ਹਰਿੰਦਰਪਾਲ ਸੰਧੂ ਨੇ ਵਿਕਟੋਰੀਆ ਓਪਨ ਸੈਮੀ ਫਾਈਨਲ ‘ਚ ਥਾਂ ਬਣਾਈ

0
105

harinder-pal-sandhu
ਚੇਨੱਈ/ਬਿਊਰੋ ਨਿਊਜ਼ :
ਭਾਰਤ ਦੇ ਹਰਿੰਦਰਪਾਲ ਸੰਧੂ ਨੇ ਆਸਟਰੇਲੀਆ ਦੇ ਰਿਸ ਡਾਉਲਿੰਗ ਨੂੰ 11-4, 11-8, 11-5 ਨਾਲ ਹਰਾ ਕੇ ਮੈਲਬਰਨ ਵਿੱਚ ਚੱਲ ਰਹੇ ਵਿਕਟੋਰੀਆ ਓਪਨ ਸਕੁਐਸ਼ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸੰਧੂ ਚੰਗੀ ਲੈਅ ਵਿਚ ਦਿਖਾਈ ਦਿੱਤਾ ਅਤੇ ਉਸ ਨੇ ਡਾਉਲਿੰਗ ਉੱਤੇ ਸਿੱਧੀਆਂ ਗੇਮਾਂ ਵਿੱਚ ਜਿੱਤ ਦਰਜ ਕੀਤੀ। ਸੈਮੀ ਫਾਈਨਲ ਵਿੱਚ ਸੰਧੂ ਦੀ ਟੱਕਰ ਨੈਦਰਲੈਂਡਜ਼ ਦੇ ਦੂਜਾ ਦਰਜਾ ਪਰੈਡੋ ਸ਼ਵੀਟਰਮੈਨ ਨਾਲ ਹੋਵੇਗੀ।