ਬਰਾਬਰੀ ਦੇ ਹੱਕਾਂ ਦੀ ਇਬਾਰਤ ਲਿਖ ਰਹੀ ‘ਦਿਸ਼ਾ’

0
326

pic-kamal-report
ਦੋ ਰੋਜ਼ਾ ਕੌਮਾਂਤਰੀ ਨਾਰੀ ਕਾਨਫਰੰਸ ‘ਚ ਔਰਤਾਂ ਦੇ ਮਸਲਿਆਂ ਬਾਰੇ ਅਹਿਮ ਵਿਚਾਰਾਂ
ਕਮਲ ਦੁਸਾਂਝ
ਬਰੈਂਪਟਨ(ਕਨੇਡਾ)

”ਮੈਂ ਔਰਤ ਹਾਂ… ਮੈਂ ਮਾਂ ਹਾਂ… ਉਮੰਗਾਂ, ਹਾਸੇ ਠੱਠਿਆਂ ਦੀਆਂ ਸਤਰੰਗੀਆਂ ਪੀਂਘਾਂ ਮੇਰੇ ਤੋਂ ਹੀ ਰੰਗ ਉਧਾਰੇ ਲੈਂਦੀਆਂ ਹਨ… ਤਨ-ਮਨ ‘ਤੇ ਹਰ ਪੀੜਾ ਜਰਨ ਦਾ ਹੀਆ ਹੈ ਮੇਰੇ ਕੋਲ… ਮੈਨੂੰ ਤੇਰੇ ਪਿੱਛੇ ਤੁਰਨਾ ਮਨਜ਼ੂਰ ਨਹੀਂ… ਤੇਰੇ ਤੋਂ ਅੱਗੇ ਲੰਘਣਾ ਵੀ ਨਹੀਂ ਚਾਹੁੰਦੀ… ਤੇਰੇ ਕਦਮ ਨਾਲ ਕਦਮ ਮਿਲਾ ਕੇ ਇਸ ਦੁਨੀਆਂ ਨੂੰ ਆਉਣ ਵਾਲੀਆਂ ਨਸਲਾਂ ਲਈ ਖੂਬਸੂਰਤ ਬਣਾਉਣਾ ਚਾਹੁੰਦੀ ਹਾਂ…।”
ਇਹੋ ਜਿਹਾ ਹੀ ਸੁਨੇਹਾ ਦਿੰਦੀ ਦੂਜੀ ਦੋ ਰੋਜ਼ਾ ਕੌਮਾਂਤਰੀ ਨਾਰੀ ਕਾਨਫਰੰਸ (੨nd 9nternational women conference on soues 1sian women: Socio cultural 5xpression) ਬਰੈਂਪਟਨ ਦੇ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿਖੇ ਸੰਪੰਨ ਹੋਈ। ਬੇਲੋੜੇ ਸ਼ੋਰ ਤੇ ਨਿਤ ਨਵੀਂ ਉਮੀਦ ਨਾਲ ਤੇਜ਼ ਰਫ਼ਤਾਰੀ ਦੌੜ ਰਹੀਆਂ ਜ਼ਿੰਦਗੀਆਂ ਜਦੋਂ ਆਪਣੀ ਆਪਣੀ ਮੰਜ਼ਿਲ ਵੱਲ ਵਧ ਰਹੀਆਂ ਸਨ ਤਾਂ ਸੈਂਚਰੀ ਗਾਰਡਨ ‘ਚ ਕੋਨੇ ਕੋਨੇ ਤੋਂ ਆਈਆਂ ਸ਼ਖ਼ਸੀਅਤਾਂ ਔਕੜਾਂ ਨਾਲ ਜੂਝ ਰਹੀਆਂ ਔਰਤਾਂ, ਬੱਚੀਆਂ ਦੇ ਮਸਲੇ ਵਿਚਾਰ ਰਹੀਆਂ ਸਨ। ਇਨ੍ਹਾਂ ਦੁਸ਼ਵਾਰੀਆਂ ਤੋਂ ਪਾਰ ਜਾਣ ਦੇ ਹੱਲ ਤਲਾਸ਼ ਰਹੀਆਂ ਸਨ। ਇਨ੍ਹਾਂ ਵਿਚਾਰਾਂ ਦਾ ਮਕਸਦ ਵੱਖਰਾ ਸਮਾਜ, ਵੱਖਰੀ ਹੋਂਦ, ਵੱਧ ਅਧਿਕਾਰ ਹਾਸਲ ਕਰਨਾ ਨਹੀਂ, ਸਗੋਂ ਆਪਣੇ ਹਿੱਸੇ ਦੀ ਜ਼ਮੀਨ, ਬਰਾਬਰੀ ਦੇ ਹੱਕਾਂ ਦੀ ਮੰਗ ਕਰਨਾ ਸੀ।
