ਸੌਦਾ ਸਾਧ ਨੇ ਕਰਵਾਇਆ ਸੀ ਮੌੜ ਬੰਬ ਧਮਾਕਾ?

0
411

blast-maur-mandi-pl-310117
ਪੁਲੀਸ ਨੇ ਮੁੱਖ ਸ਼ੱਕੀ ਮੁਲਜ਼ਮ ਦੀ ਪੈੜ ਨੱਪੀ
ਡੇਰੇ ਦੀ ਵਰਕਸ਼ਾਪ ‘ਚ ਕਾਰ ਨੂੰ ਰੰਗ ਰੋਗਨ ਕਰਨ
ਵਾਲੇ ਡੈਂਟਰ ਤੇ ਪੇਂਟਰ ਪੁਲੀਸ ਹਿਰਾਸਤ ‘ਚ
ਕੈਪਸ਼ਨ : ਬੰਬ ਧਮਾਕੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਰਣਬੀਰ ਖੱਟੜਾ।
ਕੈਪਸ਼ਨ: ਮੌੜ ਧਮਾਕੇ ਲਈ ਵਰਤੀ ਗਈ ਕਾਰ ਦੀ ਫਾਈਲ ਫੋਟੋ।

ਬਠਿੰਡਾ/ਬਿਊਰੋ ਨਿਊਜ਼:
ਬਦਨਾਮ ਸਿਰਸਾ ਡੇਰੇ ਦੇ ਮੋਹਰੀ ਅਤੇ ਬਲਾਤਕਾਰ ਦੇ ਦੋਸ਼ ‘ਚ ਸਜ਼ਾ ਮਿਲਣ ਬਾਅਦ ਹਰਿਆਣਾ ਦੀ ਰੋਹਤਕ ਜੇਲ੍ਹ ‘ਚ ਸਜ਼ਾ ਕੱਟ ਰਹੇ ਸਾਧ ਗੁਰਮੀਤ ਰਾਮ ਰਹੀਮ ਨੇ ਸਿਆਸੀ ਹਿੱਤਾਂ ਤੇ ਨਿੱਜੀ ਦੁਸ਼ਮਣੀ ਅਧੀਨ ਪੰਜਾਬ ਦੇ ਤਲਵੰਡੀ ਸਾਬੋ ਹਲਕੇ ਵਿੱਚ ਪੈਂਦੇ ਮੌੜ ਮੰਡੀ ਸ਼ਹਿਰ ਦੇ ਇੱਕ ਹਿੱਸੇ ਵਿੱਚ ਬੰਬ ਧਮਾਕਾ ਕਰਵਾਇਆ। ਇਹ ਸੰਕੇਤ ਇੱਕ ਸਾਲ ਪਹਿਲਾਂ ਪੰਜਾਬ ਵਿਧਾਨ ਸਭ ਦੀਆਂ ਚੋਣਾਂ ਮੌਕੇ ਕੀਤੇ ਗਏ ਤੇ 7 ਲੋਕਾਂ ਲਈ ਜਾਨ ਲੇਵਾ ਬਣੇ ਮੌੜ ਬੰਬ ਧਮਾਕੇ ਦੀ ਪੈੜ ਡੇਰਾ ਸਿਰਸਾ ਪੁੱਜਣ ਅਤੇ ਪੰਜਾਬ ਪੁਲੀਸ ਵਲੋਂ ਮੁੱਖ ਦੋਸ਼ੀਆਂ ਨੂੰ ਕਾਬੂ ਕਰਨ ਲਈ ਸਰਗਰਮੀ ਨਾਲ ਕੀਤੀ ਜਾ ਰਹੀ ਕਾਰਵਾਈ ਦੌਰਾਨ ਸਾਹਮਣੇ ਆਏ ਹਨ।
ਵਰਨਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 31 ਜਨਵਰੀ, 2017 ਦੀ ਰਾਤ ਨੂੰ ਮੌੜ ਮੰਡੀ ਵਿੱਚ ਮਾਰੂਤੀ ਕਾਰ ਵਿੱਚ ਬੰਬ ਧਮਾਕਾ ਹੋਇਆ ਸੀ, ਜਿਸ ‘ਚ ਚਾਰ ਬੱਚਿਆਂ ਸਮੇਤ ਸੱਤ ਜਣੇ ਮਾਰੇ ਗਏ ਸਨ। ਇਹ ਧਮਾਕਾ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਕਾਂਗਰਸੀ ਨੇਤਾ ਹਰਮਿੰਦਰ ਜੱਸੀ ਦੀ ਰੈਲੀ ਦੌਰਾਨ ਹੋਇਆ ਸੀ।
