ਪੁਣੇ ਸੁਪਰਜਾਇੰਟਸ ਨੇ ਕੋਲਕਾਤਾ ਨੂੰ 4 ਵਿਕਟਾਂ ਨਾਲ ਹਰਾਇਆ

0
248
Kolkata: KKR cricketer Sunil Narine leaves after his dismissal during IPL match against Rising Pune Supergiants  at Eden Gardens in Kolkata on Wednesday. PTI Photo by Ashok Bhaumik  (PTI5_3_2017_000244B)
Kolkata: KKR cricketer Sunil Narine leaves after his dismissal during IPL match against Rising Pune Supergiants at Eden Gardens in Kolkata on Wednesday. PTI Photo by Ashok Bhaumik (PTI5_3_2017_000244B)

ਕੈਪਸ਼ਨ-ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡੇ ਗਏ ਮੈਚ ਦੌਰਾਨ ਕੋਲਕਾਤਾ ਨਾਈਟ ਰਾਈਡੀਰਜ਼ ਦਾ ਸੁਨੀਲ ਨਾਰਾਇਣ ਸਿਫਰ ‘ਤੇ ਆਊਟ ਹੋਣ ਬਾਅਦ ਪੈਵੇਲੀਅਨ ਪਰਤਦਾ ਹੋਇਆ।
ਕੋਲਕਾਤਾ/ਬਿਊਰੋ ਨਿਊਜ਼ :
ਰਾਇਜ਼ਿੰਗ ਪੁਣੇ ਸੁਪਰਜਾਇੰਟਸ ਨੇ ਇਥੇ ਆਈਪੀਐਲ ਦੇ ਇਕ ਮੈਚ ਵਿੱਚ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਵੱਲੋਂ ਪਹਿਲਾਂ ਖੇਡਦਿਆਂ ਦਿੱਤੇ 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੁਣੇ ਨੇ 19.2 ਓਵਰਾਂ ਵਿੱਚ ਹੀ 6 ਵਿਕਟਾਂ ਦੇ ਨੁਕਸਾਨ ਉਤੇ 158 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪੁਣੇ ਲਈ ਰਾਹੁਲ ਤ੍ਰਿਪਾਠੀ ਨੇ ਸਭ ਤੋਂ ਵੱਧ 93 ਦੌੜਾਂ ਦਾ ਸ਼ਾਨਦਾਰ ਯੋਗਦਾਨ ਪਾਇਆ। ਉਸ ਨੇ 52 ਗੇਂਦਾਂ ਖੇਡਦਿਆਂ ਨੌਂ ਚੌਕੇ ਤੇ ਸੱਤ ਛੱਕੇ ਜੜੇ। ਉਸ ਨੂੰ 19ਵੇਂ ਓਵਰ ਵਿੱਚ ਕ੍ਰਿਸ ਵੋਕਸ ਦੀ ਗੇਂਦ ਉਤੇ ਬਦਲਵੇਂ ਖਿਡਾਰੀ ਰੋਮੈਨ ਪਾਵੈਲ ਨੇ ਕੈਚ ਆਊਟ ਕੀਤਾ, ਜਦੋਂ ਪੁਣੇ ਨੂੰ ਜਿੱਤਣ ਲਈ ਮਹਿਜ਼ 6 ਦੌੜਾਂ ਦੀ ਲੋੜ ਸੀ। ਤ੍ਰਿਪਾਠੀ ਤੋਂ ਬਿਨਾਂ ਪੁਣੇ ਦਾ ਹੋਰ ਕੋਈ ਬੱਲੇਬਾਜ਼ ਖ਼ਾਸ ਨਾ ਜਮ ਸਕਿਆ ਅਤੇ ਬੈਨ ਸਟੋਕਸ (14) ਤੇ ਅਜਿਨਕਿਆ ਰਾਹਾਣੇ (11) ਹੀ ਆਪਣਾ ਨਿਜੀ ਸਕੋਰ ਦੋ ਅੰਕਾਂ ਵਿੱਚ ਪਹੁੰਚਾ ਸਕੇ। ਡੇਨੀਅਲ ਕ੍ਰਿਸਟੀਅਨ 9 ਤੇ ਵਾਸ਼ਿੰਗਟਨ ਸੁੰਦਰ 1 ਦੌੜ ਬਣਾ ਕੇ ਨਾਬਾਦ ਰਹੇ। ਕੋਲਕਾਤਾ ਲਈ ਵੋਕਸ ਨੇ 4 ਓਵਰਾਂ ਵਿੱਚ 18 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਉਮੇਸ਼ ਯਾਦਵ, ਸੁਨੀਲ ਨਾਰਾਇਣ ਤੇ ਕੁਲਦੀਪ ਯਾਦਵ ਨੂੰ ਇਕ-ਇਕ ਵਿਕਟ ਮਿਲੀ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਨੀਸ਼ ਪਾਂਡੇ ਤੇ ਕੋਲਨ ਡੀ ਗ੍ਰੈਂਡ ਹੋਮ ਦੀਆਂ ਕ੍ਰਮਵਾਰ 37 ਅਤੇ 36 ਦੌੜਾਂ ਦੀਆਂ ਪਾਰੀਆਂ ਦੀ ਬਦੌਲਤ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 155 ਦੌੜਾਂ ਬਣਾਈਆਂ। ਗੌਤਮ ਗੰਭੀਰ ਨੇ 19 ਗੇਂਦਾਂ ‘ਤੇ 24 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ ਇਕ ਛੱਕਾ ਤੇ ਤਿੰਨ ਚੌਕੇ ਮਾਰੇ। ਸ਼ੈਲਡਨ ਜੈਕਸਨ ਵਾਸ਼ਿੰਗਟਨ ਸੁੰਦਰ ਦੀ ਗੇਂਦ ‘ਤੇ ਹਿੱਟ ਵਿਕਟ ਹੋਇਆ। ਉਸ ਨੇ ਨੌਂ ਗੇਂਦਾਂ ‘ਤੇ 10 ਦੌੜਾਂ ਬਣਾਈਆਂ। ਮਨੀਸ਼ ਪਾਂਡੇ ਨੇ 32 ਗੇਂਦਾਂ ‘ਤੇ 37 ਦੌੜਾਂ ਬਣਾਈਆਂ, ਜਿਸ ਵਿਚ ਇਕ ਛੱਕਾ ਤੇ ਚਾਰ ਚੌਕੇ ਸ਼ਾਮਲ ਸੀ। ਉਸ ਨੂੰ ਕ੍ਰਿਸਟੀਅਨ ਨੇ ਆਊਟ ਕੀਤਾ। ਇਸੇ ਤਰ੍ਹਾਂ ਕੋਲਨ ਡੀ ਗ੍ਰੈਂਡਹੋਮੇ ਨੇ 19 ਗੇਂਦਾਂ ‘ਤੇ 36 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਦੋ ਛੱਕੇ ਤੇ ਤਿੰਨ ਚੌਕੇ ਸ਼ਾਮਲ ਸੀ। ਸੁਰਿਆਕਾਂਤ ਯਾਦਵ ਨੇ 16 ਗੇਂਦਾਂ ‘ਤੇ ਨਾਬਾਦ 30 ਦੌੜਾਂ ਬਣਾਈਆਂ ਅਤੇ ਮੈਚ ਖਤਮ ਹੋਣ ਤਕ ਉਮੇਸ਼ ਨੇ ਉਸ ਦਾ ਸਾਥ ਦਿੱਤਾ, ਜਿਸ ਨੇ ਨਾਬਾਦ ਦੋ ਦੌੜਾਂ ਬਣਾਈਆਂ। ਯੂਸੁਫ਼ ਪਠਾਨ ਨੌਂ ਗੇਂਦਾਂ ‘ਤੇ ਮਹਿਜ਼ ਚਾਰ ਦੌੜਾਂ ਹੀ ਬਣਾ ਸਕਿਆ। ਪੁਣੇ ਵੱਲੋਂ ਉਨਾਦਕੱਟ ਤੇ ਵਾਸ਼ਿੰਗਟਨ ਦੋ-ਦੋ ਵਿਕਟਾਂ ਲੈ ਕੇ ਸਫਲ ਗੇਂਦਬਾਜ਼ ਰਹੇ। ਇਮਰਾਨ ਤਾਹਿਰ, ਕ੍ਰਿਸਟੀਅਨ ਅਤੇ ਬੇਨ ਸਟੋਕਸ ਨੇ ਇਕ ਇਕ ਵਿਕਟ ਲਈ।