ਰੇਵ ਪਾਰਟੀਆਂ

0
432

rave-party-goa
ਅਮਨਦੀਪ ਹਾਂਸ
ਹੁਣ ਰੇਵ ਪਾਰਟੀਆਂ ਸੰਗੀਤ, ਨਾਚ ਤੇ ਮੌਜ-ਮਸਤੀ ਤੱਕ ਹੀ ਸੀਮਤ ਨਹੀਂ ਹਨ। ਇਨ੍ਹਾਂ ‘ਚ ਅਸ਼ਲੀਲਤਾ, ਅਪਰਾਧ ਤੇ ਨਸ਼ੇ ਵੀ ਸ਼ਾਮਲ ਹੋ ਚੁੱਕੇ ਹਨ। ਭਾਰਤ ਸਰਕਾਰ ਦੇ ਨਾਰਕੋਟਿਕਸ ਵਿਭਾਗ ਮੁਤਾਬਕ ਭਾਰਤ ‘ਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਜ਼ਿਆਦਾ ਖਪਤ ਰੇਵ ਪਾਰਟੀਆਂ ‘ਚ ਹੀ ਹੁੰਦੀ ਹੈ। ਦੁਨੀਆਂ ‘ਚ ਤਕਰੀਬਨ 20 ਕਰੋੜ ਲੋਕ ਇੱਕ ਜਾਂ ਇੱਕ ਤੋਂ ਵੱਧ ਡਰੱਗ ਦਾ ਸੇਵਨ ਕਰਦੇ ਹਨ। ਇੰਨਾ ਹੀ ਨਹੀਂ, ਨਸ਼ੇ ‘ਚ ਵੀ ਹੁਣ ਨਵੇਂ ਪ੍ਰਯੋਗ ਹੋਣ ਲੱਗੇ ਹਨ। ਬਨਾਵਟੀ ਰਸਾਇਣਾਂ ਅਤੇ ਕੁਝ ਨਸ਼ੀਲੇ ਪਦਾਰਥਾਂ ਤੇ ਦਵਾਈਆਂ ਨੂੰ ਮਿਲਾ ਕੇ ਨਵੇਂ ਨਸ਼ੀਲੇ ਪਦਾਰਥ ਬਣਾਏ ਜਾ ਰਹੇ ਹਨ, ਜਿਨ੍ਹਾਂ ਨੂੰ ‘ਡਿਜ਼ਾਈਨਰ ਡਰੱਗ’, ‘ਕਲੱਬ ਡਰੱਗ’, ‘ਸਿੰਥੈਟਿਕ ਡਰੱਗ’, ‘ਪਾਰਟੀ ਡਰੱਗ’, ‘ਡੇਟ ਰੇਵ ਡਰੱਗ’ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਨਸ਼ੀਲੇ ਪਦਾਰਥ ਥੋੜ੍ਹੇ ਸਸਤੇ ਹੁੰਦੇ ਹਨ ਅਤੇ ਕਈ ਲੋਕ ਇਨ੍ਹਾਂ ਨੂੰ ਖ਼ੁਦ ਵੀ ਆਸਾਨੀ ਨਾਲ ਬਣਾ ਲੈਂਦੇ ਹਨ। ਇਨ੍ਹਾਂ ਦਾ ਜ਼ਿਆਦਾ ਮਾਤਰਾ ‘ਚ ਇਸਤੇਮਾਲ ਕਰਨਾ ਕਾਫ਼ੀ ਜਾਨਲੇਵਾ ਹੋ ਸਕਦਾ ਹੈ।

ਗੋਆ ‘ਚ ਰੇਵ ਪਾਰਟੀਆਂ ਦੀ ਭਰਮਾਰ