ਤਾਜ਼ਾ ਖ਼ਬਰਾਂ ਅਨੁਸਾਰ ਪੁਲੀਸ ਨੇ ਮੌੜ ਬੰਬ ਧਮਾਕੇ ਦੇ ਮੁੱਖ ਸ਼ੱਕੀ ਮੁਲਜ਼ਮ ਦੀ ਪੈੜ ਨੱਪ ਲਈ ਹੈ। ਦੋ-ਤਿੰਨ ਦਿਨਾ੬ ਵਿੱਚ ਪੁਲੀਸ ਵੱਲੋ੬ ਮੌੜ ਧਮਾਕੇ ਦੇ ਭੇਤ ਖੋਲ੍ਹੇ ਜਾਣ ਦੀ ਸੰਭਾਵਨਾ ਹੈ।
ਵਿਸ਼ੇਸ਼ ਜਾ੬ਚ ਟੀਮ ਵੱਲੋ੬ ਪਹਿਲਾ੬ ਫ਼ਾਜ਼ਿਲਕਾ ਇਲਾਕੇ ਵਿੱਚ ਸ਼ੱਕੀ ਮੁਲਜ਼ਮ ਗੁਰਤੇਜ ਸਿੰਘ ਉਰਫ਼ ਕਾਲਾ ਦੀ ਪੈੜ ਨੱਪੀ ਗਈ ਅਤੇ ਉਸ ਮਗਰੋ੬ ਪੁਲੀਸ ਦੀ ਟੀਮ ਹਰਿਆਣਾ ਚਲੀ ਗਈ ਹੈ। ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਕੁਝ ਦਿਨ ਪਹਿਲਾ੬ ਖੁਲਾਸਾ ਕੀਤਾ ਸੀ ਕਿ ਪੁਲੀਸ ਜਲਦੀ ਮੌੜ ਧਮਾਕੇ ਨੂੰ ਸੁਲਝਾ ਲਵੇਗੀ। ਭਾਵੇ੬ ਹਾਲੇ ਗੁਰਤੇਜ ਸਿੰਘ ਕਾਲਾ ਪੁਲੀਸ ਦੇ ਹੱਥ ਨਹੀ੬ ਲੱਗਿਆ ਪ੍ਰੰਤੂ ਪੁਲੀਸ ਟੀਮ ਦੀ ਪਹੁੰਚ ਉਸ ਦੇ ਨੇੜੇ ਤੱਕ ਪੁੱਜ ਗਈ ਦੱਸੀ ਜਾਂਦੀ ਹੈ।
ਵੇਰਵਿਆ੬ ਅਨੁਸਾਰ ਤਲਵੰਡੀ ਸਾਬੋ ਅਦਾਲਤ ਵਿੱਚ ਬਿਆਨ ਕਲਮਬੰਦ ਕਰਾਉਣ ਵਾਲੇ ਚਾਰ ਗਵਾਹਾ੬ ਨੇ ਮੌੜ ਧਮਾਕੇ ਵਿੱਚ ਵਰਤੀ ਮਾਰੂਤੀ ਕਾਰ ਡੇਰਾ ਸਿਰਸਾ ਦੀ ਵਰਕਸ਼ਾਪ ਵਿੱਚ ਤਿਆਰ ਹੋਣ ਅਤੇ ਰੰਗ ਰੋਗਨ ਹੋਣ ਦਾ ਖੁਲਾਸਾ ਕੀਤਾ ਸੀ, ਜਿਸ ਦੇ ਆਧਾਰ ‘ਤੇ ਪੁਲੀਸ ਨੇ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਸਿੰਘ ਉਰਫ਼ ਕਾਲਾ, ਜੋ ਹਰਿਆਣਾ ਦੇ ਪਿੰਡ ਅਲੀਕੇ ਦਾ ਵਸਨੀਕ ਹੈ, ਨੂੰ ਮੌੜ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਸੀ।
