ਬੇਅ ਏਰੀਆ ਸਪੋਰਟਸ ਕਲੱਬ ਵਲੋਂ 14ਵੇਂ ਵਿਸ਼ਵ ਕਬੱਡੀ ਕੱਪ ਲਈ ਪੂਰਨ ਸਹਿਯੋਗ ਦਾ ਭਰੋਸਾ

0
515

pic-gakhal
ਫਰੀਮਾਂਟ/ਬਿਊਰੋ ਨਿਊਜ਼:
ਕਬੱਡੀ ਦੇ ਖੇਤਰ ਵਿਚ ਲਗਾਤਾਰ ਜਿੱਤਾਂ ਹਾਸਲ ਕਰਨ ਅਤੇ ਯੁਨਾਈਟਡ ਸਪੋਰਟਸ ਕਲੱਬ ਦੇ ਵਿਸ਼ਵ ਕਬੱਡੀ ਕੱਪ ਵਿਚ ਲਗਾਤਾਰ ਤਿੰਨ ਵਾਰ ਜੇਤੂ ਰਹਿਣ ਵਾਲੀ ਟੀਮ ਬੇਅ ਏਰੀਆ ਸਪਰੋਟਸ ਕਲੱਬ ਦੀ ਟੀਮ ਯੂਨਾਈਟਡ ਸਪੋਰਟਸ ਕਲੱਬ ਅਮਰੀਕਾ ਵਲੋਂ ਕੈਲੇਫੋਰਨੀਆਂ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਅਗਲੇ ਸਾਲ 15 ਸਤੰਬਰ ਨੂੰ ਕਰਵਾਏ ਜਾ ਰਹੇ 14ਵੇਂ ਵਿਸ਼ਵ ਕਬੱਡੀ ਕੱਪ ਵਿਚ ਵੀ ਪੂਰੇ ਉਤਸ਼ਾਹ ਨਾਲ ਭਾਗ ਲਵੇਗੀ। ਕਲੱਬ ਦੇ ਵਾਈਸ ਚੇਅਰਮੈਨ ਮੱਖਣ ਸਿੰਘ ਬੈਂਸ ਅਤੇ ਸੰਧੂ ਭਰਾਵਾਂ ਬਲਜੀਤ ਸਿੰਘ ਸੰਧੂ, ਚਰਨਜੀਤ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਇੱਥੇ ਹੋਈ ਹੋਈ ਮੀਟਿੰਗ ਵਿਚ ਕਬੱਡੀ ਕੱਪ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਖੇਡ ਮੇਲੇ ਦੇ ਸਰਪ੍ਰਸਤ ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਇਸ ਵਾਰ ਵੀ ਸਾਰੀਆਂ ਖੇਡ ਕਲੱਬਾਂ ਵਿਚ ਭਾਗ ਲੈਣ ਦਾ ਪਹਿਲਾਂ ਵਾਂਗ ਹੀ ਪੂਰਾ ਉਤਸ਼ਾਹ ਹੈ ਤੇ ਯੁਨਾਈਟਡ ਸਪੋਰਟਸ ਕਲੱਬ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਹੋਰ ਅੱਗੇ ਲਿਜਾਣ ਯਤਨਸ਼ੀਲ ਰਹੇਗਾ। ਉਨਾਂ ਬੇਅ ਏਰੀਆ ਸਪੋਰਟਸ ਕਲੱਬ ਦੀ ਟੀਮ ਨੂੰ ਸਹਿਯੋਗ ਦੇਣ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।