ਵਿਸ਼ਵ ਹਾਕੀ ਕੱਪ ‘ਚ ਫਰਾਂਸ ਵੱਲੋਂ ਵੱਡਾ ਉਲਟਫੇਰ, ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਦਿੱਤੀ ਮਾਤ

0
175
France's Victor Charlet with teammates celebrate after scoring a goal against Argentina during the field hockey group stage match between France and Argentina at the 2018 Hockey World Cup in Bhubaneswar on December 6, 2018. (Photo by Dibyangshu SARKAR / AFP)
ਫਰਾਂਸ ਦੇ ਖਿਡਾਰੀ ਅਰਜਨਟੀਨਾ ਖ਼ਿਲਾਫ਼ ਗੋਲ ਕਰਨ ਦੀ ਖੁਸ਼ੀ ਮਨਾਉਂਦੇ ਹੋਏ।

ਭੁਵਨੇਸ਼ਵਰ/ਬਿਊਰੋ ਨਿਊਜ਼ :
ਸਥਾਨਕ ਕਾਲਿੰਗਾ ਸਟੇਡੀਅਮ ‘ਚ ਚੱਲ ਰਹੇ ਵਿਸ਼ਵ ਹਾਕੀ ਕੱਪ ਦੇ ਮੁਕਾਬਲੇ ‘ਚ ਫਰਾਂਸ ਨੇ ਵੱਡਾ ਉਲਟਫੇਰ ਕਰਦਿਆਂ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 5-3 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਸਪੇਨ ਵਿਚਾਲੇ ਮੁਕਾਬਲੇ 2-2 ਨਾਲ ਬਰਾਬਰੀ ‘ਤੇ ਸਮਾਪਤ ਹੋਇਆ।
ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੇ ਦੋ ਗੋਲ ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ ਇੱਥੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਏ’ ਦੇ ਮੁਕਾਬਲੇ ‘ਚ ਸਪੇਨ ਨੂੰ 2-2 ਨਾਲ ਡਰਾਅ ‘ਤੇ ਰੋਕ ਕੇ ਨਾਕ ਆਊਟ ਗੇੜ ਲਈ ਕੁਆਲੀਫਾਈ ਕਰ ਲਿਆ ਹੈ। ਦੁਨੀਆ ਦੇ ਅੱਠਵੇਂ ਨੰਬਰ ਦੀ ਟੀਮ ਨੇ ਸ਼ੁਰੂਆਤੀ ਦੋ ਕੁਆਰਟਰ ‘ਚ ਐਲਬਰਟ ਬੇਲਟ੍ਰਾਨ ਤੇ ਅਲਵਾਰੋ ਇਗਲੇਸਿਆਸ ਰਾਹੀਂ ਗੋਲ ਕਰਕੇ 2-0 ਦੀ ਲੀਡ ਬਣਾ ਲਈ ਸੀ ਪਰ ਨਿਊਜ਼ੀਲੈਂਡ ਨੇ ਖੇਡ ਦੇ ਆਖਰੀ 10 ਮਿੰਟਾਂ ਅੰਦਰ ਵਾਪਸੀ ਕਰਦਿਆਂ ਹੇਡਨ ਫਿਲਿਪਸ ਅਤੇ ਕੇਨ ਰਸਲ ਦੇ ਗੋਲ ਦੀ ਮਦਦ ਨਾਲ ਟੂਰਨਾਮੈਂਟ ‘ਚ ਕਰਾਸਓਵਰ ਦੌਰ ‘ਚ ਆਪਣੀ ਥਾਂ ਪੱਕੀ ਕਰ ਲਈ ਹੈ। ਓਲੰਪਿਕ ਚੈਂਪੀਅਨ ਅਰਜਨਟੀਨਾ ਪੂਲ ‘ਏ’ ‘ਚ ਦੋ ਜਿੱਤਾਂ ਨਾਲ ਛੇ ਅੰਕ ਲੈ ਕੇ ਸਿਖਰ ‘ਤੇ ਹੈ ਜਿਸ ਮਗਰੋਂ ਨਿਊਜ਼ੀਲੈਂਡ ਅਤੇ ਸਪੇਨ ਦੀਆਂ ਟੀਮਾਂ ਸ਼ਾਮਲ ਹਨ।