ਖਾਲਸਾ ਸਪੋਰਟਸ ਕਲੱਬ ਨੇ ਹਾਂਗਕਾਂਗ ਹਾਕੀ ਐਸੋਸੀਏਸ਼ਨ ਯੂਥ ਕੱਪ ‘ਤੇ ਕੀਤਾ ਕਬਜ਼ਾ

0
165

khalsa-sprots-club
ਹਾਂਗਕਾਂਗ/ਬਿਊਰੋ ਨਿਊਜ਼ :
ਹਾਂਗਕਾਂਗ ਹਾਕੀ ਐਸੋਸੀਏਸ਼ਨ ਵੱਲੋਂ ਯੂਥ ਕੱਪ ਲਈ ਕਿੰਗਜ਼ ਪਾਰਕ ਵਿਖੇ ਕਰਵਾਏ ਗਏ ਅਧੀਨ 16 ਸਾਲ ਵਰਗ ਦੇ ਮੁਕਾਬਲੇ ਵਿਚ ਖਾਲਸਾ ਸਪੋਰਟਸ ਕਲੱਬ ਵੱਲੋਂ ਐਨਟਲਰਸ ਟੀਮ ਨੂੰ 3/0 ਨਾਲ ਮਾਤ ਦੇ ਕੇ ਚੈਂਪੀਅਨਸ਼ਿਪ ਹਾਸਲ ਕੀਤੀ। ਫਾਈਨਲ ਦੇ ਖੇਡੇ ਗਏ ਇਸ ਬੇਹੱਦ ਫਸਵੇਂ ਅਤੇ ਦਿਲਚਸਪ ਮੁਕਾਬਲੇ ਵਿਚ ਖਾਲਸਾ ਸਪੋਰਟਸ ਕਲੱਬ ਵੱਲੋਂ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ਦੀਆਂ ਕਰੀਬ 7 ਟੀਮਾਂ ਐਨਟਲਰਸ, ਗੋਜਰਾ ਐਚ.ਕੇ.ਐਫ.ਸੀ., ਸ਼ਹੀਨ, ਕੇ.ਸੀ.ਸੀ. ਅਤੇ ਰਾਈਨੋ ਨੂੰ ਪਛਾੜਦਿਆਂ ਯੂਥ ਕੱਪ ‘ਤੇ ਕਬਜ਼ਾ ਕੀਤਾ ਗਿਆ।