ਕਲਗੀਧਰ ਟਰੱਸਟ ਬੜ੍ਹੂ ਸਾਹਿਬ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ‘ਨਸ਼ਾ ਵਿਰੋਧੀ ਲੰਮੀ ਦੌੜ’ ਨੂੰ ਲੋਕਾਂ ਤੋਂ ਮਿਲਿਆ ਭਰਵਾਂ ਹੁੰਗਾਰਾ

0
942

Marathon Post Show
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿੱਚ ਸਿੱਖੀ ਅਸੂਲਾਂ ਅਨੁਸਾਰ ਵਿਦਿਆ ਦੇ ਪਸਾਰ ਨੂੰ ਸਮਰਪਿਤ ਕਲਗੀਧਰ ਟਰੱਸਟ ਬੜ੍ਹੂ ਸਾਹਿਬ ਵਲੋਂ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਵੱਡੇ ਪੱਧਰ ਉੱਤੇ ਲਗਾਤਾਰ ਯਤਨ ਕਰਨ ਦਾ ਬੀੜਾ ਚੁਕਿਆ ਗਿਆ ਹੈ। ਇਸ ਮਿਸ਼ਨ ਦੀ ਹਰ ਪਾਸਿਓਂ ਸ਼ਲਾਘਾ ਹੋਣ ਦੇ ਨਾਲ ਨਾਲ ਲੋਕਾਂ ਦਾ ਤਕੜਾ ਸਹਿਯੋਗ ਮਿਲ ਰਿਹਾ ਹੈ।
ਸੰਸਥਾ ਵਲੋਂ ਇਸ ਸਬੰਧ ‘ਚ ਪਿਛਲੇ ਸਮੇਂ ਦੌਰਾਨ ਕਰਵਾਈ ਗਈ ‘ਨਸ਼ਾ ਵਿਰੋਧੀ ਲੰਮੀ ਦੌੜ’ ਨੂੰ ਭਰਵਾਂ ਹੁੰਗਾਰਾ ਮਿਲਿਆ। ਅਕਾਲ ਡਰੱਗ ਦੀ ਅਡਿਕਸ਼ਨ ਅਤੇ ਰੀਹੈਬਲੀਏਸ਼ਨ ਸੈਂਟਰ ਵਲੋਂ ਪਹਿਲੀ ਵਾਰ ਕਰਵਾਈ ਇਸ ਦੌੜ ‘ਚ ਭਾਗ ਲੈਣ ਵਾਲਿਆਂ ‘ਚ ਸ਼ੌਕੀਆਂ ਦੌੜਾਕ, ਉੱਘੇ ਪਤਵੰਤੇ ਮਹਿਮਾਨ, ਵਿਦਿਆਰਥੀ ਅਤੇ ਹੋਰ ਲੋਕ ਸ਼ਾਮਲ ਸਨ। ਇਨ੍ਹਾਂ ਉਦਮੀਆਂ ਨੂੰ ਦੌੜਣ ਲਈ ਝੰਡਾ ਵਿਖਾ ਕੇ ਰਵਾਨਾ  ਕਰਨ ਦਾ ਸ਼ੁਭ ਕਾਰਜ ਵਿਸ਼ਵ ਪ੍ਰਸਿੱਧ ਦੌੜਾਕ ਸਰਦਾਰ ਮਿਲਖਾ ਸਿੰਘ ਨੇ ਕੀਤਾ।