ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੀ ਬਿਨਾ ਵੀਜ਼ਾ ਯਾਤਰਾ ਦਾ ਖਰੜਾ ਭਾਰਤ ਸਰਕਾਰ ਨੂੰ ਭੇਜਿਆ

0
40

kartarpur-gurudwara

ਇਸਲਾਮਾਬਾਦ/ਬਿਊਰੋ ਨਿਊਜ਼ :

ਇਕ ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਰਾਹੀਂ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਦੇਣ ਲਈ ਭਾਰਤ ਨੂੰ ਕੁਝ ਸਿਫ਼ਾਰਸ਼ਾਂ ਭੇਜੀਆਂ ਹਨ। ਇਹ ਦਾਅਵਾ ਐਕਸਪ੍ਰੈਸ ਨਿਊਜ਼ ਟੀਵੀ ਨੇ ਕੀਤਾ ਹੈ। ਪਾਕਿਸਤਾਨ ਦੇ ਸਫ਼ਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਨਸ਼ਰ ਕੀਤੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸਲਾਮਾਬਾਦ ਨੇ ਨਵੀਂ ਦਿੱਲੀ ਨੂੰ 59 ਸਫ਼ਿਆਂ ਦਾ ਦਸਤਾਵੇਜ਼ ਭੇਜਿਆ ਹੈ, ਜਿਸ ਵਿਚ ਕਰਤਾਰਪੁਰ ਲਾਂਘੇ ਤੋਂ ਦਾਖ਼ਲੇ ਸਬੰਧੀ 14 ਅਹਿਮ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਜਿਨ•ਾਂ ਵਿਚ ਭਾਰਤੀ ਸ਼ਰਧਾਲੂਆਂ ਨੂੰ ਮੁਫ਼ਤ ਦਾਖ਼ਲਾ ਅਤੇ ਸਰਹੱਦੇ ਦੇ ਦੋਵੇਂ ਪਾਸੇ ਫੈਸਿਲੀਟੇਸ਼ਨ (ਸਹੂਲਤ) ਕੇਂਦਰਾਂ ਤੇ ਸੁਰੱਖਿਆ ਚੌਕੀਆਂ ਦੀ ਸਥਾਪਤੀ ਵੀ ਸ਼ਾਮਲ ਹੈ।
ਇਨ•ਾਂ ਸੱਜਰੀਆਂ ਸਿਫ਼ਾਰਿਸ਼ਾਂ ਮੁਤਾਬਕ ਸ਼ਰਧਾਲੂਆਂ ਨੂੰ ਘੱਟੋ-ਘੱਟ ਲੋਕਾਂ ਦੇ ਸਮੂਹ ਵਿੱਚ ਲਾਂਘੇ ਰਾਹੀਂ ਦਾਖ਼ਲੇ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਪਾਕਿਸਤਾਨ ਸਰਕਾਰ ਇਨ•ਾਂ ਸਮੂਹਾਂ ਨੂੰ ਵਿਸ਼ੇਸ਼ ਪਰਮਿਟ ਜਾਰੀ ਕਰੇਗੀ। ਦੋਵੇਂ ਮੁਲਕ ਆਉਣ ਜਾਣ ਵਾਲੇ ਲੋਕਾਂ ਦਾ ਰਿਕਾਰਡ ਦਰਜ ਕਰਨਗੇ, ਜਿਸ ਵਿੱਚ ਉਨ•ਾਂ ਦੇ ਨਾਮ, ਯਾਤਰਾ ਸਬੰਧੀ ਰਿਕਾਰਡ ਤੇ ਹੋਰ ਤਫ਼ਸੀਲ ਸ਼ਾਮਲ ਹੋਵੇਗੀ। ਸਿਫ਼ਾਰਸ਼ਾਂ ‘ਚ ਅੱਗੇ ਕਿਹਾ ਗਿਆ ਹੈ ਕਿ ਭਾਰਤ
ਸਰਕਾਰ ਸ਼ਰਧਾਲੂਆਂ ਦੀ ਸੂਚੀ ਯਾਤਰਾ ਤਰੀਕ ਤੋਂ ਤਿੰਨ ਦਿਨ ਅਗਾਊਂ ਮੁਹੱਈਆ ਕਰਵਾਏਗੀ ਤੇ ਸੈਲਾਨੀਆਂ ਜਾਂ ਸ਼ਰਧਾਲੂਆਂ ਕੋਲ ਮਿਆਰੀ ਭਾਰਤੀ ਪਾਸਪੋਰਟ ਹੋਣ ਦੀ ਸ਼ਰਤ ਲਾਜ਼ਮੀ ਹੋਵੇਗੀ। ਇਹੀ ਨਹੀਂ ਸਾਰੇ ਸ਼ਰਧਾਲੂਆਂ ਨੂੰ ਭਾਰਤ ਸਰਕਾਰ ਤੋਂ ਸੁਰੱਖਿਆ ਕਲੀਅਰੈਂਸ ਸਰਟੀਫਿਕੇਟ ਵੀ ਲੈਣਾ ਹੋਵੇਗਾ। ਪਾਕਿਸਤਾਨ ਵੱਲੋਂ ਹਰ ਰੋਜ਼ ਪੰਜ ਸੌ ਸ਼ਰਧਾਲੂਆਂ ਨੂੰ ਹੀ ਪਰਮਿਟ ਜਾਰੀ ਕੀਤੇ ਜਾਣਗੇ ਤੇ ਮੁਕਾਮੀ ਅਥਾਰਿਟੀ ਕੋਲ ਦਾਖ਼ਲੇ ਦੇ ਹੱਕ ਰਾਖਵੇਂ ਹੋਣਗੇ।