ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ

0
289

manpreet_singh-hockey
ਨਵੀਂ ਦਿੱਲੀ/ਬਿਊਰੋ ਨਿਊਜ਼ :
ਮਿਡ-ਫੀਲਡਰ ਮਨਪ੍ਰੀਤ ਸਿੰਘ 11 ਤੋਂ 22 ਅਕਤੂਬਰ ਤੱਕ ਢਾਕਾ ਵਿੱਚ ਹੋਣ ਵਾਲੇ ਹੀਰੋ ਏਸ਼ੀਆ ਕੱਪ ਵਿੱਚ ਭਾਰਤ ਦੀ 18 ਮੈਂਬਰੀ ਹਾਕੀ ਟੀਮ ਦੀ ਕਮਾਨ ਸਾਂਭੇਗਾ ਤੇ ਫਾਰਵਰਡ ਐਸ.ਵੀ. ਸੁਨੀਲ ਟੀਮ ਦਾ ਉਪ ਕਪਤਾਨ ਹੋਵੇਗਾ। ਹਾਲ ਹੀ ਵਿੱਚ ਯੁਰੋਪ ਦੌਰੇ ‘ਤੇ ਕੁਝ ਜੂਨੀਅਰ ਖਿਡਾਰੀਆਂ ਨੂੰ ਮੌਕੇ ਦੇਣ ਤੋਂ ਬਾਅਦ ਹਾਕੀ ਇੰਡੀਆ ਨੇ ਨੌਜਵਾਨ ਅਤੇ ਤਜਰਬੇਕਾਰ ਖਿਡਰੀਆਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।
ਗੋਲਕੀਪਰ ਆਕਾਸ਼ ਚਿਕਤੇ ਅਤੇ ਸੂਰਜ ਕਰਕੇਰਾ ਟੀਮ ਵਿੱਚ ਸ਼ਾਮਲ ਹਨ ਜਦਕਿ ਡਿਫੈਂਡਰ ਹਰਮਨਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਵੀ ਯੂਰੋਪ ਦੌਰੇ ਦੌਰਾਨ ਆਰਾਮ ਦਿੱਤੇ ਜਾਣ ਤੋਂ ਬਾਅਦ ਵਾਪਸੀ ਕੀਤੀ ਹੈ।