ਦੱਖਣ ਕੋਰਿਆਈ ਸਰਕਾਰ ਯੁੱਧ ਦੀ ਤਿਆਰੀ ‘ਚ ਰੁੱਝੀ, ਲੋਕ ਆਪਣੇ ਕੰਮਾਂ ਵਿਚ

0
373

masak
ਦੱਖਣੀ ਕੋਰੀਆ ਵਿਚ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਸੰਸਥਾਵਾਂ ਵਿਚ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਯੁੱਧ ਹੋਣ ਦੀ ਸੂਰਤ ਵਿਚ ਉਨ੍ਹਾਂ ਨੇ ਕੀ ਕਰਨਾ ਹੈ। ਇਹ ਅਜਿਹੇ ਦੇਸ਼ ਦੀ ਗੱਲ ਹੈ, ਜਿੱਥੇ ਕਾਰਜਕਾਰੀ ਸਰਕਾਰ ਹੈ। ਦੂਸਰੇ ਪਾਸੇ, ਆਮ ਲੋਕ ਘਬਰਾਏ ਹੋਏ ਜ਼ਰੂਰ ਹਨ, ਪਰ ਉਹ ਆਪਣੇ ਕੰਮ-ਕਾਜ ਵਿਚ ਰੁੱਝੀ ਹੈ। ਢਾਈ ਕਰੋੜ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੇਕਰ ਹਮਲਾ ਹੋਇਆ ਤਾਂ ਸਭ ਤੋਂ ਪਹਿਲਾਂ ਉਹ ਸ਼ਿਕਾਰ ਹੋਣਗੇ। ਅਜਿਹੀ ਸਥਿਤੀ ਵਿਚ ਇਹ ਦੇਖਣਾ ਹੋਵੇਗਾ ਕਿ ਜੇਕਰ ਉਤਰ ਕੋਰੀਆ ਨੇ ਹਮਲਾ ਕੀਤਾ, ਤਾਂ ਇਹ ਦੇਸ਼ ਉਸ ਦਾ ਕਿਵੇਂ ਸਮਾਹਮਣਾ ਕਰੇਗਾ। ਆਓ, ਜਾਣਦੇ ਹਾਂ।
ਮੋਤੋਕੋ ਰਿਚ, ਕੋਰੀਆ ਮਹਾਂਦੀਪ ਦੀ ਮਾਹਰ
ਅਮਰੀਕੀ ਜਨਤਾ ਨੂੰ ਖ਼ਦਸ਼ਾ ਹੈ ਕਿ ਉਨ੍ਹਾਂ ਅਤੇ ਉਤਰੀ ਕੋਰੀਆ ਵਿਚਾਲੇ ਕਦੇ ਵੀ ਯੁੱਧ ਦੀ ਸਥਿਤੀ ਬਣ ਸਕਦੀ ਹੈ। ਵਾਤਾਵਰਣ ਗਰਮ ਹੈ ਤੇ ਉਥੇ ਇਕ ਦੇਸ਼ ਉਤਰ ਕੋਰੀਆ ਸਾਹਮਣੇ ਦੋ ਦੁਸ਼ਮਣ ਹਨ। ਜੇਕਰ ਯੁੱਧ ਹੋਇਆ ਤਾਂ ਉਹ ਉਤਰ ਕੋਰੀਆ ਤੇ ਅਮਰੀਕਾ ਦਾ ਹੋਵੇਗਾ ਜਾਂ ਇਸ ਵਿਚ ਦੱਖਣੀ ਕੋਰੀਆ ਵੀ ਸ਼ਾਮਲ ਹੋਵੇਗਾ। ਇਹ ਸਵਾਲ ਉਠ ਰਹੇ ਹਨ ਪਰ ਅਮਰੀਕਾ ਅਤੇ ਏਸ਼ੀਆ ਮਹਾਂਦੀਪ ਦੀ ਅਰਥਵਿਵਸਥਾ ‘ਤੇ ਕਿੰਨਾ ਅਸਰ ਹੋਵੇਗਾ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਤਰ ਕੋਰੀਆ ਨੂੰ ਸਭ ਤੋਂ ਵੱਡੀ ਚੁਣੌਤੀ ਜੇਕਰ ਮਿਲ ਸਕਦੀ ਹੈ, ਤਾਂ ਉਹ ਹੋਵੇਗੀ ਦੱਖਣੀ ਕੋਰੀਆ ਤੋਂ। ਬਾਹਰੀ ਦੁਨੀਆ ਬਿਲਕੁਲ ਨਹੀਂ ਜਾਣਦੀ ਕਿ ਉਥੇ ਆਖ਼ਰ ਚੱਲ ਕੀ ਰਿਹਾ ਹੈ। ਦੱਖਣੀ ਕੋਰੀਆ ਦੇ ਸਕੂਲਾਂ ਵਿਚ ਬੱਚਿਆਂ ਨੂੰ ਪੀਲੇ ਰੰਗ ਦੇ ਗੈਸ ਮਾਸਕ ਪਹਿਨਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਐਮਰਜੈਂਸੀ ਹਾਲਤ ਵਿਚ ਉਨ੍ਹਾਂ ਨੇ ਕੀ ਕਰਨਾ ਹੈ ਤੇ ਕਿੱਥੇ ਲੁਕਣਾ ਹੈ। ਇਸ ਦਾ ਵੀ ਖ਼ਦਸ਼ਾ ਹੈ ਕਿ ਉਤਰ ਕੋਰੀਆ ਉਥੇ ਕੈਮੀਕਲ ਜਾਂ ਬਾਇਲਾਜੀਕਲ ਹਮਲੇ ਕਰ ਸਕਦਾ ਹੈ, ਇਸ ਲਈ ਖ਼ਾਸ ਤੌਰ ‘ਤੇ ਸਕੂਲੀ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਮੈਟਰੋ ਸਟੇਸ਼ਨਾਂ ਵੱਲ ਜਾਣ ਵਾਲੇ ਮਾਰਗ, ਭੀੜ ਭਰੇ ਬਾਜ਼ਾਰ ਤੇ ਸ਼ਾਪਿੰਗ ਮੌਲ ਵਿਚ ਸੰਕੇਤਕ ਲਗਾਏ ਗਏ ਹਨ ਕਿ ਐਮਰਜੈਂਸੀ ਦੀ ਹਾਲਤ ਵਿਚ ਉਨ੍ਹਾਂ ਨੇ ਕਿੱਥੇ ਜਾ ਕੇ ਲੁਕਣਾ ਹੈ। 67 ਸਾਲ ਪਹਿਲਾਂ ਜਦੋਂ ਦੋਵੇਂ ਕੋਰੀਆ ਵਿਚਾਲੇ ਯੁੱਧ ਹੋਇਆ ਸੀ, ਉਦੋਂ ਉਹ ਤਿੰਨ ਸਾਲ ਚੱਲਿਆ ਸੀ। ਉਸ ਵਿਚ ਉਤਰ ਕੋਰੀਆ ਵੱਲ ਚੀਨ ਤੇ ਸੋਵੀਅਤ ਸੰਘ ਵੀ ਸਨ, ਜਦਕਿ ਦੱਖਣੀ ਕੋਰੀਆ ਵੱਲ 16 ਦੇਸ਼ ਸਨ। 