ਸਿੱਖਾਂ ਦੇ ਕਾਤਲ ਸੱਜਣ ਕੁਮਾਰ ਲਈ ਜੇਲ ‘ਚ ਚੜਿਆ ਨਵਾਂ ਸਾਲ

0
25

 

sajjan-kumar-2

ਨਵੰਬਰ 1984 ਦੇ ਇਨਸਾਫ਼ ਲਈ 34 ਸਾਲਾਂ ਦੀ ਉਡੀਕ ਤੇ ਆਖ਼ਰ ਦੋਸ਼ੀ ਸੀਖਾਂ ਪਿੱਛੇ ਦੇਖਣ ਦੀ ਖੁਸ਼ੀ ਦਾ ਰਲਿਆ ਮਿਲਿਆ ਅਹਿਸਾਸ ਲਕਸ਼ਮੀ ਕੌਰ, ਸ਼ਾਮਨੀ ਕੌਰ ਤੇ ਪੱਪੀ ਕੌਰ ਦੀਆਂ ਅੱਖਾਂ ‘ਚੋਂ ਡੁਲਕਦਾ ਹੋਇਆ। 

**Dec 12, 2018 photo** New Delhi: In this Dec 12, 2018 photo Congress leader Sajjan Kumar is seen outside the Patiala House Court in New Delhi. Kumar, who was awarded life sentence by Delhi High Court in 1984 anti-Sikh riots case, surrendered in the Karkardooma Court, Delhi, Monday, Dec 31, 2018. (PTI Photo) (PTI12_31_2018_000055B)
Congress leader Sajjan Kumar is seen outside the Patiala House Court in New Delhi. Kumar, who was awarded life sentence by Delhi High Court in 1984 anti-Sikh riots case, surrendered in the Karkardooma Court, Delhi, Monday, Dec 31, 2018.

ਸਖ਼ਤ ਸੁਰੱਖਿਆ ਹੇਠ 31 ਦਸੰਬਰ ਨੂੰ ਸੀਖਾਂ ਪਿੱਛੇ ਪੁੱਜਿਆ 
ਜੇਲ ਜਾਣ ਤੋਂ ਪਹਿਲਾਂ ਕੀਤਾ ਗਿਆ ਮੈਡੀਕਲ
ਪੀੜਤ ਅਤੇ ਸਿੱਖ ਆਗੂ ਕਰਦੇ ਰਹੇ ਬਾਣੀ ਦਾ ਜਾਪ

ਨਵੀਂ ਦਿੱਲੀ/ਬਿਊਰੋ ਨਿਊਜ਼ :
ਨਵੰਬਰ-1984 ਦੇ ਸਿੱਖ ਕਤਲੇਆਮ ਦੇ ਕੇਸ ‘ਚ ਦੋਸ਼ੀ ਠਹਿਰਾਏ ਗਏ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸ ਦੇ ਦੋ ਸਾਥੀਆਂ ਨੇ ਆਖਿਰ ਕੜਕੜਡੂਮਾ ਦੀ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਹਾਈ ਕੋਰਟ ਵੱਲੋਂ ਤਾ-ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਉਸ ਨੂੰ 31 ਦਸੰਬਰ ਤਕ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸੱਜਣ ਕੁਮਾਰ ਨੂੰ ਮੰਡੋਲੀ ਜੇਲ ਅਤੇ ਦੋ ਹੋਰ ਦੋਸ਼ੀਆਂ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੂੰ ਤਿਹਾੜ ਜੇਲ ਭੇਜਿਆ ਗਿਆ ਹੈ। ਮੰਡੋਲੀ ਜੇਲ ਦੇ ਮੁੱਖ ਗੇਟ ‘ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਸੂਤਰਾਂ ਮੁਤਾਬਕ ਉਸ ਨੂੰ 14 ਨੰਬਰ ਜੇਲ ‘ਚ ਰੱਖਿਆ ਜਾਵੇਗਾ। ਸਿੱਖ ਆਗੂਆਂ ਵੱਲੋਂ ਕੜਕੜਡੂਮਾ ਅਦਾਲਤ ਕੋਲ ਨਾ ਜਾਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਆਗੂ ਅਤੇ ਸਿੱਖ ਕਤਲੇਆਮ ਦੇ ਪੀੜਤ ਅਦਾਲਤ ਦੇ ਬਾਹਰ ਬਾਣੀ ਦਾ ਜਾਪ ਕਰਦੇ ਰਹੇ।
ਸੱਜਣ ਕੁਮਾਰ ਨੇ ਮੈਟਰੋਪਾਲਿਟਨ ਮੈਜਿਸਟਰੇਟ ਅਦਿੱਤੀ ਗਰਗ ਦੀ ਅਦਾਲਤ ਵਿੱਚ ਸਖ਼ਤ ਸੁਰੱਖਿਆ ਪਹਿਰੇ ਹੇਠ ਆਤਮ ਸਮਰਪਣ ਕੀਤਾ। ਇਸ ਮਗਰੋਂ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਫਿਰ ਉੱਤਰ-ਪੱਛਮੀ ਦਿੱਲੀ ਦੀ ਮੰਡੋਲੀ ਜੇਲ• ‘ਚ ਭੇਜ ਦਿੱਤਾ। ਸੱਜਣ ਵੱਲੋਂ ਦੇਸ਼ ਦੀ ਸੁਰੱਖਿਅਤ ਜੇਲ• ਤਿਹਾੜ ਵਿੱਚ ਭੇਜੇ ਜਾਣ ਦੀ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਪਰ ਉਸ ਨੂੰ ਵੱਖ ਵੈਨ ਵਿੱਚ ਭੇਜਣ ਦੀ ਦਿੱਲੀ ਪੁਲੀਸ ਨੂੰ ਹਦਾਇਤ ਕੀਤੀ ਗਈ। ਸੱਜਣ ਦੇ ਵਕੀਲ ਨੇ ਕਿਹਾ ਸੀ ਕਿ ਉਸ ਦੇ ਮੁਵਕਿਲ ਦਾ ਸਿੱਖ ਕਤਲੇਆਮ ਨਾਲ ਸਬੰਧਤ ਹੋਰ ਮਾਮਲਾ ਚੱਲ ਰਿਹਾ ਹੋਣ ਕਰਕੇ ਉਸ ਦੀ ਜਾਨ ਨੂੰ ਖ਼ਤਰਾ ਹੈ। ਸੱਜਣ ਕੁਮਾਰ ਵੱਲੋਂ ਆਤਮ ਸਮਰਪਣ ਲਈ ਹੋਰ ਮੋਹਲਤ ਮੰਗੇ ਜਾਣ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ 21 ਦਸੰਬਰ ਨੂੰ ਰੱਦ ਕਰ ਦਿੱਤਾ ਸੀ। ਉਂਜ ਸੱਜਣ ਕੁਮਾਰ ਨੇ ਹਾਈ ਕੋਰਟ ਦੇ 17 ਦਸੰਬਰ ਨੂੰ ਸੁਣਾਏ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਹੋਈ ਹੈ।
ਸੱਜਣ ਕੁਮਾਰ ਨੂੰ ਪਾਲਮ ਕਾਲੋਨੀ ਦੇ ਰਾਜ ਨਗਰ ਪਾਰਟ-1 ਵਿੱਚ 5 ਸਿੱਖਾਂ ਦੇ ਕਤਲ ਅਤੇ ਰਾਜ ਨਗਰ ਦੇ ਪਾਰਟ-2 ਵਿਖੇ ਗੁਰਦੁਆਰਾ ਸਾੜਨ ਦੇ ਮੁਕੱਦਮੇ ਵਿੱਚ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।