ਪੰਜ ਦਹਾਕੇ ਪਹਿਲਾਂ ਤੱਕ ਭਾਰਤ ‘ਚ ਗਿਣੇ-ਚੁਣੇ ਲੋਕ ਹੀ ਰੇਵ ਪਾਰਟੀਆਂ ਬਾਰੇ ਜਾਣਦੇ ਸਨ ਅਤੇ ਉਹ ਜਾਣਦੇ ਸਨ ਕਿ ਇਹ ਸਭ ਉਨ੍ਹਾਂ ਦੇ ਬੱਚਿਆਂ ਦੀ ਪਹੁੰਚ ਤੋਂ ਬਹੁਤ ਦੂਰ, ਪੱਛਮੀ ਦੇਸਾਂ ਦੇ ਕਾਰਨ ਹੈ। ਫਿਰ ਵਿਦੇਸ਼ੀਆਂ ਨੂੰ ਭਾਰਤ ‘ਚ ਉਨ੍ਹਾਂ ਦੇ ਦੇਸ ਵਰਗਾ ਮਾਹੌਲ ਦੇਣ ਲਈ ਗੋਆ ‘ਚ ਇਸ ਤਰ੍ਹਾਂ ਦੀਆਂ ਪਾਰਟੀਆਂ ਸ਼ੁਰੂ ਹੋਈਆਂ। ਹੁਣ ਹਾਲਤ ਇਹ ਹੈ ਕਿ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਤੇ ਕਸਬਿਆਂ ਤੱਕ ਪੈਸੇ ਵਾਲੇ ਨੌਜਵਾਨਾਂ ਵਿਚਾਲੇ ਰੇਵ ਪਾਰਟੀਆਂ ਹਰਮਨ-ਪਿਆਰੀਆਂ ਹੋ ਗਈਆਂ ਹਨ, ਭਾਵੇਂ ਹੀ ਉਹ ਘਰ ਵਾਲਿਆਂ ਤੋਂ ਚੋਰੀ ਹੋਣ। ਹਾਈ ਪ੍ਰੋਫਾਈਲ ਲੋਕਾਂ, ਪੇਸ਼ੇਵਰ ਔਰਤਾਂ ਤੋਂ ਇਲਾਵਾ ਉੱਚ-ਵਰਗੀ ਔਰਤਾਂ ਤੱਕ ਅਜਿਹੀਆਂ ਪਾਰਟੀਆਂ ‘ਚ ਹੁੰਦੀਆਂ ਹਨ।

ਤੇਜ਼ ਜ਼ਿੰਦਗੀ, ਪਰਿਵਾਰਾਂ ਤੋਂ ਦੂਰੀ ਧੱਕ ਰਹੀ ਏ ਰੇਵ ਪਾਰਟੀਆਂ ਵੱਲ
ਵਿਸ਼ਵੀਕਰਨ ਤੋਂ ਬਾਅਦ ਭਾਰਤ ‘ਚ ਮਲਟੀਨੈਸ਼ਨਲ ਕੰਪਨੀਆਂ, ਬੀਪੀਓ, ਕਾਲ ਸੈਂਟਰ ਆਦਿ ਕਿੱਤਿਆਂ ਨੇ ਤੇਜ਼ੀ ਨਾਲ ਜੜ੍ਹਾਂ ਜਮਾਈਆਂ। ਹੁਣ ਇਨ੍ਹਾਂ ਖੇਤਰਾਂ ਨਾਲ ਜੁੜੇ ਨੌਜਵਾਨ ਘੱਟ ਉਮਰ ‘ਚ ਮੋਟੀ ਤਨਖ਼ਾਹ ਲੈ ਰਹੇ ਹਨ। ਬਹੁਤ ਸਾਰੇ ਨੌਜਵਾਨ ਪੜ੍ਹਾਈ ਜਾਂ ਨੌਕਰੀ ਲਈ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ। ਰੁਪਿਆਂ ਨਾਲ ਭਰੀਆਂ ਜੇਬਾਂ, ਪਰਿਵਾਰ ਤੋਂ ਦੂਰੀ, ਤੇਜ਼ ਰਫ਼ਤਾਰ ਜੀਵਨ ਸ਼ੈਲੀ, ਇਕੱਲਾਪਣ ਦੂਰ ਕਰਨ ਅਤੇ ਮੌਜ-ਮਸਤੀ ਲਈ ਇਨ੍ਹਾਂ ਨੌਜਵਾਨਾਂ ‘ਚ ਰੇਵ ਪਾਰਟੀ ਦਾ ਰਿਵਾਜ ਵੱਧ ਰਿਹਾ ਹੈ। ਆਪਣੀ ਆਜ਼ਾਦੀ ਨੂੰ ਲੈ ਕੇ ਲੋੜ ਤੋਂ ਵੱਧ ਸੁਚੇਤ ਤੇ ਜ਼ਿੰਦਗੀ ਦਾ ਹਰ ਮਜ਼ਾ ਲੈਣ ਨੂੰ ਕਾਹਲੇ ਅਮੀਰ ਪਰਿਵਾਰਾਂ ਦੇ ਨੌਜਵਾਨ ਉਮਰ ਦੇ ਲੜਕੇ-ਲੜਕੀਆਂ ‘ਚ ਵੀ ਦੇਰ ਰਾਤ ਤੱਕ ਚੱਲਣ ਵਾਲੀ ਪਾਰਟੀਆਂ ਦਾ ਖਿਚਾਅ ਵੱਧ ਰਿਹਾ ਹੈ। ਮਨੁੱਖੀ ਵਿਹਾਰ ਮਾਹਿਰ ਮੰਨਦੇ ਹਨ ਕਿ ਅਮੀਰ ਪਰਿਵਾਰ, ਨੈਤਿਕ ਕਦਰਾਂ-ਕੀਮਤਾਂ ‘ਚ ਗਿਰਾਵਟ, ਮੀਡੀਆ, ਇੰਟਰਨੈੱਟ, ਸੋਸ਼ਲ ਨੈੱਟਵਰਕਿੰਗ ਸਾਈਟਸ ਤੱਕ ਆਸਾਨ ਪਹੁੰਚ ਆਦਿ ਕਾਰਨ ਦੇਸ ‘ਚ ਅਜਿਹੀਆਂ ਪਾਰਟੀਆਂ ਦਾ ਸ਼ੌਂਕ ਤੇਜ਼ੀ ਨਾਲ ਵੱਧ ਰਿਹਾ ਹੈ।

ਪਾਰਟੀਆਂ ‘ਚ ਨਸ਼ਾ ਤੇ ਸੈਕਸ
ਰੇਵ ਪਾਰਟੀਆਂ ‘ਚ ਨਸ਼ੇ ਦੀ ਵਰਤੋਂ ਕਾਰਨ ਕਈ ਵਾਰ ਲੜਕੀਆਂ ਬਲਾਤਕਾਰ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ।
ਸਾਲ ਭਰ ਪਹਿਲਾਂ ਕੋਲਕਾਤਾ ਦੀ ਇੱਕ ਪੂਰਬ ਰੇਡੀਓ ਜਾਕੀ ਨਾਲ ਰੇਵ ਪਾਰਟੀ ‘ਚ ਬਲਾਤਕਾਰ ਦੀ ਸ਼ਿਕਾਇਤ ਆਈ ਸੀ। ਅਜਿਹੀਆਂ ਪਾਰਟੀਆਂ ਦਾ ਪ੍ਰਚਾਰ ਜ਼ਿਆਦਾਤਰ ਡੀਜੇ ਅਤੇ ਡਾਂਸ ਪਾਰਟੀ ਦੇ ਰੂਪ ‘ਚ ਕੀਤਾ ਜਾਂਦਾ ਹੈ। ਇਨ੍ਹਾਂ ‘ਚ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਗੁਪਤ ਢੰਗ ਨਾਲ ਹੁੰਦਾ ਹੈ। ਗੁਪਤ ਢੰਗ ਨਾਲ ਹੋਣ ਵਾਲੀਆਂ ਇਨ੍ਹਾਂ ਪਾਰਟੀਆਂ ‘ਚ ਕਿਸੇ ਅਨਜਾਣ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਅਤੇ ਅਜਿਹੀਆਂ ਪਾਰਟੀਆਂ ਦੀ ਸੂਚਨਾ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਜਾਂ ਮੌਖਿਕ ਰੂਪ ਨਾਲ ਲੋਕਾਂ ਨੂੰ ਪਾਰਟੀ ਤੋਂ ਇੱਕ-ਅੱਧਾ ਘੰਟਾ ਪਹਿਲਾਂ ਦਿੱਤੀ ਜਾਂਦੀ ਹੈ।’
ਰੇਵ ਪਾਰਟੀਆਂ ‘ਚ ਕੋਕੀਨ ਤੇ ਹੈਰੋਇਨ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ। ਉੱਚ ਵਰਗ ਦੇ 18 ਤੋਂ 19 ਸਾਲ ਦੇ ਨੌਜਵਾਨ ਤਰਲ ਰੂਪ ‘ਚ ਮਿਲਣ ਵਾਲੇ ਅਨੈਕਸੀਆ ਤੇ ਟੈਬਲੇਟ ਦੇ ਰੂਪ ‘ਚ ਮਿਲਣ ਵਾਲੀ ਇਕਸਟੇਸੀ ਪਿਲਸ ਦਾ ਇਸਤੇਮਾਲ ਕਰਦੇ ਹਨ। ‘ਡੇਟ ਰੇਪ ਡਰੱਗ’ ਨਾਂ ਨਾਲ ਮਸ਼ਹੂਰ ਪਾਣੀ ਵਰਗਾ ਦਿਸਣ ਵਾਲਾ ਅਤੇ ਸੁਆਦ ‘ਚ ਥੋੜ੍ਹਾ ਨਮਕੀਨ ਜੀਐਚਬੀ ਡਰੱਗ ਅਜਿਹੀਆਂ ਪਾਰਟੀਆਂ ‘ਚ ਚੋਰੀ ਨਾਲ ਮਿਲਾ ਕੇ ਲੜਕੀਆਂ ਨੂੰ ਦੇ ਦਿੱਤਾ ਜਾਂਦਾ ਹੈ।ਰਾਸ਼ਟਰੀ ਸਰਵੇਖਣ ਮੁਤਾਬਕ ਸੰਨ ੨੦੧੭ ਤੋਂ ਭਾਰਤ ਦਾ ਨਾਂ ਨਸ਼ੇ ਦੇ ਨਾਜਾਇਜ਼ ਵਪਾਰ ਦੇ 20 ਮੁੱਖ ਕੇਂਦਰਾਂ ‘ਚ ਸ਼ਾਮਲ ਰਿਹਾ ਹੈ।
ਕਈ ਬੱਚੇ ਅਤੇ ਨੌਜਵਾਨ ਨਸ਼ੀਲੇ ਤੱਤਾਂ ਵਾਲੀਆਂ ਦਵਾਈਆਂ ਦੀ ਗ੍ਰਿਫ਼ਤ ‘ਚ ਆਉਾਂਦੇ ਾ ਰਹੇ ਹਨ। ਮਜ਼ਦੂਰੀ ਕਰਨ ਵਾਲੇ ਬੱਚਿਆਂ ਤੇ ਨੌਜਵਾਨਾਂ ਨੂੰ ਜਿੱਥੇ ਪੈਟਰੋਲ, ਆਇਓਡੈਕਸ ਸੈਂਡਵਿਚ, ਕੈਰੋਸੀਨ, ਵਾਈਟਨਰ, ਸੋਲੂਸ਼ਨ, ਕਿਊਫਿਕਸ, ਬੋਨਾਫਿਕਸ ਆਦਿ ਦਾ ਨਸ਼ਾ ਕਰਦਿਆਂ ਵੇਖਿਆ ਜਾ ਰਿਹਾ ਹੈ, ਉੱਥੇ ਬੱਚੇ ਅਤੇ ਨੌਜਵਾਨ ਕਫ ਸੀਰਪ, ਦਵਾਈ ਅਤੇ ਟੀਕਿਆਂ ਦਾ ਇਸਤੇਮਾਲ ਕਰ ਰਹੇ ਹਨ। ਕੋਰੈਕਸ, ਫੇਨਾਰਗਨ ਟੀਕੇ, ਸਰਦੀ-ਖਾਂਸੀ ਦੀਆਂ ਦਵਾਈਆਂ ਸਵਿਜਕੋਡੀਨ, ਟਾਸੈਕਸ, ਪੇਨਕਫ, ਬੈਨਾਡਰਿਲ, ਐਕਜੀਪਲਾਨ, ਕੋਡਿਸਟਾਰ, ਟੋਰੈਕਸ, ਕੰਪੋਜ ਆਦਿ ਨਾਲ ਨਸ਼ਾ ਕਰਨ ਵਾਲਿਆਂ ‘ਚ 8 