ਅਮਰੀਕਾ ‘ਚ 21 ਅਗਸਤ ਨੂੰ ਲੱਗੇਗਾ ਪੂਰਨ ਸੂਰਜ ਗ੍ਰਹਿਣ

0
56

solar-eclipse
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿਚ 99 ਸਾਲ ਬਾਅਦ 21 ਅਗਸਤ ਨੂੰ ਪੂਰਨ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਅਨੁਸਾਰ ਇਹ ਪੂਰਨ ਸੂਰਜ ਗ੍ਰਹਿਣ ਅਮਰੀਕਾ ਦੇ ਓਰੇਗਨ ਤੱਟ ‘ਤੇ ਸਵੇਰੇ 10:15 ਵਜੇ ਦਾਖ਼ਲ ਹੋਵੇਗਾ ਤੇ ਕਰੀਬ ਦੁਪਹਿਰ 2:50 ਵਜੇ ਦੱਖਣੀ ਕੈਰੋਲਿਨਾ ਰਾਹੀਂ ਖ਼ਤਮ ਹੋ ਜਾਵੇਗਾ। ਨਾਸਾ ਅਨੁਸਾਰ ਉੱਤਰੀ ਅਮਰੀਕਾ ਵਿਚ ਘੱਟੋ-ਘੱਟ ਅੰਸ਼ਿਕ ਸੂਰਜ ਗ੍ਰਹਿਣ ਜ਼ਰੂਰ ਰਹੇਗਾ। ਜ਼ਿਕਰਯੋਗ ਹੈ ਕਿ ਇਸ ਦੌਰਾਨ ਦੇਸ਼ ਦੇ 14 ਸੂਬਿਆਂ ਦੇ ਲੋਕ ਦਿਨ ਦੇ ਅੱਧ ਸਮੇਂ ਤਕਰੀਬਨ 2 ਮਿੰਟ ਤੱਕ ਰਾਤ ਵਰਗੀ ਸਥਿਤੀ ਦਾ ਅਨੁਭਵ ਲੈ ਸਕਣਗੇ।