13ਵੇਂ ਵਿਸ਼ਵ ਕਬੱਡੀ ਕੱਪ ‘ਚ ਬੇਏਰੀਆ ਸਪੋਰਟਸ ਕਲੱਬ ਦੀ ਝੰਡੀ

0
554

vishaw-kabbadi-cup-152
ਯੁਨਾਈਟਡ ਸਪੋਰਟਸ ਕਲੱਬ ਨੂੰ ਦੂਜੇ ਸਥਾਨ ਉੱਤੇ ਕਰਨਾ ਪਿਆ ਸਬਰ
ਅੰਡਰ-25 ਮੁਕਾਬਲੇ ਦੇ ਫਾਈਨਲ ‘ਚ ਫਤਿਹ ਸਪੋਰਟਸ ਕਲੱਬ ਟਰਲੱਕ ਦੀ ਟੀਮ
ਨੇ ਕਿੰਗ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ

ਦਰਸ਼ਕਾਂ ਦੀ ਵੱਡੀ ਹਾਜ਼ਰੀ ਕੱਬਡੀ ਕੱਪ ਦੀ ਸਫਲਤਾ ਦਾ ਰਾਜ਼ : ਅਮੋਲਕ ਸਿੰਘ ਗਾਖਲ
ਯੂਨੀਅਨ ਸਿਟੀ/ਬਿਊਰੋ ਨਿਊਜ਼:
ਯੂਨਾਈਟਿਡ ਸਪੋਰਟਸ ਕਲੱਬ ਅਮਰੀਕਾ ਵਲੋਂ ਉੱਘੇ ਕਬੱਡੀ ਪ੍ਰੇਮੀ ਅਮੋਲਕ ਸਿੰਘ ਗਾਖਲ ਦੀ ਸਰਪ੍ਰਸਤੀ ਹੇਠ ਇੱਥੇ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ‘ਚ ਕਰਵਾਏ ਗਏ 13ਵੇਂ ਵਿਸ਼ਵ ਕਬੱਡੀ ਕੱਪ ਦਾ ਵੱਕਾਰੀ ਤੇ ਦਿਲਕਸ਼ ਸੁਨਹਿਰੀ ਕੱਪ ਇਸ ਵਾਰ ਬੇਏਰੀਆ ਸਪੋਰਟਸ ਕਲੱਬ ਦੇ ਬਲਜੀਤ ਸੰਧੂ ਦੀ ਝੋਲੀ ਪਿਆ ਜਦੋਂਕਿ ਯੁਨਾਈਟਡ ਸਪੋਰਟਸ ਕਲੱਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਗੁਰੂਘਰ ਫਰੀਮਾਂਟ ਦੇ ਗ੍ਰੰਥੀ ਸਿੰਘ ਵਲੋਂ ਖੇਡ ਮੇਲੇ ਦੀ ਨਿਰਵਿਘਨ ਸਮਾਪਤੀ ਵਾਸਤੇ ਅਰਦਾਸ ਕਰਨ ਉਪਰੰਤ ਇਸ ਦਾ ਉਦਘਾਟਨ ਕਬੱਡੀ ਨੂੰ ਸਮਰਪਿਤ ਟੁੱਟ ਭਰਾਵਾਂ ‘ਚੋਂ ਉੱਘੇ ਕਾਰੋਬਾਰੀ ਸੁਰਜੀਤ ਸਿੰਘ ਟੁੱਟ ਅਤੇ ਕਬੱਡੀ ਦੀ ਜਿੰਦ ਜਾਨ ਰਹੇ ਸੇਵਾ ਸਿੰਘ ਰੰਧਾਵਾ ਨੇ ਸਾਂਝੇ ਰੂਪ ਵਿਚ ਕੀਤਾ। ਜਦੋਂਕਿ ਮੁੱਖ ਮਹਿਮਾਨ ਵਜੋਂ ਮਿਸੀਸਿੱਪੀ ਤੋਂ ਸ. ਮੱਖਣ ਸਿੰਘ ਧਾਲੀਵਾਲ ਨੇ ਪੂਰੇ ਖੇਡ ਮੇਲੇ ਵਿਚ ਆਪਣੀ ਸਾਰੀ ਸਰਗਰਮੀ ਨੂੰ ਖਿਡਾਰੀਆਂ ਦੇ ਅੰਗ ਸੰਗ ਰੱਖਿਆ।