307 ਲੱਖ ਲੋਕ ਉਤਰ ਕੋਰੀਆ ਵੱਲ ਮਾਰੇ ਗਏ ਸਨ, ਜਦਕਿ ਦੱਖਣ ਕੋਰੀਆ ਵੱਲ ਕਰੀਬ 2 ਲੱਖ। ਹਾਲਾਂਕਿ, ਹੁਣ ਹਾਲਾਤ ਬਿਲਕੁਲ ਵੱਖਰੇ ਹਨ। ਰੂਸ ਨੂੰ ਦੇਖ ਕੇ ਨਹੀਂ ਲਗਦਾ ਕਿ ਉਹ ਯੁੱਧ ਹੋਣ ਦੀ ਸਥਿਤੀ ਵਿਚ ਉਸ ਵਿਚ ਕੁੱਦੇਗਾ। ਚੀਨ ਵੀ ਅੰਦਰੂਨੀ ਹਿਤਾਂ ਕਾਰਨ ਸ਼ਾਇਦ ਹੀ ਉਸ ਦਾ ਹਿੱਸਾ ਬਣੇ। ਦੱਖਣੀ ਕੋਰੀਆ ਵਿਚ ਅਕਸਰ ਸਕੂਲੀ ਬੱਚਿਆਂ ਨੂੰ ਵਾਰ ਮੈਮੋਰੀਅਲ ਲਿਜਾਇਆ ਜਾਂਦਾ ਹੈ, ਉਨ੍ਹਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਦਾ ਦੇਸ਼ ਕਿਵੇਂ ਹੋਂਦ ਵਿਚ ਆਇਆ ਤੇ ਉਨ੍ਹਾਂ ਨੂੰ ਕਿਨ੍ਹਾਂ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਦੱਖਣੀ ਕੋਰਿਆਈ ਲੋਕਾਂ ਵਿਚ ਘਬਰਾਹਟ ਸਾਫ਼ ਦੇਖੀ ਜਾ ਸਕਦੀ ਹੈ। ਉਹ ਯੁੱਧ ਦੀ ਸਥਿਤੀ ਵਿਚ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨ ਦੀ ਸਿਖਲਾਈ ਦੀ ਬਜਾਏ ਆਪਣਾ ਧਿਆਨ ਹੋਰਨਾਂ ਕੰਮਾਂ ਵਿਚ ਲਗਾ ਰਹੇ ਹਨ।
ਦੱਖਣੀ ਕੋਰੀਆ ਵਿਚ ਕਰੀਬ 2.5 ਕਰੋੜ ਲੋਕ ਉਤਰ ਕੋਰਿਆਈ ਸਰਹੱਦ ਤੋਂ 80 ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੇ ਹਨ, ਜਿਸ ਵਿਚ ਰਾਜਧਾਨੀ ਸੋਲ ਦੇ ਲੋਕ ਵੀ ਹਨ। ਉਹ ਇਸ ਅਸਲੀਅਤ ਤੋਂ ਬਾਖ਼ੂਬੀ ਜਾਣੂ ਹਨ ਕਿ ਜੇਕਰ ਉਤਰ ਕੋਰੀਆ ਤੋਂ ਕੋਈ ਵੀ ਹਮਲਾ ਹੁੰਦਾ ਹੈ, ਤਾਂ ਉਹ ਸਭ ਤੋਂ ਪਹਿਲਾਂ ਉਸ ਦੀ ਲਪੇਟ ਵਿਚ ਆ ਜਾਣਗੇ। ਇਹ ਅਜਿਹੇ ਮੁਲਕਾਂ ਦੀ ਗੱਲ ਹੈ, ਜੋ ਕਈ ਦਹਾਕਿਆਂ ਤੋਂ ਤਕਨੀਕੀ ਯੁੱਧ ਲੜ ਰਹੇ ਹਨ।