ਸੂਤਰਾ੬ ਨੇ ਦੱਸਿਆ ਕਿ ਪੁਲੀਸ ਨੇ ਗੁਰਤੇਜ ਕਾਲੇ ਦੀ ਲੋਕੇਸ਼ਨ ਮੁਤਾਬਿਕ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲੀਸ ਟੀਮ ਨੇ ਪਹਿਲਾ੬ ਫ਼ਾਜ਼ਿਲਕਾ ਦਾ ਇਲਾਕਾ ਛਾਣਿਆ ਅਤੇ ਉਸ ਮਗਰੋ੬ ਪੁਲੀਸ ਸਿਰਸਾ ਜਾ ਪੁੱਜੀ । ਪੁਲੀਸ ਨੇ ਗੁਰਤੇਜ ਕਾਲਾ ਦੇ ਰਿਸ਼ਤੇਦਾਰਾ੬ ‘ਤੇ ਵੀ ਦਬਾਅ ਬਣਾਇਆ ਹੋਇਆ ਸੀ ਅਤੇ ਨਾਲੋ-ਨਾਲ ਉਸ ਨਾਲ ਸਬੰਧਿਤ ਫੋਨ ਨੰਬਰ ਵੀ ਟਰੇਸ ਕੀਤੇ ਗਏ ਹਨ
ਪੰਜਾਬ ਪੁਲੀਸ ਨੇ ਹਰਿਆਣਾ ‘ਚੋਂ ਚਾਰ ਵਿਅਕਤੀ ਹਿਰਾਸਤ ਵਿੱਚ ਲਏ ਜਿਨ੍ਹਾਂ ‘ਚੋਂ  ਦੋ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਪੇਂਟਰ ਤੇ ਡੈਂਟਰ ਦੱਸੇ ਜਾ ਰਹੇ ਹਨ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ, ਸੁਨੀਲ ਕੁਮਾਰ, ਕ੍ਰਿਸ਼ਨ ਕੁਮਾਰ (ਵਾਸੀ ਹਰਿਆਣਾ)?ਤੇ ਹਰਮੇਲ ਸਿੰਘ (ਵਾਸੀ ਗੰਗਾਨਗਰ) ਵਜੋਂ ਹੋਈ ਹੈ।
ਸੂਤਰਾਂ ਅਨੁਸਾਰ ਇਸ ਬੰਬ ਧਮਾਕੇ ਲਈ ਵਰਤੀ ਗਈ ਕਾਰ ਨੂੰ ਡੇਰਾ ਸਿਰਸਾ ਦੀ ਵੀਆਈਪੀ ਵਰਕਸ਼ਾਪ ਵਿੱਚ ਰੰਗ ਹੋਇਆ ਸੀ, ਜਿਸ ਦੀ ਡੇਰੇ ਦੀ ਵਰਕਸ਼ਾਪ ਦੇ ਡੈਂਟਰ ਤੇ ਪੇਂਟਰ ਨੇ ਪੁਲੀਸ ਕੋਲ ਪੁਸ਼ਟੀ ਕੀਤੀ ਹੈ। ਧਮਾਕੇ ਵਾਲੀ ਕਾਰ ਵਿੱਚ ਵਰਤੀ ਗਈ ਬੈਂਟਰੀ ਵੀ ਸਿਰਸਾ ਤੋਂ ਖਰੀਦੀ ਗਈ ਸੀ।
ਡੀਆਈਜੀ ਰਣਬੀਰ ਖੱਟੜਾ ਦੀ ਅਗਵਾਈ ‘ਚ ਟੀਮ ਇਕ ਹਫ਼ਤੇ ਤੋਂ ਬਠਿੰਡਾ-ਮਾਨਸਾ ‘ਚ ਗੇੜੇ ਮਾਰ ਰਹੀ ਸੀ। ਸੂਤਰਾਂ ਅਨੁਸਾਰ ਧਮਾਕੇ ਵਿੱਚ ਵਰਤੀ ਗਈ ਮਾਰੂਤੀ ਕਾਰ ਦਾ ਅਸਲ ਰੰਗ ਲਾਲ (ਮੈਰੂਨ) ਸੀ, ਜਿਸ ਨੂੰ ਚਿੱਟਾ ਪੇਂਟ ਕੀਤਾ ਗਿਆ ਸੀ। ਡੀਆਈਜੀ ਖੱਟੜਾ 7 ਫਰਵਰੀ ਨੂੰ ਦੁਪਹਿਰ ਵੇਲੇ ਥਾਣਾ ਮੌੜ ਵਿੱਚ ਡੈਂਟਰ ਤੇ ਪੇਂਟਰ ਨੂੰ ਲੈ ਕੇ ਪੁੱਜੇ, ਜਿਨ੍ਹਾਂ ਨੇ ਥਾਣੇ ‘ਚ ਖੜ੍ਹੀ ਕਾਰ ਖੁਰਚ ਕੇ ਹੇਠਾਂ ਤੋਂ ਲਾਲ ਰੰਗ ਕੱਢ ਕੇ ਦਿਖਾਇਆ ਸੀ। ਥਾਣਾ ਮੌੜ ਦੇ ਮੁਖੀ ਮਨੋਜ ਕੁਮਾਰ ਨੇ ਕਿਹਾ ਕਿ ਡੀਆਈਜੀ ਤਾਂ ਕਿਸੇ ਹੋਰ ਕੇਸ ਸਬੰਧੀ ਥਾਣੇ ਆਏ ਸਨ। ਸੂਤਰਾਂ ਅਨੁਸਾਰ ਡੇਰੇ ਦੀ ਵੀਆਈਪੀ ਵਰਕਸ਼ਾਪ ‘ਚ ਡੇਰਾ ਮੁਖੀ ਦੀਆਂ ਗੱਡੀਆਂ ਮੋਡੀਫਾਈ ਹੁੰਦੀਆਂ ਸਨ। ਪੁਲੀਸ ਨੇ ਸਿਰਸਾ ਤੋਂ ਕੱਲ੍ਹ ਇੱਕ ਹੋਰ ਵਿਅਕਤੀ ਹਿਰਾਸਤ ਵਿੱਚ ਲਿਆ ਹੈ। ਫੜੇ ਗਏ ਵਿਅਕਤੀਆਂ ‘ਚ ਇੱਕ ਇਲੈਕਟ੍ਰਿਸ਼ਨ ਵੀ ਹੈ। ਸੂਤਰਾਂ ਮੁਤਾਬਕ ਸਿਰਸਾ ਦੇ ਇੱਕ ਬੈਟਰੀਆਂ ਵਾਲੇ ਦੁਕਾਨਦਾਰ ਤੋਂ ਤਫ਼ਤੀਸ਼ ਅੱਗੇ ਤੁਰੀ ਹੈ। ਉਸ ਨੇ ਮਾਨਸਾ ਜ਼ਿਲ੍ਹੇ ਦੇ ਇੱਕ ਵਿਅਕਤੀ ਨਾਲ ਤੰਦ ਜੋੜੀ, ਜੋ ਡੇਰਾ ਵਰਕਸ਼ਾਪ ਵਿੱਚ ਦੋ ਵਾਰ ਗੇੜਾ ਮਾਰ ਕੇ ਆਇਆ ਸੀ।

ਗਰਮਦਲੀਆਂ ਸਿਰ ਥੋਪੀ ਜਾ ਰਹੀ ਜੁੰਮੇਵਾਰੀ
ਦੱਸਣਯੋਗ ਹੈ ਕਿ ਪੁਲੀਸ ਵੱਲੋਂ ਪਹਿਲਾਂ ਇਸ ਧਮਾਕੇ ਨੂੰ ਗਰਮਦਲੀਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਸੂਤਰਾਂ ਮੁਤਾਬਕ ਜਿਸ ਵਰਕਸ਼ਾਪ ਵਿੱਚ ਇਹ ਮਾਰੂਤੀ ਕਾਰ ਨੂੰ ਰੰਗ ਹੋਇਆ ਸੀ, ਉਸ ‘ਚ ਸਿਰਫ਼ ਡੇਰਾ ਮੁਖੀ ਅਤੇ ਹਨੀਪ੍ਰੀਤ ਦਾ ਹੀ ਦਾਖਲਾ ਸੀ। ਪੁਲੀਸ ਇਸ ਮਾਮਲੇ ‘ਚ ਡੇਰਾ ਮੁਖੀ ਤੇ ਹਨੀਪ੍ਰੀਤ ਨੂੰ ਵੀ ਘੇਰੇ ਵਿੱਚ ਲੈ ਸਕਦੀ ਹੈ। ਹਾਲਾਂਕਿ ਇਸ ਧਮਾਕੇ ਦਾ ਨਿਸ਼ਾਨਾ ਡੇਰਾ ਮੁਖੀ ਦਾ ਰਿਸ਼ਤੇਦਾਰ ਹਰਮਿੰਦਰ ਜੱਸੀ ਸੀ ਪਰ ਪੁਲੀਸ ਕਿਸੇ ਡੂੰਘੀ ਸਾਜ਼ਿਸ਼ ਦੀਆਂ ਪਰਤਾਂ ਫਰੋਲ ਰਹੀ ਹੈ। ਬਠਿੰਡਾ ਪੁਲੀਸ ਨੇ ਬੰਬ ਕਾਂਡ ਦਾ ਤਫ਼ਤੀਸ਼ੀ ਅਫਸਰ ਹੁਣ ਥਾਣਾ ਦਿਆਲਪੁਰਾ ਦੇ ਦਲਬੀਰ ਸਿੰਘ ਨੂੰ ਬਣਾਇਆ ਹੈ ਜੋ ਸਾਈਬਰ ਕਰਾਈਮ ਦਾ ਮਾਹਿਰ ਹੈ।
ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਮੌੜ ਧਮਾਕੇ ਦੀ ਜਾਂਚ ਆਖਰੀ ਪੜਾਅ ‘ਤੇ ਹੈ ਅਤੇ ਜਲਦੀ ਅਹਿਮ ਖ਼ੁਲਾਸੇ ਕੀਤੇ ਜਾਣਗੇ। ਜਦੋਂ ਡੇਰਾ ਸਿਰਸਾ ਬਾਰੇ ਪੁੱਛਿਆ ਤਾਂ ਉਹ ਟਾਲ-ਮਟੋਲ ਕਰ ਗਏ ਅਤੇ ਫੜੇ ਗਏ ਵਿਅਕਤੀਆਂ ਦੇ ਨਾਂ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ। ਸ੍ਰੀ ਖੱਟੜਾ ਨੇ ਤਖਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮਗਰੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।

ਚਾਰ ਜਣਿਆਂ ਦੇ ਬਿਆਨ ਕਲਮਬੰਦ
ਤਲਵੰਡੀ ਸਾਬੋ/ਬਿਊਰੋ ਨਿਊਜ਼:
ਪੁਲੀਸ ਨੇ ਤਲਵੰਡੀ ਸਾਬੋ ਦੇ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿੱਚ ਮੌੜ ਬੰਬ ਕਾਂਡ ਸਬੰਧੀ ਚਾਰ ਜਣਿਆਂ ਨੂੰ ਪੇਸ਼ ਕੀਤਾ ਅਤੇ ਧਾਰਾ 164 ਤਹਿਤ ਉਨ੍ਹਾਂ ਦੇ ਬਿਆਨ ਕਲਮਬੰਦ ਕਰਾਏ। ਇਨ੍ਹਾਂ ‘ਚੋਂ ਦੋ ਨੇ ਮਾਨਸਾ ਜ਼ਿਲ੍ਹੇ ਦੇ ਵਸਨੀਕ ਤੇ ਡੇਰਾ ਮੁਖੀ ਦੇ ਵਿਸ਼ੇਸ਼ ਸਕਿਉਰਿਟੀ ਗਾਰਡ ‘ਤੇ ਉਂਗਲ ਉਠਾਈ ਹੈ।

ਸਾਧ ਦਾ ਸਾਬਕਾ ਗੰਨਮੈਨ ਵੀ ਸ਼ੱਕ ਦੇ ਘੇਰੇ
ਸੂਤਰਾਂ ਮੁਤਾਬਕ ਡੇਰਾ ਮੁਖੀ ਦੇ ਸਾਬਕਾ ਗੰਨਮੈਨ ਦੀ ਜਾਂਚ ‘ਚ ਸਰਗਰਮ ਭੂਮਿਕਾ ਰਹੀ ਹੈ। ਪੁਲੀਸ ਨੇ ਡੇਰਾ ਮੁਖੀ ਦੇ ਪੁਰਾਣੇ ਗੰਨਮੈਨ ਨੂੰ ਮੁਅੱਤਲ ਕੀਤਾ ਹੋਇਆ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਬਹਾਲ ਕੀਤਾ ਗਿਆ ਹੈ। ਇਸੇ ਗੰਨਮੈਨ ਨੇ ਅਮਰੀਕ ਤੇ ਕਾਲਾ ਸਿੰਘ ਦੀ ਨਿਸ਼ਾਨਦੇਹੀ ਕੀਤੀ ਹੈ। ਜਾਂਚ ਦੌਰਾਨ ਸਾਬਕਾ ਮੰਤਰੀ ਹਰਮਿੰਦਰ ਜੱਸੀ ਦੇ ਸਾਬਕਾ ਗੰਨਮੈਨ ਅਤੇ ਮੌਜੂਦਾ ਏਐਸਆਈ ਮੱਖਣ ਸਿੰਘ ‘ਤੇ ਵੀ ਸ਼ੱਕ ਦੀ ਉਂਗਲ ਉੱਠੀ ਸੀ। ਮੱਖਣ ਸਿੰਘ ਪਿਛਲੀਆਂ ਚੋਣਾਂ ਵਿੱਚ ਜੱਸੀ ਖ਼ਿਲਾਫ਼ ਪ੍ਰਚਾਰ ਕਰਦਾ ਰਿਹਾ ਹੈ। ਚੋਣਾਂ ਦੌਰਾਨ ਮੱਖਣ ਸਿੰਘ ਦੀ ਮੋਬਾਈਲ ਲੋਕੇਸ਼ਨ ਹਲਕਾ ਮੌੜ ਦੀ ਰਹੀ ਹੈ।