ਤਕਰੀਬਨ ਦੁਪਿਹਰ 12:00 ਵਜੇ ਕਬੱਡੀ ਕੱਪ ਦੀ ਸ਼ੁਰੂਆਤ ਹੋਣ ਤੋਂ ਸੂਰਜ ਛਿਪਣ ਤੱਕ ਕਰੀਬ 10 ਹਜ਼ਾਰ ਦਰਸ਼ਕਾਂ ਨੇ ਇਸ ਵਿਸ਼ਵ ਕਬੱਡੀ ਕੱਪ ਦੇ ਹਰ ਪਲ ਨੂੰ ਸਾਹ ਰੋਕ ਕੇ ਮਾਣਿਆ ਅਤੇ ਇਸ ਮੌਕੇ ਸਿਰਜੇ ਗਏ ਕਬੱਡੀ ਦੇ ਇਤਿਹਾਸ ਦਾ ਆਪਣੇ ਆਪ ਨੂੰ ਹਿੱਸਾ ਬਣਾਇਆ।
ਓਪਨ ਵਰਗ ਵਿਚ ਕੁੱਲ ਪੰਜ ਸਖਤ ਮੁਕਾਬਲੇ ਵੇਖਣ ਨੂੰ ਮਿਲੇ ਤੇ ਹਰ ਮੈਚ ਹੀ ਇਉਂ ਲੱਗ ਰਿਹਾ ਸੀ ਜਿਵੇਂ ਕਬੱਡੀ ਫਾਈਨਲ ਘੋਲ ਹੋ ਰਿਹਾ ਹੋਵੇ। ਪਾਲਾ ਜਲਾਲਪੁਰੀਆ, ਸੰਦੀਪ ਸੁਰਖਪੁਰੀਆ, ਹੈਰੋ, ਅਰਸ਼ੀ, ਸੁਲਤਾਨ, ਖੁਸ਼ੀ ਦੁੱਗਾਂ ਵਰਗੇ ਸਟਾਰ ਖਿਡਾਰੀਆਂ ਦੇ ਕਬੱਡੀ ਪ੍ਰਦਰਸ਼ਨ ਤੇ ਪਹਿਲੇ ਮੈਚ ਤੋਂ ਹੀ ਸੌ ਸੌ ਡਾਲਰ ਦੇ ਇਨਾਮ ਰੇਡਾਂ ਤੇ ਜੱਫਿਆਂ ਲਈ ਲੱਗਦੇ ਰਹੇ। ਸੈਮੀਫਾਈਨਲ ਮੈਚ ਬੇਏਰੀਆ ਸਪੋਰਟਸ ਕਲੱਬ ਅਤੇ ਪੰਜਾਬ ਸਪੋਰਟਸ ਕਲੱਬ ਦਰਮਿਆਨ ਅਤੇ ਦੂਜਾ ਸੈਮੀਫਾਈਨਲ ਯੂਨਾਈਟਸ ਸਪੋਰਟਸ ਕਲੱਬ ਅਤੇ ਬਾਬਾ ਸੇਵਾ ਦਾਸ ਸਪੋਰਟਸ ਕਲੱਬ ਨੌਰਥ ਕੈਰੋਲੀਨਾ ਦਰਮਿਆਨ ਖੇਡਿਆ ਗਿਆ। ਫਾਈਨਲ ਵਿਚ ਪੁੱਜੇ ਕਲੱਬਾਂ ਯੁਨਾਈਟਡ ਸਪੋਰਟਸ ਕਲੱਬ ਅਤੇ ਬੇਏਰੀਆ ਸਪੋਰਟਸ ਕਲੱਬ ਦਾ ਆਖਰੀ ਮੈਚ ਕਬੱਡੀ ਦੇ ਹੁਣ ਤੱਕ ਦੇ ਇਤਿਹਾਸ ਵਿਚ ਸਭ ਤੋਂ ਨਿਵੇਕਲਾ ਇਸ ਕਰਕੇ ਲੱਗ ਰਿਹਾ ਸੀ ਕਿਉਂਕਿ ਇਸ ਨੂੰ ਵੇਖ ਕੇ ਬਲਵਿੰਦਰ ਫਿੱਡਾ ਅਤੇ ਹਰਜੀਤ ਬਾਜਾਖਾਨੇ ਦੇ ਦਿਨ ਯਾਦ ਆ ਰਹੇ ਸਨ। ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਮੈਚ ਦੌਰਾਨ ਲਗਾਤਾਰ ਹੁੰਦੇ ਐਲਾਨਾਂ ਦੀ ਇਕ ਝਲਕ :