ਦੱਖਣ ਕੋਰਿਆਈ ਲੋਕ ਵੈਸੇ ਤਾਂ ਪੂਰਾ ਸਾਲ ਖ਼ਤਰਾ ਮਹਿਸੂਸ ਕਰਦੇ ਹਨ ਪਰ ਹਾਲ ਦੇ ਹਫ਼ਤਿਆਂ ਵਿਚ ਇਹ ਕਈ ਗੁਣਾ ਵੱਧ ਗਿਆ ਹੈ। ਅਜਿਹਾ ਉਦੋਂ ਹੋਇਆ, ਜਦੋਂ ਅਮਰੀਕੀ ਸਰਕਾਰ ਨੇ ਕਿਹਾ ਕਿ ਉਹ ਉਤਰ ਕੋਰੀਆ ਦੀ ਪਰਮਾਣੂ ਇੱਛਾ ਰੋਕਣ ਲਈ ਫ਼ੌਜੀ ਹਮਲੇ ਸਮੇਤ ਕਈ ਬਦਲਾਂ ‘ਤੇ ਵਿਚਾਰ ਕਰ ਸਕਦਾ ਹੈ। ਉਧਰ ਉਤਰ ਕੋਰੀਆ ਨੇ ਵੀ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਹਨ-ਉਸ ਨੇ ਮਿਜ਼ਾਈਲ ਹਮਲੇ ਕੀਤੇ, ਆਰਟੀਲਰੀ ਡਰਿਲ ਦੀ ਫਾਇਰਿੰਗ ਦਾ ਅਭਿਆਸ ਕੀਤਾ। ਮਾਹਰਾਂ ਦਾ ਅਨੁਮਾਨ ਹੈ ਕਿ ਉਤਰ ਕੋਰੀਆ ਨੇ ਆਪਣੇ ਪਰਮਾਣੂ ਹਥਿਆਰ ਦੇ 6ਵੇਂ ਪਰੀਖਣ ਦੀ ਤਿਆਰੀ ਪੂਰੀ ਕਰ ਲਈ ਹੈ। ਬੱਚਿਆਂ ਨੂੰ ਵਾਰ ਮੈਮੋਰੀਅਲ ਲੈ ਕੇ ਪੁੱਜੇ ਅਧਿਆਪਕਾਂ ਵਿਚੋਂ ਇਕ ਅਹਾਨ ਜੀ-ਗਿਊਨ ਯੁੱਧ ਬਾਰੇ ਚੰਗੀ ਤਰ੍ਹਾਂ ਜਾਣਦਾ-ਸਮਝਦਾ ਹੈ ਤੇ ਪਹਿਲਾਂ ਤੋਂ ਤਿਆਰੀ ਕਰ ਲੈਣ ਨੂੰ ਤਰਜੀਹ ਦਿੰਦਾ ਹੈ। ਉਨ੍ਹਾਂ ਕਿਹਾ, ਇਸ ਮੁੱਦੇ ਨੂੰ ਟੀਚਰ ਵਰਗ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਬੱਚੇ ਵੀ ਉਸ ਤੋਂ ਜਾਣੂ ਹੋਣ। ਦੱਖਣ ਕੋਰੀਆ ਵਿਚ ਸਰਕਾਰ ਤੇ ਸੰਸਥਾਵਾਂ ਵਲੋਂ ਪੂਰੀ ਤਿਆਰੀ ਹੈ ਪਰ ਆਮ ਲੋਕ ਜੋ ਪ੍ਰਤੀਕਿਰਿਆ ਦੇ ਰਹੇ ਹਨ, ਉਸ ਤੋਂ ਲਗਦਾ ਹੈ ਕਿ ਇਹ ਵੀ ਉਨ੍ਹਾਂ ਦੀ ਸਿਖਲਾਈ ਦਾ ਹਿੱਸਾ ਹੈ। ਰਾਜਧਾਨੀ ਸੋਲ ਵਿਚ ਕੰਮ ਕਰਨ ਵਾਲੇ ਕੰਸਟਰਕਸ਼ਨ ਮੈਨੇਜਰ ਚੁਨ ਹੋ-ਪਿਲ (30 ਸਾਲ) ਨੇ ਬੜੇ ਉਦਾਸੀਨ ਰਵੱਈਏ ਨਾਲ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਡਰ ਨਹੀਂ ਲਗਦਾ। ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮਕਾਜ ਵਿਚ ਹੀ ਬਹੁਤ ਰੁੱਝੇ ਹੋਏ ਹਨ ਤੇ ਰੋਜ਼ਮਰਾ ਨੂੰ ਇਸ ਤਰ੍ਹਾਂ ਰੁਝਿਆ ਬਣਾਏ ਰੱਖਣਾ ਚਾਹੁੰਦੇ ਹਨ। ਹਾਲਾਂਕਿ ਉਹ ਘਬਰਾਏ ਹੋਏ ਜ਼ਰੂਰ ਹਨ ਕਿਉਂਕਿ ਉਨ੍ਹਾਂ ਦੇ ਘਰ ਵਿਚ ਪਾਣੀ ਤੇ ਖੁਰਾਕ ਸਮੱਗਰੀ ਦਾ ਸਟਾਕ ਨਹੀਂ ਹੈ। ਨਾ ਹੀ ਉਨ੍ਹਾਂ ਨੇ ਹੁਣ ਤਕ ਗੈਸ ਮਾਸਕ ਖ਼ਰੀਦਿਆ ਹੈ ਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਹਮਲੇ ਦੀ ਸਥਿਤੀ ਵਿਚ ਕਿੱਥੇ ਪਨਾਹ ਲੈਣੀ ਹੈ।
ਇਕ ਕਰੋੜ ਤੋਂ ਵੱਧ ਆਬਾਦੀ ਵਾਲੀ ਰਾਜਧਾਨੀ ਸੋਲ ਦੀਆਂ ਸੜਕਾਂ ‘ਤੇ ਆਮ ਦਿਨ੍ਹ ਵਰਗਾ ਟਰੈਫ਼ਿਕ ਹੈ। ਲੋਕਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਲਈ ਕਿੱਥੇ ਬੰਕਰ ਬਣਾਏ ਗਏ ਹਨ। ਰੇਸਤਰਾਂ ‘ਤੇ ਪਹਿਲਾਂ ਵਾਂਗ ਭੀੜ ਨਜ਼ਰ ਆਉਂਦੀ ਹੈ। ਸੰਭਵ ਹੈ ਕਿ ਉਹ ਉਸ ਸਥਿਤੀ ਲਈ ਪਹਿਲਾਂ ਤੋਂ ਤਿਆਰ ਹਨ। ਕੁਝ ਦਿਨ ਪਹਿਲਾਂ ਹੀ ਇਸ ਦੇਸ਼ ਵਿਚ ਰਾਸ਼ਟਰਪਤੀ ਪਾਰਕ ਗਿਊਨ ਹੇ ‘ਤੇ ਕਾਰਵਾਈ ਹੋਈ, ਤੇ ਅਗਲੇ ਮਹੀਨੇ ਨਵੇਂ ਰਾਸ਼ਟਰਪਤੀ ਦੀ ਚੋਣ ਹੋਣੀ ਹੈ। ਸਭ ਤੋਂ ਅੱਗੇ ਚੱਲਣ ਵਾਲੇ ਉਮੀਦਵਾਰ ਮੂਨ-ਜਾਏ-ਇਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਉਤਰ ਕੋਰੀਆ ਨਾਲ ਟਕਰਾਅ ਸਬੰਧੀ ਦ੍ਰਿਸ਼ਟੀਕੋਨ ਜ਼ਿਆਦਾ ਨਹੀਂ ਰੱਖਣਗੇ। ਪਰ ਸਿਆਸੀ ਸਰਵੇਖਣ ਦੱਸਦੇ ਹਨ ਕਿ ਲੋਕਾਂ ਨੂੰ ਰਾਸ਼ਟਰੀ ਸੁਰੱਖਿਆ ਨਾਲੋਂ ਜ਼ਿਆਦਾ ਰੁਚੀ ਆਪਣੀ ਆਰਥਿਕ ਨੀਤੀਆਂ ਬਿਹਤਰ ਬਣਾਉਣ ਵਿਚ ਹੈ। 45 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਆਰਥਿਕ ਦ੍ਰਿਸ਼ਟੀਕੋਨ ਜ਼ਿਆਦਾ ਦੇਖਣਗੇ। ਸਿਰਫ਼ 9 ਫੀਸਦੀ ਨੇ ਕਿਹਾ ਕਿ ਉਹ ਉਮੀਦਵਾਰ ਵਿਚ ਉਤਰ ਕੋਰੀਆ ਦੇ ਪਰਮਾਣੂ ਖ਼ਤਰੇ ਨਾਲ ਨਜਿੱਠਣ ਦੀਆਂ ਨੀਤੀਆਂ ਦੇਖਣਗੇ।
(ਨਿਊ ਯਾਰਕ ਟਾਈਮਜ਼ ਤੋਂ ਧੰਨਵਾਦ ਸਹਿਤ)

ਉਮਰ ਘੱਟ ਹੈ, ਪਰ ਅਸ਼ਾਂਤੀ ਤਾਂ ਨਹੀਂ ਚਾਹੇਗਾ ਉਤਰ ਕੋਰੀਆ : ਟਰੰਪ
ਮੇਰੀ ਮੁਲੇਨੀ, ਨੀਤੀ ਵਿਸ਼ਲੇਸ਼ਕ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਰਣਨੀਤੀ ਗ਼ਜ਼ਬ ਦੀ ਹੁੰਦੀ ਹੈ। ਉਹ ਆਪਣੇ ਵਿਰੋਧੀਆਂ ਨੂੰ ਆਪਣੇ ਪੱਖ ਵਿਚ ਕਰਨ ਵਿਚ ਮਾਹਰ ਹਨ ਤੇ ਇਸ ਦਾ ਅਸਰ ਉਨ੍ਹਾਂ ਦੀ ਪ੍ਰਸ਼ਾਸਨਿਕ ਟੀਮ ਵਿਚ ਵੀ ਦਿਖਾਈ ਦਿੰਦਾ ਹੈ। ਇਸ ਵਾਤਾਵਰਣ ਵਿਚ ਕੋਈ ਨਹੀਂ ਸੋਚ ਸਕਦਾ ਸੀ ਕਿ ਟਰੰਪ ਉਤਰ ਕੋਰਿਆਈ ਸ਼ਾਸਕ ਕਿਮ ਜੋਂਗ ਉਨ ਦਾ ‘ਗੁਣਗਾਨ’ ਵੀ ਕਰ ਸਕਦੇ ਹਨ। ਹਾਲ ਹੀ ਵਿਚ ਇਕ ਮੁਲਾਕਾਤ ਦੌਰਾਨ ਟਰੰਪ ਨੇ ਕਿਮ ਜੋਂਗ ਉਨ ਬਾਰੇ ਕਿਹਾ-
‘ਉਨ੍ਹਾਂ ਦੀ ਉਮਰ ਸਿਰਫ਼ 27 ਸਾਲ ਹੈ, ਉਨ੍ਹਾਂ ਦੇ ਪਿਤਾ ਹੁਣ ਇਸ ਦੁਨੀਆ ਵਿਚ ਨਹੀਂ ਹਨ, ਅਜਿਹੀ ਸਥਿਤੀ ਵਿਚ ਉਨ੍ਹਾਂ ਨੇ ਸੱਤਾ ਸੰਭਾਲੀ ਹੈ। ਅਜਿਹੇ ਵਿਚ ਕੋਈ ਕੀ ਚਾਹੁੰਦਾ ਹੈ, ਇਹ ਕਹਿਣਾ ਮੁਸ਼ਕਲ ਹੈ, ਫਿਰ ਵੀ ਏਨੀ ਘੱਟ ਉਮਰ ਬਾਰੇ ਕੀ ਕਹੀਏ। ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੇ ਪੱਧਰ ‘ਤੇ ਵੱਡੇ ਯਨਤ ਕਰ ਰਹੇ ਹੋਣਗੇ। ਨਿਸਚਿਤ ਤੌਰ ‘ਤੇ ਉਹ ਅਸ਼ਾਂਤੀ ਤੇ ਹਜ਼ਾਰਾਂ-ਲੱਖਾਂ ਲੋਕਾਂ ਦੀ ਜਾਨ ਜਾਏ, ਅਸ਼ਾਂਤੀ ਹੋਵੇ, ਅਜਿਹਾ ਨਹੀਂ ਚਾਹੁੰਦੇ ਹੋਣਗੇ। ਉਹ ਅਜਿਹਾ ਦੇਖਣਾ ਵੀ ਨਹੀਂ ਚਾਹੁੰਦੇ ਹੋਣਗੇ।’
ਜਦਕਿ ਚੀਨੀ ਰਾਸ਼ਟਰਪਤੀ ਜਿਨਪਿੰਗ ਬਾਰੇ ਟਰੰਪ ਨੇ ਕਿਹਾ, ‘ਮੇਰੀ ਪ੍ਰੇਸ਼ਾਨੀ ਇਹ ਹੈ ਕਿ ਉਨ੍ਹਾਂ ਨਾਲ ਮੇਰੇ ਬਹੁਤ ਚੰਗੇ ਸਬੰਧ ਹੋ ਗਏ ਹਨ, ਉਹ ਬਹੁਤ ਚੰਗੇ ਵਿਅਕਤੀ ਹਨ। ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲੱਗਾ ਹਾਂ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਉਤਰ ਕੋਰੀਆ ਨਾਲ ਯੁੱਧ ਦੀ ਸਥਿਤੀ ਨਹੀਂ ਹੈ। ਉਸ ਨਾਲ ਵੱਡਾ ਜਾਂ ਬਹੁਤ ਵੱਡਾ ਸੰਘਰਸ਼ ਛਿੜ ਸਕਦਾ ਹੈ। ਜਿੱਥੋਂ ਤਕ ਖ਼ਬਰਾਂ ਹਨ ਕਿ ਉਤਰ ਕੋਰੀਆ ਫਿਰ ਇਕ ਪਰਮਾਣੂ ਪਰੀਖਣ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਇਸ ‘ਤੇ ਮੈਂ ਚਾਹਾਂਗਾ ਕਿ ਪਹਿਲਾਂ ਡਿਪਲੋਮੈਟਿਕ ਯਤਨ ਪੂਰੇ ਹੋ ਜਾਣੇ ਚਾਹੀਦੇ ਹਨ।’ ਹਾਲਾਂਕਿ, ਉਨ੍ਹਾਂ ਨੇ ਇਸ ਤੋਂ ਇਨਕਾਰ ਨਹੀਂ ਕੀਤਾ ਕਿ ਡਿਪਲੋਮੈਟਿਕ ਯਤਨ ਅਸਫਲ ਵੀ ਹੋ ਸਕਦੇ ਹਨ। ਜੇਕਰ ਗੱਲ ਅੱਗੇ ਵਧਦੀ ਹੈ ਤਾਂ ਸੰਭਵ ਹੈ ਕਿ ਉਤਰ ਕੋਰੀਆ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਕੀਮਤ ਚੁਕਾਉਣੀ ਪਏ ਜਾਂ ਉਸ ਕਾਰਨ ਅਸਕਰ ਦਿਖਾਈ ਦੇਣ ਵਾਲੇ ਸੰਕਟ ਹਮੇਸ਼ਾ ਲਈ ਖ਼ਤਮ ਹੋ ਜਾਣ। ਫਿਰ ਵੀ ਮੈਨੂੰ ਪੂਰੀ ਉਮੀਦ ਹੈ ਕਿ ਉਹ (ਕਿਮ ਜੋਂਗ ਉਨ) ਤਰਕ ਨਾਲ ਕੋਈ ਫ਼ੈਸਲਾ ਲੈਣਗੇ।
