ਡੀ ਐਫ ਡਬਲਯੂ ਸਪੋਰਟਸ ਕਲੱਬ ਵੱਲੋਂ ਸਪਾਂਸਰਾ ਦੇ ਮਾਣ ‘ਚ ਸਮਾਗਮ

0
352

2
ਡੈਲਸ(ਟੈਕਸਸ)/ਹਰਜੀਤ ਸਿੰਘ ਢੇਸੀ:
ਡੀ ਐਫ਼ ਡਬਲਯੂ ਸਪੋਰਟਸ ਕਲੱਬ ਡੈਲਸ ਨੇ ਸੰਸਥਾ ਨਾਲ ਜੁੜੇ ਸਪਾਂਸਰ ਦੇ ਮਾਣ ਵਿਚ ਇਕ ਵਿਸ਼ੇਸ਼ ਪ੍ਰੀਤੀ ਭੋਜ ਦਾ ਪ੍ਰਬੰਧ ਇਥੇ ਰੋਮਾ ਹਾਲ ਵਿਚ ਕੀਤਾ ਗਿਆ। ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਇਸ ਸੰਧੂਰੀ ਸ਼ਾਮ ਦਾ ਆਨੰਦ ਮਾਣਿਆ ਅਤੇ ਸੰਸਥਾ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਸਟੇਜ ਸੰਭਾਲਦਿਆ ਸੋਨੂੰ ਢਿੱਲੋਂ ਅਤੇ ਸਰਬਜੀਤ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਹਿਯੋਗ ਲਈ ਧੰਨਵਾਦ ਕੀਤਾ। ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਗੀਤਕਾਰ ਦੇਬੀ ਮਖਸੂਸਪੁਰੀ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਨਾਲ ਮਹਿਫਲ ਨੂੰ ਸਿਖਰਾਂ ਤੇ ਪਹੁੰਚਾ ਕਿ ਦਰਸ਼ਕਾਂ ਦੀ ਵਾਹ ਵਾਹ ਖੱਟੀ । ਬੁਲਾਰਿਆਂ ਨੇ ਕਿਹਾ ਕਿ ਸਪਾਂਸਰਾਂ ਦੇ ਸਹਿਯੋਗ ਤੋਂ ਬਿਨਾਂ ਸਮਾਜਿਕ ਤੇ ਸਭਿਆਚਾਰਕ ਕਾਰਜਾਂ ਨੂੰ ਨੇਪਰੇ ਨਹੀਂ ਚੜ੍ਹਾਇਆ ਜਾ ਸਕਦਾ ਅਤੇ ਡੀ ਐਫ਼ ਡਬਲਿਓ ਸਪੋਰਟਸ ਕਲੱਬ ਨੇ ਹੁਣ ਤੱਕ ਜਿੰਨੇ ਵੀ ਸਮਾਜ ਭਲਾਈ, ਧਾਰਮਿਕ ਜਾਂ ਸਭਿਆਚਾਰਕ ਕਾਰਜ ਕੀਤੇ ਹਨ, ਉਹ ਸਪਾਂਸਰਾਂ ਦੀ ਬਦੌਲਤ ਹੀ ਕੀਤੇ ਹਨ।
ਇਸੇ ਦੌਰਾਨ ਸਪੋਰਟਸ ਕਲੱਬ ਦੇ ਮੁੱਖ ਬੁਲਾਰੇ ਸੋਨੂੰ ਢਿੱਲੋਂ ਮੁਤਾਬਕ ਪ੍ਰਬੰਧਕ ਕਮੇਟੀ ਵਿਚ ਕਿਸੇ ਦਾ ਵੀ ਕੋਈ ਵਿਸ਼ੇਸ਼ ਰੁਤਬਾ ਨਹੀਂ ਹੋਵੇਗਾ, ਕਮੇਟੀ ਇਕ ਟੀਮ ਦੀ ਤਰ੍ਹਾਂ ਸੇਵਾਵਾਂ ਨਿਭਾਏਗੀ। ਅੰਤ ਵਿਚ ਗੁਰਮੇਲ ਸੂਚ ਨੇ ਸਭ ਦਾ ਧੰਨਵਾਦ ਕੀਤਾ।