ਪੰਜਾਹ ਡਾਲਰ ਹਰ ਸਟਾਪ ਲਈ….. ਸੰਦੀਪ ਲਈ ਸੌ….. ਸੁਲਤਾਨ ਦੇ ਤਿੰਨ ਜੱਫਿਆਂ ਲਈ ਦੋ ਸੌ….. ਹੈਰੋ ਲਈ ਸੌ…..ਐਧਰੋਂ ਵੀ ਹੈਰੋ ਲਈ ਸੌ…..ਪਾਲੇ ਲਈ ਪੰਜਾਹ…..ਸੌ ਹੋਰ…..ਐਧਰੋਂ ਵੀ ਸੌ…..ਜਿਹੜਾ ਹੈਰੋ ਨੂੰ ਕਾਬੂ ਕਰੇ ਉਹਨੂੰ ਵੀ ਸੌ…..
ਕਬੱਡੀ ਕੱਪ ਦਾ ਇਹ ਵੀ ਇਤਿਹਾਸਕ ਪਲ ਸੀ ਕਿ ਹੈਰੋ ਨੂੰ ਸਾਰੇ ਕਬੱਡੀ ਕੱਪ ‘ਚ ਸਿਰਫ ਇਕ ਹੀ ਜੱਫਾ ਲੱਗ ਸਕਿਆ ਅਤੇ ਲੋਕ ਪੁੱਛਦੇ ਰਹੇ ਕਿ ਕਬੱਡੀ ਦਾ ਧਨੰਤਰ ਕਾਲਾ ਡੌਂਟੇ ਕਿਉਂ ਨਹੀਂ ਆਇਆ?
ਅੰਡਰ-25 ਮੁਕਾਬਲਿਆਂ ਵਿਚ ਫਤਿਹ ਸਪੋਰਟਸ ਕਲੱਬ, ਯੁਨਾਈਟਡ ਸਪੋਰਟਸ ਕਲੱਬ, ਕਿੰਗ ਸਪੋਰਟਸ ਕਲੱਬ ਅਤੇ ਦਸਮੇਸ਼ ਸਪੋਰਟਸ ਕਲੱਬ ਦੀਆਂ ਟੀਮਾਂ ਨੇ ਨੌਜਵਾਨ ਪੀੜ੍ਹੀ ਅੰਦਰ ਕਬੱਡੀ ਪ੍ਰਤੀ ਵਧ ਰਹੀ ਰੁਚੀ ਨੂੰ ਫਸਵੇਂ ਮੁਕਾਬਲਿਆਂ ਵਿਚ ਬਾਖੂਬੀ ਪੇਸ਼ ਕੀਤਾ। ਇਸ ਵਰਗ ‘ਚੋਂ ਫਤਿਹ ਸਪੋਰਟਸ ਕਲੱਬ ਟਰਲੱਕ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਕਿੰਗ ਸਪੋਰਟਸ ਕਲੱਬ ਦੀ ਟੀਮ ਦੂਜੇ ਨੰਬਰ ਤੇ ਰਹੀ। ਪਹਿਲੇ ਇਨਾਮ ਦੇ ਸਪਾਂਸਰ ਆਪਣਾ ਪੰਜਾਬ ਅਤੇ ਨਾਰਦਰਨ ਕੈਲੇਫੋਰਨੀਆਂ ਸਪੋਰਟਸ ਕਲੱਬ ਵਲੋਂ ਮਰਹੂਮ ਸੰਤੋਖ ਸਿੰਘ ਤੱਖਰ ਦੀ ਯਾਦ ਵਿਚ ਤੱਖਰ ਪਰਿਵਾਰ ਵਲੋਂ ਦਿੱਤਾ ਗਿਆ।
ਯੁਨਾਈਟਡ ਸਪੋਰਟਸ ਕਲੱਬ ਦੀ ਅੰਡਰ-25 ਦੀ ਟੀਮ ਨੱਥਾ ਸਿੰਘ ਗਾਖ਼ਲ, ਗੁਰਪ੍ਰੀਤ ਸਿੰਘ ਗਾਖ਼ਲ ਅਤੇ ਸੋਨੀ ਗਾਖ਼ਲ ਦੀ ਕੋਚਿੰਗ ਹੇਠ ਤਿਆਰ ਕੀਤੀ ਗਈ ਸੀ।
