ ਦੀ ਥਾਂ ਓਵਰ ਦਿ ਵਿਕਟ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਤੇ ਅੰਪਾਇਰ ਏ. ਨੰਦ ਕਿਸ਼ੋਰ ਨੇ ਇਸ ਨੂੰ ਨੋ-ਬਾਲ ਕਰਾਰ ਦਿੱਤਾ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਗੇਂਦਬਾਜ਼ ਨੇ ਉਨ੍ਹਾਂ ਨੂੰ ਇਸ ਬਦਲਾਅ ਬਾਰੇ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ ਸੰਦੀਪ ਤੇ ਅੰਪਾਇਰ ਦਰਮਿਆਨ ਤਿੱਖੀ ਬਹਿਸ ਹੋਈ ਤੇ ਕਪਤਾਨ ਗਲੈੱਨ ਮੈਕਸਵੈੱਲ ਨੇ ਵੀ ਫ਼ੈਸਲੇ ‘ਤੇ ਨਾਰਾਜ਼ਗੀ ਜਤਾਈ।