ਸ਼ਹਿਜ਼ਾਦੀ ਡਿਆਨਾ ਦਾ ਭਰਾ ਬਰਤਾਨਵੀ ਰਾਜ ਵਿਰੁਧ ਬਣਾਈ ਗਈ ‘ਦ ਬਲੈਕ ਪ੍ਰਿੰਸ’ ਦੇ ਹੱਕ ‘ਚ

0
232

06mp-leadartggdl222iep4jpgjpg
ਲੰਡਨ/ਬਿਉਰੋ ਨਿਊਜ਼:
ਦੁਨੀਆ ਦੀ ਬਹੁਤ ਹੀ ਪ੍ਰਸਿੱਧ ਅਤੇ ਅਪਣੇ ਜੀਵਨ ਕਾਲ ਤੋਂ ਬਾਅਦ ਵੀ ਬਹੁ ਚਰਚਿਤ ਚਲੀ ਆ ਰਹੀ ਵੇਲਜ ਦੀ ਸ਼ਹਿਜਾਦੀ ਡਿਆਨਾ ਦੇ ਮਾਪੇ ਉਸਦੀ ਦੁਖਦਾਈ ਮੌਤ ਤੋਂ ਬਾਅਦ ਇੰਗਲੈਂਡ ਦੇ ਰਾਜ ਘਰਾਣੇ ਤੋਂ ਨਾਖੁਸ਼ ਹਨ ਕਿਉਂਕਿ ਉਹ ਡਿਆਨਾ ਦੇ ਜਾਨ ਲੇਵਾ ਹਾਦਸੇ ਵਿੱਚ ਸ਼ਾਹੀ ਘਰਾਣੇ ਦਾ ਹੱਥ ਸਮਝਦੇ ਹਨ। ਪਿਛਲੇ ਹਫ਼ਤੇ ਡਿਆਨਾ ਦੇ 56ਵੇਂ ਜਨਮ ਦਿਨ (ਜੇ ਉਹ ਜਿਉਂਦੀ ਹੁੰਦੀ) ਮੌਕੇ ਬੋਲਦੇ ਹੋਏ ਉਸਦੇ ਭਰਾ ਅਰਲ ਸਪੈਂਸਰ ਨੇ ਕਿਹਾ ਕਿ ਇਤਿਹਾਸ ਵਿੱਚ ਲੇਡੀ ਡਿਆਨਾ ਨੂੰ ਉਸਦੀ ਬਣਦੀ ਥਾਂ ਮਿਲਣੀ ਚਾਹੀਦੀ ਹੈ।
ਦਿਲਚਸਪ ਤੇ ਵੇਖਣ ਵਾਲਾ ਪਹਿਲੂ ਇਹ ਕਿ ਲੇਡੀ ਡਾਆਨੇ ਦੇ ਪਰਿਵਾਰ, ਜੋ ਸਪੈਂਸਰ ਘਰਾਣੇ ਵਜੋਂ ਨਾਲ ਜਾਣਿਆ ਜਾਂਦਾ ਹੈ, ਦਾ ਸਬੰਧ ਮਹਾਰਾਜਾ ਸਿੱਖਾਂ ਦੇ ਆਖ਼ਰੀ ਬਾਦਸ਼ਾਹ ਦਲੀਪ ਸਿੰਘ ਦੇ ਜੀਵਨ ਸਬੰਧੀ ਬਣੀ ਅਤੇ 21 ਜੁਲਾਈ ਨੂੰ ਵਿਸ਼ਵ ਭਰ ਵਿੱਚ ਰਿਲੀਜ ਹੋਣ ਜਾ ਰਹੀ ਫਿਲਮ ‘ਦ ਬਲੈਕ ਪ੍ਰਿੰਸ’ ਨਾਲ ਕਿਵੇਂ ਜੁੜਦਾ ਹੈ?
ਲੇਡੀ ਡਿਆਨਾ ਦੇ ਪਰਿਵਾਰ ਕੋਲ 1100 ਏਕੜ ਜ਼ਮੀਨ ਉੱਤੇ ਸ਼ਾਹੀ ਕਿਲਾ ਹੈ ਜਿਸਨੂੰ ਐਲਥਰੋਪ ਹਾਊਸ ਵਜੋਂ ਜਾਣਿਆ ਜਾਂਦਾ ਹੈ। ਪਿਛਲੇ 19 ਸਾਲਾਂ ਭਾਵ ਡਿਆਨਾ ਦੀ ਮੌਤ ਬਾਅਦ, ਪਰਿਵਾਰ ਨੇ ਕਿਸੇ ਵੀ ਫਿਲਮ ਵਾਲੇ ਨੂੰ ਇਹ ਥਾਂ ਫਿਲਮਾਉਣ ਦੀ ਇਜਾਜ਼ਤ ਨਹੀਂ ਦਿੱਤੀ, ਪਰ ‘ਦ ਬਲੈਕ ਪ੍ਰਿੰਸ’ ਨੂੰ ਫਿਲਮਾਉਣ ਵਾਸਤੇ ਇਹ ਜਗ•ਾ 11 ਦਿਨਾਂ ਲਈ ਮਿਲ ਗਈ ਸੀ। ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀ ਕਿਹੜੀ ਖ਼ਾਸ ਗੱਲ ਸੀ ਕਿ ਪਰਿਵਾਰ ਨੇ ਇਸ ਫਿਲਮ ਲਈ ਹਾਂ ਕਰ ਦਿੱਤੀ ?