ਪਿਛਲੇ ਦੋ ਦਹਾਕਿਆਂ ਤੋਂ ਉੱਤਰੀ ਅਮਰੀਕਾ ‘ਚ ਕਰਵਾਏ ਜਾਂਦੇ ਕਬੱਡੀ ਟੂਰਨਾਮੈਂਟਾਂ ‘ਚ ਦਰਸ਼ਕਾਂ ਦੇ ਸਭ ਤੋਂ ਵੱਡੇ ਇਕੱਠ ਨੇ ਨਾ ਸਿਰਫ ਕਬੱਡੀ ਦਾ ਇਤਿਹਾਸ ਸਿਰਜਿਆ ਅਤੇ ਵਿਸ਼ਵ ਕਬੱਡੀ ਕੱਪ ਦੀ ਸਫਲਤਾ ‘ਤੇ ਮੋਹਰ ਲਗਾਈ ਸਗੋਂ ਆਪਣੀ ਮਾਂ ਖੇਡ ਕਬੱਡੀ ਪ੍ਰਤੀ ਪੰਜਾਬੀਆਂ ਨੇ ਦਿਲੋਂ ਰੱਜ ਕੇ ਮੋਹ ਅਤੇ ਪਿਆਰ ਦਾ ਇਜ਼ਹਾਰ ਵੀ ਕੀਤਾ।
ਕਮਾਲ ਦੀ ਵੱਡੀ ਪੇਸ਼ਕਾਰੀ ਲਈ ਇਨਾਮਾਂ ‘ਚ ਡਾਲਰਾਂ ਦੀ ਵਾਛੜ ਇਸ ਗੱਲ ਦਾ ਪ੍ਰਤੀਕ ਸੀ ਕਿ ਹੋਰ ਖੇਡਾਂ ਪ੍ਰਤੀ ਪੰਜਾਬੀਆਂ ਦਾ ਤੇਹ ਮੋਹ ਤਾਂ ਹੋ ਸਕਦਾ ਹੈ ਪਰ ਉਹ ਆਪਣਾ ਕੁਰਬਾਨ ਸਭ ਕੁਝ ਮਾਂ ਖੇਡ ਕਬੱਡੀ ਤੋਂ ਕਰਨਾ ਚਾਹੁੰਦੇ ਹਨ। ਹਰ ਸਮਾਜਿਕ ਗਤੀਵਿਧੀ ਵਿਚ ਸ਼ਰੀਕ ਹੋਣ ਵਾਲੇ ਗਾਖ਼ਲ ਭਰਾ ਅਮੋਲਕ ਸਿੰਘ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਇਸ ਕੱਬਡੀ ਕੱਪ ਦੇ ਵੀ ਪਹਿਲਾਂ ਵਾਂਗ ਰੂਹੇ ਰਵਾਂ ਬਣੇ ਰਹੇ।
ਕਲੱਬ ਦੇ ਚੇਅਰਮੈਨ ਤੇ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਨੇ ਇਸ ਕਬੱਡੀ ਕੱਪ ਦੀ ਸਫਲਤਾ ‘ਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ।
ਸ਼ਾਇਦ ਦੁਨੀਆਂ ਦੇ ਕਬੱਡੀ ਕੱਪਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਇੰਨੀ ਵੱਡੀ ਗਿਣਤੀ ਵਿਚ ਆਏ ਦਰਸ਼ਕਾਂ ਲਈ ਲੰਗਰ ਦੀ ਸੇਵਾ ਗੁਰੂਘਰ ਫਰੀਮਾਂਟ, ਸੈਨਹੋਜ਼ੇ, ਸਟਾਕਟਨ ਅਤੇ ਰਾਜਾ ਸਵੀਟਸ ਵਲੋਂ ਇੰਨੀ ਸ਼ਰਧਾ ਨਾਲ ਨਿਭਾਈ ਗਈ ਕਿ ਕਬੱਡੀ ਕੱਪ ਤਾਂ ਮੁੱਕ ਗਿਆ ਪਰ ਲੰਗਰ ਫਿਰ ਵੀ ਚੱਲਦਾ ਰਿਹਾ। ਕਬੱਡੀ ਕੱਪ ਦੀ ਸਫਲਤਾ ਲਈ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਨੇ ਵੀ ਸਲਾਹੁਣਯੋਗ ਸੇਵਾਵਾਂ ਨਿਭਾਈਆਂ।
ਮੇਲੇ ਦੇ ਮੁੱਖ ਸਰਪ੍ਰਸਤ ਅਤੇ ਪਿਛਲੇ ਦੋ ਮਹੀਨਿਆਂ ਤੋਂ ਇਸ ਮੇਲੇ ਦੀ ਸਫਲਤਾ ਲਈ ਦਿਨ ਰਾਤ ਇਕ ਕਰਨ ਵਾਲੇ ਅਮੋਲਕ ਸਿੰਘ ਗਾਖਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਇਸ ਸਫਲਤਾ ਦਾ ਸਾਰਾ ਸਿਹਰਾ ਦਰਸ਼ਕਾਂ ਦੇ ਸਿਰ ਬੰਨ੍ਹਦੇ ਹਨ ਕਿਉਂਕਿ ਸਾਰਾ ਦਿਨ ਵੱਡੀ ਗਿਣਤੀ ਵਿਚ ਉਨ੍ਹਾਂ ਦੀ ਹਾਜ਼ਰੀ ਉਨ੍ਹਾਂ ਨੂੰ ਅਗਲੇ ਵਰ੍ਹਿਆਂ ਵਿਚ ਅਜਿਹੇ ਕਬੱਡੀ ਕੱਪ ਕਰਵਾਉਣ ਲਈ ਹੋਰ ਵੀ ਉਤਸ਼ਾਹਿਤ ਕਰੇਗੀ। ਉਨ੍ਹਾਂ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਕਿਸੇ ਵੀ ਖਿਡਾਰੀ ਦੇ ਕੋਈ ਸੱਟ ਚੋਟ ਨਹੀਂ ਆਈ ਅਤੇ ਦਰਸ਼ਕਾਂ ਨੇ ਦਿਲੋਂ ਆਨੰਦ ਮਾਣਿਆਂ ਅਤੇ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਹੀਂ ਹੋਈ। ਉਨ੍ਹਾਂ ਸੁਹਿਰਦ ਦਰਸ਼ਕਾਂ ਅਤੇ ਆਪਣੇ ਵੱਡੇ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਾਖ਼ਲ ਪਰਿਵਾਰ ਹਮੇਸ਼ਾ ਮਾਂ ਖੇਡ ਕਬੱਡੀ ਨੂੰ ਅੱਗੇ ਲਿਜਾਣ ਲਈ ਆਪਣੇ ਯਤਨ ਜਾਰੀ ਰੱਖੇਗਾ।
ਕਬੱਡੀ ਕੁਮੈਂਂਟਰੀ ਦੇ ਕੁਝ ਰੰਗ :
