‘ਦ ਬਲੈਕ ਪ੍ਰਿੰਸ’ ਨਾਲ ਔਡੀਐਂਸ ਚੁਆਇਸ ਵਿਜੇਤਾ ਲੇਖਕ-ਨਿਰਦੇਸ਼ਕ ਕਵੀ ਰਾਜ਼ ਦੀ ਵਾਪਸੀ

0
478

kavi_raz
ਫ਼ਿਲਮ ‘ਦ ਗੋਲਡ ਬਰੈਸਲੇਟ’ ਦੇ 2006 ਵਿਚ ਔਡੀਐਂਸ ਐਵਾਰਡ ਜਿੱਤਣ ਮਗਰੋਂ ਲੇਖਕ ਅਤੇ ਨਿਰਦੇਸ਼ਕ ਕਵੀ ਰਾਜ਼ ਨੇ ‘ਦ ਬਲੈਕ ਪਿੰ੍ਰਸ’ ਨਾਲ ਸਿਨੇਕੁਐਸਟ ਫ਼ਿਲਮ ਅਤੇ ਵੀ.ਆਰ. ਫੈਸਟੀਵਲ ਨਾਲ ਵਾਪਸੀ ਕੀਤੀ ਹੈ। ਇਹ ਫ਼ਿਲਮ ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਅਸਲ ਜ਼ਿੰਦਗੀ ‘ਤੇ ਆਧਾਰਤ ਹੈ। ਇਹ ਦੂਜੀ ਫ਼ਿਲਮ ਹੈ ਜੋ ਤੁਸੀਂ ਸਿਨੇਕੁਐਸਟ ‘ਤੇ ਦੇਖੋਗੇ। ‘ਦ ਬਲੈਕ ਪ੍ਰਿੰਸ’ ਦੇ ਲੇਖਕ ਅਤੇ ਨਿਰਦੇਸ਼ਕ ਕਵੀਰਾਜ਼ ਨਾਲ ਕੀਤੀ ਮੁਲਾਕਾਤ ਦੇ ਕੁਝ ਅੰਸ਼
ਸੈਨਹੋਜ਼ੇ/ਬਿਊਰੋ ਨਿਊਜ਼ :
ਸਵਾਲ-ਤੁਹਾਡੀ ਇਸ ਫੈਸਟੀਵਲ ਵਿਚ ਵਾਪਸੀ ਦਾ ਕੀ ਕਾਰਨ ਬਣਿਆ?
ਕਵੀ ਰਾਜ਼-ਮੇਰੇ ਦਿਲ ਵਿਚ ਸੈਨਹੋਜ਼ੇ ਦੀ ਵਿਸ਼ੇਸ਼ ਥਾਂ ਹੈ। ਮੈਂ ਸੈਨਹੋਜ਼ੇ ਯੂਨੀਵਰਸਿਟੀ ਵਿਚ ਆਪਣੇ ਦਿਨ ਗੁਜ਼ਾਰੇ ਹਨ ਤੇ ਮੈਂ ਇਥੋਂ ਆਪਣੀ ਮਾਸਟਰ ਦੀ ਡਿਗਰੀ ਲਈ ਹੈ। ਸਿਨੇਕੁਐਸਟ ‘ਤੇ ਵੀ ਮੇਰੀ ਪਹਿਲੀ ਫ਼ਿਲਮ ‘ਦ ਗੋਲਡ ਬਰੈਸਲੇਟ’ ਦਿਖਾਈ ਗਈ ਸੀ, ਜਿਸ ਨੇ ਔਡੀਐਂਸ ਚੁਆਇਸ ਐਵਾਰਡ ਜਿੱਤਿਆ ਸੀ। ਇਹ ਬਤੌਰ ਨਿਰਦੇਸ਼ਕ ਮੇਰਾ ਪਹਿਲਾ ਐਵਾਰਡ ਸੀ। ਪ੍ਰਬੰਧਕਾਂ ਅਤੇ ਫੈਸਟੀਵਲ ਦੇ ਦਰਸ਼ਕਾਂ ਵਲੋਂ ਮਿਲਿਆ ਉਤਸ਼ਾਹ ਅੱਜ ਵੀ ਮੈਨੂੰ ਖੁਸ਼ੀ ਦਿੰਦਾਹੈ।
