ਅਮਰੀਕਾ ਨਹੀਂ, ਨਿਊਜ਼ੀਲੈਂਡ ਜਾ ਰਹੀਆਂ ਹਨ ਨਵੀਆਂ ਕੰਪਨੀਆਂ

0
434

silicon-valley
ਅਮਰੀਕਾ ਵਿਚ ਸਿਆਸੀ ਵਾਤਾਵਰਣ, ਵੀਜ਼ਾ, ਇੰਮੀਗਰੇਸ਼ਨ, ਮੈਕਸੀਕੋ ਸਰਹੱਦ ‘ਤੇ ਕੰਧ ਅਤੇ ਆਈ.ਐਸ.ਆਈ.ਐਸ. ਦੀਆਂ ਚਰਚਾਵਾਂ ਨਾਲ ਸਿਲੀਕਾਨ ਵੈਲੀ ਦੇ ਆਈ.ਟੀ. ਮਾਹਰ ਅਸਹਿਜ ਮਹਿਸੂਸ ਕਰ ਰਹੇ ਹਨ। ਬਿਹਤਰ ਵਾਤਾਵਰਣ ਦੀ ਉਨ੍ਹਾਂ ਦੀ ਭਾਲ ਬ੍ਰੈਗਜ਼ਿਟ ਕਾਰਨ ਲੰਡਨ ਤਕ ਹੀ ਸੀਮਤ ਰਹੀ। ਅਜਿਹੇ ਵਿਚ ਨਿਊਜ਼ੀਲੈਂਡ ਉਸ ਰੂਪ ਵਿਚ ਉਭਰ ਰਿਹਾ ਹੈ, ਜਿੱਥੇ ਦੋ ਸ਼ਹਿਰਾਂ ਵਿਚ ਨਵੀਂ ਸਿਲੀਕਾਨ ਵੈਲੀ ਸਥਾਪਤ ਕੀਤੀ ਜਾ ਸਕਦੀ ਹੈ। ਉਥੋਂ ਇਸ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਸ ਵਿਚ ਅਨੁਸਾਨ ਨਾਲੋਂ ਜ਼ਿਆਦਾ ਸਫਲਤਾ ਮਿਲ ਰਹੀ ਹੈ। ਜਾਣੋ ਉਭਰਦੀ ਸਿਲੀਕਾਨ ਵੈਲੀ ਬਾਰੇ-

ਜੈਕਲੀਨ ਵਿਲੀਅਮਜ਼ (ਸਿਡਨੀ) ਅਤੇ
ਡੈਵਿਡ ਸਟਰੇਟਫੇਲਡ (ਸਿਲੀਕਾਨ ਵੈਲੀ ਰਿਪੋਰਟਰ-ਪੁਲਿਤਜ਼ਰ ਪੁਰਸਕਾਰ ਜੇਤੂ)
ਸਿਲੀਕਾਨ ਵੈਲੀ ਸ਼ਬਦ ਦੀ ਉਤਪਤੀ ਸਾਲ 1970 ਵਿਚ ਇਕ ਅਮਰੀਕੀ ਅਖ਼ਬਾਰ ਦੀ ਹੈੱਡਲਾਈਨ ਨਾਲ ਹੋਈ ਸੀ। ਉਸ ਮਗਰੋਂ ਉਥੇ ਆਈ.ਟੀ. ਕੰਪਨੀਆਂ ਦੀ ਸੰਖਿਆ ਤੇਜ਼ੀ ਨਾਲ ਵਧੀ ਤੇ ਅੱਜ ਸਾਨ ਫਰਾਂਸਿਸਕੋ ਦਾ ਵੱਡਾ ਖੇਤਰ ਉਸੇ ਨਾਂ ਨਾਲ ਜਾਣਿਆ ਜਾਂਦਾ ਹੈ। ਦੁਨੀਆ ਦੇ ਕਈ ਸ਼ਹਿਰਾਂ ਨੇ ‘ਸਿਲੀਕਾਨ ਵੈਲੀ’ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਈ ਕਾਰਨਾਂ ਕਾਰਨ ਇਹ ਸੰਭਵ ਨਾ ਹੋਇਆ। ਵਿਸ਼ਵ ਦੇ ਬਦਲਦੇ ਦ੍ਰਿਸ਼ ਅਤੇ ਸਿਆਸੀ ਵਾਤਾਵਰਣ ਕਾਰਨ ਹੁਣ ਨਿਊਜ਼ੀਲੈਂਡ ਵਿਚ ਰਾਜਧਾਨੀ ਵੈਲਿੰਗਟਨ ਅਤੇ ਆੱਕਲੈਂਡ ਵਿਚ ਸਿਲੀਕਾਨ ਵੈਲੀ ਬਣਾਉਣ ਦੀ ਤਿਆਰੀ ਹੈ ਤੇ ਉਸ ਵਿਚ ਸਫਲਤਾ ਮਿਲਣੀ ਸ਼ੁਰੂ ਹੋ ਗਈ ਹੈ। ਕੁਝ ਅਜਿਹੀਆਂ ਕੰਪਨੀਆਂ ਸ਼ੁਰੂ ਹੋ ਚੁੱਕੀਆਂ ਹਨ, ਜੋ ਪਹਿਲਾਂ ਅਮਰੀਕਾ ਵਿਚ ਸਨ। ਉਥੋਂ ਦੇ ਵਾਤਾਵਰਣ, ਵੀਜ਼ਾ ਨਿਯਮਾਂ ਵਿਚ ਸਖ਼ਤੀ ਕਾਰਨ ਆਈ.ਟੀ. ਦੇ ਜਾਣਕਾਰਾਂ ਦੇ ਵਿਚਾਰ ਵੀ ਬਦਲ ਰਹੇ ਹਨ। ਅਜਿਹੇ ਕਈ ਲੋਕ ਹਨ, ਜੋ ਸਿਲੀਕਾਨ ਵੈਲੀ ਤੋਂ ਆ ਕੇ ਵਸ ਗਏ ਤੇ ਉਨ੍ਹਾਂ ਨੇ ਆਪਣੀ ਵੱਖਰੀ ਕੰਪਨੀ ਸ਼ੁਰੂ ਕਰ ਲਈ ਹੈ।
ਨਿਊਜ਼ੀਲੈਂਡ ਵਿਚ ਕੁਝ ਦਹਾਕੇ ਪਹਿਲਾਂ ਤਕ ਸਾਫਟਵੇਅਰ ਉਦਯੋਗ ਦੀ ਜ਼ਿਆਦਾ ਜ਼ਰੂਰਤ ਨਹੀਂ ਸੀ, ਹੁਣ ਉਹੀ ਨਿਊਜ਼ੀਲੈਂਡ ਆਈ.ਟੀ. ਮਾਹਰਾਂ ਦੀ ਨਵੀਂ ਪਨਾਹਗਾਹ ਬਣ ਰਿਹਾ ਹੈ। ਅਮਰੀਕਾ ਤਾਂ ਠੀਕ, ਯੂਰਪ ਵਿਚ ਬ੍ਰੈਗਜ਼ਿਟ ਕਾਰਨ ਲੰਡਨ ਪ੍ਰਤੀ ਮੋਹ ਘੱਟ ਹੋ ਰਿਹਾ ਹੈ। ਇਸ ਨਾਲ ਕਿਤੇ ਨਾ ਕਿਤੇ ਅਨਿਸਚਤਤਾ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਅਗਲੇ ਮਹੀਨੇ ਨਿਊਜ਼ੀਲੈਂਡ ਵਿਚ 100 ਡਿਵੈਲਪਰਾਂ ਨੂੰ ਲਿਆਉਣ ਦਾ ਪ੍ਰੋਗਰਾਮ ਹੈ, ਜਿਸ ਲਈ ‘ਵਾਈਨ ਦੇ-ਡਾਈਨ-ਦੇਮ-ਐਂਡ ਆਫ਼ ਦੇਮ ਜਾੱਬ’ ਦੀ ਮੁਹਿੰਮ ਜਾਰੀ ਹੈ। ਅਨੁਮਾਨ ਸੀ ਕਿ ਘੱਟੋ-ਘੱਟ 2500 ਅਰਜ਼ੀਆਂ ਆਉਣਗੀਆਂ। ਪਰ ‘ਲੁਕ-ਸੀ ਵੈਲਿੰਗਟਨ’ ਪ੍ਰੋਗਰਾਮ ਤਹਿਤ 48000 ਅਰਜ਼ੀਆਂ ਆਈਆਂ। ਉਨ੍ਹਾਂ ਵਿਚ ਜ਼ਿਆਦਾਤਰ ਲੋਕ ਗੂਗਲ, ਐਮਾਜ਼ੋਨ, ਫੇਸਬੁੱਕ, ਐਮ.ਆਈ.ਟੀ. ਤੇ ਨਾਸਾ ਨਾਲ ਜੁੜੇ ਹਨ।
ਨਿਊਜ਼ੀਲੈਂਡ ਨੇ ਖੁਦ ਨੂੰ ਇਸ ਤਰ੍ਹਾਂ ਵਿਕਸਤ ਕਰ ਲਿਆ ਹੈ ਕਿ ਪ੍ਰਤਿਭਾ ਖ਼ੁਦ ਉਥੇ ਆ ਰਹੀਆਂ ਹਨ। ਵੱਡਾ ਕਾਰਨ ਰਹਿਣ ਦਾ ਖ਼ਰਚਾ ਵੀ ਹੈ। ਸਾਨ ਫਰਾਂਸਿਸਕੋ ਵਿਚ ਰਹਿਣ ਲਈ ਵਧੀ ਰਾਸ਼ੀ ਖ਼ਰਚ ਕਰਨੀ ਪੈਂਦੀ ਹੈ, ਜੋ ਵੈਲਿੰਗਟਨ ਅਤੇ ਆੱਕਲੈਂਡ ਵਰਗੇ ਸ਼ਹਿਰਾਂ ਵਿਚ ਕਾਫ਼ੀ ਘੱਟ ਹੈ। ਵੈਲਿੰਗਟਨ ਰੀਜਨਲ ਇਕੋਨਾਮਿਕ ਡਿਵੈਲਪਮੈਂਟ ਏਜੰਸੀ ਦੇ ਜੀ.ਐਮ. ਡੇਵਿਡ ਜੋਨਸ ਕਹਿੰਦੇ ਹਨ-ਹੁਣ ਸਾਰੇ ਸਿਤਾਰੇ ਇਕੱਠੇ ਆ ਰਹੇ ਹਨ। ਨਵੇਂ ਲੋਕਾਂ ਨਾਲ ਨਿਊਜ਼ੀਲੈਂਡ ਨੂੰ ਨਵੀਂ ਪਛਾਣ ਮਿਲ ਰਹੀ ਹੈ। ਉਹ ਇਸ ਦੇਸ਼ ਦੇ ਵਾਤਾਵਰਣ ਨੂੰ ਜ਼ਿਆਦਾ ਅਨੁਕੂਲ ਬਣਾ ਰਹੇ ਹਨ।
ਸਾਨ ਫਰਾਂਸਿਸਕੋ ਛੱਡ ਕੇ ਦੋ ਕੰਪਨੀਆਂ ਸ਼ੁਰੂ ਕਰਨ ਨਿਊਜ਼ੀਲੈਂਡ ਪੁੱਜੀ ਏਲਨਾ ਇਰਵਿਨਾ (33) ਕਹਿੰਦੀ ਹੈ ਕਿ ਅਮਰੀਕਾ ਵਿਚ ਖ਼ੁਦ ਨੂੰ ਬਹੁਤ ਅਲੱਗ-ਥਲੱਗ ਮਹਿਸੂਸ ਕਰਦੀ ਸੀ। ਉਥੇ ਸਾਡੇ ਆਲੇ-ਦੁਆਲੇ ਕਈ ਚੀਜ਼ਾਂ ਹੁੰਦੀਆਂ ਸਨ, ਪਰ ਪਤਾ ਨਹੀਂ ਮੈਂ ਉਨ੍ਹਾਂ ਨਾਲ ਸਹਿਮਤ ਸੀ ਜਾਂ ਨਹੀਂ।
ਨਿਊਜ਼ੀਲੈਂਡ ਦਾ ਇਹ ਦੂਸਰਾ ਯਤਨ ਹੈ, ਜਦੋਂ ਉਸ ਨੇ ਆਪਣੇ ਇੱਥੇ ਆਪਣੀ ਸਿਲੀਕਾਨ ਵੈਲੀ ਸਥਾਪਤ ਕਰਨ ਦਾ ਸੁਪਨਾ ਦੇਖਿਆ ਹੈ। ਪਹਿਲੀ ਵਾਰ ਯਤਨਾਂ ਵਿਚ ਕਈ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ ਸੀ। ਉਹ ਇਕ ਵੱਖਰੀ ਤਰ੍ਹਾਂ ਦਾ ਦੌਰ ਸੀ, ਪਰ ਹੁਣ ਸਾਰਿਆਂ ਨੂੰ ਇਹ ਲਗਦਾ ਹੈ ਕਿ ਇਸ ਵਾਰਕੁਝ ਨਵਾਂ ਹੈ। ਕਹਾਣੀ ਦੀ ਸ਼ੁਰੂਆਤ ਇਕ ਦਹਾਕੇ ਪਹਿਲਾਂ ਹੋਈ ਸੀ, ਜਦੋਂ ਇਕ ਖਰਬਪਤੀ ਇਥੇ ਸੈਰ ਕਰਨ ਆਏ ਸਨ। ਇਥੋਂ ਦੀ ਖ਼ੂਬਸੂਰਤੀ, ਲੋਕਾਂ ਦਾ ਵਿਹਾਰ ਤੇ ਵਾਤਾਵਰਣ ਨੇ ਉਨ੍ਹਾਂ ਨੂੰ ਆਕਰਸ਼ਤ ਕੀਤਾ ਸੀ। ਇਨ੍ਹਾਂ ਕਾਰਨਾਂ ਕਾਰਨ ਪੀਟਰ ਜੈਕਸਨ ਨੇ ‘ਲਾਰਡ ਆਫ਼ ਦੀ ਰਿੰਗਸ’ ਫ਼ਿਲਮ ਦੀ ਸ਼ੂਟਿੰਗ ਲਈ ਨਿਊਜ਼ੀਲੈਂਡ  ਨੂੰ ਚੁਣਿਆ ਸੀ।
ਨਿਊਜ਼ੀਲੈਂਡ ਦੀ ਨਾਗਰਿਕਤਾ ਚਾਹੁਣ ਵਾਲਿਆਂ ਲਈ ਪੰਜ ਸਾਲ ਦਾ 70 ਫੀਸਦੀ ਸਮਾਂ ਉਥੇ ਗੁਜ਼ਾਰਨਾ ਜ਼ਰੂਰੀ ਹੈ। ਉਨ੍ਹਾਂ ਨੂੰ ਸਿੱਧ ਕਰਨਾ ਹੁੰਦਾ ਹੈ ਕਿ ਉਹ ਆਉਣ ਵਾਲੇ ਵਕਤ ਵਿਚ ਉਥੇ ਰਹਿਣਗੇ। ਪੇ-ਪਾਲ ਅਤੇ ਫੇਸਬੁੱਕ ਵਿਚ ਨਿਵੇਸ਼ ਨਾਲ ਪੈਸਾ ਕਮਾਉਣ ਵਾਲੇ ਅਮਰੀਕੀ ਵਪਾਰੀ ਪੀਟਰ ਥਿਅਲ ਨੇ ਕੁਝ ਸਾਲ ਪਹਿਲਾਂ ਨਿਊਜ਼ੀਲੈਂਡ ਵਿਚ ਕਾਰੋਬਾਰ ਸ਼ੁਰੂ ਕੀਤਾ ਸੀ। ਉਹ ਸਥਾਨਕ ਅਰਥ ਵਿਵਸਥਾ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ। ਉਥੇ ਸਥਾਨਕ ਬਾਜ਼ਾਰ ਦਾ ਸਭ ਤੋਂ ਵੱਡਾ ਬਰਾਮਦ ਭੇਡ-ਬੱਕਰੀਆਂ ਦੇ ਦੁੱਧ ਤੇ ਉਨ੍ਹਾਂ ਜੁੜੇ ਉਤਪਾਦ ਹਨ। ਨਿਵੇਸ਼ ਫਰਮ ‘ਵਲਾਰ ਵੈਂਚਰਜ਼’ ਸ਼ੁਰੂ ਕਰਨ ਤੋਂ ਬਾਅਦ ਉਸ ਫਰਮ ਨੇ 3 ਮਿਲੀਅਨ ਡਾਲਰ ਉਥੋਂ ਦੀ ਆਨਲਾਈਨ ਅਕਾਉਂਟਿੰਗ ਸਾਫਟਵੇਅਰ ਫਰਮ ‘ਜ਼ੀਰੋ’ ਵਿਚ ਨਿਵੇਸ਼ ਕੀਤਾ। 1400 ਕਰਮਚਾਰੀਆਂ ਵਾਲੀ ਜ਼ੀਰੋ ਦੇ 180 ਦੇਸ਼ਾਂ ਵਿਚ ਕਲਾਇੰਟ ਹਨ ਤੇ ਉਹ ਨਿਊਜ਼ੀਲੈਂਡ ਦੀਆਂ ਵੱਡੀਆਂ ਕੰਪਨੀਆਂ ਵਿਚ ਸ਼ਾਮਲ ਹੈ। ਉਸ ਦੇ ਸੀ.ਈ.ਓ. ਰਾੱਡ ਡੂਰੀ ਨੂੰ ਉਥੇ ਬਿਲ ਗੇਟਸ ਤੇ ਮਾਰਕ ਜਕਰਬਰਗ ਦੀ ਤਰ੍ਹਾਂ ਮੰਨਿਆ ਜਾਂਦਾ ਹੈ।
ਫਰਵਰੀ 2011 ਵਿਚ ਕ੍ਰਾਈਸਟ ਚਰਚ ਸ਼ਹਿਰ ਵਿਚ ਭੂਚਾਲ ਮਗਰੋਂ ਥਿਥਲ ਨੇ 5 ਕਰੋੜ 27 ਲੱਖ ਰੁਪਏ ਰਾਹਤ ਵਿਚ ਦਿੱਤੇ ਸਨ। ਬਾਅਦ ਵਿਚ ਜਦੋਂ ਥਿਥਲ ਨੂੰ ਨਾਗਰਿਕਤਾ ਮਿਲੀ, ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਗੌਰਵ ਦਾ ਪਲ ਇਸ ਤੋਂ ਵੱਡਾ ਨਹੀਂ ਹੋ ਸਕਦਾ। ਥਿਥਲ ਨੂੰ ਨਿਊਜ਼ੀਲੈਂਡ ਵਿਚ ਨਿਵੇਸ਼ ਦਾ ਲਾਭ ਮਿਲਿਆ ਹੈ, ਪਰ ਉਨ੍ਹਾਂ ਦੇ ਕਾਰੋਬਾਰੀ ਸੰਪਰਕ ਕਈ ਦੇਸ਼ਾਂ ਨਾਲ ਹਨ।
