ਡੀ ਐਫ਼ ਡਬਲਿਓ ਇੰਨਟਰਨੈਸ਼ਨਲ ਸਪੋਰਟਸ ਕਲੱਬ ਵੱਲੋਂ ਖੇਡ ਮੇਲਾ 22 ਅਕਤੂਬਰ ਸ਼ਨਿਚਰਵਾਰ ਨੂੰ

0
397

dfw-sports-club
ਡੈਲਸ ਟੈਕਸਸ/ਹਰਜੀਤ ਸਿੰਘ ਢੇਸੀ:
ਸਥਾਨਕ ਡੀ ਐਫ਼ ਡਬਲਿਓ ਇੰਨਟਰਨੈਸ਼ਨਲ ਸਪੋਰਟਸ ਕਲੱਬ ਵੱਲੋਂ ਸਾਲਾਨਾ ਖੇਡ ਮੇਲਾ 22 ਅਕਤੂਬਰ ਦਿਨ ਸ਼ਨਿਚਰਵਾਰ 2016 ਨੂੰ ਸਿੱਖ ਟੈਂਪਲ ਆਟ ਨੌਰਥ ਟੈਕਸਸ (506 GATE WOOD RD.GARLAND, TX 75043) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਵੇਰੇ 10:00 ਵਜੇ ਸ਼ੁਰੂ ਹੋ ਕੇ ਤੋਂ ਸ਼ਾਮੀ ਦੇਰ ਤੱਕ ਚੱਲੇਗਾ। ਮੇਲੇ ਦੀਆਂ ਤਿਆਰੀਆਂ ਬੜੇ ਜੋਰਾਂ ਉੱਤੇ ਭਾਰੀ ਉਤਸ਼ਾਹ ਨਾਲ ਚੱਲ ਰਹੀਆਂ ਹਨ। ਪਿਛਲੇ ਦਿਨੀਂ ਇਕ ਮੀਟਿੰਗ ਦੌਰਾਨ ਮੇਲੇ ਦੀਆਂ ਤਿਆਰੀਆਂ ਦੀ ਰੂਪ ਰੇਖਾ ਉਲੀਕੀ ਗਈ.
ਪ੍ਰਬੰਧਕਾਂ ਨੇ ਦਸਿਆ ਕਿ ਇਸ ਮੇਲੇ ਵਿਚ ਚੋਟੀ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਖੇਡ ਮੇਲੇ ਵਿਚ ਪ੍ਰਮੁੱਖ ਮੁਕਾਬਲੇ ਕਬੱਡੀ ਅਤੇ ਵਾਲੀਵਾਲ ਦੀਆਂ ਟੀਮਾਂ ਦੇ ਹੋਣਗੇ ਇਸ ਤੋਂ ਇਲਾਵਾ ਦੌੜਾਂ, ਗੋਲਾ ਸੁੱਟਣਾ ਮਿਊਜੀਕਲ ਚੇਅਰ TUG of WAR ਹੋਣਗੀਆਂ. ਇਸ ਵਿਚ ਬੱਚਿਆਂ ਦੇ ਮੰਨੋਰੰਜਨ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਸਭ ਲਈ ਖਾਣਾ ਕੰਪਲੀਮੈਂਟਰੀ ਹੋਵੇਗਾ ਜਿਸ ਵਿਚ ਜਲੇਬੀਆਂ, ਪਾਣੀ ਪੂਰੀ, ਸੋਫਟ ਡਿਰਿੰਕਸ ਹੋਣਗੇ। ਡੀ ਐਫ਼ ਡਬਲਿਓ ਇੰਨਟਰਨੈਸ਼ਨਲ ਸਪੋਰਟਸ ਕਲੱਬ ਦੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮੇਲੇ ਵਿਚ ਹੁੰਮ ਹੁਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਕੇ ਇਸ ਦੀ ਰੋਣਕਾਂ ਨੂੰ ਵਧਾਉਣ।
ਸਮੂਹ ਭਾਈਚਾਰੇ  ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੋ ਰਹੇ ਖੇਡ ਮੇਲੇ ਦੌਰਾਨ ਕੋਈ ਨਸ਼ਾ ਜਾਂ ਹਥਿਆਰ ਲੈ ਕੇ ਜਾ ਨਸ਼ਾ ਕਰਕੇ ਆਉਣਾ ਸਖ਼ਤ ਮਨ੍ਹਾ ਹੈ।
ਹੋਰ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। 972-800-4040,469-222-4038,903-744-2131, 832-955-5555,469-463-1816,972-951-0005