ਮੇਰੇ ਲਈ ਇਕ ਗਵਾਂਢ ਵਾਂਗ ਸੀ, ਜਿੱਥੇ ਤੁਹਾਨੂੰ ਹਰ ਕੋਈ ਜਾਣਦਾ ਹੈ। ਬਿਲਕੁਲ ਘਰ ਵਾਂਗ ਹੀ ਮਹਿਸੂਸ ਹੋ ਰਿਹਾ ਸੀ। ਸਿਨੇਕੁਐਸਟ ਮੇਰੇ ਲਈ ਹਮੇਸ਼ਾ ਹੀ ਖਾਸ ਰਹੇਗਾ। ਪ੍ਰਬੰਧਕਾਂ ਅਤੇ ਸਟਾਫ਼ ਨੇ ਮੇਰੇ ਲਈ ਬਹੁਤ ਹੀ ਵਧਿਆ ਵਿਹਾਰ ਕੀਤਾ। ਮੈਨੂੰ ਬਹੁਤ ਆਦਰ-ਮਾਣ ਦਿੱਤਾ। ਉਨ੍ਹਾਂ ਨੇ ਬਤੌਰ ਲੇਖਕ ਅਤੇ ਨਿਰਦੇਸ਼ਕ ਵਜੋਂ ਮੇਰੇ ਕੰਮ ਨੂੰ ਸਰਾਹਿਆ। ਜਿੰਨੀ ਦੇਰ ਤਕ ਉਹ ਸੱਚ ਨਾਲ ਖੜ੍ਹੇ ਰਹਿਣਗੇ, ਮੈਂ ਵਾਪਸੀ ਕਰਦਾ ਰਹਾਂਗਾ।
ਸਵਾਲ- ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਨੇ ਤੁਹਾਨੂੰ ਕਿਵੇਂ ਪ੍ਰਭਾਵਤ ਕੀਤਾ? ਉਨ੍ਹਾਂ ਦੇ ਇਤਿਹਾਸਕ ਪੱਖ ਨੂੰ ਤੁਸੀਂ ਕਿਵੇਂ ਉਭਾਰਿਆ?
ਕਵੀ ਰਾਜ਼-ਫ਼ਿਲਮ ਦੇ ਨਿਰਮਾਤਾ ਜਸਜੀਤ ਸਿੰਘ, ਜੋ ਖੁਦ ਇਤਿਹਾਸਕਾਰ ਅਤੇ ਉੱਘੇ ਸਿੱਖ ਹਨ, ਮੇਰੇ ਕੋਲ ਇਹ ਪ੍ਰੋਜੈਕਟ ਲੈ ਕੇ ਆਏ। ਮੈਂ ਤੁਰੰਤ ਇਸ ਇਤਿਹਾਸਕ ਤੱਥ ਦੇ ਡੂੰਘਾਈ ਵਿਚ ਜਾਣਦੀ ਦਿਲਚਸਪੀ ਦਿਖਾਈ। ਮੇਰਾ ਕੇਂਦਰੀ ਪਾਤਰ ਏਨਾ ਕਮਜ਼ੋਰ ਪਰ ਆਪਣੇ ਪਛਾਣ ਵਾਪਸ ਹਾਸਲ ਕਰਨ ਲਈ ਯਤਨਸ਼ੀਲ ਸੀ, ਕਿ ਮੈਂ ਉਸ ਨੂੰ ਫਿਲਮਾਉਣ ਲਈ ਉਤਾਵਲਾ ਹੋ ਗਿਆ। ਸ਼ਕਤੀਸ਼ਾਲੀ ਰਾਜ ਦਾ ਇਕ ਰਾਜਾ ਕੰਗਾਲੀ ਵਿਚ ਦਮ ਤੋੜ ਦਿੰਦਾ ਹੈ। ਇਸ ਦੁਖਾਂਤ ਤੋਂ ਹੋਰ ਵਧੇਰੇ ਸ਼ਕਤੀਸ਼ਾਲੀ ਕੀ ਹੋ ਸਕਦਾ ਹੈ? ਇਸ ਵਿਸ਼ੇ ਨੇ ਮੈਨੂੰ ਬੇਹੱਦ ਪ੍ਰਭਾਵਤ ਕੀਤਾ।
ਇਹ ਸਿੱਖ ਇਤਿਹਾਸ ਦਾ ਅਹਿਮ ਹਿੱਸੇ ਵਿਚੋਂ ਵੀ ਇਕ ਹੈ ਅਤੇ ਮੇਰੇ ਆਪਣੇ ਪਾਲਣ-ਪੋਸ਼ਣ ਅਤੇ ਪਿਛੋਕੜ ਦਾ ਅਹਿਮ ਹਿੱਸਾ ਹੈ। ਮੈਂ ਇੰਗਲੈਂਡ ਵਿਚ ਪਲਿਆ, ਜਿੱਥੇ ਮੈਂ ਖੁਦ ਨੂੰ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਨਾਲ ਮੇਲਦਾ ਹਾਂ। ਇਹ ਫ਼ਿਲਮ ਬਣਾਉਣ ਲੱਗਿਆਂ, ਮੈਂ ਉਸ ਦੌਰ ਬਾਰੇ, ਸਿੱਖ ਰਾਜ ਦੇ ਆਖ਼ਰੀ ਰਾਜੇ ਦੇ ਦੁਖਦਾਈ ਅੰਤ ਬਾਰੇ ਬਹੁਤ ਕੁਝ ਜਾਣ ਸਕਿਆ। ਇਸ ਨੇ ਮੈਨੂੰ ਬਹੁਤ ਉਦਾਸ ਕੀਤਾ, ਕਿ ਕਿਵੇਂ ਸਾਡੀ ਸਲਤਨਤ ਨੂੰ ਖੋਹ ਲਿਆ ਗਿਆ ਅਤੇ ਹਾਲੇ ਤਕ ਇਸ ਨੂੰ ਵਾਪਸ ਹਾਸਲ ਨਹੀਂ ਕੀਤਾ ਜਾ ਸਕਿਆ।
ਸਵਾਲ- ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਦੀ ਜ਼ਿੰਦਗੀ ਦੀਆਂ ਘਟਨਾਵਾਂ ਪੰਜਾਬ ਲਈ ਸਭਿਆਚਾਰਕ ਅਤੇ ਇਤਿਹਾਸਕ ਪੱਖੋਂ ਅਹਿਮੀਅਤ ਰੱਖਦੀਆਂ ਹਨ ਪਰ ਭਾਰਤ ਦੇ ਬਾਹਰ ਉਨ੍ਹਾਂ ਬਾਰੇ ਕੋਈ ਬਹੁਤਾ ਨਹੀਂ ਜਾਣਦਾ। ਇਹ ਫ਼ਿਲਮ ਕੌਮਾਂਤਰੀ ਪੱਧਰ ‘ਤੇ ਦਰਸ਼ਕਾਂ ਤੱਕ ਪੁੱਜੇ, ਤੁਸੀਂ ਇਸ ਨੂੰ ਕਿੰਨੀ ਅਹਿਮੀਅਤ ਦਿੰਦੇ ਹੋ?
ਕਵੀ ਰਾਜ਼-ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਵਿਚ ਇਹ ਹੋਰ ਉਦਾਸ ਕਰ ਦੇਣ ਵਾਲਾ ਚੈਪਟਰ ਹੈ। ਇਥੋਂ ਤਕ ਕਿ ਭਾਰਤ ਅੰਦਰ ਵੀ ਬਹੁਤ ਘੱਟ ਲੋਕ ਪੰਜਾਬ ਦੇ ਸਿੱਖ ਰਾਜ ਬਾਰੇ ਜਾਣਦੇ ਅਤੇ ਗੱਲ ਕਰਦੇ ਹਨ। ਇਤਿਹਾਸਕ ਕਿਤਾਬਾਂ ਵਿਚ ਅਕਸਰ ਬਹੁ-ਗਿਣਤੀ ਦੇ ਸਿਆਸੀ ਏਜੰਡਿਆਂ ਦਾ ਹੀ ਜ਼ਿਕਰ ਹੁੰਦਾ ਹੈ। ਸਿੱਖ, ਜੋ ਪੰਜਾਬ ਨੂੰ ਆਪਣੀਮਾਤ-ਭੂਮੀ ਕਹਿੰਦੇ ਹਨ, ਭਾਰਤੀ ਆਬਾਦੀ ਦਾ ਮਹਿਜ਼ ਦੋ ਫ਼ੀਸਦੀ ਤੋਂ ਵੀ ਘੱਟ ਹਨ, ਜਦ ਕਿ ਸਾਰੇ ਮੋਰਚਿਆਂ ‘ਤੇ ਉਨ੍ਹਾਂ ਦਾ ਯੋਗਦਾਨ ਸਭ ਤੋਂ ਵੱਧ ਹੈ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ। ਇਥੋਂ ਤਕ ਕਿ ਅੱਜ ਵੀ ਪੰਜਾਬ ਭਾਰਤ ਦਾ ਸਭ ਤੋਂ ਪ੍ਰਗਤੀਸ਼ੀਲ ਸੂਬਾ ਹੈ। ਭਾਰਤ ਵਿਚ ਸਭ ਤੋਂ ਵੱਧ ਸਿੱਖ ਟੈਕਸ ਅਦਾ ਕਰ ਰਹੇ ਹਨ। ਉਹ ਹਰ ਖੇਤਰ ਵਿਚ ਮੋਹਰੀ ਹਨ।
ਮੇਰੇ ਲਈ ਇਹ ਗੱਲ ਬਹੁਤ ਅਹਿਮੀਅਤ ਰੱਖਦੀ ਹੈ ਕਿ ਇਸ ਫ਼ਿਲਮ ਨੂੰ ਆਪਣੇ ਆਧਾਰ ਦਰਸ਼ਕਾਂ ਨਾਲੋਂ ਵਧੇਰੇ ਚੌਕੰਨੇ ਦਰਸ਼ਕ ਮਿਲੇ ਹਨ। ਇਸ ਫ਼ਿਲਮ ਦੀ ਕਹਾਣੀ ਨੂੰ ਹਰ ਹੱਦ ਤੋਂ ਬਾਹਰ ਜਾ ਕੇ ਸੁਣਾਏ ਜਾਣ ਦੀ ਲੋੜ ਹੈ। ਇਹ ਸੰਸਾਰ ਕਦੇ ਵੀ ਸਭਿਆਚਾਰਕ ਅਤੇ ਸਿਆਸੀ ਪੱਖੋਂ ਏਨਾ ਵੰਡਿਆ ਹੋਇਆ ਨਹੀਂ ਸੀ, ਜਿੰਨਾ ਅੱਜ ਹੈ। ਬਰਤਾਨਵੀ ਸਾਮਰਾਜ ਦੀਆਂ ਤਾਕਤਾਂ ਖ਼ਿਲਾਫ਼ ਆਪਣੇ ਅਧਿਕਾਰਾਂ ਦੀ ਕਿਸੇ ਲੜਕੇ ਵਲੋਂ ਲੜਾਈ ਲੜੇ ਜਾਣ ਦੀ ਕਹਾਣੀ ਨੂੰ ਪੇਸ਼ ਕਰਨਾ ਅੱਜ ਦੇ ਸਮੇਂ ਦੀ ਵੱਡੀ ਮੰਗ ਹੈ। ਮਹਾਰਾਜਾ ਦਲੀਪ ਸਿੰਘ ਭਾਰਤੀ ਇਤਿਹਾਸ ਦੀ ਪਹਿਲੀ ਅਜਿਹੀ ਸ਼ਖ਼ਸੀਅਤ ਹੈ, ਜਿਸ ਨੇ ਨਾ ਸਿਰਫ਼ ਆਪਣੀ ਰਿਆਸਤ ਦੀ ਬਲਕਿ ਪੂਰੇ ਭਾਰਤੀਆਂ ਦੀ ਆਜ਼ਾਦੀ ਦੀ ਗੱਲ ਕੀਤੀ ਹੈ।
ਸਵਾਲ- ‘ਦ ਗੋਲਡ ਬਰੈਸਲੇਟ’ 9/11 ਦੇ ਹਮਲਿਆਂ ‘ਤੇ ਆਧਾਰਤ ਸੀ ਜਦਕਿ ‘ਦ ਬਲੈਕ ਪ੍ਰਿੰਸ’ ਵਿਕਟੋਰੀਅਨ ਸਮੇਂ ਦੀ ਹੈ। ਪਰ ਦੋਵੇਂ ਫ਼ਿਲਮਾਂ ਪੰਜਾਬੀਆਂ ਨਾਲ ਸਬੰਧਤ ਹਨ, ਜੋ ਨਵੇਂ ਮੁਲਕਾਂ ਅਤੇ ਨਵੇਂ ਸਭਿਆਚਾਰਾਂ ਵਿਚ ਢਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਤੁਸੀਂ ਕੀ ਸਮਝਦੇ ਹੋ ਕਿ ਇਹ ਥੀਮ ਤੁਹਾਨੂੰ ਵਿਲੱਖਣਤਾ ਪੇਸ਼ ਕਰੇਗਾ?