‘ਲੁਕ-ਸੀ ਵੈਲਿੰਗਟਨ’ ਪ੍ਰੋਗਰਾਮ ਖਾਸ ਤੌਰ ‘ਤੇ ਅਮਰੀਕੀ ਸਾਫ਼ਟਵੇਅਰ ਇੰਜਨੀਅਰਾਂ ਨੂੰ ਆਕਰਸ਼ਤ ਕਰਨ ਲਈ ਸੀ, ਪਰ ਇਨ੍ਹਾਂ ਸ਼ਬਦਾਂ ਨੇ ਆਪਣਾ ਦਾਇਰਾ ਵਧਾਇਆ ਤੇ ਅਰਜ਼ੀਆਂ ਦੀ ਸੰਖਿਆ ਵਿਚ ਭਾਰਤੀਆਂ ਨੇ ਅਮਰੀਕੀਆਂ ਨੂੰ ਪਿਛੇ ਛੱਡ ਦਿੱਤਾ ਹੈ। ਵੈਸੇ ਵੀ ਨਿਊਜ਼ੀਲੈਂਡ ਬਾਹਰੀ ਲੋਕਾਂ ਦਾ ਉਸੇ ਤਰ੍ਹਾਂ ਸਵਾਗਤ ਕਰ ਰਿਹਾ ਹੈ, ਜਿਵੇਂ ਕਦੇ ਅਮਰੀਕਾ ਨੇ ਕੀਤਾ ਸੀ। ਅੱਜ ਉਥੋਂ ਦੀਆਂ ਵੱਡੀ ਪੂੰਜੀ ਵਾਲੀਆਂ 50 ਫ਼ੀਸਦੀ ਕੰਪਨੀਆਂ ਬਾਹਰੀ ਲੋਕਾਂ ਵਲੋਂ ਸਥਾਪਤ ਹਨ।

ਔਰਤਾਂ ਨੂੰ ਪਸੰਦ ਨਹੀਂ ਕਰਦੀ ਸਿਲੀਕਾਨ ਵੈਲੀ, ਹੁੰਦਾ ਹੈ ਭੇਦਭਾਵ
ਗੂਗਲ ‘ਤੇ ਘੱਟ ਤਨਖਾਹ ਦੇਣ ਦਾ ਦੋਸ਼ ਤੇ ਉਬਰ ‘ਤੇ ਤਰੱਕੀ ਨਾ ਦੇਣ ਦਾ, ਕਈ ਕੰਪਨੀਆਂ ‘ਚ ਵੱਡੇ ਅਹੁਦਿਆਂ ਤੋਂ ਦੂਰ ਰੱਖਿਆ ਜਾਂਦਾ ਹੈ ਔਰਤਾਂ ਨੂੰ
ਅਮਰੀਕਾ ‘ਚ ਟੈਕਸੀ ਸੇਵਾ ਉਬਰ ਵਿਰੁੱਧ ਇਸ ਦੀ ਸਾਬਕਾ ਮੁਲਾਜ਼ਮ ਦੀ ਸ਼ਿਕਾਇਤ ‘ਤੇ ਜਾਂਚ ਹੋ ਰਹੀ ਹੈ ਕਿ ਕੰਪਨੀ ‘ਚ ਕਾਬਲ ਔਰਤਾਂ ਨੂੰ ਵੀ ਤਰੱਕੀ ਨਹੀਂ ਦਿੱਤੀ ਜਾਂਦੀ ਅਤੇ ਔਰਤਾਂ ਦੇ ਸ਼ੋਸ਼ਣ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਉਬਰ ਟੈਕਨੋਲਾਜੀ ਦੇ ਮਾਮਲੇ ‘ਚ ਸਟਾਰ ਸਮਝੀ ਜਾਣ ਵਾਲੀ ਕੰਪਨੀਆਂ ‘ਚੋਂ ਇਕੱਲੀ ਨਹੀਂ ਹੈ, ਜਿਸ ‘ਤੇ ਔਰਤਾਂ ਨਾਲ ਭੇਦਭਾਵ ਕਰਨ ਦੇ ਦੋਸ਼ ਲੱਗੇ ਹਨ। ਗੂਗਲ ਜਿਹੀ ਪ੍ਰਸਿੱਧ ਕੰਪਨੀ ‘ਤੇ ਅਮਰੀਕੀ ਮਜ਼ਦੂਰ ਵਿਭਾਗ ਨੇ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਬਹੁਤ ਘੱਟ ਤਨਖਾਹ ਦੇਣ ਦਾ ਦੋਸ਼ ਲਗਾਇਆ ਹੈ। ਗੂਗਲ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ, ਪਰ ਇਹ ਸਹੀ ਹੈ ਟੈਕਨੋਲਾਜੀ ਅਤੇ ਖਾਸ ਤੌਰ ‘ਤੇ ਸਿਲੀਕਾਨ ਵੈਲੀ ‘ਚ ਇਹ ਸਮੱਸਿਆ ਹੈ, ਇਸ ‘ਚ ਕੋਈ ਸ਼ੱਕ ਨਹੀਂ ਹੈ।
ਵੈਲੀ ‘ਚ 210 ਔਰਤਾਂ ਦੇ ਸਰਵੇਖਣ ‘ਚ ਪਤਾ ਲੱਗਿਆ ਹੈ ਕਿ 60 ਫ਼ੀਸਦੀ ਔਰਤਾਂ ਨਾਲ ਮਾੜਾ ਵਿਹਾਰ ਹੁੰਦਾ ਹੈ। ਦੋ-ਤਿਹਾਈ ਔਰਤਾਂ ਨੇ ਖੁਦ ਨੂੰ ਮਹੱਤਵਪੂਰਨ ਮੌਕਿਆਂ ਤੋਂ ਵਾਂਝਾ ਮਹਿਸੂਸ ਕੀਤਾ ਹੈ। ਰਿਸਰਚ ਫਰਮ ਪੈਸਕੈਲ ਨੇ ਪਾਇਆ ਹੈ ਕਿ ਸਿਰਫ਼ 21 ਫ਼ੀਸਦੀ ਅਮਰੀਕੀ ਟੈਕਨੋਲਾਜੀ ਐਗਜੀਕਿਊਟਿਵ ਔਰਤਾਂ ਹਨ। ਅਨੁਭਵ, ਸਿੱਖਿਆ ਅਤੇ ਜ਼ਿੰਮੇਵਾਰੀ ‘ਚ ਭਾਰੀ ਪੈਣ ਤੋਂ ਬਾਅਦ ਵੀ ਔਰਤਾਂ ਨੂੰ ਘੱਟ ਤਨਖਾਹ ਮਿਲਦੀ ਹੈ। ਇਹ ਸਾਰੀਆਂ ਸਮੱਸਿਆਵਾਂ ਸਿਲੀਕਾਨ ਵੈਲੀ ‘ਚ ਨਹੀਂ ਹਨ। ਬਹੁਤ ਸਾਰੇ ਲੋਕ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਵਿਗਿਆਨ, ਟੈਕਨੋਲਾਜੀ, ਇੰਜਨੀਅਰਿੰਗ ਅਤੇ ਗਣਿਤ ਦੇ ਕੋਰਸ ‘ਚ ਬਹੁਤ ਘੱਟ ਕੁੜੀਆਂ ਆ ਰਹੀਆਂ ਹਨ। ਅਮਰੀਕਾ ‘ਚ ਸਾਲ 2013 ‘ਚ ਸਿਰਫ 18 ਫ਼ੀਸਦੀ ਔਰਤਾਂ ਨੂੰ ਕੰਪਿਊਟਰ ਸਾਇੰਸ ਦੀ ਡਿਗਰੀ ਦਿੱਤੀ ਗਈ। ਇਹ 1985 ਦੇ ਮੁਕਾਬਲੇ 37 ਫ਼ੀਸਦੀ ਘੱਟ ਹੈ। ਤਨਖਾਹ ‘ਚ ਫ਼ਰਕ ਵੀ ਇੰਨਾ ਹੀ ਗੰਭੀਰ ਹੈ।
ਵੈਂਚਰ ਕੈਪਨਲਿਸਟ ਮਤਲਬ ਜੋਖ਼ਮ ਲੈ ਕੇ ਨਵੇਂ ਪ੍ਰੋਜੈਕਟ ‘ਚ ਨਿਵੇਸ਼ ਕਰਨ ਵਾਲੇ ਲੋਕ ਟੈਕਨੋਲਾਜੀ ਉਦਯੋਗ ਦੇ ਗੁਰੂ ਮੰਨੇ ਜਾਂਦੇ ਹਨ। ਆਪਣੇ ਚੈੱਕ, ਕਨੈਕਸ਼ਨ ਅਤੇ ਸਲਾਹ ਤੋਂ ਉਹ ਖੁਦ ਤੈਅ ਕਰਦੇ ਹਨ ਕਿ ਕਿਹੜੀ ਸਟਾਰਟਅਪ ਸਫ਼ਲ ਹੁੰਦੀ ਹੈ ਅਤੇ ਕਿਹੜੀ ਨਹੀਂ। ਉਹ ਖਾਸ ਤੌਰ ‘ਤੇ ਮਰਦ ਹਨ। ਵੈਂਚਰ ਕੈਪਿਟਲ ‘ਚ ਲਗਭਗ 6 ਫ਼ੀਸਦੀ ਭਾਈਵਾਲ ਹੀ ਔਰਤਾਂ ਹਨ, ਜੋ 1999 ‘ਚ 10 ਫ਼ੀਸਦੀ ਸਨ। ਟਾਪ 100 ਵੈਂਚਰ ਕੈਪਿਟਲ ਫਰਮ ‘ਚ 40 ਫ਼ੀਸਦੀ ਤੋਂ ਘੱਟ ਮਹਿਲਾ ਭਾਈਵਾਲ ਅਜਿਹੀਆਂ ਹਨ, ਜਿਨ੍ਹਾਂ ਨੂੰ ਨਿਵੇਸ਼ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੋਵੇ। ਬਹੁਤ ਪ੍ਰਸਿੱਧ ਫ਼ੰਡਸ ਜਿਵੇਂ ਬੈਂਚਮਾਰਕ ਤੇ ਐਂਡਰੀਸੇਨ ਹੈਰੋਵਿਟਸ ‘ਚ ਤਾਂ ਇਕ ਵੀ ਨਹੀਂ ਹੈ। ਨਿਵੇਸ਼ ਦਾ ਮਾਪਦੰਡ ਵੀ ਬਹੁਤ ਕੁੱਝ ਦੱਸਦਾ ਹੈ।
ਗੂਗਲ ਜਿਹੀਆਂ ਕੰਪਨੀਆਂ ‘ਚ ਨਿਵੇਸ਼ ਕਰਨ ਵਾਲੇ ਜੋਨ ਡੋਏਰ ਕਹਿੰਦੇ ਹਨ – ਨਿਵੇਸ਼ ਦਾ ਇਕ ਹੀ ਫਾਰਮੂਲਾ ਹੈ, ”ਅਜਿਹੇ ਗੋਰੇ ਟੈਕਨੋਲਾਜੀ ਮਰਦਾਂ ‘ਚ ਨਿਵੇਸ਼ ਕਰੋ, ਜੋ ਹਾਵਰਡ ਜਾਂ ਸਟੈਨਫੋਰਡ ਦੇ ਡਰਾਪਆਊਟ ਯਾਨੀ ਪੜ੍ਹਾਈ ਛੱਡਣ ਵਾਲੇ ਹੋਣ।” ਸਿਲੀਕਾਨ ਵੈਲੀ ਦਾ ਬਚਾਅ ਕਰਨ ਵਾਲੇ ਦੋ ਕਾਰਨ ਹਨ। ਇਕ ਤਾਂ ਇਹ ਕਿ ਧਰਤੀ ਦੇ ਸਭ ਤੋਂ ਸਫ਼ਲ ਬਿਜ਼ਨਸ ਕਲਸਟਰ ‘ਤੇ ਪੱਥਰ ਸੁੱਟਨਾ ਬੇਕਾਰ ਹੈ। ਬਾਜ਼ਾਰ ਦੀਆਂ ਤਾਕਤਾਂ ਇਹ ਸੁਨਿਸ਼ਚਿਤ ਕਰਦੀਆਂ ਹਨ ਕਿ ਵਧੀਆ ਸੁਝਾਅ ‘ਤੇ ਪੈਸਾ ਲੱਗੇ, ਫਿਰ ਭਾਵੇਂ ਉਹ ਮਰਦ ਹੋਵੇ ਜਾਂ ਔਰਤ। ਅੰਕੜੇ ਕੁੱਝ ਹੋਰ ਕਹਿੰਦੇ ਹਨ। ਬਲੂਮਬਰਗ ਦੀ ਰਿਸਰਚ ਅਨੁਸਾਰ ਅਮਰੀਕਾ ‘ਚ 2 ਕਰੋੜ ਡਾਲਰ ਜਾਂ ਇਸ ਤੋਂ ਵੱਧ ਇਕੱਤਰ ਕਰਨ ਵਾਲੀ ਟੈਕਨੋਲਾਜੀ ਸਟਾਰਟਅਪ ਦੇ ਸੰਸਥਾਪਕਾਂ ‘ਚ ਸਿਰਫ 7 ਫ਼ੀਸਦੀ ਔਰਤਾਂ ਹਨ। ਕੋਈ ਇਸ ਤੋਂ ਇਨਕਾਰ ਨਹੀਂ ਕਰੇਗਾ ਕਿ 10 ‘ਚੋਂ 9 ਵਾਰ ਮਰਦ ਹੀ ਚੰਗੇ ਸੰਸਥਾਪਕ ਸਾਬਤ ਹੁੰਦੇ ਹਨ। ਔਸਤਨ ਔਰਤਾਂ ਵੱਲੋਂ ਸਥਾਪਤ ਫਰਮ ਨੂੰ ਮਰਤ (10 ਕਰੋੜ ਡਾਲਰ) ਘੱਟ ਫੰਡਿੰਗ (7.70 ਕਰੋੜ ਡਾਲਰ) ਮਿਲਦੀ ਹੈ। ਵੈਂਚ ਕੈਪਿਟਲ ਇੰਡਸਟਰੀ ਬਦਲਾਅ ਦਾ ਦਬਾਅ ਟਾਲਣ ‘ਚ ਕਾਮਯਾਬ ਰਹੀ ਹੈ। ਇਸ ਤੋਂ ਇਹ ਕੋਈ ਪਰਫੈਕਟ ਇੰਡਸਟਰੀ ਨਹੀਂ ਹੋ ਗਈ। ਦੂਜਾ ਬਚਾਅ ਇਹ ਹੈ ਕਿ ਵੈਂਚਲ ਕੈਪਿਟਲ ਫਰਮ ਬਹੁਤ ਨਜ਼ਦੀਕੀ ਰਿਸ਼ਤਿਆਂ ‘ਤੇ ਨਿਰਭਰ ਹੁੰਦੀ ਹੈ, ਜਿਸ ‘ਚ ਭਰੋਸਾ ਬਹੁਤ ਜ਼ਰੂਰੀ ਗੱਲ ਹੈ। ਦੱਸਿਆ ਜਾਂਦਾ ਹੈ ਕਿ ਅਮਰੀਕੀ ਉਪ-ਰਾਸ਼ਟਰਪਤੀ ਨੇ ਪਤਨੀ ਤੋਂ ਇਲਾਵਾ ਕਿਸੇ ਹੋਰ ਔਰਤ ਦੇ ਨਾਲ ਇਕੱਲਿਆਂ ਡਿਨਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਕਈ ਰਿਪੋਰਟਾਂ ‘ਚ ਪਤਾ ਲੱਗਾ ਹੈ ਕਿ ਲੈਂਗਿਕ ਵਿਭਿੰਨਤਾ ਵਾਲੀ ਟੀਮ ਵੱਧ ਉਤਪਾਦਕ ਹੁੰਦੀ ਹੈ। ਵੈਂਚਲ ਕੈਪੀਟਲ ਫਰਮਾਂ ‘ਚ ਵੱਧ ਔਰਤਾਂ ਲੈਣ ਨਾਲ ਉਨ੍ਹਾਂ ਮਹਿਲਾ ਕਾਰੋਬਾਰੀਆਂ ਤੋਂ ਫ਼ੰਡਿੰਗ ਮਿਲ ਸਕਦੀ ਹੈ, ਜੋ ਹੁਣ ਤੱਕ ਦੂਰ ਹੋ ਰਹੀਆਂ ਹਨ। ਵੈਂਚਲ ਕੈਪੀਟਲ ਹੀ ਸਟਾਰਟਅਪ ਕਲਚਰ ਨੂੰ ਆਕਾਰ ਦੇਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਿਲੀਕਾਨ ਵੈਲੀ ਚੰਗੀ ਥਾਂ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਮਰਦਾਂ ਨੂੰ ਇਹ ਥਾਂ ਖਾਲੀ ਕਰਨ ਦੀ ਲੋੜ ਹੈ।
‘ਦੀ ਨਿਊ ਯਾਰਕ ਟਾਈਮਜ਼ ਤੋਂ ਧੰਨਵਾਦ ਸਹਿਤ’