ਇਸ ਕਾਨਫਰੰਸ ਦੀ ਹਾਸਲੀਅਤ ਉਹ ਨੌਜਵਾਨ ਪੀੜ੍ਹੀ ਸੀ, ਜੋ ਨਾ ਸਿਰਫ਼ ਆਪਣੇ ਹੱਕਾਂ ਪ੍ਰਤੀ ਸੁਚੇਤ ਸੀ, ਬਲਕਿ ਇਰਾਨ, ਸੀਰੀਆ ਵਰਗੇ ਮੁਲਕਾਂ ਵਿਚ ਛਿੜੀਆਂ ਜੰਗਾ, ਕਤਲੋਗਾਰਤ ਤੋਂ ਵੀ ਫਿਕਰਮੰਦ ਸੀ। ਇਹ ਬੱਚੀਆਂ ਸਿਰਫ਼ ਆਪਣੇ ਅਧਿਕਾਰਾਂ ਦੀ ਹੀ ਲੜਾਈ ਹੀ ਨਹੀਂ ਲੜਨਾ ਚਾਹੁੰਦੀਆਂ ਸਗੋਂ ਇਸ ਸਮਾਜ ਨੂੰ ਬਿਹਤਰ ਬਣਾਉਣਾ ਚਾਹੁੰਦੀਆਂ ਹਨ। ‘ਦਿਸ਼ਾ’ ਨੇ ਇਨ੍ਹਾਂ ਬੱਚੀਆਂ ਨੂੰ ਪਲੇਟ ਫਾਰਮ ਦੇ ਕੇ ਉਨ੍ਹਾਂ ਅੰਦਰ ਹੋਰ ਬਹੁਤ ਕੁਝ ਕਰਨ ਦੀ ਚਿਨਗ ਪੈਂਦਾ ਕੀਤੀ ਹੈ।
ਇਸ ਕਾਨਫਰੰਸ ਦੌਰਾਨ ਇਹ ਗੱਲ ਉਭਰ ਕੇ ਆਈ ਕਿ ਔਰਤ, ਔਰਤ ਦੀ ਦੁਸ਼ਮਣ ਨਹੀਂ, ਸਗੋਂ ਅਖੌਤੀ ਮਰਦ ਪ੍ਰਧਾਨ ਪ੍ਰਬੰਧ ਹੈ, ਜਿਸ ਨੇ ਹੀ ਇਹ ਫੁਰਨਾ ਘੁਮਾਇਆ ਹੈ। ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਣ ਦੀਆਂ ਚਾਲਾਂ ਅਖੌਤੀ ਧਾਰਮਿਕ ਗੁਰੂਆਂ, ਬਾਜ਼ਾਰ, ਆਰਥਿਕ ਵਿਵਸਥਾ ਨੇ ਮਿਲ ਕੇ ਗੁੰਦੀਆਂ ਹਨ।
‘ਦਿਸ਼ਾ’ ਸੰਸਥਾ ਦੀ ਚੇਅਰਪਰਸਨ ਡਾ. ਕੰਵਲਜੀਤ ਢਿੱਲੋਂ ਨੇ ਕੈਨੇਡਾ ਜਾ ਕੇ ਉਥੋਂ ਦੀਆਂ ਔਰਤਾਂ ਨੂੰ ਇਕੱਤਰ ਕਰਕੇ ਇਹ ਸੰਸਥਾ ਕਾਇਮ ਕੀਤੀ ਹੈ। ਇਸ ਟੀਮ ਵਿਚ ਸ਼ਾਮਲ ਮੈਂਬਰਾਂ ਸੁਰਜੀਤ ਕੌਰ, ਕਮਲਜੀਤ ਨੱਤ ਦੁਸਾਂਝ, ਪਰਮਜੀਤ ਦਿਓਲ, ਰਾਜ ਘੁੰਮਣ, ਗੁਰਮੀਤ ਪਨਾਗ ਨੇ ਔਰਤਾਂ ਦੀਆਂ ਸਮੱਸਿਆਵਾਂ ਦੀ ਅਵਾਜ਼ ਕੌਮਾਂਤਰੀ ਪੱਧਰ ਤੇ ਉਠਾ ਕੇ ਨਵੀਆਂ ਦਿਸ਼ਾਵਾਂ ਤੈਅ ਕਰਨ ਲਈ ਸਰਗਰਮੀ ਨਾਲ ਯਤਨਸ਼ੀਲ ਹਨ।