ਕਬੱਡੀ ਕੱਪ ਦੌਰਾਨ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰਦੀ ਕਬੱਡੀ ਕੁਮੈਂਟੇਟਰਾਂ ਅਤੇ ਸਟੇਜ ਸੰਚਾਲਕਾਂ ਦੀ ਰੰਗ ਬਿਰੰਗੀ ਲੱਛੇਦਾਰ ਸ਼ੈਲੀ ਦੇ ਕੁਝ ਅੰਸ਼ :
ਆਹ ਆ ਪੰਜਾਬੀਆਂ ਦਾ ਸੁਲੱਖਣ ਹੈਰੋ…..ਗੋਰਾ ਰੰਗ…..ਮੱਖੀ ਨਹੀਂ ਪਿੰਡੇ ਤੇ ਬਹਿੰਦੀ…..ਇਹਨੂੰ ਰੋਕਣਾ ਭਾਖੜੇ ਨੂੰ ਬੰਨ• ਮਾਰਨ ਵਾਲੀ ਗੱਲ ਹੈ…..ਐਧਰ ਐ ਸੁਰਖਪੁਰ ਪਿੰਡ ਨੂੰ ਭਾਗ ਲਾਉਣ ਵਾਲਾ ਸੰਦੀਪ ਸੁਰਖਪੁਰੀਆ…..ਤੇ…..ਪਾਲਾ…..ਪਾਲਾ…..ਪਾਲਾ…..ਢਾਹ ਲਿਆ ਪਾਲੇ ਨੇ…..ਗਾਖਲ ਭਰਾਵਾਂ ਦੀ ਬੱਲੇ ਬੱਲੇ…..ਕੋਈ ਨਹੀਂ ਮੁੱਕਰ ਸਕਦਾ ਤੁਹਾਡੀ ਕਬੱਡੀ ਦੀ ਦੇਣ ਤੋਂ…..ਖੁਸ਼ੀ ਨੇ ਖੁਸ਼ੀਆਂ ਲਿਆਂਦੀਆਂ ਪਈਆਂ ਨੇ…..ਰੰਗ ਬੰਨ•ੇ ਪਏ ਨੇ…..ਹਰਖੋਵਾਲੀਏ ਦਾ ਕੋਈ ਜਵਾਬ ਨਹੀਂ…..ਧੂੰਆਂ ਕੱਢੀ ਜਾਂਦਾ…..ਖਡੂਰ ਸਾਹਿਬ ਵਾਲੇ ਦੀ ਬੱਲੇ ਬੱਲੇ…..ਮਾਈਕ ਬੋਪਾਰਾਏ…..ਜਸਵਿੰਦਰ ਬੋਪਾਰਾਏ…..ਗੁਲਵਿੰਦਰ ਗਾਖਲ…..ਪਿੰਕੀ ਅਟਵਾਲ…..ਨੇਕੀ ਅਟਵਾਲ…..ਰਾਜ ਭਨੋਟ…..ਸਹੋਤਾ ਭਰਾ…..ਨਿੱਝਰ ਭਰਾ…..ਓਕਲੈਂਡ ਪੋਰਟ ਟਰੱਕਿੰਗ…..ਮੰਗਲ ਭੰਡਾਲ…..ਸਿੱਖ ਪੰਚਾਇਤ…..ਸੱਚੀਂ ਬਣ ਗਏ ਇਸ ਵੱਡੇ ਖੇਡ ਮੇਲੇ ਦੇ ਪੱਕੇ ਹਮਦਰਦ…..
ਤੇ ਇਉਂ ਇਹ ਖੇਡ ਮੇਲਾ ਮੱਖਣ ਅਲੀ, ਇਕਬਾਲ ਗਾਲਿਬ, ਸੁਰਜੀਤ ਕਕਰਾਲੀ ਦੀ ਕਮਾਲ ਦੀ ਕੁਮੈਂਟਰੀ ‘ਚ ਰੰਗਿਆ ਰਿਹਾ।
ਸਟੇਜ ਸੰਚਾਲਨ ਆਸ਼ਾ ਸ਼ਰਮਾ ਅਤੇ ਯੁਨਾਈਟਡ ਸਪੋਰਟਸ ਕਲੱਬ ਦੇ ਮੀਡੀਆ ਇੰਚਾਰਜ ਪੱਤਰਕਾਰ ਐੱਸ ਅਸ਼ੋਕ ਭੌਰਾ ਨੇ ਕੀਤਾ।