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਧਨਾਢ ਪਰਿਵਾਰ ਤੇ ਜੀਵਨ ਪੱਧਰ ਉੱਚਾ ਚੁੱਕਣ ਦੀ ਹੋੜ ‘ਚ ਮਾਪੇ ਆਪਣੇ ਬੱਚਿਆਂ ‘ਤੇ ਧਿਆਨ ਨਹੀਂ ਦਿੰਦੇ ਅਤੇ ਇਹੀ ਕਾਰਨ ਹੈ ਕਿ ਬੱਚੇ ਅਜਿਹੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ।’
ਇਨ੍ਹਾਂ ਦਵਾਈਆਂ ਦੇ ਨਸ਼ੇ ਦੇ ਰੂਪ ‘ਚ ਇਸਤੇਮਾਲ ਕਰਨ ਦੇ ਕਾਰਨ ਹੀ ਜ਼ਿਆਦਾਤਰ ਦੁਕਾਨਾਂ ‘ਚ ਇਹ ਦਵਾਈਆਂ ਹਮੇਸ਼ਾਂ ਆਊਟ ਆਫ ਸਟਾਕ ਪਾਈਆਂ ਜਾਂਦੀਆਂ ਹਨ, ਹਾਲਾਂਕਿ ਇਸ ਤਰ੍ਹਾਂ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਚਿਕਿਤਸਾ ਸਿਹਤ ਕੇਂਦਰ ਵੱਲੋਂ ਅਜਿਹੀਆਂ ਦਵਾਈਆਂ ਨੂੰ ਬਿਨਾਂ ਡਾਕਟਰੀ ਪਰਚੀ ਦੇ ਵੇਚਣ ‘ਤੇ ਪਾਬੰਦੀ ਲਾ ਦਿੱਤੀ ਸੀ ਤੇ ਦਵਾਈ ਅਤੇ ਪ੍ਰਸਾਧਨ ਅਧਿਨਿਯਮ-1950 ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਬਾਵਜੂਦ ਇਸ ਦੇ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਵੱਖ-ਵੱਖ ਦਵਾਈਆਂ ਦੁਕਾਨਾਂ ‘ਚ ਪੈ ਰਹੇ ਛਾਪਿਆਂ ਕਾਰਨ ਹੁਣ ਮੋਬਾਈਲ ਫੋਨ ਰਾਹੀਂ ਇਸ ਤਰ੍ਹਾਂ ਦੀਆਂ ਦਵਾਈਆਂ ਦੀ ਖ਼ਰੀਦ-ਵੇਚ ਹੋਣ ਲੱਗੀ ਹੈ। ਮੋਬਾਈਲ ‘ਚ ਕੋਡ ਭਾਸ਼ਾ ਦਾ ਪ੍ਰਯੋਗ ਕਰਕੇ ਉਨ੍ਹਾਂ ਦੀ ਮੰਗ ਕੀਤੀ ਜਾਂਦੀ ਹੈ। ਕੋਰੈਕਸ ਨੂੰ ਕੋਕ, ਕੈਪਸੂਲ ਨੂੰ ਕਾਜੂ, ਇਸੇ ਤਰ੍ਹਾਂ ਹੋਰਨਾਂ ਦਵਾਈਆਂ ਲਈ ਲਾਲ ਘੋੜਾ, ਨੀਲਾ ਘੋੜਾ ਵਰਗੇ ਕੋਡ ਇਸਤੇਮਾਲ ਕੀਤੇ ਜਾਂਦੇ ਹਨ।