ਪਹਿਲਵਾਨ ਹਰਭਜਨ ਸਿੰਘ ਭੱਜੀ ਦਾ ਫਰਿਜਨੋ ਵਿਖੇ ਸਨਮਾਨ

0
469

harbhajan-bhaji-da-sanmaan
ਫਰਿਜਨੋ(ਨੀਟਾ ਮਾਛੀਕੇ/ਕੁਲਵੰਤ ਧਾਲੀਆਂ):
ਪੰਜਾਬ ਪੁਲਿਸ ਦੇ ਏ ਐਸ ਆਈ ਹਰਭਜਨ ਸਿੰਘ ਭੱਜੀ ਪਹਿਲਵਾਨ ਵਾਸੀ ਪਿੰਡ ਨੰਗਲ ਜਿਲ੍ਹਾ ਮੋਗਾ ਦੇ ਸਨਮਾਨ ਲਈ ਫਰਿਜਨੋ ਦੇ ਟਰਾਂਸਪੋਰਟਰ ਪਾਲ ਧਾਲੀਵਾਲ ਨੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਮਾਰੋਹ ਰੱਖਿਆ। ਇਸ ਮੌਕੇ ਉਹਨਾਂ ਨੂੰ ਸੀਲਡ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੱਜੀ ਨੇ ਦੱਸਿਆ ਕਿ ਉਹ ਮੋਗਾ ਜਿਲ੍ਹੇ ਦੇ ਪਿੰਡ ਧੂੜਕੋਟ ਵਿੱਖੇ ਬਾਬਾ ਫਰੀਦ ਅਖਾੜਾ, ਜੋ ਕੁੜੀਆਂ ਦਾ ਸੈਂਟਰ, ਵਿਖੇ ਮੁੱਖ ਕੋਚ ਦੀ ਭੂਮਿਕਾ ਵੀ ਨਿੱਭਾ ਰਹੇ ਹਨ ਅਤੇ ਉਹਨਾਂ ਦੀ ਕੋਚਿੰਗ ਹੇਠ ਇਸ ਅਖਾੜੇ ਵਿੱਚ 80 ਦੇ ਕਰੀਬ ਕੁੜੀਆਂ ਕੁਸਤੀ ਸਿੱਖਕੇ ਨੈਸ਼ਨਲ ਪੱਧਰ ਦੇ ਕਈ ਖਿਤਾਬ ਜਿੱਤ ਚੁੱਕੀਆਂ ਹਨ। ਭੱਜੀ ਨੇ ਸਾਲ 2015 ਵਿੱਚ ਵੀ ਵਰਲਡ ਪੁਲਿਸ ਗੇਮਾਂ ਚੋਂ ਸਿਲਵਰ ਮੈਡਲ ਜਿੱਤਿਆ ਸੀ। ਉਹਨਾਂ ਨੌਜਵਾਨ ਪੀੜੀ ਨੂੰ ਨਸ਼ੇ ਤਿਆਗ ਕੇ ਖੇਡਾਂ ਦੇ ਲੜ ਲੱਗਣ ਦੀ ਬੇਨਤੀ ਕੀਤੀ।
ਹਰਭਜਨ ਸਿੰਘ ਭੱਜੀ ਪਹਿਲਵਾਨ ਪਿਛਲੇ ਦਿਨੀਂ ਲਾਸ ਏਜਲਸ ਵਿਖੇ ਹੋਏ ਵਰਲਡ ਪੁਲਿਸ ਰੈਸਲਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਆਇਆ ਹੋਇਆ ਸੀ ਜਿਥੇ ਪੂਰੇ ਸੰਸਾਰ ਪੱਧਰ ਦੇ ਪਹਿਲਵਾਨ ਪਹੁੰਚੇ ਹੋਏ ਸਨ। ਹਰਭਜਨ ਸਿੰਘ ਭੱਜੀ ਨੇ ਇਹਨਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 74 ਕਿਲੋਗ੍ਰਾਮ ਭਾਰ ਵਿੱਚ ਸੋਨੇ ਦਾ ਤਮਗ਼ਾ ਜਿਤਿਆ । ਇਸਤੋਂ ਇਲਾਵਾ ਉਸਨੇ 76 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਨਾਮ ਵਿਦੇਸ਼ੀ ਧਰਤੀ ਤੇ ਚਮਕਾਇਆ।