ਜਿੱਥੇ ਸਿਆਟਲ ਤੋਂ ਕਬੱਡੀ ਦਾ ਸ਼ੌਕੀਨ ਚੰਨਾ ਆਲਮਗੀਰ ਪਹੁੰਚਿਆ ਉੱਥੇ ਮਿਸੀਸਿੱਪੀ ਤੋਂ ਆਏ ਮੁੱਖ ਮਹਿਮਾਨ ਮੱਖਣ ਸਿੰਘ ਧਾਲੀਵਾਲ ਨਾਲ ਦੇਵ ਥਿੰਦ, ਗੁਰਵਿੰਦਰ ਸਿੰਘ ਕੰਬੋਜ, ਲਖਵਿੰਦਰ ਲਾਡੀ, ਮੱਖਣ ਸਿੰਘ ਨਿਊਯਾਰਕ ਉਚੇਚੇ ਤੌਰ ‘ਤੇ ਪਹੁੰਚੇ। ਟਰਲੱਕ ਤੋਂ ਸਿਮਰਨ ਤੇ ਜੰਟੀ, ਗੁਰੂਘਰ ਸੈਨਹੋਜ਼ੇ ਤੋਂ ਜਸਵਿੰਦਰ ਸੋਹਲ, ਯੂਬਾਸਿਟੀ ਤੋਂ ਸਰਬਜੀਤ ਥਿਆੜਾ, ਰਾਣਾ ਟੁੱਟ, ਪਰਮਜੀਤ ਸਿੰਘ ਦਿਓਲ, ਦੇਬੀ ਸੋਹਲ, ਨਿਊਯਾਰਕ ਦੀ ਸਬਜ਼ੀ ਮੰਡੀ ਵਾਲਾ ਪ੍ਰਸਿੱਧ ਨਾਮ ਜਗੀਰ ਸਿੰਘ, ਸਾਧੂ ਖਲੌਰ, ਲਾਡੀ ਗਿੱਲ, ਕਿੰਗ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਤੇ ਯੂਨੀਅਨ ਸਿਟੀ ਦੇ ਪੁਲਿਸ ਮੁਖੀ ਬੇਰੀਅਲ ਮੈਕਲਿਸਟਰ ਅਤੇ ਕਬੱਡੀ ਫੈਡਰੇਸ਼ਨ ਦੇ ਸੁਰਿੰਦਰ ਸਿੰਘ ਅਟਵਾਲ ਨੇ ਵੀ ਸ਼ਿਕਰਤ ਕੀਤੀ।
ਯੁਨਾਈਟਡ ਸਪੋਰਟਸ ਕਲੱਬ ਨੂੰ ਆਪਣੇ ਸਾਰੇ ਸਹਿਯੋਗੀਆਂ ਅਤੇ ਸਪਾਂਸਰਾਂ ਨੂੰ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਜਸਪ੍ਰੀਤ ਸਿੰਘ ਅਟਾਰਨੀ, ਸੈਂਟਰ ਵੈਲੀ ਸਪੋਰਟਸ ਕਲੱਬ, ਸਿੱਖ ਪੰਚਾਇਤ, ਮੈਨੀ ਗਰੇਵਾਲ, ਚੜ੍ਹਦਾ ਪੰਜਾਬ ਸਪੋਰਟਸ ਕਲੱਬ, ਮਾਨ ਇੰਸ਼ੋਰੈਂਸ, ਕੁਲਵੰਤ ਸਿੰਘ ਨਿੱਝਰ, ਸੁਖਵੀਰ ਸਿੰਘ ਨਿੱਝਰ, ਜੀ ਐਨ ਟਾਇਰਜ਼, ਸੰਤੋਖ ਸਿੰਘ ਜੱਜ (ਸੰਸਾਰ ਰੈਸਟੋਰੈਂਟ), ਆਰ ਐੱਸ ਇੰਸ਼ੋਰੈਂਸ, ਬਿੱਲਾ ਸੰਘੇੜਾ, ਕਸ਼ਮੀਰ ਸਿੰਘ ਧੂਤ, ਪਰਗਣ ਸਿੰਘ, ਰਿੰਪਲ ਨਿੱਝਰ, ਸੁਰਿੰਦਰ ਅਟਵਾਲ, ਹਰਵਿੰਦਰ ਅਟਵਾਲ, ਤੀਰਥ ਗਾਖਲ, ਤਰਲੋਚਨ ਸਿੰਘ ਲੱਛਰ, ਕੁਲਵੰਤ ਸਿੰਘ ਲੱਛਰ, ਜਸਵਿੰਦਰ ਸਿੰਘ ਲੱਛਰ, ਬਲਜੀਤ ਸਿੰਘ ਸਹੋਤਾ, ਅਮਰਜੀਤ ਸਿੰਘ ਸੰਘਾ, ਸਨਰਾਈਜ਼ ਟਰੱਕਿੰਗ, ਗੁਰਨਾਮ ਸਿੰਘ, ਮੰਗਲ ਭੰਡਾਲ, ਕੁਲਦੀਪ ਧਾਲੀਵਾਲ, ਰਾਜ ਭਨੋਟ, ਜਸਵੰਤ ਹੋਠੀ, ਮਹਿਫਿਲ਼ ਇੰਡੀਅਨ ਰੈਸਟੋਰੈਂਟ ਦੇ ਸਤਨਾਮ ਬੱਲ, ਸੁਰਜੀਤ ਸੰਧੜ, ਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ, ਰਘਬੀਰ ਗਾਖਲ, ਪ੍ਰੀਤਮ ਸਿੰਘ ਗਰੇਵਾਲ, ਮਹਿੰਗਾ ਸਿੰਘ ਸਰਪੰਚ, ਬੇਏਰੀਆ ਟਰਾਂਸਪੋਰਟ, ਸਰਬਜੀਤ ਸਿੰਘ ਸਰਾਓ, ਸ਼ਿਕਾਗੋ ਪੀਜ਼ਾ, ਅਵਤਾਰ ਸਿੰਘ ਬੈਂਸ, ਅਵਤਾਰ ਸਿੰਘ ਸਰਾਏ, ਜੀ ਸੀ ਆਰ ਟਾਇਰਜ਼, ਅਮਰੀਕ ਚੰਦ ਲਾਖਾ, ਹਰਵਿੰਦਰ ਧਾਲੀਵਾਲ, ਮਨਜਿੰਦਰ ਸੰਧੂ, ਬਲਰਾਜ ਸਿੰਘ, ਮਿੱਕੀ ਸਰਾਂ, ਭੁਪਿੰਦਰ ਸਿੰਘ ਢਿੱਲੋਂ, ਜਗਤਾਰ ਸਿੰਘ, ਭਜਨ ਸਿੰਘ ਗਾਖਲ, ਸੁਖਦੇਵ ਬੈਨੀਪਾਲ, ਲਛਮਣ ਸਿੰਘ ਮਾਂਗਟ, ਬਿਲ ਬੈਂਸ, ਗੈਰੀ ਸਿੰਘ ਕੌਂਸਲ ਮੈਂਬਰ, ਟਰੈਵਲ ਫੌਰ ਲੈੱਸ, ਗਿੱਲ ਰਾਏ ਕਾਰ ਵਾਸ਼, ਸ਼ੀਰਾ ਸਿੰਘ ਗਿੱਲ ਰੌਏ, ਸੰਦੀਪ ਸੰਧੂ, ਸੁਰਿੰਦਰ ਧਨੋਆ, ਮੇਜਰ ਗਾਖਲ, ਸੋਹਣ ਸਿੰਘ ਗਾਖਲ, ਜਸਵੀਰ ਸਿੰਘ ਤੱਖਰ, ਜਰਨੈਲ ਮਾਨ ਅਤੇ ਨਛੱਤਰ ਖਾਬੜਾ ਦੇ ਨਾਮ ਵਿਸ਼ੇਸ਼ ਹਨ।
ਦਰਸ਼ਕਾਂ ਨੂੰ ਚਿਰਾਂ ਤੱਕ ਯਾਦ ਰਹਿਣ ਵਾਲੇ ਯੁਨਾਈਟਡ ਸਪੋਰਟਸ ਕਲੱਬ ਦੇ 13ਵੇਂ ਵਿਸ਼ਵ ਕਬੱਡੀ ਕੱਪ ਦੀਆਂ ਤਕਨੀਕੀ ਸੇਵਾਵਾਂ ਪ੍ਰਸਿੱਧ ਕਬੱਡੀ ਖਿਡਾਰੀ ਤੀਰਥ ਸਿੰਘ ਗਾਖਲ ਨੇ ਨਿਭਾਈਆਂ ਜਿਨ੍ਹਾਂ ਸਬੰਧੀ ਖਿਡਾਰੀਆਂ ਅਤੇ ਖੇਡ ਕਲੱਬਾਂ ਅੰਦਰ ‘ਚ ਸੰਤੁਸ਼ਟੀ ਵੇਖਣ ਨੂੰ ਮਿਲੀ।