ਕਵੀ ਰਾਜ਼- ਇਹ ਬਹੁਤ ਹੀ ਦਿਲਚਸਪ ਸਮਾਨਅੰਤਰ ਹਨ। ਬਤੌਰ ਲੇਖਕਅਤੇ ਨਿਰਦੇਸ਼ਕ, ਮੈਂ ਅਜਿਹੇ ਵਿਸ਼ਿਆਂ ਦੀ ਚੋਣ ਕਰਦਾ ਹਾਂ ਜਿਨ੍ਹਾਂ ਦੇ ਅਰਥ ਡੂੰਘੇ ਹੋਣ, ਜੋ ਸਮਾਜ ਲਈ ਅਹਿਮੀਅਤ ਰੱਖਦੇ ਹੋਣ। ਦੋਵੇਂ ਫ਼ਿਲਮਾਂ ‘ਦ ਗੋਲਡ ਬਰੇਸਲੈਟ’ ਅਤੇ ‘ਦ ਬਲੈਕ ਪ੍ਰਿੰਸ’ ਇਸ ਵਿਸ਼ੇ ਨੂੰ ਛੋਹਦੀਆਂ ਹਨ।
ਮੇਰਾ ਜਨਮ ਪੰਜਾਬ ਵਿਚ ਹੋਇਆ ਪਰ ਮੈਂ ਬਹੁਤਾ ਸਮਾਂ ਉਥੇ ਨਹੀਂ ਰਿਹਾ। ਮੈਂ ਆਪਣੇ ਪਿਛੋਕੜ ਅਤੇ ਸਭਿਆਚਾਰ ਤੋਂ ਕਈ ਕਹਾਣੀਆਂ ਘੜੀਆਂ। ਮੈਂ ਕੌਮਾਂਤਰੀ ਪੱਧਰ ‘ਤੇ ਦਰਸ਼ਕਾਂ ਨਾਲ ਆਪਣੇ ਵਿਰਸੇ ਅਤੇ ਪਿਛੋਕੜ ਦੀ ਬਾਤ ਪਾਉਣੀ ਚਾਹੁੰਦਾ ਹਾਂ। ਮੇਰੀਆਂ ਜੜ੍ਹਾਂ ਮਨੁੱਖਤਾ ਦੀ ਗੱਲ ਕਰਦੀਆਂ ਹਨ। ਜਿੰਨਾ ਜ਼ਿਆਦਾ ਮੈਂ ਆਪਣੀਆਂ ਜੜ੍ਹਾਂ ਵਿਚ ਜਾਂਦਾ ਹਾਂ, ਮੈਂ ਆਪਣੇ ਬਾਰੇ ਇਕ ਕਹਾਣੀਕਾਰ ਅਤੇ ਮਨੁੱਖ ਵਜੋਂ ਹੋਰ ਡੂੰਘਾਈ ਨਾਲ ਜਾਣਦਾ ਹਾਂ। ਮੈਂ ਪੱਛਮੀ ਅਤੇ ਪੂਰਬੀ ਕਦਰਾਂ ਕੀਮਤਾਂ ਦੀ ਪੈਦਾਵਾਰ ਹਾਂ। ਮੈਂ ਦੋਵੇਂ ਸੰਸਾਰਾਂ ਦਾ ਬਿਹਤਰੀਣ ਭਵਿੱਖ ਹਾਂ। ਅਜਿਹੀਆਂ ਕਹਾਣੀਆਂ ਨੂੰ ਪੇਸ਼ ਕਰਨ ਲਈ ਸ਼ਾਇਦ ਮੈਂ ਬਹੁਤ ਹੀ ਵਧੀਆ ਪੁਜ਼ੀਸ਼ਨ ‘ਤੇ ਹਾਂ। ਇਸ ਦਾ ਮੈਨੂੰ ਕਾਫ਼ੀ ਲਾਭ ਹੋ ਰਿਹਾ ਹੈ।