ਟਰੰਪ ਨੇ ਕਿਹਾ, ‘ਅਜਿਹਾ ਬਿਲਕੁਲ ਨਹੀਂ ਹੈ ਕਿ ਅਮਰੀਕਾ ਡਿਪਲੋਮੈਟਿਕ ਯਤਨ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਬਾਰੇ ਕਿਹਾ ਕਿ ਉਹ ਚੰਗਾ ਕੰਮ ਕਰ ਰਹੇ ਹਨ। ਹਾਲਾਂਕਿ, ਅੱਗੇ ਦੇਖਣਾ ਹੋਵੇਗਾ ਕਿ ਉਸ ਦਾ ਸਿੱਟਾ ਕੀ ਹੁੰਦਾ ਹੈ। ਉਨ੍ਹਾਂ ਨੇ ਫ਼ੌਜੀ ਗਤੀਵਿਧੀਆਂ ਦੇ ਆਧਾਰ ‘ਤੇ ਜ਼ਿਆਦਾ ਤਾਂ ਨਹੀਂ ਕਿਹਾ, ਪਰ ਦੋਹਾਂ ਪਾਸਿਆਂ ਤੋਂ ਅਮਰੀਕੀ ਫ਼ੌਜ ਨੇ ਉਤਰ ਕੋਰੀਆ ਨੂੰ ਘੇਰਿਆ ਹੈ। ਇਕ ਪਾਸੇ ਟਾੱਮ ਹਾੱਕ ਕਰੂਜ਼ ਮਿਜ਼ਾਈਲ ਵਾਲੀ ਪਣਡੁੱਬੀ ਹੈ, ਤਾਂ ਦੂਜੇ ਪਾਸੇ ਜਹਾਜ਼ ਵਾਹਕ ਪੋਤ ਕਾਰਲ ਵਿਨਸਨ ਹੈ, ਜਿਸ ਨੂੰ ਜਪਾਨ ਦੇ ਸਮੁੰਦਰ ਵਿਚ ਤਾਇਨਾਤ ਕੀਤਾ ਗਿਆ ਹੈ। ਉਸ ਵਿਚ ਅਜਿਹਾ ਤਕਨੀਕੀ ਸਿਸਟਮ ਹੈ ਕਿ ਉਹ ਕੋਈ ਵੀ ਮਿਜ਼ਾਈਲ ਹਮਲਾ ਟਾਲ ਸਕਦਾ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਦੱਖਣੀ ਕੋਰਿਆਈ ਸਰਹੱਦ ‘ਤੇ ‘ਟਰਮੀਨਲ ਹਾਈ ਐਲਟੀਚਿਊਡ ਏਰੀਆ ਡਿਫੈਂਸ ਸਿਸਟਮ’ ਲਗਾਇਆ ਹੈ। ਉਸ ਦਾ ਚੀਨ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਇਹ ਮਿਜ਼ਾਈਲ ਸਿਸਟਮ ਅਮਰੀਕੀ ਤੇ ਦੱਖਣੀ ਕੋਰਿਆਈ ਫ਼ੌਜ ਨੂੰ ਸੁਰੱਖਿਆ ਦੇਵੇਗਾ। ਆਪਣੇ ਰਾਸ਼ਟਰਪਤੀ ਕਾਰਜਕਾਲ ਦੇ 100 ਦਿਨ ਪੂਰੇ ਹੋਣ ‘ਤੇ ਟਰੰਪ ਨੇ ਕਿਹਾ, ‘ਮੈਂ ਆਪਣੀ ਪਿਛਲੀ ਜ਼ਿੰਦਗੀ ਵਿਚ ਏਨਾ ਕੰਮ ਕਦੇ ਨਹੀਂ ਕੀਤਾ, ਮੈਨੂੰ ਲੱਗਾ ਸੀ ਕਿ ਇਹ ਆਸਾਨ ਹੋਵੇਗਾ, ਪਰ ਅਜਿਹਾ ਨਹੀਂ ਹੈ।
(“ਨਿਊ ਯਾਰਕ ਟਾਈਮਜ਼ “ਤੋਂ ਧੰਨਵਾਦ ਸਹਿਤ)