ਪ੍ਰਵਾਸੀ ਭਾਰਤੀ ਦੇ ਸਕਣਗੇ ਪ੍ਰਾਕਸੀ ਵੋਟ

0
67

voting-representational1
ਨਵੀਂ ਦਿੱਲੀ/ਬਿਊਰੋ ਨਿਊਜ਼ :
ਕੇਂਦਰੀ ਮੰਤਰੀ ਮੰਡਲ ਨੇ ਚੋਣ ਸਬੰਧੀ ਕਾਨੂੰਨ ਵਿਚ ਸੋਧ ਕਰਕੇ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਪ੍ਰਾਕਸੀ ਮਤਦਾਨ ਦੀ ਸਹੂਲਤ ਦੀ ਮਿਆਦ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਜਾਣ ਕਾਰੀ ਦਿੰਦੇ ਹੋਏ ਦੱਸਿਆ ਕਿ ਚੋਣਾਂ ਸਬੰਧੀ ਕਾਨੂੰਨਾਂ ਵਿਚ ਸੁਧਾਰ ਕਰਦੇ ਹੋਏ ਕੇਂਦਰੀ ਮੰਤਰੀ ਮੰਡਲ ਨੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਵਾਸੀ ਭਾਰਤੀਆਂ ਵਲੋਂ ਵੋਟ ਪਾ ਸਕਣ ਲਈ ਜਨ ਪ੍ਰਤੀਨਿਧੀ ਐਕਟ ਵਿਚ ਸੁਧਾਰ ਦੀ ਜ਼ਰੂਰਤ ਸੀ। ਇਸ ਦੀ ਮਦਦ ਨਾਲ ਪ੍ਰਾਕਸੀ ਮਤਦਾਨ ਨੂੰ ਵੀ ਵੋਟ ਪਾਉਣ ਦੇ ਮਾਧਿਅਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ ਐਨ.ਆਰ.ਆਈ. ਅਤੇ ਵਿਦੇਸ਼ਾਂ ਵਿਚ ਵਸੇ ਭਾਰਤੀ ਆਪਣੀ ਰਜਿਸਟਰ ਵਿਧਾਨ ਸਭਾ ਵਿਚ ਵੋਟ ਪਾ ਸਕਣ ਲਈ ਰਜਿਸਟਰਡ ਹਨ। ਹੁਣ ਪ੍ਰਸਤਾਵ ਅਨੁਸਾਰ ਉਹ ਪ੍ਰਾਕਸੀ ਵੋਟਿੰਗ ਦਾ ਵਿਕਲਪ ਵੀ ਚੁਣ ਸਕਦੇ ਹਨ। ਇਹ ਹੁਣ ਤੱਕ ਕੇਵਲ ਸੈਨਿਕਾਂ ਲਈ ਹੀ ਉਪਲੱਬਧ ਸੀ। ਇਸ ਮੁੱਦੇ ‘ਤੇ ਕੰਮ ਕਰ ਰਹੀ ਚੋਣ ਕਮਿਸ਼ਨ ਦੇ ਮਾਹਿਰਾਂ ਦੀ ਇਕ ਕਮੇਟੀ ਨੇ ਸਾਲ 2015 ਵਿਚ ਕਾਨੂੰਨ ਮੰਤਰਾਲੇ ਨੂੰ ਇਸ ਸਬੰਧੀ ਚੋਣ ਸੁਧਾਰਾਂ ਲਈ ਕਾਨੂੰਨੀ ਰੂਪ ਰੇਖਾ ਮੰਤਰਾਲੇ ਨੂੰ ਭੇਜੀ ਸੀ।