ਫੀਫਾ ਵਲੋਂ ਅਰਜਨਟੀਨਾ ਫੁਟਬਾਲ ‘ਤੇ ਲਾਈ ਜਾ ਸਕਦੀ ਹੈ ਰੋਕ

0
383

fifa-argentina
ਐਸੁਨਸੀਅਨ/ਬਿਊਰੋ ਨਿਊਜ਼ :
ਕੌਮਾਂਤਰੀ ਫੁਟਬਾਲ ਫੈਡਰੇਸ਼ਨ ਨੇ ਅਰਜਨਟੀਨਾ ਫੁਟਬਾਲ (ਏਐਫਏ) ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਪ੍ਰਧਾਨ ਦੀਆਂ ਚੋਣਾਂ ਵਿੱਚ ਦੱਖਣੀ ਅਮਰੀਕਾ ਫੁਟਬਾਲ ਸੰਸਥਾ (ਕੌਨਮੀਬਾਲ) ਨੂੰ ਸਾਲਸ ਵਜੋਂ ਸਵਿਕਾਰ ਨਹੀਂ ਕਰੇਗਾ ਤਾਂ ਉਸ ‘ਤੇ ਰੋਕ ਲਾਈ ਜਾ ਸਕਦੀ ਹੈ। ਅਰਜਨਟੀਨਾ ਲਈ ਇਹ ਚਿਤਾਵਨੀ 2018 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਚਿਲੀ ਤੇ ਬੋਲੀਵੀਆ ਖ਼ਿਲਾਫ਼ ਅਹਿਮ ਮੁਕਾਬਲੇ ਤੋਂ ਕੇਵਲ ਤਿੰਨ ਮਹੀਨੇ ਪਹਿਲਾਂ ਆਈ ਹੈ। ਜ਼ਿਕਰਯੋਗ ਹੈ ਕਿ ਏਐਫਏ ਨੇ 29 ਮਾਰਚ ਨੂੰ ਆਪਣੇ ਪ੍ਰਧਾਨ ਦੀ ਚੋਣ ਲਈ ਕੋਨਮੀਬਾਲ ਦੀ ਬਜਾਇ ਬਿਊਨਸ ਆਇਰਜ਼ ਦੇ ਕਾਲਜ ਆਫ ਲਾਇਰਜ਼ ਨੂੰ ਸਾਲਸ ਚੁਣਿਆ ਹੈ। ਫੁਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਫੀਫਾ ਤੇ ਕੌਨਮੀਬਾਲ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਦੱਖਦੀ ਅਫਰੀਕਾ ਦੇ ਸਾਰੇ ਦੇਸ਼ਾਂ ਦੀਆਂ ਸੰਸਥਾਵਾਂ ਉੁਸ ਅਧੀਨ ਆਉਂਦੀਆਂ ਹਨ ਅਤੇ ਇਹ ਅਧਿਕਾਰ ਕੇਵਲ ਉਸੇ ਦਾ ਹੈ। ਉਸ ਨੇ ਕਿਹਾ ਕਿ ਜੇਕਰ ਉਸ ਦੇ ਨਿਰਦੇਸ਼ਾਂ ਦਾ ਪਾਲਣਾ ਨਹੀਂ ਕੀਤੀ ਜਾਵੇਗੀ ਤਾਂ ਏਐਫਏ ਸੰਭਾਵੀ ਰੋਕ ਲਈ ਤਿਆਰ ਰਹੇ। ਅਰਜਨਟੀਨਾ ਨੂੰ 23 ਮਾਰਚ ਨੂੰ ਘਰੇਲੂ ਮੈਦਾਨ ‘ਤੇ ਚਿਲੀ ਨਾਲ ਅਤੇ ਪੰਜ ਦਿਨਾਂ ਬਾਅਦ ਬੋਲੀਵੀਆ ਨਾਲ ਉਸ ਦੇ ਮੈਦਾਨ ‘ਤੇ ਕੁਆਲੀਫਾਇਰ ਮੁਕਾਬਲੇ ਖੇਡਣੇ ਹਨ। ਅਰਜਨਟੀਨਾ ਦੀ ਟੀਮ ਫਿਲਹਾਲ ਦੱਖਣੀ ਅਮਰੀਕੀ ਗਰੁੱਪ ਦੇ 10 ਰਾਸ਼ਟਰਾਂ ਵਿੱਚ ਫਿਲਹਾਲ ਪੰਜਵੇਂ ਸਥਾਨ ‘ਤੇ ਹੈ ਅਤੇ ਜਿੱਤ ਨਾਲ ਉਹ ਸਿਖ਼ਰਲੇ ਚਾਰ ਵਿੱਚ ਜਗ੍ਹਾ ਬਣਾਉਣਾ ਚਾਹੁੰਦੀ ਹੈ ਕਿਉਂ ਸਿਖ਼ਰਲੀਆਂ ਚਾਰ ਟੀਮਾਂ ਹੀ ਅਗਲੇ ਗੇੜ ਲਈ ਕੁਆਲੀਫਾਈ ਕਰਨਗੀਆਂ। ਗਰੁੱਪ ਵਿੱਚ ਪੰਜਵੇਂ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਕਾਂਟੀਨੈਂਟਲ ਪਲੇਅਆਫ ਵਿੱਖ ਖੇਡੇਗੀ। ਹੁਣੇ ਇਸ ਵਿੱਚ ਛੇ ਰਾਊਂਡ ਦੇ ਮੈਚ ਹੋਣੇ ਹਨ।