ਮਿਸ਼ਨ-੨੦੧੯ : ਬੀਜੇਪੀ ਨੇ ਦਲਿਤਾਂ ਨੂੰ ਰਿਝਾਉਣ ਲਈ ਪਕਾਈ ਖਿਚੜੀ

0
51
New Delhi: Union Minister Harsh Vardhan,  Thawar Chand Gehlot and other leaders prepare 'Khichdi' during 'Bhim Mahasamagam' event at Ramlila Maidan, in New Delhi, Sunday, Jan 06, 2019. (PTI Photo/Vijay Verma)(PTI1_6_2019_000094A)
ਖਿਚੜੀ ਬਣਾਉਣ ਸਮੇਂ ਭਾਜਪਾ ਆਗੂ ਕੜਾਹੇ ‘ਚ ਰਾਸ਼ਨ ਪਾਉਂਦੇ ਹੋਏ।

ਨਵੀਂ ਦਿੱਲੀ/ਬਿਊਰੋ ਨਿਊਜ਼ :

ਮਿਸ਼ਨ-੨੦੧੯ ਨੂੰ ਸਫਲ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਸਮੇਤ ਭਾਰਤ ਦੀ ਹਰ ਛੋਟੀ-ਵੱਡੀ ਪਾਰਟੀ ਕਈ ਤਰ•ਾਂ ਦੇ ‘ਪਾਪੜ ਵੇਲ’ ਰਹੀ ਹੈ। ਇੱਥੋਂ ਦੇ ਇਤਿਹਾਸਕ ਰਾਮ ਲੀਲਾ ਮੈਦਾਨ ਵਿਚ ਭਾਜਪਾ ਵੱਲੋਂ ਦਲਿਤਾਂ ਨੂੰ ਨਾਲ ਜੋੜਨ ਲਈ ‘ਭੀਮ ਮਹਾਂਸੰਗਮ’ ਤਹਿਤ 5 ਹਜ਼ਾਰ ਕਿਲੋ ‘ਸਮਰਸਤਾ ਖਿਚੜੀ’ ਇਕੋ ਵੱਡੇ ਕੜਾਹੇ ਵਿਚ ਪਕਾ ਕੇ ਭਾਜਪਾ ਦੇ ਕਾਰਕੁਨਾਂ ਵਿਚ ਵਰਤਾਈ ਗਈ। ਸਮਾਗਮ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚੇ ਵੱਲੋਂ ਵਿਉਂਤਿਆ ਗਿਆ ਸੀ ਤੇ ਇਸ ਰਾਹੀਂ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਸਸੀ/ਐੱਸਟੀ ਵਰਗ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ ਗਈ।
ਸਮਾਗਮ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਦੀ ਅਗਵਾਈ ਹੇਠ ਐਨਡੀਏ ਸਰਕਾਰ ਦੀਆਂ ਐੱਸਸੀ., ਐੱਸਟੀ. ਵਰਗ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਖੂਬ ਗੁਣਗਾਨ ਕੀਤਾ ਗਿਆ।
ਸ੍ਰੀ ਤਿਵਾੜੀ ਨੇ ਕਿਹਾ ਕਿ ਬਣਾਈ ਗਈ ਖਿਚੜੀ ਲਈ ਤਿੰਨ ਲੱਖ ਐੱਸਸੀ, ਐੱਸਟੀ ਘਰਾਂ ਵਿੱਚੋਂ ਦਾਲ-ਚੌਲ ਇਕੱਠੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਰੋਸਾ ਪ੍ਰਗਟਾਇਆ ਗਿਆ ਹੈ। ਉਨ•ਾਂ ਦਾਅਵਾ ਕੀਤਾ ਕਿ ਦਲਿਤ ਭਾਈਚਾਰਾ ਪ੍ਰਧਾਨ ਮੰਤਰੀ ਦੇ ਨਾਲ ਖੜ•ਾ ਹੈ। ਇਹ ਖਿਚੜੀ 400 ਕਿਲੋ ਚੌਲ, 100 ਕਿਲੋ ਦਾਲਾਂ, 100 ਲੀਟਰ ਤੇਲ, 2500 ਲਿਟਰ ਪਾਣੀ ਤੇ 250 ਕਿਲੋ ਮਸਾਲੇ ਪਾ ਕੇ ਤਿਆਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਤਿੰਨ ਹਜ਼ਾਰ ਕਿਲੋ ਖਿਚੜੀ ਬਣਾਉਣ ਦਾ ਵਿਸ਼ਵ ਰਿਕਾਰਡ ਨਾਗਪੁਰ ਦੇ ਵਿਸ਼ਨੂੰ ਮਨੋਹਰ ਦੇ ਨਾਂ ਸੀ ਤੇ ਜਿਸ ਨੇ ਪੰਜ ਹਜ਼ਾਰ ਕਿਲੋ ਖਿਚੜੀ ਬਣਾ ਕੇ ਆਪਣੇ ਹੀ ਰਿਕਾਰਡ ਨੂੰ ਤੋੜਿਆ। ਪਾਰਟੀ ਆਗੂ ਰਾਮਲਾਲ ਨੇ ਕਿਹਾ ਕਿ ਹਰ ਮੈਂਬਰ ਦਸ ਦਸ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਦੀਆਂ ਜਨਕਲਿਆਣ ਯੋਜਨਾਵਾਂ ਬਾਰੇ ਜਾਣਕਾਰੀ ਦੇਵੇਗਾ। ਸੀਨੀਅਰ ਆਗੂ ਥਾਵਰਚੰਦ ਗਹਿਲੌਤ ਨੇ ਕਿਹਾ ਕਿ ਭੀਮ ਰਾਓ ਅੰਬੇਦਕਰ ਦੀ ਜਨਮਭੂਮੀ, ਸਿੱਖਿਆ ਭੂਮੀ, ਮਹਾਪਰੀਨਿਰਵਾਣ ਤੇ ਅੰਤਿਮ ਸਸਕਾਰ ਸਥਲ ਨੂੰ ਪੰਚ-ਤੀਰਥਾਂ ਦੇ ਰੂਪ ਵਿਚ ਸਥਾਪਤ ਕਰਨ ਦਾ ਟੀਚਾ ਪੂਰਾ ਕੀਤਾ ਗਿਆ।