ਇਹ ਵੀ ਅਨੁਮਾਨ ਹੈ ਕਿ ਇੰਨੇ ਵੱਡੇ ਕਿਲੇ (3astle) ਦਾ ਕਿਰਾਇਆ ਵੀ ਡਿਆਨਾ ਦੇ ਭਰਾ ਨੇ 3000 ਪੌਂਡ ਰੋਜ਼ਾਨਾ ਤੋਂ ਘੱਟ ਲਿਆ ਜਿਹੜਾ ਇੰਗਲੈਂਡ ਦੇ ਹਿਸਾਬ ਨਾਲ ਬਹੁਤ ਹੀ ਘੱਟ ਹੈ।
‘ਦ ਬਲੈਕ ਪ੍ਰਿੰਸ’ ਫਿਲਮ ਵਿੱਚ ਟਰਾਂਸਪੋਰਟੇਸ਼ਨ ਨਾਲ ਸਬੰਧਤ ਇੱਕ ਵਿਅਕਤੀ ਨੇ ਦਸਿਆ ਕਿ ਇੱਕ ਦਿਨ ਅਰਲ ਸਪੈਂਸਰ ਅਪਣੇ ਬੱਚਿਆਂ ਸਮੇਤ ਫਿਲਮ ਦੀ ਸ਼ੂਟਿੰਗ ਮੌਕੇ ਖੁਦ ਵੀ ਆਇਆ । ਉਹ ਪ੍ਰੋਡਿਊਸਰ ਜਸਜੀਤ ਸਿੰਘ ਅਤੇ ਡਾਇਰੈਕਟਰ ਕਵੀ ਰਾਜ ਨਾਲ ਵੀ ਕਾਫ਼ੀ ਦੇਰ ਫਿਲਮ ਬਾਰੇ ਗੱਲਾਂ ਕਰਦਾ ਰਿਹਾ।
ਫਿਲਮ ਨਾਲ ਸਬੰਧਿਤ ਕਈ ਵਿਅਕਤੀਆਂ ਨਾਲ ਅਲੱਗ ਅਲੱਗ ਗੱਲ ਕਰਨ ‘ਤੇ ਪਤਾ ਲੱਗਾ ਕਿ ਪਹਿਲੀ ਵਾਰ ਸਪੈਂਸਰ ਪਰਿਵਾਰ ਨੇ ਹਮੇਸ਼ਾ ਵਾਂਗ ਅਪਣਾ ਕਿਲਾ ਸ਼ੂਟਿੰਗ ਲਈ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਫਿਲਮ ਦੀ ਟੀਮ ਨੇ ਫੈਸਲਾ ਕੀਤਾ ਕਿ ਫਿਲਮ ਦੀ ਕਹਾਣੀ ਅਰਲ ਸੈਂਸਰ ਨੂੰ ਭੇਜੀ ਜਾਵੇ ਅਤੇ ਦਸਿਆ ਜਾਵੇ ਕਿ ਫਿਲਮ ਬਰਤਾਨੀਆ ਦੇ ਸ਼ਾਹੀ ਘਰਾਣੇ ਦੇ ਵਿਰੋਧ ਵਿੱਚ ਵੀ ਜਾ ਸਕਦੀ ਹੈ। ਸੁਣਿਆ ਹੈ ਕਿ ਫਿਲਮ ਦੀ ਕਹਾਣੀ ਪੁੱਜਣ ਤੋਂ ਬਾਅਦ ਕਿਲੇ ਦੇ ਮੈਨੇਜਰ ਨੇ ‘ਦ ਬਲੈਕ ਪ੍ਰਿੰਸ’ ਦੀ ਟੀਮ ਨੂੰ ਅਗਲੇ ਦਿਨ ਹੀ ਗੱਲਬਾਤ ਲਈ ਉੱਥੇ ਪੁੱਜਣ ਦਾ ਸੱਦਾ ਦਿੱਤਾ।
ਡਾਇਰੈਕਟਰ ਕਵੀ ਰਾਜ ਨੇ ਖੁਦ ਵੀ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ’ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਸ ਜਗ•ਾ ਤੇ ਸਾਨੂੰ ਬਹੁਤ ਹੀ ਸਹਿਯੋਗ ਮਿਲਿਆ । ਉਸਨੇ ਮੰਨਿਆ ਕਿ ਲੇਡੀ ਡਿਆਨਾ ਦਾ ਭਰਾ ਅਰਲ ਸਪੈਂਸਰ ਬੱਚਿਆਂ ਸਮੇਤ ਫਿਲਮ ਦੀ ਟੀਮ ਨੂੰ ਮਿਲਿਆ ਤੇ ਉਸਨੇ ਫਿਲਮ ਦੀ ਸਕਰਿੱਪਟ ਪੜ• ਕੇ ਖੁਸ਼ੀ ਪ੍ਰਗਟਾਈ ਸੀ।
ਕਵੀ ਰਾਜ ਨੇ ਇਹ ਵੀ ਦਸਿਆ ਕਿ ‘ਦ ਬਲੈਕ ਪ੍ਰਿੰਸ’ ਦੇ ਬਹੁਤ ਹੀ ਅਹਿਮ ਹਿੱਸੇ ਦੀ ਸ਼ੂਟਿੰਗ ਲਈ ਅਸੀਂ ਇਹ ਕਿਲਾ 9 ਦਿਨ ਲਈ ਮੰਗਿਆ ਸੀ ਪਰ ਕਈ ਕਾਰਨਾਂ ਕਰਕੇ ਥੋੜੀ ਦੇਰੀ ਹੋਣ ਕਾਰਨ ਸਾਨੂੰ ਪਰਿਵਾਰ ਨੇ 11 ਦਿਨ ਤੱਕ ਸ਼ੂਟਿੰਗ ਕਰਨ ਦਿੱਤੀ ਸੀ।