ਦੋ ਦਿਨਾਂ ਦੌਰਾਨ 5-5 ਸੈਸ਼ਨਾਂ ਵਿਚ ਵੱਖ ਵੱਖ ਵਿਸ਼ੇ ਵਿਚਾਰੇ ਗਏ। ਇਨ੍ਹਾਂ ਸਿਹਤਮੰਦ ਬਹਿਸਾਂ ਵਿਚ ਨੁਜ਼ਹਤ ਸਟੀਟ ਸਦਿਕੀ, ਡਾ. ਅਰੁਣ ਪ੍ਰਭਾ ਮੁਖਰਜੀ (ਯੋਰਕ ਯੂਨੀਵਰਸਿਟੀ), ਪ੍ਰੀਮੀਅਰ ਕੈਥਲੀਮ ਵਿਨੀ, ਸੋਨੀਆ ਸਿੱਧੂ (ਐਮ ਪੀ ਲਿਬਰਲ), ਖਾਦੀਜਾ ਹੇਯਾਤ (ਵਾਈਸ ਕੌਂਸਲ ਜਨਰਲ, ਪਾਕਿਸਤਾਨ, ਟੋਰਾਂਟੋ), ਸੈਫ਼ਉਲਾਖਾਨ (ਡਿਪਟੀ ਕੌਂਸਲ ਜਨਰਲ, ਭਾਰਤ ਟੋਰਾਂਟੋ), ਡਾ. ਜੀਨ ਅਗਸਟੀਨ (ਸਾਬਕਾ ਕੈਬਨਿਟ ਮਨਿਸਟਰ), ਫਰਹਾ ਮਲਿਕ (ਪਾਕਿਸਤਾਨ), ਪਾਰਵਾਰੀ ਕੰਥਾਸਾਮੀ (ਸ੍ਰੀਲੰਕਾ), ਮਿਨਾਰਾ ਬੇਗਮ (ਬੰਗਲਾਦੇਸ਼), ਰਸਮੀ ਥਾਪਾ ਮੋਗਰ (ਨੇਪਾਲ), ਕੁਲਵਿੰਦਰ ਖਹਿਰਾ ਅਤੇ ਦੇਵ ਦੂਹੜੇ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।
ਨੌਜਵਾਨ ਬੱਚੀਆਂ ਨਿੱਕੀ ਸਿੰਘ, ਸਾਰਾਹ ਅਲੀ, ਜੂਹੀ ਖਤਰੀ, ਕਮਲ ਗਰੇਵਾਲ, ਪਰਮ ਸਰਾ, ਨਵਨੀਤ ਔਜਲਾ, ਸੁਮੀਤ ਸਹੋਤਾ, ਅਨੂਪ ਬਾਬਰਾ, ਮੈਡੀ ਵਾਲੀਆ, ਤਹਿਨੀਆਤ, ਅਕਾਂਕਸਾ, ਡਾ. ਨਿਮਰਤਪ੍ਰੀਤ ਬਲ, ਤਨਵੀਰ ਗਰੇਵਾਲ, ਗੁਰਜੋਤ ਕੌਰ ਨੇ ਆਪਣੇ ਵਿਚਾਰਾਂ ਰਾਹੀਂ ਸਾਰਿਆਂ ਨੂੰ ਹੈਰਾਨ ਕੀਤਾ। ਵੂਮੈਨ, ਲਿਟਰੇਚਰ ਐਂਡ ਸੁਸਾਇਟੀ ਵਿਸ਼ੇ ‘ਤੇ ਡਾ. ਵਨੀਤਾ (ਦਿੱਲੀ), ਡਾ. ਮਨਜੀਤ ਸਿੰਘ, ਜਸਪਾਲ ਕੌਰ, ਡਾ. ਸ਼ੈਲਜਾ ਸਕਸੈਨਾ, ਇਕਵਿੰਦਰ ਕੌਰ ਤਨਵੀ, ਅਮੀਆ ਕੁੰਵਰ, ਪਰਮਜੀਤ ਸਿੱਧੂ, ਸਇਦਾ ਹਸਨ ਅਤੇ ਪ੍ਰੋ. ਜਗੀਰ ਕਾਹਲੋਂ ਨੇ ਵਿਚਾਰਾਂ ਦੀ ਸਾਂਝ ਪਾਈ।
ਦੂਜੇ ਦਿਨ ਡਾ. ਬਲਵਿੰਦਰ ਕੌਰ ਭੱਟੀ, ਕੁਲਜੀਤ ਮਾਨ, ਜਗਦੀਸ਼ ਕੌਰ, ਜਸਪ੍ਰੀਤ ਬਲ, ਸੁਖਪਾਲ, ਸੋਮੀਨਾ ਤਬੁਸਰਾ, ਪਿਆਰਾ ਸਿੰਘ ਕੁਦੋਵਾਲ ਨੇ ‘ਸਟੀਰੀਓ ਟਾਈਪ ਆਫ਼ ਸਾਊਥ ਏਸ਼ੀਅਨ ਕਲਚਰ ਐਂਡ ਕੈਨੇਡੀਅਨ ਲਾਈਫ਼ ਵੇਅ’ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦਾ ਸੰਚਾਲਨ ਕਮਲ ਨੱਤ ਦੁਸਾਂਝ ਨੇ ਕੀਤਾ। ‘ਗੈਸਟ ਆਫ਼ ਆਨਰ’ ਮਲਕੀਤ ਤੇ ਬਲਵਿੰਦਰ ਧਾਲੀਵਾਲ ਸਨ। ਸੈਸ਼ਨ ਦੀ ਪ੍ਰਧਾਨਗੀ ਸੀਨੀਅਰ ਪੱਤਰਕਾਰ ਸੁਰਜਨ ਜ਼ੀਰਵੀ ਨੇ ਕੀਤੀ।
ਦੂਸਰੇ ਸੈਸ਼ਨ ਵਿਚ ਡਾ. ਕਿਰਨ ਮਾਥੁਰ, ਅਰੁਣ ਪੈਪ, ਨੀਲੋਫਰ ਪੋਰਜੰਦ, ਪਰਮਿੰਦਰ ਸਵੈਚ, ਫਰਜ਼ਾਨਾ ਹਸਨ, ਡਾ. ਅਮਰਜੋਤੀ, ਜਸਨੀਤ ਨੱਤ ਨੇ ਆਪਣੇ ਪੇਪਰ ਪੜ੍ਹੇ। ਸਟੇਜ ਸੰਚਾਲਨ ਡਾ. ਵਨੀਤਾ ਨੇ ਕੀਤਾ। ‘ਗੈਸਟ ਆਫ਼ ਆਨਰ’ ਕੋਮਲ ਸਿੰਘ ਤੇ ਸੰਦੀਪ ਸੀਤਲ ਚੌਹਾਨ ਸਨ ਜਦਕਿ ਸੈਸ਼ਨ ਦੀ ਪ੍ਰਧਾਨਗੀ ਦੀਪਕ ਮਨਮੇਹਨ ਸਿੰਘ ਨੇ ਕੀਤੀ।
ਤੀਸਰਾ ਸੈਸ਼ਨ ਫਿਲਮ ਡਾਕੂਮੈਂਟਰੀ, ਸਕਿਟ ਤੇ ਟੈਲੀਫਿਲਮ ਦੇ ਨਾਂ ਰਿਹਾ। ਇਸ ਵਿਚ ਲਵੀਨ ਕੌਰ ਗਿੱਲ, ਪਰਮਿੰਦਰ ਸਵੈਚ, ਹੀਰਾ ਰੰਧਾਵਾ, ਸੈਸਕਸੈਨਾ ਨੇ ਹਿੱਸਾ ਲਿਆ। ਚੌਥੇ ਸੈਸ਼ਨ ਦੀ ਪ੍ਰਧਾਨਗੀ ਅਰਵਿੰਦਰ ਸੰਧੂ ਨੇ ਕੀਤੀ। ਇਸ ਵਿਚ ਹਰਮਿੰਦਰ ਢਿੱਲੋਂ, ਜਸਵੀਰ ਮੰਗੂਵਾਲ, ਸਤਿੰਦਰ ਕਾਹਲੋਂ, ਰਸ਼ਪਾਲ ਗਿੱਲ, ਮਨਜੀਤ ਕੰਗ, ਪ੍ਰਵੀਣ ਕੌਰ, ਜਸ ਮਲਕੀਤ, ਅਮਰਜੀਤ, ਲੀਡੀਆ ਕੋਲੀਹਿਊ, ਜੀਨ ਮੈਕਗੁਰੀ ਲਿਜ਼ ਰਾਉਲੀ ਨੇ ਹਿੱਸਾ ਲਿਆ।